Share on Facebook

Main News Page

ਸਾਰੇ ਪੰਥ ਦੀ ਇੱਕ ਆਵਾਜ਼ ਇੱਕ ਹੀ “ਸ਼੍ਰੋਮਣੀ ਅਕਾਲੀ ਦਲ” ਹੋਵੇ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ

1920-25 ਤੱਕ ਗੁਰਦੁਆਰਾਂ ਸੁਧਾਰ ਲਹਿਰ ਅੰਦਰੋਂ ਜਨਮੇਂ “ਸ਼੍ਰੋਮਣੀ ਅਕਾਲੀ ਦਲ” ਅਤੇ ਅਕਾਲੀ ਜੱਥਿਆਂ ਦਾ ਪੰਥ ਨੂੰ ਸਮਰਪਿਤ ਜੋਸ਼ ਤੇ ਜ਼ਜ਼ਬੇ ਦਾ ਵਿਲੱਖਣ ਇਤਿਹਾਸ ਬੇਮਿਸਾਲ ਹੈ, ਜਦੋਂ ਹਰ ਸਿੱਖ ਆਗੂ ਅਤੇ ਵਰਕਰ ”ਮੈਂ ਮਰਾਂ ਪੰਥ ਜੀਵੇ” ਦੀ ਸੋਂਚ ਨੂੰ ਅਪਣਾਂਈ ਬੈਠਾ ਸੀ, ਜਿਸ ਕਰਕੇ “ਸ਼੍ਰੋਮਣੀ ਅਕਾਲੀ ਦਲ” ਨੂੰ ਸ਼ਹੀਦਾਂ ਦੀ ਜੱਥੇਬੰਦੀ ਵਜੋਂ ਮਾਨਤਾ ਮਿਲ ਚੁੱਕੀ ਸੀ। ਸਿੱਖ ਹੱਕਾਂ ਦੀ ਰਾਖੀ ਲਈ ਹੋਂਦ ਵਿੱਚ ਆਈ ਇਹ ਜੱਥੇਬੰਦੀ ਸਮਾਂ ਪਾ ਕੇ ਇੱਕ ਪਰਿਵਾਰ ਦੀ ਮੁਰੀਦ ਬਣ ਕੇ ਰਹਿ ਗਈ ਹੈ। “ਸ਼੍ਰੋਮਣੀ ਅਕਾਲੀ ਦਲ” ਦੇ ਇੱਕ ਵੱਡੇ ਨੇਤਾ ਜੋ ਲੋਹ - ਪੁਰਸ਼ ਵਜੋਂ ਮੰਨੇ ਜਾਂਦੇ ਸਨ । ਜਦੋਂ ਉਹਨਾਂ ਦਾ ਅੰਤਿਮ ਸਸੰਕਾਰ ਹੋ ਰਿਹਾ ਸੀ ਤਾਂ ਇੱਕ ਟਕਸਾਲੀਂ ਵਰਕਰ ਅੱਖਾਂ ਦੇ ਅੱਥਰੂ ਰੋਂਦੇ ਹੋਏ ਕਹਿ ਰਿਹਾਂ ਸੀ, ਕਿ ਅੱਜ ਲੋਹ ਪੁਰਸ਼ ਆਗੂ ਦੇ ਦਿਹਾਤ ਨਾਲ “ਸ਼੍ਰੋਮਣੀ ਅਕਾਲੀ ਦਲ” ਦਾ ਦਿਹਾਂਤ ਹੋ ਗਿਆ ਹੈ। ਉਹ ਤਾਂ ਅਕਾਲੀ ਆਗੂਆਂ ਦੀ ਪੰਥ ਪ੍ਰਸਤੀ ਤੋਂ ਖਫਾ ਹੋ ਕੇ ਇਹ ਵੀ ਕਹੀ ਜਾਂਦਾ ਸੀ ਕਿ ਇਸ ਨੇਤਾ ਦੇ ਭੋਗ ਵਾਲੇ ਦਿਨ “ਸ਼੍ਰੋਮਣੀ ਅਕਾਲੀ ਦਲ” ਦਾ ਭੋਗ ਵੀ ਨਿਸ਼ਚਿਤ ਹੀ ਸਮਝੋਂ, ਗੱਲ ਸਪੱਸ਼ਟ ਕਿ ਹੁਣ ਸਮੇਂ ਦੀ ਵੱਡੀ ਲੋੜ ਇਹ ਹੈ ਕਿ ਸਿੱਖ ਹੱਕਾਂ ਦੇ ਪਹਿਰੇਦਾਰ ਤੇ ਰਖਵਾਂਲੀ ਕਰਨ ਵਾਲੇ ਕਿਸੇ ਨਵੇਂ “ਸ਼੍ਰੋਮਣੀ ਅਕਾਲੀ ਦਲ” ਨੂੰ ਮੁੜ ਤੋਂ ਗੰਠਨ ਕੀਤਾ ਜਾਵੇ । ਅਕਾਲੀ ਸਿਆਸਤ ਨੂੰ ਪਰਿਵਾਰਕ ਕਬਜ਼ੇ ਤੋਂ ਰਹਿਤ ਕਰਕੇ ਕਿਸੇ ਵਿਅਕਤੀ ਵਿਸ਼ੇਸ਼ ਨੂੰ “ਪੰਥ” ਨਾ ਮੰਨਿਆਂ ਜਾਵੇ ਅਤੇ ਇਸ ਨਵੇਂ ਸੰਭਾਵੀ ਅਕਾਲੀ ਦਲ ਦੇ ਵਿਧਾਨ ਅੰਦਰ ਸਾਰੇ ਫੈਸਲਿਆਂ ਲਈ ਪੰਚਾਇਤ ਵੀ ਹੋਵੇ ਤਾ ਕਿ ਸਿੱਖ ਰਾਜਨੀਤੀ ਕਿਸੇ ਇਕ ਸ਼ਖਸ਼ੀਅਤ ਦੀ ਮੁਥਾਜ ਨਾ ਬਣ ਸਕੇ।

ਕਿਉਂਕਿ ਅਜ਼ਾਦ ਹਿੰਦੂਸਤਾਨ ਅੰਦਰ ਬਹੁ ਗਿਣਤੀ “ਹਿੰਦੂ ਪੰਥੀ ਲੋਕਾਂ ਦੀ ਜੁੰਡਲੀ” ਧਰਮ/ਨਿਰਪੱਖਤਾ ਦੱਸ ਕਿ 1947 ਤੋਂ ਹੀ ਢੋਗ ਰੱਚਦੀ ਆ ਰਹੀ ਹੈ । ਵੋਟਾਂ ਦੇ ਵਪਾਰੀਆਂ, ਡੇਰੇਦਾਰਾਂ ਨਾਲ ਸੋਦੇਬਾਜ਼ੀ ਕਰਕੇ ਕੁਰਸੀ ਤੇ ਆਪਣਾ ਕਬਜ਼ਾ ਜਮਾਈਂ ਬੈਠੀ ਹੈ । ਸਿੱਖਾਂ ਨੇ ਹਿੰਦੂਸਤਾਨ ਦੇ ਬਚਾਂਅ ਲਈ ਕਿਲ੍ਹੇ ਦੀ ਕੰਧ ਵਾਗੂੰ ਖੜ੍ਹੇ ਹੋ ਕੇ ਆਪਣਾ ਇਖਲਾਕੀਂ ਫਰਜ਼ ਨਿਭਾਇਆਂ, ਕਿਉਂਕਿ ਭਾਰਤ ਦੀ ਵੰਡ ਵੇਲੇ ਪਾਕਿਸਤਾਨ ਦੀ ਥਾਂ ਹਿੰਦੂਸਤਾਨ ਨਾਲ ਕਿਸਮਤ ਜੋੜਨ ਦਾ ਫੈਸਲਾ ਵੀ ਸਿੱਖਾਂ ਦੀ ਵਿੱਕੀ ਜ਼ਮੀਰ ਦੇ ਆਗੂਆਂ ਨੇ ਕੀਤਾ ਸੀ । ਜਿਸ ਨਾਲ ਸਭ ਤੋਂ ਵੱਧ ਬੇਘਰ ਸਿੱਖ ਹੋਏ ਆਪਣੇ ਵੱਸਦੇ-ਹੱਸਦੇ ਪਰਿਵਾਰਾਂ, ਜਾਇਦਾਦਾਂ ਨੂੰ ਲੁੱਟਾ ਲਿਆ। ਪੰਜਾਬੀ ਤੇ ਸਿੱਖਾਂ ਦੀ ਬਹੁ ਗਿਣਤੀ ਖਿੱਤੇ ਵਾਲੇ ਦੇਸ਼ ਪੰਜਾਬ (ਖਾਲਿਸਤਾਨ) ਨਾਲ ਹਿੰਦੂ ਨੇ ਹਮੇਸ਼ਾ ਹੀ ਧ੍ਰੋਅ ਕਮਾਇਆ ਹੈ।, ਪੰਜਾਬੀ ਸੂਬੇ ਦੀ ਕਾਣੀ ਵੰਡ ਦੇ ਬਹਾਨੇ ਦੇਸ਼ ਪੰਜਾਬ (ਖਾਲਿਸਤਾਨ) ਦਾ ਪਹਾੜੀ ਇਲਾਕਾ ਹਿਮਾਚਲ ਦੇ ਨਾਲ ਲੱਗਦਾ ਇਲਾਕਾ ਹਰਿਆਣਾ ਬਣਾ ਕੇ ਸਾਡੇ ਨਾਲ ਹਿੰਦੂ ਚਾਤੁਰ ਸਿਆਸਤਦਾਨਾ ਦੇ ਧ੍ਰੋਅ ਕੀਤਾ ਸੀ।

