Share on Facebook

Main News Page

ਬੁਨਿਆਦੀ ਲੋੜਾਂ ਤੋਂ ਵੀ ਮੁਥਾਜ ਪਿੰਡ - ਧਾਂਦਰਾ ਅਤੇ ਮੰਡੀ ਅਹਿਮਦਗੜ੍ਹ, ਲੁਧਿਆਣਾ ਦੇ (ਸਿਕਲੀਗਰ) ਸਿੱਖ ਪਰਿਵਾਰ ਪੰਜਾਬ
-: ਪਰਮਜੀਤ ਸਿੰਘ ਉੱਤਰਾਖੰਡ... 96901 37080

ਖ਼ਾਲਸਾ ਪੰਥ ਦਾ ਵੱਡਾ ਹਿੱਸਾ ਅੱਜ ਬੁਨਿਆਦੀ ਲੋੜਾਂ ਤੋਂ ਵਾਂਝਾ ਹੋਇਆ ਬੈਠਾ ਹੈ, ਜਿਸਦੀ ਸਾਰ ਨਾ ਸਰਕਾਰਾਂ, ਨਾ ਸ਼੍ਰੋਮਣੀ ਗੁ ਪ੍ਰ੍ਬ੍ਹੰਧਕ ਕਮੇਟੀ ਤੇ ਨਾਹੀਂ ਵਡੀਆਂ ਸੰਸਥਾਵਾਂ ਲੈ ਰਹੀਆਂ ਹਨ। ਗੁਰਮਤਿ ਪ੍ਰਚਾਰ ਸੁਸਾਇਟੀ ਦੀ ਟੀਮ ਹਾਪੁੜ, ਮੇਰਠ ਦੇ ਪਿੰਡਾਂ ਤੋਂ ਬਾਅਦ, ਹੁਣ ਪੰਜਾਬ ਵਿੱਚ ਰਿਹ ਰਹੇ ਸਿਕਲੀਗਰ ਸਿੱਖ ਪਰਿਵਾਰਾਂ ਦੀ ਸਾਰ ਲੈਣ ਪਹੁੰਚੀ ਹੈ।

ਪਿੰਡ ਧਾਂਦਰਾ (ਲੁਧਿ,) ਵਿੱਚ 15 ਪਰਿਵਾਰ ਰਿਹ ਰਹੇ ਹਨ, ਗੁਰਮਤਿ ਗਿਆਨ ਦੀ ਕਮੀ ਦੇ ਨਾਲ-ਨਾਲ ਇਹ ਪਰਿਵਾਰ ਅੱਜ 21ਵੀਂ ਸਦੀ ਵਿੱਚ ਬੁਨਿਆਦੀ ਲੋੜਾਂ ਤੋਂ ਵੀ ਮੁਥਾਜ ਹੋਏ ਬੈਠੇ ਹਨ। ਇਸ ਪਿੰਡ ਵਿੱਚ ਪਾਣੀ ਪੀਣ ਨੂੰ ਨਾ ਨਲਕਾ ਹੈ ਤੇ ਨਾਹੀਂ Toilet. ਪਿੰਡ ਦੇ ਸਰਪੰਚ ਨੂੰ ਸੱਦ ਕੇ ਹਾਲਾਤਾਂ ਦੀ ਜਾਣਕਾਰੀ ਲਈ, ਤਾਂ ਉਹ ਸਰਕਾਰੀ ਮਜਬੂਰੀਆਂ ਦਸਦਾ ਹੱਥ ਖੜ੍ਹੇ ਕਰਕੇ ਦੌੜ ਗਿਆ।

ਸੋ, ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਇਸ ਪਿੰਡ ਵਿੱਚ 2 Toilet ਬਣਵਾਏ ਜਾ ਰਹੇ ਹਨ ਅਤੇ ਪਿੰਡ ਦੇ ਬੱਚਿਆਂ ਨੂੰ ਸਮਾਜਿਕ ਤੇ ਗੁਰਮਤਿ ਦਾ ਗਿਆਨ ਦੇਣ ਵਾਸਤੇ ਇਸੇ ਪਿੰਡ ਦੀ 11ਵੀਂ ਕਲਾਸ ਵਿੱਚ ਪੜ੍ਹਦੀ ਬੇਟੀ ਨੂੰ ਟੀਚਰ ਨਿਯੁਕਤ ਕੀਤਾ ਹੈ, ਜਿਸਦੀ ਤਨਖਾਹ ਤੇ ਬੁਨਿਆਦੀ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ।

ਪਿੰਡ ਮੰਡੀ ਅਹਿਮਦਗੜ੍ਹ- ਇਸ ਪਿੰਡ ਦੇ 9ਵੀਂ ਕਲਾਸ ਵਿੱਚ ਪੜ੍ਹਦੇ ਅਮਰੀਕ ਸਿੰਘ/ਪਿਤਾ ਪ੍ਰੇਮ ਸਿੰਘ ਨੂੰ ਫੀਸ ਨਾ ਹੋਣ ਕਾਰਣ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਹੈ, ਜੋ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ। ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਸਿੱਖ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਇਸ ਬੱਚੇ ਨੂੰ ਪੜਾਉਣ ਵਾਸਤੇ ਮਦਦ ਕੀਤੀ ਜਾਵੇ।

ਇਸ ਪਿੰਡ ਦੀਆਂ ਬੱਚੀਆਂ ਤੇ ਬੀਬੀਆਂ ਲਈ ਸਿਲਾਈ-ਕਢਾਈ ਵਾਸਤੇ ਇੱਕ ਸਿਖਾਉਣ ਵਾਲੀ ਟੀਚਰ ਤੇ ਕੁੱਛ ਮਸ਼ੀਨਾਂ ਦਿਤੀਆਂ ਜਾਣਗੀਆਂ। ਇਨਾਂ ਦੀ ਹਫਤਾਵਰੀ ਕਲਾਸ ਅਤੇ ਸਾਰ ਲੈਣ ਵਾਸਤੇ ਲੁਧਿਆਣਾ ਵਿੱਚ ਰਿਹ ਹਰੇ ਵੀਰ ਸਤਨਾਮ ਸਿੰਘ (ਟਾਟਾ ਨਗਰ ਵਾਲੇ) ਆਪਣੇ ਨਾਲ 4-5 ਵੀਰ ਲੈ ਕੇ ਜਾਇਆ ਕਰਨਗੇ। ਇਨਾਂ ਪਿੰਡਾਂ ਵਾਸਤੇ ਪ੍ਰਚਾਰਕ ਵੀ ਨਿਯੁਕਤ ਕੀਤੇ ਜਾ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top