Share on Facebook

Main News Page

ਪੰਜਾਬ ਵਿੱਚ ਚੁੱਪ-ਚਪੀਤੇ ਪੈਰ ਪਸਾਰਨ ਲੱਗੀ ਹੈ ਆਰ.ਐਸ.ਐਸ – ਕਈ ਜਥੇਬੰਦੀਆਂ ਤੇ ਡੇਰਿਆਂ ਤੋਂ ਲਿਆ ਜਾ ਰਿਹਾ ਸਹਿਯੋਗ

ਚੰਡੀਗੜ੍ਹ, 11 ਨਵੰਬਰ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਪੰਜਾਬ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਇਸ ਕੰਮ ਲਈ ਸਮਾਜ ਭਲਾਈ ਦੇ ਮਾਧਿਅਮ ਰਾਹੀਂ ਲੋਕਾਂ ਨਾਲ ਰਾਬਤਾ ਬਣਾਉਣ ਲਈ 20 ਤੋਂ ਵੱਧ ਮੁਹਰੈਲ ਜਥੇਬੰਦੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ।

ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਵਿਰੋਧੀ ਧਿਰ ਕਾਂਗਰਸ ਨੂੰ ਇਸ ਗੱਲ ਤੋਂ ਕਾਫੀ ਮਾਯੂਸੀ ਹੋ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਆਰ.ਐਸ.ਐਸ ਸਿਆਸੀ ਪਿੜ ਵਿੱਚ ਸਰਗਰਮ ਹੋ ਰਹੀ ਹੈ। ਲੋਕਾਂ ਅੰਦਰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਖਿਲਾਫ ਭਾਵਨਾ ਪ੍ਰਬਲ ਹੁੰਦੀ ਜਾ ਰਹੀ ਹੈ ਅਤੇ ਕਾਂਗਰਸ ਇਸ ਦਾ ਫਾਇਦਾ ਉਠਾਉਣ ’ਚ ਨਾਕਾਮ ਸਾਬਤ ਹੋ ਰਹੀ ਹੈ ਤਾਂ ਆਰ.ਐਸ.ਐਸ ਚੁਪ-ਚਪੀਤੇ ਸਿਆਸੀ ਖਲਾਅ ਭਰਨ ਦੇ ਯਤਨਾਂ ਵਿੱਚ ਜੁਟੀ ਹੋਈ ਹੈ।

ਮਿਸ਼ਨ 2017 ਨੂੰ ਧਿਆਨ ਵਿੱਚ ਰੱਖ ਕੇ ਭਾਜਪਾ ਨੇ ਸਮਾਜਕ ਸੰਸਥਾਵਾਂ ਰਾਹੀਂ ਲੋਕ ਰਾਬਤੇ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਇਸ ਸਾਲ ਹੁਣ ਤੱਕ ਚਾਰ ਵਾਰ ਪੰਜਾਬ ਦਾ ਦੌਰਾ ਕਰ ਚੁੱਕੇ ਹਨ। ਪਿੱਛੇ ਜਿਹੇ ਦੋਰਾਹਾ ਵਿਖੇ ਆਰ.ਐਸ.ਐਸ ਦੀ ਅਖਿਲ ਭਾਰਤੀ ਬੈਠਕ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਮਈ ਮਹੀਨੇ ਮਾਨਸਾ ’ਚ 20 ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ ਸੀ। ਸ੍ਰੀ ਭਾਗਵਤ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨਾਲ ਵੀ ਬੰਦ ਕਮਰਾ ਮੁਲਾਕਾਤ ਕੀਤੀ ਸੀ। ਪਿਛਲੇ ਮਹੀਨੇ ਸੀਨੀਅਰ ਭਾਜਪਾ ਨੇਤਾ ਐਲ.ਕੇ. ਅਡਵਾਨੀ ਵੀ ਡੇਰਾ ਮੁਖੀ ਗੁਰਿੰਦਰ ਸਿੰਘ ਨੂੰ ਮਿਲਣ ਆਏ ਸਨ।

ਆਰ.ਐਸ.ਐਸ ਦੇ ਇਕ ਸੀਨੀਅਰ ਅਹੁਦੇਦਾਰ ਨੇ ਇਨ੍ਹਾਂ ਮੁਲਾਕਾਤਾਂ ਦਾ ਇਕਬਾਲ ਕਰਦਿਆਂ ਕਿਹਾ ਕਿ ਫਿਰਕੂ ਸਦਭਾਵਨਾ ਕਾਇਮ ਰੱਖਣ ਅਤੇ ਸਮਾਜ ਭਲਾਈ ਦਾ ਕੰਮ ਜਾਰੀ ਰੱਖਣ ਦੇ ਮੰਤਵ ਨਾਲ ਹੀ ਇਹ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ।

ਸੂਤਰਾਂ ਨੇ ਦੱਸਿਆ ਕਿ ਆਰ.ਐਸ.ਐਸ ਵਰਕਰਾਂ ਵੱਲੋਂ ਦਸਵੀਂ ਤੋਂ ਬਾਅਦ ਵਜ਼ੀਫਾ ਆਦਿ ਸਮਾਜ ਭਲਾਈ ਸਕੀਮਾਂ ਰਾਹੀਂ ਮਾਝਾ ਤੇ ਦੋਆਬਾ ਖੇਤਰ ਵਿੱਚ ਕੁਝ ਹੋਰ ਡੇਰਿਆਂ ਨਾਲ ਸਾਂਝ ਪਾ ਰਹੇ ਹਨ। ਆਰ.ਐਸ.ਐਸ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਉਨ੍ਹਾਂ ਖੇਤਰਾਂ ਵਿੱਚ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਜੋ ਇਸ ਸਮੇਂ ਨਸ਼ਿਆਂ ਅਤੇ ਬੇਕਾਰੀ ਦੀ ਮਾਰ ਹੇਠ ਆਏ ਹੋਏ ਹਨ।

ਸਮੁੱਚਾ ਪ੍ਰਾਂਤ ਛੇ ਵਿਭਾਗਾਂ ਵਿੱਚ ਵੰਡਿਆ ਗਿਆ ਹੈ: ਮੁਹਾਲੀ, ਪਟਿਆਲਾ, ਫਤਹਿਗੜ੍ਹ ਸਾਹਿਬ, ਬਰਨਾਲਾ, ਬਠਿੰਡਾ ਅਤੇ ਮੋਗਾ ਵਿੱਚ ਆਰ.ਐਸ.ਐਸ ਦੀ ਨਵੀਂ ਪੈਂਠ ਜਮਾਈ ਜਾ ਰਹੀ ਹੈ।

ਰਾਸ਼ਟਰੀ ਸਿੱਖ ਸੰਗਤ ਨੂੰ ਮੁੜ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਵਿੰਗ ਏ.ਬੀ.ਵੀ.ਪੀ ਅਤੇ ਭਾਰਤੀ ਮਜ਼ਦੂਰ ਸੰਘ, ਸੇਵਾ ਭਾਰਤੀ ਅਤੇ ਭਾਰਤ ਵਿਕਾਸ ਪ੍ਰੀਸ਼ਦ ਜਿਹੀਆਂ ਜਥੇਬੰਦੀਆਂ ’ਚ ਨਵੀਂ ਰੂਹ ਫੂਕਣ ਦੇ ਯਤਨ ਹੋ ਰਹੇ ਹਨ। ਇਸ ਵੇਲੇ ਪੰਜਾਬ ਵਿੱਚ ਆਰ.ਐਸ.ਐਸ ਦੀਆਂ 630 ਸ਼ਾਖਾਵਾਂ ਹਨ ਅਤੇ ਪੇਂਡੂ ਤੇ ਨੀਮ ਸ਼ਹਿਰੀ ਖੇਤਰਾਂ ਵਿੱਚ 200 ਹੋਰ ਸ਼ਾਖਾਵਾਂ ਕਾਇਮ ਕੀਤੀਆਂ ਜਾ ਰਹੀਆਂ ਹਨ। ਅਹੁਦੇਦਾਰ ਮੁਤਾਬਕ ਆਰ.ਐਸ.ਐਸ ਦੀ ਮੁਹਿੰਮ ਨੂੰ ਰਾਜ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪੰਜਾਬ ਵਿੱਚ ਰਾਸ਼ਟਰੀ ਸੋਇਮਸੇਵਕ ਸੰਘ ਦਾ ਢਾਂਚਾ

ਸੰਘ ਚਾਲਕ: ਬ੍ਰਜ ਭੂਸ਼ਨ ਬੇਦੀ, ਪ੍ਰਾਂਤ ਕਾਰਿਯਵਾਹਾ: ਮੁਨੀਸ਼ਵਰ (ਭਾਜਪਾ ਤੇ ਆਰ.ਐਸ.ਐਸ ਵਿਚਕਾਰ ਸੰਯੋਜਕ), ਸਹਿ ਪ੍ਰਾਂਤ ਕਾਰਯਵਾਹਾ: ਅੰਮ੍ਰਿਤ ਸਾਗਰ ਜੈਨ, ਸਰੀਰਿਕ ਪ੍ਰਮੁਖ: ਵਿਨੈ, ਬੌਧਿਕ ਪ੍ਰਮੁੱਖ: ਵਿਜੈ ਸਿੰਘ, ਪ੍ਰਾਂਤ ਪ੍ਰਚਾਰਕ: ਵਿਸ਼ਾਲ ਤੇ ਕਿਸ਼ੋਰ, ਪ੍ਰਾਂਤ ਸੰਪਰਕ ਪ੍ਰਮੁੱਖ: ਰਾਮ ਲਾਲ ਗੁਪਤਾ।