1965 ਤੇ 71 ਦੀਆਂ ਪਾਕਿ, ਚੀਨ ਜੰਗਾਂ ਸਮੇਂ ਸਿੱਖਾਂ ਨੇ ਬਹਾਦਰੀ ਸਦਕਾ ਜਿੱਤ ਕੇ ਹਿੰਦੂਸਤਾਨ ਦੀ ਝੋਲੀਂ ਪਾਈਆਂ ਸਨ । ਜਨਰਲ ਸੁਬੇਗ ਸਿੰਘ, ਜਨਰਲ ਜਗਜੀਤ ਸਿੰਘ ਵਰਗੇ ਫੌਜੀ ਕਮਾਂਡ ਕਰ ਰਹੇ ਸਿੱਖ ਅਫਸਰਾਂ ਨੇ ਬੰਗਲਾ ਦੇਸ਼ ਦੀ ਭੂਮਿਕਾ ’ਚ ਅਹਿਮ ਰੋਲ ਨਿਭਾਇਆਂ ਸੀ । 93000 ਹਜ਼ਾਰ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸੁਟਾਏਂ ਸਨ । ਜੇਕਰ ਜਨਰਲ ਸੁਬੇਗ ਸਿੰਘ, ਜਨਰਲ ਜਗਜੀਤ ਸਿੰਘ ਦੀ ਭੂਮਿਕਾ ਨਾ ਹੁੰਦੀ ਤਾਂ ਇਸ ਜੰਗ ਦੇ ਕੀ ਸਿੱਟੇ ਨਿਕਲਦੇ ਇਹ ਹਿੰਦੂ ਨੂੰ ਸਮਝਣਾਂ ਚਾਹੀਦਾਂ ਹੈ ।

1978 ਤੋਂ 1984 ਤੱਕ ਦੇਸ਼ ਪੰਜਾਬ (ਖਾਲਿਸਤਾਨ) ਅੰਦਰ 2 ਲੱਖ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਇਹ ਅਜ਼ਾਦ ਹਿੰਦੂਸਤਾਨ ਦੀ ਤਸਵੀਰ ਦਾ ਨੰਗਾਂ ਚੇਹਰਾਂ ਸੀ, ਜਦੋਂ ਅਕਾਲ ਤਖਤ ਨੂੰ ਹਿੰਦੂ ਬਹੁ ਗਿਣਤੀ ਨੇ ਢਾਂਹ-ਢੇਰੀ ਕਰ ਦਿੱਤਾ ਸੀ , ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਤੇ ਉਹਨਾਂ ਦੇ 40 ਕੁ ਅਨੁਯਾਈਆਂ ਵਿਰੁੱਧ ਪੂਰੀ ਹਿੰਦੂਸਤਾਨ ਦੀ ਫੌਜ ਨੇ 72 ਘੰਟੇ ਲੜ ਕੇ ਵੇਖ ਲਿਆ ਕਿ ਸਿੱਖਾਂ ਦੀ ਤਾਕਤ ਹੋਰ ਨੂੰ ਸ਼ਹੀਦ ਪੈਦਾਂ ਕਰ ਕੇ ਨਹੀਂ ਖਤਮ ਕੀਤਾ ਜਾ ਸਕਦਾ। ਇਸ ਲਈ ਅੰਗੇਰਜਾਂ ਵਾਲੀ ਸਿੱਖ ਮਾਰੂ ਨੀਤੀ ਤਹਿਤ ਪਾੜੋ ਤੇ ਰਾਜ ਕਰੋ ਤੇ ਅਮਲ ਕਰਦਿਆਂ ਹਿੰਦੂ ਨੇ ਸਿੱਖਾਂ ਦੇ ਜ਼ਮੀਰ ਵਿੱਕੇ ਹਿੱਸੇ ਨਾਲ ਸੋਦੇ ਬਾਜ਼ੀ ਕਰਕੇ ਪਹਿਲਾਂ ਸਿੱਖਾਂ ਤੇ ਹੁਣ ਸਿੱਖੀ ਨੂੰ ਖਤਮ ਕਰਨ ਦੇ ਮਨਸੂਬੇ ਤਿਆਰ ਕਰ ਲਏ ਹਨ। ਸਿੱਖਾਂ ਦੀ ਧਾਰਮਿਕ ਜਮਾਤ ਸ਼੍ਰੋਮਣੀ ਗੁਰਦੁਆਰਾਂ ਪ੍ਰਬੰਧਕ ਕਮੇਟੀ ਅਤੇ ਸਿੱਖ ਹੱਕਾਂ ਦੀ ਰਖਵਾਲੀ ਵਜੋਂ ਹੋਂਦ ਵਿੱਚ ਆਈ ਸਿੱਖ ਸਿਆਸੀ ਜਮਾਤ “ਸ਼੍ਰੋਮਣੀ ਅਕਾਲੀ ਦਲ”, ਟਕਸਾਲਾਂ ਫੈਡਰੇਸ਼ਨਾਂ, ਸੰਤਾਂ ਬਾਬਿਆਂ ਆਦਿ ਨੂੰ ਆਪਣੀ ਜ਼ਰ-ਖਰੀਦ ਬਣਾਂ ਲਿਆਂ, ਜਿਸ ਦੀ ਤਾਜ਼ਾ ਮਿਸਾਲ ਆਰ.