Share on Facebook

Main News Page

ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਇਜਲਾਸ ਲਈ ਜਗ੍ਹਾ ਦੇਣ ਦੇ ਨਾਲ ਸਮੂੰਹ ਸਿੱਖ ਜਗਤ ਨੂੰ ਭਾਰੀ ਠੇਸ ਵੀ ਪਹੁੰਚੀ ਹੈ
-: ਭਾਈ ਤਰਸੇਮ ਸਿੰਘ
ਸਾਬਕਾ ਚੇਅਰਮੈਨ, ਧਰਮ ਪ੍ਰਚਾਰ ਕਮੇਟੀ ਦਿੱਲੀ ਗੁ: ਪ੍ਰ: ਕਮੇਟੀ

ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ ਆਰ.ਐਸ.ਐਸ ਦੀ ਇੱਕ ਸ਼ਾਖਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਜਲਾਸ ਲਈ ਅੰਮ੍ਰਿਤਸਰ ਮੁੱਖ ਸਥਾਨ ‘ਤੇ ਜਗ੍ਹਾ ਦੇਣ ਦੇ ਨਾਲ ਨਾਲ ਹੋਰ ਸਾਰਾ ਪ੍ਰਬੰਧ ਕਰਨ ਲਈ ਸਹਿਮਤੀ ਦੇਣ ਉਪਰੰਤ ਸਮੂੰਹ ਸਿੱਖ ਜਗਤ ਨੂੰ ਹੈਰਾਨੀ ਵੀ ਹੋਈ ਹੈ ਤੇ ਦਿਲਾਂ ਨੂੰ ਭਾਰੀ ਠੇਸ ਵੀ ਪਹੁੰਚੀ ਹੈ।

ਪੰਜਾਬ ਦੇ ਕਈ ਸ਼ਹਿਰਾਂ ‘ਚ ਸੰਘ ਨਾਲ ਜੁੜੀਆਂ ਸੰਸਥਾਵਾਂ ਦੇ ਆਪਣੇ ਕਈ ਸਕੂਲ ਹਨ। ਪਰ ਉਨ੍ਹਾਂ ਨੂੰ ਛੱਡ ਕੇ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਦੀ ਚੋਣ ਕਰਨੀ ਸਿੱਖ ਬੱਚਿਆਂ ਨੂੰ ਭਗਵੇਂ ਰੰਗ ਵਿਚ ਰੰਗਣ ਦੀ ਸੰਘ ਦੀ ਗਰਿਹੀ ਸਾਜਿਸ਼ ਦਾ ਇਕ ਹਿੱਸਾ ਹੈ। ਇਸ ਲਈ ਪ੍ਰਧਾਨ ਚੀਫ ਖਾਲਸਾ ਦੀਵਾਨ ਦੀ ਵੱਡੀ ਜੁੰਮੇਵਾਰੀ ਬਣਦੀ ਹੈ ਕਿ ਉਹ ਤੁਰੰਤ ਆਪਣਾਂ ਫੈਸਲਾ ਵਾਪਸ ਲੈਣ।

ਚੀਫ ਖਾਲਸਾ ਦੀਵਾਨ ਵੱਲੋਂ ਸੰਘ ਜੱਥੇਬੰਦੀ ਹਵਾਲੇ ਆਪਣਾ ਹੈਡ ਕੁਆਰਟਰ ਤੇ ਬਾਕੀ ਸਕੂਲ ਕਰਨ ਤੋਂ ਪਹਿਲਾਂ ਜਰ੍ਹਾ ਇਹ ਜਰੂਰ ਪੁੱਛ ਲੈਣਾ ਚਾਹੀਦਾ ਹੈ ਕਿ ਕੀ ਸੰਘੀ ਲੋਕ ਆਪਣੇ ਡੀ.ਏ.ਵੀ ਸਕੂਲ ਜਾਂ ਆਰੀਆ ਸਮਾਜੀ ਸਕੂਲਾਂ ਵਿਚ ਸਿੱਖ ਜੱਥੇਬੰਦੀਆਂ ਨੂੰ ਕੈਂਪ ਲਗਾਉਣ ਦੀ ਆਗਿਆ ਦੇ ਸਕਦੇ ਹਨ? ਜੇਕਰ ਉਹ ਕਿਸੇ ਸਿੱਖ ਨੂੰ ਨੇੜੇ ਵੀ ਨਹੀਂ ਫਟਕਣ ਦਿੰਦੇ, ਤਾਂ ਚੀਫ ਖਾਲਸਾ ਦੀਵਾਨ ਦੀ ਕਿਹੜੀ ਮਜਬੂਰੀ ਬਣ ਗਈ ਹੈ ਕਿ ਉਹ ਆਪਣੇ ਸਿੱਖ ਵਿਰਸੇ ਨੂੰ ਪਿੱਠ ਦੇ ਕੇ ਸਿੱਖ ਵਿਰੋਧੀ ਵੀਚਾਰਧਾਰਾ ਵਾਲੀ ਜੱਥੇਬੰਦੀ ਸਾਹਮਣੇ ਹੱਥ ਖੜੇ ਹੋ ਗਏ ਹਨ?

ਇਸ ਸਬੰਧੀ ਗਿ: ਗੁਰਬਚਨ ਸਿੰਘ ਜੀ ਦੀ ਜੁੰਮੇਵਾਰੀ ਬਣਦੀ ਹੈ, ਕਿ ਉਹ ਬਿਨ੍ਹਾਂ ਦੇਰ ਕੀਤਿਆਂ ਤੁਰੰਤ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ ਤਲਬ ਕਰਕੇ, ਸੁਚੇਤ ਕਰਨ ਨਹੀ ਤਾਂ ਭਵਿੱਖ ਵਿਚ ਵੱਡੀਆਂ ਚੁਣੌਤੀਆਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ।


ਟਿੱਪਣੀ: ਭਾਈ ਤਰਸੇਮ ਸਿੰਘ ਜੀ, ਆਪ ਜੀ ਦੀ ਚਿੰਤਾ ਜਾਇਜ਼ ਹੈ, ਪਰ ਤੁਸੀਂ ਕੀ ਸਮਝਦੇ ਹੋ ਇਸ ਸਭ ਪਿੱਛੇ ਕੀ ਪੱਪੂ ਗੁਰਬਚਨ ਨੂੰ ਨਹੀਂ ਪਤਾ ਕੀ ਹੋ ਰਿਹਾ ਹੈ? ਉਹ ਤਾਂ ਇਸ ਸਭ ਦੇ ਪਿੱਛੇ ਭਾਈਵਾਲ ਹਨ। ਐਨਾ ਸਭ ਕੁੱਝ ਹੋਣ ਦੇ ਬਾਵਜ਼ੂਦ, ਇਨ੍ਹਾਂ ਟੁੱਕੜਬੋਚ ਪੱਪੂਆਂ ਦੀ ਕਾਰਗੁਜ਼ਾਰੀ ਪਤਾ ਹੋਣ ਦੇ ਬਾਵਜ਼ੂਦ, ਇਨ੍ਹਾਂ ਕੋਲੋਂ ਆਸ ਰਖੱਣੀ... ਕੀ ਜਾਇਜ਼ ਹੈ? ਤੁਸੀਂ ਆਪ ਸੋਚੋ!!!

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top