Share on Facebook

Main News Page

ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਅਤੇ ਸਿਧਾਂਤ ਨੂੰ ਭੁਲ ਕੇ, "ਭਗੌਤੀ" ਨੂੰ ਹੀ ਪੂਜੀ ਜਾ ਰਹੇ ਹਾਂ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਭੋਪਾਲ, 6 ਨਵੰਬਰ (ਇੰਦਰਜੀਤ ਸਿੰਘ, ਕਾਨਪੁਰ): ਅੱਜ ਸ਼ਾਮ ਦਾ ਅਖੀਰਲਾ ਦੀਵਾਨ, ਭੋਪਾਲ ਦੀਆਂ ਸੰਗਤਾ ਦੇ, ਗੁਰਬਾਣੀ ਨਾਲ ਪਿਆਰ ਅਤੇ ਸਤਿਕਾਰ ਦੀ ਇਕ ਮਿਸਾਲ ਬਣ ਗਿਆ।

ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਆਪਣੀ ਵਿਸ਼ਿਸ਼ਟ ਸ਼ੈਲੀ ਨਾਲ, ਗੁਰਬਾਣੀ ਸ਼ਬਦ "ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ ॥" ... ਅੰਕ 1399 ਦੀ ਵਿਆਖਿਆ ਕਰਦਿਆਂ ਕਹਿਆ ਕਿ, "ਅਕਾਲ ਦਾ ਤਖਤ" ਇਕ ਸਿਧਾਂਤ ਹੈ, ਜੋ ਸਭਤੋਂ ਪਹਿਲਾਂ ਅਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਨੂੰ ਬਖਸ਼ਿਆ (ਪ੍ਰਥਮੇ ਨਾਨਕ)। ਇਹ ਸਿਧਾਂਤ ਰੂਪੀ ਤਖਤ, ਪੰਜ ਗੁਰੂ ਸਾਹਿਬਾਨਾਂ ਤੋਂ ਹੁੰਦਾ ਹੋਇਆ, ਛੇਵੇਂ ਪਾਤਿਸ਼ਾਹ ਨੂੰ ਪ੍ਰਾਪਤ ਹੋਇਆ, ਜੋ ਅੱਜ ਪੂਰੇ ਪੰਥ ਦੀ ਵਿਰਾਸਤ ਬਣ ਗਿਆ ਹੈ।

ਅਕਾਲ ਪੁਰਖ ਦਾ ਬਖਸ਼ਿਆ ਇਹ "ਰਾਜ ਜੋਗ" ਦਾ ਤਖਤ, ਸਿੱਖੀ ਦੀ ਵਿਲੱਖਣਤਾ ਅਤੇ ਨਿਆਰੇਪਨ ਦਾ ਅਦੁੱਤੀ ਸਿਧਾਂਤ ਹੈ, ਜਿਸਦਾ ਪ੍ਰਚਾਰ ਅਤੇ ਪ੍ਰਸਾਰ ਅਕਾਲ ਤਖਤ ਨਾਮ ਦੇ ਉਸ ਮੁਕੱਦਸ ਅਸਥਾਨ (ਇਮਾਰਤ) ਤੋਂ ਕੀਤੇ ਜਾਣ ਦੀ ਮਰਿਆਦਾ ਸ਼ੁਰੂ ਕੀਤੀ ਗਈ। ਇਹ ਅਸਥਾਨ ਸਿੱਖੀ ਦੀ ਵਖਰੀ ਪਹਿਚਾਨ, ਸਵੈਮਾਨ, ਪ੍ਰਭੁਸੱਤਾ ਅਤੇ ਹੋਂਦ ਦਾ ਪ੍ਰਤੀਕ ਹੈ।