ਐਸ.ਐਸ. (ਹਿੰਦੂ ਰਾਸਟਰ ਬਣਾਉਣ ਵਾਲੀ ਹਿੰਦੂ ਕੱਟੜ ਜਮਾਤ) ਦੇ ਮੁੱਖੀ ਨੂੰ ਗੁਰਦੁਆਰਿਆਂ ਅੰਦਰ ਸਿਰੋਪੇ ਦਾ ਦਿੱਤੇ ਜਾਣਾ ਅਤੇ ਗੁਰਦੁਆਰਿਆਂ ਅੰਦਰ ਆਰ ਐਸ ਐਸ ਦੀਆਂ ਸੀਖਾਵਾਂ ਦਾ ਪ੍ਰੰਬਧ ਕੀਤੇ ਜਾਣਾ ਹੈ। ਇਸ ਸੰਸਥਾਂ ਦਾ ਮੁੱਖੀ ਭਗਵਤ ਕਹਿੰਦਾ ਹੈ ਕਿ ਹਿੰਦੂ, “ਸਿੱਖਾਂ ਨੂੰ ਆਪਣੇ ਅੰਦਰ ਜ਼ਜ਼ਬ ਕਰਨ ਦੀ ਸਮਰੱਥਾ ਰੱਖਦਾ ਹੈ” ਕਿਉਂਕਿ ਕਿ ਆਰ.ਐਸ.ਐਸ. ਨੇ ਪਹਿਲਾ ਕਾਂਗਰਸ ਅਤੇ ਹੁਣ ਭਾਜਪਾ ਰਾਹੀਂ ਸਿੱਖਾ ਦੀਆਂ ਸੰਸਥਾਵਾਂ ਦੀ ਹੋਂਦ ਮੁਕਾਉਣ ਦਾ ਨਿਸ਼ਾਨਾ ਮਿੱਥ ਲਿਆ ਹੈ । ਆਰ.ਐਸ.ਐਸ. ਸ਼ਰੇਆਮ ਐਲਾਨ ਕਰਦਾ ਹੈ ਕਿ “ਦਿੱਲੀ ਤੁਮਾਰੀ ਮਹਾਂਰਾਸ਼ਟਰ ਹਮਾਰਾ” ਤਾਂ ਇਸ ਨਾਅਰੇ ਦਾ ਕੋਈ ਐਕਸ਼ਨ ਹਿੰਦੂ ਹਕੂਮਤ ਨਹੀਂ ਲੈਂਦੀ । ਦੂਜੇ ਪਾਸੇ (ਖਾਲਿਸਤਾਨ) ਪੱਖੀ ਸਿੱਖਾਂ ਨੂੰ ਝੂਠੇ ਤੇ ਬੇਬੁਨਿਆਦ ਮੁਕਦਮਿਆਂ ਵਿਚ ੳਲਝਾ ਕੇ ਜੇਲ੍ਹਾਂ, ਥਾਣਿਆਂ ’ਚ ਜਲੀਲ ਕੀਤਾ ਜਾਂਦਾ ਹੈ ।

ਕਿਸੇ ਨਵੇਂ ਹੋਂਦ ਵਿੱਚ ਆਉਣ ਵਾਲੇ “ਸ਼੍ਰੋਮਣੀ ਅਕਾਲੀ ਦਲ” ਦਾ ਇਹ ਫਰਜ਼ ਬਣਦਾ ਹੈ ਕਿ ਹਿੰਦੂਸਤਾਨ ਦੇ ਹਿੰਦੂ ਨੂੰ ਇਹ ਦੱਸੇ ਕਿ ਤੁਸੀਂ ਅਕ੍ਰਿਤਘਣ ਹੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ, ਬੋਦੀ ਦੀ ਖਾਤਰ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਦੇਸ਼ੀ ਹਮਲਾਵਾਰਾਂ ਨੂੰ ਪੱਕੇ ਤੌਰ ਤੇ ਧਕੇਂਲਣ ਵਿਰੁੱਧ ਜ਼ਬਰਦਸਤ ਸਿੱਖ ਸੰਘਰਸ਼ ਕੀਤਾ ਸੀ । ਜਿਸ ਵਿੱਚ ਆਪਣੇ ਸਾਰੇ ਪਰਿਵਾਰ ਤੇ ਹਜ਼ਾਰਾਂ ਪਿਆਰੇ ਸਿੱਖਾਂ ਦੀਆਂ ਸ਼ਹਾਦਤਾਂ ਦਿੱਤੀਆਂ ਸਨ। ਜੇਕਰ ਉਦੋਂ ਹਿੰਦੂਸਤਾਨ ਦੀ ਧੰਨ ਦੌਲਤ ਅਤੇ ਲੁੱਟ ਖਸੁੱਟ ਕਰਨ ਵਾਲੇ ਵਿਦੇਸ਼ੀ ਜਰਵਾਣਿਆਂ ਨੂੰ ਠੱਲ ਨਾ ਪਾਈ ਜਾਂਦੀ, ਤਾਂ ਹਿੰਦੂਸਤਾਨ ਦੀ ਤਸਵੀਰ ਕੁਝ ਹੋਰ ਹੁੰਦੀ ।

ਨਵੇਂ ਹੋਂਦ ਵਿੱਚ ਆਉਣ ਵਾਲੇ “ਸ਼੍ਰੋਮਣੀ ਅਕਾਲੀ ਦਲ” ਦਾ ਇਹ ਫਰਜ਼ ਬਣਦਾ ਹੈ ਕਿ ਹਿੰਦੂਸਤਾਨ ਦੇ ਹਿੰਦੂ ਨੂੰ ਇਹ ਦੱਸੇ ਕਿ ਕਲਕੱਤੇ ਅੰਦਰ 6 ਜੁਲਾਈ 1946 ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਪੰਡਤ ਨਹਿਰੂ ਨੇ ਕਿਹਾ ਸੀ ਕਿ ”ਪੰਜਾਬ ਦੇ ਸਿੱਖ ਵਿਸ਼ੇਸ਼ ਧਿਆਨ ਦੇ ਹੱਕਦਾਰ ਹਨ। ਮੈਨੂੰ ਇਸ ਵਿੱਚ ਕੁਝ ਵੀ ਮਾੜਾ ਨਹੀਂ ਲੱਗਦਾ ਜੇ ਉਤਰ ਵਿੱਚ ਇੱਕ ਖੇਤਰ ਸੰਸਥਾਪਨ ਕੀਤਾ ਜਾਵੇ, ਜਿਸ ਵਿੱਚ ਸਿੱਖ ਵੀ ਅਜ਼ਾਦੀ ਦਾ ਨਿੱਘ ਮਹਿਸੂਸ ਕਰ ਸਕਣ। (ਸਟੇਟਸਮੈਨ ਕਲਕੱਤਾ 7 ਜੁਲਾਈ) ਕਾਂਗਰਸ ਨੇ 1929 ਵਿੱਚ ਲਾਹੌਰ ਦੇ ਇਜਲਾਸ ਵਿੱਚ ਇਹ ਮਤਾ ਪਾਸ ਕੀਤਾ ਸੀ ਕਿ ”ਕਾਂਗਰਸ ਸਿੱਖਾ ਨੂੰ ਇਹ ਭਰੋਸਾ ਦਿਵਾਉਂਦੀ ਹੈ ਕਿ ਭਵਿੱਖ ਵਿੱਚ ਬਣਨ ਵਾਲੇ ਅਜਾਦ ਭਾਰਤ ਦੇ ਸਵਿਧਾਂਨ ਵਿੱਚ ਕੋਈ ਮਤਾ ਪਾਸ ਨਹੀਂ ਕੀਤਾ ਜਾਵੇਗਾ ਜਿਸ ਨਾਲ ਉਹ ਪੁਰੀ ਤਰ੍ਹਾਂ ਸੰਤੁਸ਼ਟ ਨਹੀਂ ਹੋਣਗੇ ।(ਭਾਰਤੀ ਸੰਵਿਧਾਨ ਦਸਤਾਵੇਜ਼ ੜੋਲਲ ਬੇ ਭੳਨੲਰਜੲੲ) ਹਿੰਦੂਆਂ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ 18 ਮਾਰਚ 1931 ਨੂੰ ਗੁਰਦੁਆਰਾ ਸੀਸ ਗੰਜ਼ ਸਾਹਿਬ ਦਿੱਲੀ ਅੰਦਰ ਕਿਹਾ ਸੀ ਕਿ ”ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਮਨ ਵਿੱਚੋਂ ਸਾਰੇ ਸ਼ੰਕੇ ਅਤੇ ਡਰ ਕੱਢ ਦਿਉ । ਪ੍ਰਮਾਤਮਾ ਇਸ ਬੰਧਨ ਦਾ ਸਾਖਸ਼ੀ ਹੈ ਕਿ ਜਿਹੜਾ ਮੈਨੂੰ ਅਤੇ ਕਾਂਗਰਸ ਨੂੰ ਤੁਹਾਡੇ ਨਾਲ ਜੋੜਦਾ ਹੈ:- ਸਾਡੇ ਸਿੱਖ ਦੋਸਤਾਂ ਨੂੰ ਅਜਿਹਾ ਕੋਈ ਡਰ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਨਾਲ ਧੋਖਾ ਹੋਵੇਗਾ ਜਿਸ ਪਲ ਅਜਿਹਾ ਹੋਏਆ ਤਾਂ ਕਾਂਗਰਸ ਸਿਰਫ ਆਪਣੀ ਹੀ ਕਿਸਮਤ ਨਹੀਂ ਸਗੋਂ ਦੇਸ਼ ਦੀ ਕਿਸਮਤ ਨੂੰ ਵੀ ਬੰਦ ਕਰ ਲਵੇਗੀ। .... ਇਸ ਤੋਂ ਇਲਾਵਾ ਸਿੱਖ ਬਹਾਦਰ ਲੋਕ ਉਹ ਇਹ ਜਾਣਦੇ ਹਨ ਕਿ ਹਥਿਆਰਾਂ ਦੀ ਵਰਤੋਂ ਕਰਕੇ ਕਿਸ ਤਰ੍ਹਾਂ ਆਪਣੇ ਹੱਕਾਂ ਦੀ ਰਖਵਾਲੀ ਕੀਤੀ ਜਾਂਦੀ ਹੈ (ਰਿਪੋਰਟ ਜੰਗ ਇੰਡੀਆਂ 19 ਮਾਰਚ 1931)

ਬਦਕਿਸਮਤ ਭਾਰਤੀ ਵਿਧਾਨ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਭਾਰਤ ਦੇ ਗ੍ਰਹਿ ਮੰਤਰੀ ਉਤਰੀ ਭਾਰਤ (ਪੰਜਾਬ) ਸਮੇਤ ਸਾਰੇ ਜਿਲ੍ਹਾਂ ਮਜਿਸਟਰੇਟਾਂ ਨੂੰ ਹਦਾਇਤ ਕੀਤੀ ਕਿ ਇਹ ਜਰਾਈਮ ਪੇਸ਼ਾ ਲੋਕ ਹਨ । ਸਿੱਖਾਂ ਨੂੰ ਉਸ ਵਿੱਚ ਗੈਰ-ਕਾਨੂੰਨੀ ਤੇ ਬੇਲਗਾਮ ਲੋਕ ਬੇਆਨਿਆਂ ਗਿਆ ਸੀ । ਪਰ ਪੰਜਾਬ (ਖਾਲਿਸਤਾਨ) ਲਈ ਸ਼ੰਘਰਸ਼ ਕਰ ਰਹੀ ਸਿੱਖਾਂ ਦੀ ਨੁਮਾਇੰਦਾ ਜਮਾਤ ਨੂੰ ਦਰ-ਕਿਨਾਰੇ ਕਰਕੇ ਸਿੱਖਾਂ ਦੀ ਗੈਰ ਸੰਬੰਧਤ ਜਮਾਤ ਵਿੱਕੀ ਹੋਈ ਜ਼ਮੀਰ ਵਾਲੇ ਲੋਕ ਹੁਣ ਵਾਲਾ ਅਕਾਲੀ ਦਲ ਜੋ ਇੱਕ ਪਰਿਵਾਰਕ ਜਾਇਦਾਦ ਬਣ ਚੁੱਕਿਆ ਹੈ ਨੇ ਪੰਥ ਦੇ ਹਿੱਤਾ ਨੂੰ ਗਹਿਣੇ ਰੱਖ ਕੇ ਹਿੰਦੂਆਂ ਹੁਕਮਰਾਨਾਂ ਨਾਲ ਇੱਕ ਸਮਝੌਤੇ ਤਹਿਤ ਸਿੱਖਾਂ ਦੀਆਂ ਸੰਸਥਾਵਾਂ ਨੂੰ ਮਲੀਆਮੇਟ ਕਰ ਦਿੱਤਾ ਹੈ । ਜਿਸਦਾ ਨਤੀਜਾ ਕੇ ਅੱਜ ਹਿੰਦੂਸਤਾਨ ਦਾ ਮੂਰਖ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਦੀ ਵੱਖਰੀ ਕੌਮ ਦੀ ਸਿਰਜਨਾ ਨੂੰ ਵੀ ਮੰਨਣ ਤੋਂ ਇਨਕਾਰੀ ਹੈ । ਸਿੱਖ ਕੌਮ ਦੀ ਦਿੱਖ ”ਸਾਬਤ ਸੂਰਤ” ਇਹਨਾਂ ਦੇ ਜਨਮ, ਨਾਮ, ਆਨੰਦ ਤੇ ਅੰਤਿਮ ਸੰਸਕਾਰ ਸਭ ਹਿੰਦੂਆਂ ਤੋਂ ਭਿੰਨ ਹਨ । ਸਿੱਖਾਂ ਦੀਆਂ ਕੌਮੀ ਰਵਾਇਤਾਂ ਵੀ ਅੱਡ ਰਹੀਆਂ ਹਨ। ਇਹਨਾਂ ਦਾ ਧਾਰਮਿਕ ਤੇ ਰਾਜਨੀਤਕ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖਤ ਹੈ ਇਹਨਾਂ ਦਾ ਜੀਵਨ ਢੰਗ ਹਿੰਦੂ ਲੋਕਾਂ ਤੋਂ ਨਿਆਰਾ ਹੈ । ਭਾਰਤ ਅੰਦਰ ਤਾਮਿਲ, ਮਿਜੋਰਮ, ਅਸਾਮ, ਕਸ਼ਮੀਰ, ਗੋਰਖਾਲੈਡ ਅਤੇ ਖਾਲਿਸਤਾਨ ਦੀਆਂ ਮੰਗਾ ਜਿਉਂ ਦੀਆਂ ਤਿਉਂ ਹਨ । ਜੇਕਰ ਪੈਰਿਸ ਦੇ ਬ੍ਰੈਸਟਿਲੀ ਕਿਲ੍ਹੇ ਦੀ ਜੇਲ੍ਹ ਫਰਾਂਸੀਸੀ ਇਨਕਲਾਬ ਨੂੰ ਰੋਕ ਨਹੀਂ ਸਕੀ ਤਾਂ ਤੁਹਾਡੀਆਂ ਹਿੰਦੂ ਕਾਨੂੰਨ ਦੀਆਂ ਪਾਲਣਾ ਕਰਨ ਵਾਲੀਆਂ ਜੇਲ੍ਹਾਂ ਤੇ ਹਿੰਦੂ ਨੀਤੀ ਤਹਿਤ ਕੀਤੇ ਜਾਂਦੇ ਅਦਾਲਤੀ ਫੈਸਲੇ ਕਦੋਂ ਤੱਕ ਸਿੱਖ ਸੰਘਰਸ਼ ਨੂੰ ਠੱਲ ਪਾ ਸਕਣਗੇ। ਇਸ ਲਈ ਹਿੰਦੂਆਂ ਦੀ “ਸਿੱਖ ਅਜ਼ਾਦੀ ਲਹਿਰ” ਨੂੰ ਕੁਚਲਣ ਦੀ ਨੀਤੀ ਭਾਰਤ ਲਈ ਖਤਰੇ ਦੀ ਘੰਟੀ ਸਮਝਣੀਂ ਚਾਹੀਦੀਂ ਹੈ।

ਅੱਜ ਸਿੱਖਾਂ ਨੂੰ ਚਾਹੀਦਾ ਕਿ ਉਹ ਆਪਣੀ ਰਾਜਨੀਤਕ ਜਮਾਤ “ਸ਼੍ਰੋਮਣੀ ਅਕਾਲੀ ਦਲ” ਦਾ ਮੁੜ ਤੋ ਪੁਨਰ-ਗੰਠਨ ਕਰਕੇ ਸਿੱਖਾਂ ਨਾਲ ਬਟਵਾਰੇ ਤੋਂ ਪਹਿਲਾ ਕਾਂਗਰਸ ਨਾਲ ਹੋਈ ਸੰਧੀ ਨੂੰ ਦੁਬਾਰਾ ਖੋਲਣ, ਅਤੇ ਦੇਸ਼ ਦੀਆਂ ਜੇਲ੍ਹਾਂ ਬੰਦ ਸਾਰੇ ਸਿੱਖਾਂ ਨੂੰ ਸਿਆਸੀ ਕੈਦੀ ਵਜੋਂ ਮਾਨਤਾ ਦੇ ਕੇ ਇਹਨਾਂ ਨੂੰ ਕਾਲ ਕੋਠੜੀਆਂ ਦੇ ਹਨ੍ਹੇਰੇ ਤੋਂ ਮੁਕਤ ਕਰਾੳਣ, ਨਵੇਂ ਸੰਭਾਵੀ “ਸ਼੍ਰੋਮਣੀ ਅਕਾਲੀ ਦਲ” ਦਾ ਮੁੱਖ ਮੰਤਵ ਇਹ ਹੋਵੇ ਕਿ ਉਹ ਹਿੰਦੂਸਤਾਨ ਦੇ ਹਿੰਦੂ ਤੇ ਹਿੰਦੂ ਰਾਸ਼ਟਰ ਦਾ ਢੰਡੋਰਾ ਪਿੱਟਣ ਵਾਲੀਆਂ ਸੰਸਥਾਵਾਂ ਆਰ.