Share on Facebook

Main News Page


ਬਾਦਲਾਂ ਨੂੰ ਠਿੱਬੀ ਦੇਣ ਦੀ ਤਿਆਰੀ ‘ਚ ਭਗਵਾਂ ਬ੍ਰਿਗੇਡ – ਆਰ.ਐੱਸ.ਐੱਸ ਦਾ ਪੰਜਾਬੀਆਂ ਨੂੰ ਰੈੱਡ ਸਿਗਨਲ

November 6, 2014 (ਬਲਦੇਵ ਝੱਲੀ): ਅਕਾਲੀ ਭਾਜਪਾ ਗੱਠਜੋੜ ਵਿੱਚ ਪਈਆਂ ਤਰੇੜਾਂ ਉਸ ਵੇਲੇ ਹੋਰ ਲੰਬੀਆਂ ਹੋ ਗਈਆਂ ਜਦੋਂ ਭਾਜਪਾ ਵਲੋਂ ਪੰਜਾਬ ਦੇ ਥਾਪੇ ਇੰਚਾਰਜ ਰਾਮਸ਼ੰਕਰ ਕਠੇਰੀਆ ਨੇ ਚਾਣਕਿਆ ਨੀਤੀ ਤਹਿਤ ਅਕਾਲੀਆਂ ਨੂੰ ਲੱਗੇ ਖੋਰੇ ਨੂੰ ਜੱਗ ਜਾਹਿਰ ਕਰਦਿਆਂ ਕਿਹਾ ਕਿ ਹਾਲਾਤ ਬਣੇ ਤਾਂ ਅਸੀਂ ਪੰਜਾਬ ਵਿੱਚ ਆਪਣੇ ਦਮ ਉੱਤੇ ਚੋਣਾਂ ਲੜਾਂਗੇ। ਭਗਵਾਂ ਬ੍ਰਿਗੇਡ ਨੂੰ ਹੁਣ ਅਕਾਲੀ-ਭਾਜਪਾ ਗੱਠਜੋੜ ਟੁੱਟਣ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਉਨਾਂ ਨੂੰ ਪਤਾ ਹੈ ਕਿ ਪੱਗ ਵਾਲੇ ਬਾਦਲਾਂ ਨੇ ਮੱਥੇ ਤਿਲਕ ਲਾਉਣਾ ਕਦੇ ਨਹੀਂ ਛੱਡਣਾ ਯਾਨੀ ਕਿ ਇਨਾਂ ਦਾ ਹਿੰਦੂ ਕਰਮਕਾਂਡਾਂ ਬਗੈਰ ਸਰਨਾ ਨਹੀਂ ਤੇ ਅਸੀ ਸਮੇਤ ਸਿੱਖ, ਇਸਾਈ ਅਤੇ ਦਲਿਤਾਂ ਦੇ ਸਭਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕੇ ਹਾਂ।

ਰਾਮਸ਼ੰਕਰ ਕਠੇਰੀਆ ਨੇ ਤਾਂ ਇੰਨੀ ਜੁਅਰਤ ਵਿਖਾਈ ਹੈ ਕਿ ਉਸਨੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਵੀ ਮਿਲਣਾ ਗਵਾਰਾ ਨਹੀਂ ਸਮਝਿਆ। ਉੱਤੋਂ ਨਵਜੋਤ ਸਿੱਧੂ ਵਰਗਿਆਂ ਆਪਣੇ ਘਰਾਂ ਵਿੱਚ ਮੰਤਰ ਕਰਵਾ ਕੇ ਆਰਐੱਸਐੱਸ ਦੇ ਹੱਥਠੋਕੂ ਭਾਜਪਾਈਆਂ ਦੀ ਪਿੱਠ ਥਪਾਥਪਾ ਕੇ ਪੰਜਾਬ ਵਿੱਚ ਮਨੂੰਵਾਦੀ ਸਿਧਾਤਾਂ ਦੀ ਆਮਦ ਨੂੰ ਹੋਰ ਪਰਪੱਕ ਕੀਤਾ ਹੈ। ਕਠੇਰੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਗਰ ਪੰਜਾਬ ਵਿੱਚ ਹਰਿਆਣੇ ਵਰਗੇ ਹਾਲਾਤ ਬਣੇ ਤਾਂ ਅਕਾਲੀਆਂ ਦੇ ਮੌਰੀ ਚੜ ਕੇ ਪੰਜਾਬ ਵਿੱਚ ਬਰਕਰਾਰ ਆਪਣੀ ਹੋਂਦ ਦੇ ਬਲਬੂਤੇ ਨਾਂ ਪੰਜਾਬ ਦੀ ਹਿੱਕ ਉੱਤੇ ਪੈਰ ਰੱਖਿਆ ਤਾਂ ਸਾਨੂੰ ਮਨੂੰ ਦੀ ਔਲਾਦ ਕੀਹਨੇ ਕਹਿਣਾ। ਕਾਂਗਰਸ ਮੁਕਤ ਭਾਰਤ ਕਰਨ ਦੇ ਆਪਣੇ ਮੁਖੌਟੇ ਅਧੀਨ ਭਾਜਪਾਈਆਂ ਦਾ ਕਹਿਣਾ ਹੈ ਕਿ ਸਾਡੇ ਪੈਰ ਤਾਮਿਲਨਾਡੂ ਤੋਂ ਹਰਿਆਣੇ ਤੱਕ ਪਸਰ ਚੁੱਕੇ ਹਨ, ਤੇ ਹੁਣ ਸਾਨੂੰ ਡਰ ਕਾਹਦਾ।

