Share on Facebook

Main News Page

ਸਿੱਖੀ ਪਰੰਪਰਾਵਾਂ ਤੇ ਮਰਿਆਦਾ ਵਿੱਚ ਤਬਦੀਲੀ ਕਰਕੇ ਇਹਨਾਂ ਨੂੰ ਨਰਮ ਕੀਤਾ ਜਾਣਾ ਚਾਹੀਦਾ ਹੈ
-: ਬਲਵੰਤ ਸਿੰਘ ਰਾਮੂਵਾਲੀਆ

* ਸਿਧਾਂਤਹੀਣ ਰਾਮੂਵਾਲੀਆ ਦੇ ਪੰਥਕ ਸਟੇਜ ਤੋਂ ਬੋਲਣ ‘ਤੇ ਪਾਬੰਦੀ ਲਗਾਈ ਜਾਵੇ: ਸ੍ਰ. ਹਰਵਿੰਦਰ ਸਿੰਘ ਸਰਨਾ

ਅੰਮ੍ਰਿਤਸਰ 6 ਨਵੰਬਰ (ਜਸਬੀਰ ਸਿੰਘ) ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰੂਦੁਆਰਾ ਰਕਾਬ ਗੰਜ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਸਿੱਖ ਪਰੰਪਰਾਵਾਂ ਤੇ ਮਰਿਆਦਾ ਨੂੰ ਬਦਲਣ ਸਬੰਧੀ ਦਿੱਤੇ ਗਏ ਭਾਸ਼ਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਰਾਮੂਵਾਲੀਆ ਨੇ ਅਜਿਹਾ ਕਰਕੇ ਬੱਜਰ ਗਲਤੀ ਕੀਤੀ ਹੈ, ਜਿਸ ਦਾ ਨੋਟਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਿਨਾਂ ਕਿਸੇ ਦੇਰੀ ਤੋ ਲੈਣਾ ਚਾਹੀਦਾ ਹੈ।

ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਗੁਰੂਦੁਆਰਾ ਰਕਾਬ ਗੰਜ ਵਿਖੇ ਪ੍ਰਬੰਧਕਾਂ ਨੇ ਕੀਤਰਨ ਰੋਕ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਸ੍ਰ. ਬਲਵੰਤ ਸਿੰਘ ਰਾਮੂਵਾਲੀਆ ਨੂੰ ਜਦੋਂ ਬੋਲਣ ਦਾ ਮੌਕਾ ਦਿੱਤਾ, ਤਾਂ ਰਾਮੂਵਾਲੀਆ ਨੇ ਕਿਹਾ ਕਿ ਸਿੱਖੀ ਪਰੰਪਰਾਵਾਂ ਤੇ ਮਰਿਆਦਾ ਵਿੱਚ ਤਬਦੀਲੀ ਕਰਕੇ ਇਹਨਾਂ ਨੂੰ ਨਰਮ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਰਾਮੂਵਾਲੀਆ ਇਹ ਸਪੱਸ਼ਟ ਕਰਨ ਕਿ ਉਹ ਕਹਿਣਾ ਕੀ ਚਾਹੁੰਦੇ ਹਨ? ਕੀ ਉਹਨਾਂ ਦਾ ਇਸ਼ਾਰਾ ਨਿੱਤ ਦੇ ਸ਼ਰਾਬੀਆਂ ਕਬਾਬੀਆਂ ਨੂੰ ਪੰਥ ਵਿੱਚ ਸ਼ਾਮਲ ਕਰਕੇ ਸਿੰਘ ਸਜਾਉਣ ਦਾ ਹੈ?