ਪੰਚਮ ਪਾਤਸ਼ਾਹ, ਗੁਰੂ ਅਰਜੁਨ ਸਾਹਿਬ ਜੀ ਤਾਂ ਇਸ ਸ਼ਬਦ ਵਿਚ "ਪ੍ਰਥਮੇ ਨਾਨਕ" ਦੀ ਗਲ ਕਰਦੇ ਨੇ, ਲੇਕਿਨ ਕਿੰਨੀ ਅਜੀਬ ਗੱਲ ਹੈ, ਕਿ ਅਸੀਂ ਅਜ ਅਰਦਾਸ "ਪ੍ਰਥਮ ਭਗੌਤੀ" ਦੇ ਅਗੇ ਕਰੀ ਜਾ ਰਹੇ ਹਾਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਆਵਾਂ ਅਤੇ ਸਿਧਾਂਤ ਨੂੰ ਭੁਲ ਕੇ "ਭਗੌਤੀ" ਨੂੰ ਹੀ ਪੂਜੀ ਜਾ ਰਹੇ ਹਾਂੴ ਨੂੰ ਭੁਲ ਕੇ ਉਸ "ਭਗੌਤੀ" ਅਗੇ ਹੀ ਬੇਨਤੀਆਂ ਕਰੀ ਜਾ ਰਹੇ ਹਾਂ। ਇਸ ਦਾ ਇਕੋ ਇਕ ਕਾਰਣ ਇਹ ਹੈ ਕਿ, ਅਸੀਂ ਗੁਰਬਾਣੀ ਦੇ ਗੂੜ੍ਹ ਗਿਆਨ ਤੋਂ ਬਹੁਤ ਦੂਰ ਹੋ ਚੁਕੇ ਹਾਂ।

ਭੋਪਾਲ ਦੀਆਂ ਸੁਚੇਤ ਸੰਗਤਾਂ, ਖਾਸ ਕਰਕੇ ਨੌਜਵਾਨਾਂ ਦਾ ਉਤਸਾਹ ਵੇਖਣ ਵਾਲਾ ਸੀ। ਪ੍ਰੋਫੇਸਰ ਸਾਹਿਬ ਜੀ ਦੇ ਭੋਪਾਲ ਆਉਣ ਤੋਂ ਲੈ ਕੇ, ਉਨ੍ਹਾਂ ਦੀ ਵਾਪਸੀ ਤਕ ਉੱਥੇ ਦੇ ਸਿੱਖ ਨੌਜੁਆਨ, ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਸਾਂਝਾ ਕਰਨਾ ਚਾਹੁੰਦੇ ਸੀ।

ਪ੍ਰੋਫੇਸਰ ਦਰਸ਼ਨ ਸਿੰਘ ਜੀ ਨਾਲ ਸਿੱਖ ਸੰਗਤਾਂ ਦਾ ਇਹ ਪਿਆਰ ਅਤੇ ਲਗਾਉ, ਕੌਮ ਦੇ ਉਨ੍ਹਾਂ ਅਖੌਤੀ ਪੁਜਾਰੀਆਂ ਅਤੇ ਵਿਰੋਧੀਆਂ ਦੇ ਮੂੰਹ 'ਤੇ ਇਕ ਚਪੇੜ ਬਣ ਕੇ ਪੈ ਰਿਹਾ ਸੀ, ਜੋ ਪ੍ਰੋਫੇਸਰ ਦਰਸ਼ਨ ਸਿੰਘ ਵਰਗੇ ਰਤਨ ਦੀ ਨਿੰਦਾ ਅਤੇ ਆਲੋਚਨਾ ਕਰਕੇ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਅਤੇ ਕੌਮ ਵਿਚ ਪਾੜੇ ਪਾ ਰਹੇ ਹਨ।

ਗੁਰਬਾਣੀ ਕੀਰਤਨ ਤਾਂ ਗਿਆਨ ਦਾ ਉਹ ਪ੍ਰਕਾਸ਼ ਹੈ, ਜਿਸ ਨਾਲ ਮਨ ਦੀ ਈਰਖਾ ਅਤੇ ਅਹੰਕਾਰ ਦਾ ਹਨੇਰਾ ਦੂਰ ਹੋ ਜਾਂਦਾ ਹੈ, ਲੇਕਿਨ ਇਹ ਪੰਥ ਦੋਖੀ, ਗੁਰਬਾਣੀ ਕੀਰਤਨ 'ਤੇ ਹੀ ਪਾਬੰਦੀਆਂ ਲਾਉਣ ਦੇ ਕੂੜਨਾਮੇ ਜਾਰੀ ਕਰ ਰਹੇ ਹਨ। ਸਾਨੂੰ ਆਪ ਸੁਚੇਤ ਹੋਣ ਦੀ ਲੋੜ ਹੈ।

ਜੋ ਸੁਨੇਹਾ ਭੋਪਾਲ ਦੀਆਂ ਸੰਗਤਾਂ ਨੇ ਕੌਮ ਨੂੰ ਦਿੱਤਾ ਹੈ, ਸਾਨੂੰ ਉਸ 'ਤੇ ਚਲ ਕੇ ਦੀਵੇ ਨਾਲ ਦੀਵਾ ਜਗਾਉਂਦੇ ਜਾਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top