ਜਿਕਰਯੋਗ ਹੈ ਕਿ ਹਜਾਰਾਂ ਸਾਲ ਪਹਿਲਾਂ ਧਾੜਵੀਆਂ ਦੇ ਰੂਪ ਵਿੱਚ ਭਾਰਤ ਦੇ ਮੂਲ ਨਿਵਾਸੀਆਂ ਨੂੰ ਹਰਾ ਕੇ ਆਰੀਅਨਾਂ ਨੇ ਮਨੂੰਵਾਦੀ ਸਿਸਟਮ ਲਾਗੂ ਕੀਤਾ ਸੀ। ਉਸੇ ਸਿਸਟਮ ਅਧੀਨ ਹੁਣ ਇਨਾਂ ਨੇ ਸੱਭ ਤੋਂ ਵੱਢੇ ਲੋਕਤੰਤਰਿਕ ਹੋਣ ਦਾ ਵਿਖਾਵਾ ਕਰਕੇ ੨੦੨੧ ਵਿੱਚ ਪੂਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਨਾਉਣ ਦਾ ਸੁਪਨਾ ਪੂਰਾ ਕਰਨਾ ਹੈ। ਇਸਦੀ ਪਹਿਲ ਉਨਾਂ ਨੇ ਆਰਐੱਸਐੱਸ ਦੇ ਝਾੜੂਬਰਦਾਰ ਰਹੇ ਪ੍ਰਧਾਨ ਮੰਤਰੀ ਨੂੰ ਮੁਹਰਾ ਬਣਾ ਕੇ ਰਾਸ਼ਟਰੀ ਚੈਨਲ ਡੀਡੀ-੧ ਤੋਂ ਆਰਐੱਸਐੱਸ ਮੁਖੀ ਮੋਹਣ ਭਾਗਵਤ ਦੇ ਭਾਸ਼ਣ ਨੂੰ ਪ੍ਰਸਾਰਿਤ ਕਰਕੇ ਰੈੱਡ ਸਿਗਨਲ ਭਾਰਤ ਦੀਆਂ ਸਾਰੀਆਂ ਧਾਰਮਿਕ ਘੱਟ ਗਿਣਤੀ ਕੌਮਾਂ ਨੂੰ ਦਿੱਤਾ ਹੈ। ਬਹਰਹਾਲ ਇੱਕ ਗੱਲ ਤਾਂ ਪੱਕੀ ਹੈ , ਇਨਾਂ ਭਗਵਾਂ ਝੰਡਾ ਸ਼ਰੇਆਮ ਪੰਜਾਬ ਦੀ ਹਿੱਕ ਉੱਤੇ ਬਾਦਲਾਂ ਦੀ ਸ਼ਹਿ ਤੇ ਗੱਡਣਾ ਹੀ ਗੱਡਣਾ ਹੈ। ਜਿਕਰਯੋਗ ਹੈ ਕਿ ਆਰਐੱਸਐੱਸ ਦੇ ਸੈੱਲ ਸ਼ਿਵਸੈਨਾ, ਹਿੰਦੂ ਸੁਰੱਖਿਆ ਸੰਮਤੀ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਰਤੀ ਜਨਤਾ ਪਾਰਟੀ ਦੇ ਰੂਪ ਵਿੱਚ ਮੌਜੂਦ ਹਨ ਜਿਹੜੇ ਸਿਰਫ ਤੇ ਸਿਰਫ ਹਿੰਦੂਪ੍ਰਸਤ ਵਾਇਰਸ ਦੇ ਰੂਪ ਵਿੱਚ ਬਾਖੂਬੀ ਆਪਣਾ ਕੰਮ ਕਰ ਰਹੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top