ਪੰਜਾਬ ਵਿੱਚ ਸੰਘ ਨੂੰ ਸੱਤ ਵਿਭਾਗਾਂ ਵਿੱਚ ਵੰਡਿਆ ਗਿਆ ਹੈ, ਜੋ ਇਸ ਪ੍ਰਕਾਰ ਹਨ:

- ਪਟਿਆਲਾ ਵਿਭਾਗ (ਚੰਡੀਗੜ੍ਹ, ਮੁਹਾਲੀ, ਪਟਿਆਲਾ, ਰੋਪੜ ਤੇ ਫਤਹਿਗੜ੍ਹ ਸਾਹਿਬ);
- ਅੰਮ੍ਰਿਤਸਰ ਵਿਭਾਗ (ਗੁਰਦਾਸਪੁਰ, ਬਟਾਲਾ ਤੇ ਅੰਮ੍ਰਿਤਸਰ);
- ਬਠਿੰਡਾ ਵਿਭਾਗ (ਬਰਨਾਲਾ, ਬਠਿੰਡਾ ਤੇ ਮਾਨਸਾ);
- ਲੁਧਿਆਣਾ ਵਿਭਾਗ (ਮਾਲੇਰਕੋਟਲਾ, ਲੁਧਿਆਣਾ, ਸੰਗਰੂਰ ਤੇ ਮੋਗਾ);
- ਫਿਰੋਜ਼ਪੁਰ ਵਿਭਾਗ (ਅਬੋਹਰ, ਫਿਰੋਜ਼ਪੁਰ, ਫਾਜ਼ਿਲਕਾ);
- ਪਠਾਨਕੋਟ ਵਿਭਾਗ


ਟਿੱਪਣੀ:

...ਤੇ ਸਿੱਖੋ, ਤੁਸੀਂ ਚੱਕੀ ਚੱਲੋ ਫੱਟੇ ਇੱਕ ਦੂਜੇ ਦੇ ਵਿੱਰੁਧ, ਚਲਾਓ ਮੁੰਹਿਮਾਂ ਆਪਣੇ ਹੀ ਸਿਧਾਂਤਬੱਧ ਪ੍ਰਚਾਰਕਾਂ ਵਿੱਰੁਧ, ਪੁੱਟੋ ਬਜ਼ੁਰਗਾਂ ਦੀਆਂ ਦਾੜੀਆਂ, ਭੰਡੋ ਫੇਸਬੁੱਕ 'ਤੇ ਹਰ ਰੋਜ਼, ਕਰੋ ਰੇਡਿਓ ਟਾਕ ਸ਼ੋ, ਕੱਢੋ ਦੰਦੀਆਂ, ਕਰੋ ਸਿੱਖਾਂ ਦਾ ਭੰਡੀ ਪ੍ਰਚਾਰ, ਲੜੋ ਮੀਟ 'ਤੇ, ਕੱਢੋ ਗਾਲ਼ਾਂ, ਪੱਟੋ ਟੈਂਟ... ਜਿਹੜੇ ਤੰਤਰਾਂ ਦਾ ਸਹਾਰਾ ਲੈ ਕੇ ਆਪਸ 'ਚ ਵੀਚਾਰ ਵਟਾਂਦਰਾ ਕਰਨਾ ਸੀ, ਉਨ੍ਹਾਂ ਦਾ ਸਹਾਰਾ ਲੈ ਕੇ ਆਪਣਾ ਹੀ ਝੱਗਾ ਚੱਕੀ ਜਾ ਰਹੇ ਹੋ... ਤੁਹਾਡਾ ਪੰਜਾਬ, ਤੁਹਾਡੇ ਗੁਰਦੁਆਰੇ ਹਰ ਪਾਸੇ ਭਗਵਾਂ ਰੰਗ ਹੋ ਜਾਊ, ਤੇ ਚੱਟ ਲਇਓ ਆਪਣੀਆਂ ਫੇਸਬੁੱਕ ਆਈਡੀਆਂ, ਰੇਡਿਓ, ਵੈਬ ਸਾਈਟਾਂ ਤੇ ਧੜੇਬੰਦੀਆਂ... ਬਣੋ ਦੁਸ਼ਮਨਾਂ ਦੇ ਕੁਹਾੜੇ ਦਾ ਦਸਤਾ... ਦੱਬੀ ਚੱਲੋ ਕੰਮ, ਹਟਿਓ ਨਾ... ਕੋਈ ਨਾ ਰਹਿ ਜਾਵੇ ਨੰਗਿਆਂ ਕੀਤੇ ਬਿਨਾ... ਦੇਖਿਓ ਕਿਤੇ ਬੱਚ ਨਾ ਜਾਏ ਕੋਈ... ਬੁਥਾੜੇ ਭੰਨ ਦਿਓ... !!!

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top