|
ਮਹਿੰਗੀ ਬਿਜਲੀ, ਮਹਿੰਗਾ ਤੇਲ,
ਵਰਤੇ ਸੱਭ ਬਾਦਲਾਂ ਦਾ ਖੇਲ।
ਕਹਿੰਦੇ ਪਾਥੀਆਂ ਨਾਲ ਚਲਾਉਣੀ,
ਵਿੱਚ ਪੰਜਾਬ ਦੇ ਬੁਲੱਟ ਰੇਲ।
ਰੇਤਾ ਖਾ ਗਏ, ਬਜਰੀ ਖਾ ਗਏ,
ਨਸ਼ੇ ਵੇਚ-ਵੇਚ, ਜਵਾਨੀ ਸੱਜਰੀ ਖਾ ਗਏ।
ਨਾ ਹੀ ਕੋਈ ਮਾਣ ਰਿਹਾ, ਨਾ ਰਹੀ ਕੋਈ
ਆਣ-ਸ਼ਾਨ,
ਨਿੱਤ ਕਰਜੇ ਹੇਠ ਦੱਬਿਆ, ਆਤਮਹੱਤਿਆ ਕਰੇ ਕਿਸਾਨ।
ਵਿਕਾਸ ਦੀ ਥਾਂ ਸੇਵਾ ਦੇ ਨਾਂ 'ਤੇ,
ਨਿੱਤ ਕਰਨ ਛਿਤਰੌਲ। |
ਪੁੱਛੋ ਬੀ.ਐੱਡ ਅਧਿਆਪਕਾਂ ਨੂੰ,
ਉਹ ਪੂਰੀ ਖੋਲ੍ਹਣਗੇ ਪੋਲ।
‘ਇਕਵਾਕ’ ਜਨਤਾ ਵੀ ਫਿਰੇ ਅੰਨ੍ਹੀ,
ਐਵੇਂ ਪੰਥ ਦੇ ਨਾਮ ਤੇ ਡੁੱਲਦੀ ਆ।
ਪਤਾ ਨਹੀਂ ਨਜ਼ਰੀਂ ਕਿਉਂ ਨਹੀਂ ਆਉਂਦੀ,
ਜੋ ਨਿੱਤ ਪੱਗ ਤੇ ਚੁੰਨੀ ਰੁਲਦੀ ਆ।
ਤੇਰੇ ਦਰ ਤੇ ਅਰਦਾਸ ਮੇਰੇ ਮਹਿਰਮਾ,
ਕਰ ਕ੍ਰਿਪਾ ਬਚਾ ਲੈ ਪੰਜਾਬ।
ਜੋ ਗੁਰੂਆਂ, ਪੀਰਾਂ ਦਾ ਹੁੰਦਾ ਸੀ,
ਅੱਜ ‘ਮੇਰਾ’ ਕਹਿੰਦੇ, ਬਾਦਲ ਸਾਬ। |