Share on Facebook

Main News Page

ਅਕਾਲੀ-ਭਾਜਪਾ ਗਠਜੋੜ ਟੁੱਟਣ ਨਾਲ ਖ਼ੁਸ਼ਹਾਲ ਹੋਵੇਗਾ ਪੰਜਾਬ
-: ਸਤਪਾਲ ਗੋਸਾਈਂ

ਲੁਧਿਆਣਾ, 7 ਨਵੰਬਰ (ਗੁਰਪ੍ਰੀਤ ਮਹਿਦੂਦਾਂ): ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਸਤਪਾਲ ਗੋਸਾਈਂ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਅਕਾਲੀ-ਭਾਜਪਾ ਗਠਜੋੜ ਟੁੱਟਣ ‘ਤੇ ਪੰਜਾਬ ਅਸ਼ਾਂਤ ਹੋਣ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਟੁਟਣ ‘ਤੇ ਪੰਜਾਬ ਅਸ਼ਾਂਤ ਨਹੀਂ ਸਗੋਂ ਖ਼ੁਸ਼ਹਾਲ ਹੋ ਕੇ ਉਭਰੇਗਾ।

ਇਸ ਦਾ ਕਾਰਨ ਦਸਦੇ ਹੋਏ ਗੋਸਾਈਂ ਨੇ ਕਿਹਾ ਕਿ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਦਾ ਉਦਯੋਗ, ਵਪਾਰ ਅਤੇ ਹੋਰ ਕਾਰੋਬਾਰ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ। ਵਪਾਰਕ ਅਤੇ ਉਦਯੋਗਿਕ ਇਕਾਈਆਂ ਪਲਾਇਨ ਕਰਨ ਨੂੰ ਮਜਬੂਰ ਹੋ ਰਹੀਆਂ ਹਨ।

ਪਿਛਲੇ ਸੱਤ ਸਾਲਾਂ ਵਿਚ ਆਰਥਕ ਅਤੇ ਵਪਾਰਕ ਤੌਰ ‘ਤੇ ਖ਼ੁਸ਼ਹਾਲ ਸੂਬਿਆਂ ਵਿਚ ਸ਼ੁਮਾਰ ਪੰਜਾਬ ਦਾ ਖ਼ਜ਼ਾਨਾ ਕੰਗਾਲੀ ਵਲ ਵਧਦਾ ਜਾ ਰਿਹਾ ਹੈ। ਕਰਮਚਾਰੀਆਂ ਨੂੰ ਦੇਣ ਲਈ ਤਨਖਾਹ ਤਕ ਸਰਕਾਰੀ ਖ਼ਜ਼ਾਨੇ ਵਿਚ ਨਹੀਂ ਹੈ। ਆਰਥਕ ਕੰਗਾਲੀ ਕਾਰਨ ਸਾਲਾਂ ਤੋਂ ਅੱਧ ਵਿਚਕਾਰ ਲਮਕਦੇ ਵਿਕਾਸ ਕਾਰਜ ਸਰਕਾਰ ਦੀ ਘਟੀਆ ਪੱਧਰ ਦੀ ਕਾਰਗ਼ੁਜ਼ਾਰੀ ਦਾ ਮੂੰਹ-ਬੋਲਦਾ ਸਬੂਤ ਹਨ।

ਭਾਜਪਾ ਆਗੂ ਨੇ ਕਿਹਾ ਕਿ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਸੱਤਾ ਵਿਚ ਬਰਾਬਰ ਦੀ ਹਿੱਸੇਦਾਰ ਭਾਜਪਾ ਨੂੰ ਵੀ ਭੁਗਤਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਟੁਟਿਆ ਤਾਂ ਜਨਤਾ ਨੂੰ ਅਕਾਲੀਆਂ ਦੀਆਂ ਗ਼ਲਤ ਨੀਤੀਆਂ ਤੋਂ ਛੁਟਕਾਰਾ ਮਿਲੇਗਾ। ਨਤੀਜਨ ਸੂਬੇ ਦਾ ਵਪਾਰ, ਉਦਯੋਗ ਅਤੇ ਕਾਰੋਬਾਰ ਖ਼ੁਸ਼ਹਾਲ ਹੋਵੇਗਾ । ਜੇ ਉਪਰੋਕਤ ਵਰਗ ਖ਼ੁਸ਼ਹਾਲ ਹੋਇਆ ਤਾਂ ਸੂਬੇ ਦਾ ਖ਼ਜ਼ਾਨਾ ਭਰੇਗਾ ਅਤੇ ਇਸ ਨਾਲ ਸੂਬੇ ਦਾ ਵਿਕਾਸ ਹੋਵੇਗਾ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top