Share on Facebook

Main News Page

ਨਿਧੜਕ ਕਿਰਤੀ ਪ੍ਰਚਾਰਕ ਸਿਰਦਾਰ ਪ੍ਰਭਦੀਪ ਸਿੰਘ ਸਪੇਨ (ਅਲੀਕਾਂਤੇ) ਵਿੱਚ ਕਰਨਗੇ ਗੁਰਮਤਿ ਸੈਮੀਨਾਰ

ਮਿਤੀ 09 ਨਵੰਬਰ 2014, ਦਿਨ ਐਤਵਾਰ ਨੂੰ ਸਿਰਦਾਰ ਪ੍ਰਭਦੀਪ ਸਿੰਘ ਸਪੇਨ ਦੇ ਅਲੀਕਾਂਤੇ ਸ਼ਹਿਰ ਵਿੱਚ ਗੁਰਮਤਿ ਸੈਮੀਨਾਰ ਕਰਨ ਜਾ ਰਹੇ ਹਨ।

ਗੁਰਦੁਆਰਾ ਗੁਰੂ ਨਾਨਕ ਦੇਵ ਜੀ (ਅਲੀਕਾਂਤੇ) ਸਪੇਨ
ਸਮਾਂ:
11:30am - 01:00pm

ਖ਼ਾਲਸਾ ਨਿਊਜ਼ ਨੂੰ ਐਸੇ ਪ੍ਰਚਾਰਕਾਂ 'ਤੇ ਮਾਣ ਹੈ ਜੋ ਕਿ ਇੱਕਲਾ ਸਟੇਜ 'ਤੇ ਹੀ ਬੋਲਣਾ ਨਹੀਂ ਜਾਣਦੇ, ਸਗੋਂ ਮੌਕਾ ਮਿਲਣ 'ਤੇ ਆਪਣੀਆਂ ਸਟੇਜ ਤੋਂ ਕਹੀਆਂ ਹੋਈਆਂ ਗੱਲਾਂ 'ਤੇ ਦ੍ਰਿੜਤਾ ਨਾਲ ਪਹਿਰਾ ਭੀ ਦਿੰਦੇ ਹਨ।

ਅੱਜ ਦੇ ਇਸ ਲਿਪ ਸਰਵਿਸ ਵਾਲੇ ਦੌਰ 'ਚ ਜਿੱਥੇ ਬਹੁਤਾਤ ਪ੍ਰਚਾਰਕ ਸਿਰਫ ਕਲਾਕਾਰੀ ਹੀ ਦਿਖਾਉਂਦੇ ਹਨ, ਕੁੱਝ ਕੁ ਹੀ ਐਸੇ ਪ੍ਰਚਾਰਕ ਹਨ, ਜੋ ਗੁਰਬਾਣੀ ਪ੍ਰਚਾਰ ਨੂੰ ਆਪਣਾ ਕਿੱਤਾ ਨਹੀਂ, ਜਨੂਨ ਬਣਾ ਕੇ ਸੰਗਤਾਂ 'ਚ ਵਿਚਰਦੇ ਹਨ, ਸਿੱਖੀ ਦਾ ਪ੍ਰਚਾਰ ਕਰਦੇ ਹਨ। ਸਿੱਖੀ ਨੂੰ ਕਿਰਤੀ ਪ੍ਰਚਾਰਕਾਂ ਦੀ ਬਹੁਤ ਲੋੜ ਹੈ, ਕਿਉਂਕਿ ਇਹੋ ਜਿਹੇ ਪ੍ਰਚਾਰਕ ਕਿਸੇ ਪ੍ਰਬੰਧਕ ਦੇ ਜਾਂ ਪ੍ਰਮੋਟਰ ਦੇ ਮੋਹਤਾਜ ਨਹੀਂ, ਨਾ ਹੀ ਕਿਸੇ ਸਮਝੌਤੇ ਅਧੀਨ ਜਾਂ ਪੱਕੇ ਹੋਣ ਦੇ ਲਾਲਚ ਵਿੱਚ ਕੰਮ ਕਰਦੇ ਹਨ। ਆਸ ਹੈ ਕਿ ਭਵਿੱਖ ਵਿੱਚ ਵੀ ਸ. ਪ੍ਰਭਦੀਪ ਸਿੰਘ, ਗੁਜ਼ਰ ਚੁੱਕੇ ਸਮੇਂ ਵਾਂਗ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਗੇ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top