Share on Facebook

Main News Page

ਕੀ 'ਚਾਰ ਸਾਹਿਬਜ਼ਾਦੇ' 3ਡੀ ਫਿਲਮ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਐਨੀਮੇਸ਼ਨ ਰੂਪ 'ਚ ਦਿਖਾਇਆ ਗਿਆ ਹੈ ?
-: ਇਕਵਾਕ ਸਿੰਘ ਪੱਟੀ

ਬੀਤੀ 6 ਨਵੰਬਰ 2014 ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ 'ਚਾਰ ਸਾਹਿਬਜ਼ਾਦੇ' 3ਡੀ ਫਿਲਮ ਵਿੱਚ ਰਿਲੀਜ਼ ਹੋਈ । ਇਸ ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਹੈਰੀ ਬਵੇਜਾ ਨੇ ਕੀਤਾ ਹੈ। ਬਾਲੀਵੁੱਡ ਦੇ 100 ਸਾਲਾ ਇਤਿਹਾਸ ਵਿੱਚ ਪਹਿਲੀ ਵਾਰ ਸਿੱਖ ਇਤਿਹਾਸ ਨੂੰ ਪਰਦੇ ਤੇ ਦਿਖਾਇਆ ਗਿਆ ਹੈ ਅਤੇ ਉਹ ਵੀ ਵੱਡੇ ਬਜਟ ਅਤੇ ਵੱਡੇ ਪੱਧਰ ਤੇ। ਮੈਂ ਖੁਦ ਪਹਿਲੇ ਦਿਨ ਪਹਿਲਾ ਸ਼ੋਅ ਦੇਖ ਕੇ ਆਇਆਂ ਹਾਂ। ਫਿਲਮ ਲੱਗਭਗ ੧੦੦% ਬਹੁਤ ਵਧੀਆ ਹੈ। ਭਾਵੇਂ ਦੋ-ਚਾਰ ਕਮੀਆਂ ਹਨ, ਪਰ ਨਤੀਜੇ ਵਿਚ ਜਾਣ ਲਗਿਆਂ ਉਹ ਵੀ ਮਨਫੀ ਹੋ ਜਾਂਦੀਆਂ ਹਨ। ਹਰ ਪੱਖ ਨੂੰ ਬੜੀ ਹੀ ਬਾਰੀਕੀ, ਗੰਭੀਰਤਾ, ਸੰਜੀਦਗੀ ਨਾਲ ਪੇਸ਼ ਕੀਤਾ ਗਿਆ ਹੈ। ਉੱਥੇ ਡਾਇਲਾਗ (ਪਾਤਰਾਂ ਦੀ ਆਪਸੀ ਗੱਲਬਾਤ) ਵੀ ਬੜੀ ਹੀ ਬਾਖੂਬੀ ਨਾਲ ਪੇਸ਼ ਕੀਤੇ ਗਏ ਹਨ।

ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਵੀ ਅਤੇ ਹੁਣ ਵੀ ਕੁੱਝ ਸਿੱਖਾਂ ਵੱਲੋਂ ਫਿਲਮ ਬਾਰੇ ਇਤਰਾਜ਼ ਆ ਰਹੇ ਹਨ ਕਿ ਫਿਲਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਐਨੀਮੇਸ਼ਨ ਦੇ ਰੂਪ ਵਿੱਚ ਦਿਖਾ ਕੇ ਗਲਤ ਕੀਤਾ ਗਿਆ ਹੈਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਲਈ 21ਵੀਂ ਸਦੀ ਕਦੋਂ ਆਵੇਗੀ? ਇਹ ਰਹਿ ਤਾਂ ਭਾਵੇਂ ਸਾਡੇ ਨਾਲ ਹੀ ਰਹੇ ਹਨ, ਪਰ ਇਹਨਾਂ ਦੇ ਵਿਚਾਰ ਪੱਥਰ ਯੁੱਗ ਵਾਲੇ ਹੀ ਹਨ। ਖੈਰ! ਇਹਨਾਂ ਨੂੰ ਸਮਝਾਉਣ ਤੁਰ ਪਏ ਤਾਂ ਆਪਣੇ ਸਿਰ ਸੁਆਹ ਪਾਉਣ ਵਾਲੀ ਗੱਲ ਹੈ।