ਸ੍ਰ ਸਰਨਾ ਨੇ ਕਿਹਾ ਕਿ ਰਾਮੂਵਾਲੀਆ ਕੱਟੜਤਾ ਤੇ ਨਰਮਾਈ ਦੀ ਪਹਿਲਾਂ ਪ੍ਰੀਭਾਸ਼ਾ ਦੱਸੇ, ਕਿ ਉਹਨਾਂ ਦੀ ਵਿਚਾਰਧਾਰਾ ਆਰ.ਐਸ.ਐਸ ਦੀਆਂ ਨੀਤੀਆਂ ਵੱਲ ਤਾਂ ਇਸ਼ਾਰਾ ਨਹੀਂ ਕਰਦੀ? ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਪੰਜ ਪਿਆਰੇ ਸਜਾ ਕੇ ਜਿਹੜੀ ਨਵੀਂ ਰੂਹ ਕੌਮ ਵਿੱਚ ਪੈਦਾ ਕੀਤੀ ਸੀ, ਕੀ ਰਾਮੂਵਾਲੀਆ ਉਸ ਰਵਾਇਤ ਨੂੰ ਚੈਲਿੰਜ ਕਰਨ ਦੀ ਗੱਲ ਕਰ ਰਹੇ ਹਨ? ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਨਸ਼ਿਆਂ ਦਾ ਬੋਲਬਾਲਾ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਬਲਦੇਵ ਸਿੰਘ ਇਹ ਕਹਿ ਰਿਹਾ ਹੈ ਕਿ ਪੰਜਾਬ ਵਿੱਚ 90 ਫੀਸਦੀ ਤੋਂ ਵੀ ਵਧੇਰੇ ਨੌਜਾਵਨ ਨਸ਼ਿਆਂ ਦਾ ਆਦੀ ਕੇ ਪਤਿਤਪੁਣੇ ਦੇ ਵਹਿਣ ਵਿੱਚ ਵਹਿ ਚੁੱਕੇ ਹਨ ਅਤੇ ਦਿੱਲੀ ਵਿੱਚ ਵੀ ਰਾਮੂਵਾਲੀਆ ਵਰਗਿਆਂ ਵੱਲੋਂ ਅਜਿਹੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਰਹਿਤ ਮਰਿਆਦਾ ਤੇ ਪੰਥਕ ਪਰੰਪਰਾ ਵਿੱਚ ਕਿਸੇ ਵੀ ਪ੍ਰਕਾਰ ਦੀ ਤਬਦੀਲੀ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਜਥੇਦਾਰ ਅਕਾਲ ਤਖਤ ਰਾਮੂਵਾਲੀਏ ਦੀ ਰਿਕਾਰਡਿੰਗ ਕੱਢਵਾ ਕੇ ਸੁਣ ਲੈਣ ਤੇ ਉਸ ਨੂੰ ਬਿਨਾਂ ਕਿਸੇ ਦੇਰੀ ਤੋਂ ਪੰਥਕ ਸਟੇਜ ਤੇ ਮਰਿਆਦਾ ਦੇ ਵਿਰੁੱਧ ਬੋਲਣ ਦਾ ਨੋਟਿਸ ਲੈ ਕੇ, ਰਾਮੂਵਾਲੀਆ ਦੇ ਖਿਲਾਫ ਕਾਰਵਾਈ ਕਰਨ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਨੇ ਗੁੰਗੇ ਤੇ ਬੋਲੇ ਬਣ ਕੇ ਰਹਿ ਕੇ ਕੋਈ ਵੀ ਨੋਟਿਸ ਨਾ ਲਿਆ, ਤਾਂ ਸਿੱਖ ਸੰਗਤਾਂ ਖੁਦ ਨੋਟਿਸ ਲੈਣਗੀਆਂ ਤੇ ਰਾਮੂਵਾਲੀਆ ਨੂੰ ਘੇਰਨਗੀਆਂ।

ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਤੇ ਰਾਮੂਵਾਲੀਆ ਤਾਂ ਸਿਧਾਂਤਹੀਣ ਹੋ ਸਕਦਾ ਹੈ, ਪਰ ਪੰਥ ਸਿਧਾਂਤਹੀਣ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਸਿਧਾਂਤਹੀਣ ਵਿਅਕਤੀ ਦੇ ਪੰਥਕ ਸਟੇਜ 'ਤੇ ਬੋਲਣ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top