ਵਿਸਥਾਰ ਨਾ ਕਰਾਂ ਤਾਂ ਫਿਲਮ ਵਿੱਚ ਵਰਤੀ ਗਈ ਤਕਨੀਕ ਦੀ ਗੱਲ ਕਰਕੇ, ਵਿਸ਼ਾ ਸਮਾਪਤ ਕਰਦਾ ਹਾਂ। ਹੈਰੀ ਬਵੇਜਾ ਅਨੁਸਾਰ ਉਹਨਾਂ ਨੂੰ ਇਸ ਫਿਲਮ ਤੇ ਤਕਰੀਬਨ 5 ਸਾਲ ਦਾ ਸਮਾਂ ਲੱਗਾ। ਉਹਨਾਂ ਦੱਸਿਆ ਕਿ, 'ਗੁਰੂ ਸਾਹਿਬ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਐਕਟਰ ਦੇ ਤੌਰ ਤੇ ਪੇਸ਼ ਨਹੀਂ ਕੀਤਾ ਜਾ ਸਕਦਾ। ਐਨੀਮੇਸ਼ਨ ਵਿੱਚ ਇਕ ਤਕਨੀਕ ਹੁੰਦੀ ਹੈ, ਜਿਸ ਨੂੰ ਫੋਟੋ ਰਿਅਲਿਸਟਿਕ ਐਨੀਮੇਸ਼ਨ Photo Realistic Animation ਕਹਿੰਦੇ ਹਨ। ਇਸ ਤਕਨੀਕ ਦੀ ਵਰਤੋਂ ਨਾਲ ਕਿਰਦਾਰ ਅਸਲੀ ਲੱਗਦੇ ਹਨ। ਅਸੀਂ ਇਸ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇਸ ਲਈ ਇਸਨੂੰ ਐਨੀਮੇਸ਼ਨ ਦੀ ਬਜਾਏ 'ਫੋਟੋ ਰੀਅਲਿਸਟਿਕ ਫਿਲਮ' ਕਹਿਣਾ ਜਿਆਦਾ ਠੀਕ ਰਹੇਗਾ।'

ਫਿਲਮ ਵਿੱਚ ਗੁਰੂ ਸਾਹਿਬ ਨੂੰ ਕਿਸੇ ਵੀ ਤਰਹਾਂ ਦੀ ਕੋਈ ਪ੍ਰਕਟੀਕਲ ਹਰਕਤ ਕਰਦੇ ਨਹੀਂ ਦਿਖਾਇਆ ਗਿਆ। ਕੇਵਲ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਦੀ ਫੋਟੋ ਰਾਹੀਂ ਹੀ ਦਰਸਾਇਆ ਗਿਆ ਹੈ, ਨਾ ਹੀ ਉਹਨਾਂ ਕੋਲੋਂ ਪੂਰੀ ਫਿਲਮ ਵਿੱਚ ਕੋਈ ਬੁਲਾਇਆ ਗਿਆ ਹੈ, ਉਹਨਾਂ ਵੱਲੋਂ ਕਹੇ ਗਏ ਜਾਂ ਕਹੇ ਜਾਣ ਵਾਲੇ ਸ਼ਬਦਾਂ ਨੂੰ ਬੈਕ ਗਰਾਉਂਡ ਆਵਾਜ਼ ਰਾਹੀਂ 'ਤਾਂ ਗੁਰੂ ਜੀ ਨੇਕਿਹਾ,' ਰਾਹੀਂ ਪੇਸ਼ ਕੀਤਾ ਗਿਆ ਹੈ।

ਸੋ, ਬਿਨਾਂ ਕਿਸੇ ਵਾਦ-ਵਿਵਾਦ ਵਿੱਚ ਪਿਆਂ ਫਿਲਹਾਲ ਸਾਡਾ ਪਹਿਲਾ ਫਰਜ਼ ਹੈ ਕਿ ਇਹ ਫਿਲਮ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਪ ਪੈਸੇ ਖਰਚ ਕੇ ਦੇਖ ਕੇ ਆਈਏ ਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰੀਏ ਨਾ ਕਿ ਫਿਲਮ ਦਾ ਯੂ-ਟਿਊਬ ਤੇ ਅਪਲੋਡ ਹੋਣ ਜਾਂ ਪਾਈਰੇਟਡ ਸੀ.ਡੀ. ਬਾਜ਼ਾਰ ਵਿੱਚ ਆਉਣਾ ਦਾ ਇੰਤਜਾਰ ਕਰੀਏ। ਸਮੇਂ ਦੇ ਹਾਣੀ ਬਣੀਏ ਤਾਂ ਕਿ ਭਵਿੱਖ ਵਿੱਚ ਵੀ ਅਜਿਹੀਆਂ ਫਿਲਮਾਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਭੁਲ-ਚੁੱਕ ਲਈ ਖਿਮਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top