ਐਸ.ਐਸ. ਨਾਲ ਦੋ ਟੁੱਕ ਫੈਸਲਾ ਮੁਕਾਏ ਕੇ ਸਿੱਖਾ ਨੂੰ ਹਿੰਦੂਸਤਾਨ ਅੰਦਰ ਰਹਿਣ ਲਈ ਮਾਨ ਸਨਮਾਨ ਤੇ ਬਰਾਬਰਤਾ ਦੇਣੀ ਹੈ ਜਾਂ ਨਹੀਂ ਜੇ ਨਹੀਂ ਤਾਂ 1849 ’ਚ ਅੰਗਰੇਜਾ ਵਲੋਂ ਸਿੱਖਾਂ ਕੋਲੋਂ ਹਥਿਆਏ ਗਏ ਖਾਲਸਾ ਰਾਜ ਨੂੰ ਮੁੜ ਸਿੱਖਾ ਨੂੰ ਸੋਂਪ ਦਿੱਤਾ ਜਾਏ ।

ਸਿੱਖਾਂ ਨੇ ਮਤਲਬ ਪ੍ਰਸਤ ਚਾਪਲੂਸਾਂ ਸਿਆਸੀ ਗਿਰਗਟਾਂ ਦੇ ਚੁੰਗਲ ’ਚ ਫਸੇ “ਸ਼੍ਰੋਮਣੀ ਅਕਾਲੀ ਦਲ” ਨੂੰ ਆਜ਼ਾਦ ਕਰਵਾ ਕੇ ਵਰਣਨ ਮੁੱਦੇ ਤੇ ਰਾਜਸੀ ਆਜ਼ਾਦੀ ਨੂੰ ਬਹਾਲ ਕਰਨਾ ਹੈ। ਲੋੜ ਹੈ ਤਾਂ ਕਿ ਹਿੰਦੂਸਤਾਨ ਮੁੜ ਤੋਂ ਵਿਦੇਸ਼ੀ ਜਰਵਾਣਿਆਂ ਦੀ ਗੁਲਾਮੀ ਦਾ ਸ਼ਿਕਾਰ ਨਾ ਹੋਵੇ । ਜੇਕਰ ਹਿੰਦੂਸਤਾਨ ਦੇ ਹਿੰਦੂ ਰਾਜ ਕਰਨਾ ਚਾਹੁੰਦਾ ਹੈ, ਸੰਭਾਵੀ ਨਵੇਂ “ਸ਼੍ਰੋਮਣੀ ਅਕਾਲੀ ਦਲ” ਅਰਥਾਂਤ ਸਿੱਖਾ ਨੂੰ ਕੋਈ ਇਤਰਾਜ ਨਹੀਂ ਹੈ। ਪਰ ਪੰਜਾਬ ਦੀ ਧਰਤੀ ਤੇ ਅੰਮ੍ਰਿਤਧਾਰੀ ਸਿੱਖ ਜਮਾਤ ਰਾਜ ਕਰੇ ਇਸ ਗੱਲ ਦਾ ਹਿੰਦੂ ਨੂੰ ਇਤਰਾਜ ਕਿਉਂ ? ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਖੂਬ ਕਿਹਾ ਸੀ ਜੇ ਸਿੱਖ ਖੁਸ਼ ਨਹੀਂ ਹਨ ਤਾਂ ਭਾਰਤ ਖੁਸ਼ ਨਹੀਂ ਹੋ ਸਕਦਾ, ਜੇ ਸਿੱਖ ਖਤਮ ਹੋ ਗਿਆ ਤਾਂ ਭਾਰਤ ਜਿਉਂਦਾ ਨਹੀਂ ਰਿਹਾਂ ਸਕਦਾ । ਇਸ ਲਈ ਹਿੰਦੂਸਤਾਨ ਦੀ ਏਕਤਾ ਤੇ ਅਖੰਡਤਾਂ ਬਰਕਰਾਂਰ ਰੱਖਣ ਲਈ ਉਤਰੀ ਖਿੱਤੇ ਵਿੱਚ ਚੀਨ ਤੇ ਪਾਕਿਸਤਾਨ ਵਿਚਾਲੇ ”ਸੁਤੰਤਰ ਸਿੱਖ ਰਾਜ” ਦੀ ਹੋਂਦ ਬਰਕਰਾਰ ਕਰਨੀ ਹਰੇਕ ਚੰਗੀ ਸੋਚ ਰਖਣ ਵਾਲੇ ਹਿੰਦੂਸਤਾਨੀ ਦਾ ਇਖਲਾਕੀ ਫਰਜ਼ ਬਣਦਾ ਹੈ। ਇਸ ਨਾਲ ਪਾਕਿਸਤਾਨ, ਕਸ਼ਮੀਰ , ਚੀਨ ਦੇ ਹਿੰਦੂਸਤਾਨ ਨਾਲ ਹੁੰਦੇ ਨਿੱਤੇ ਦੇ ਝਗੜੇ ਵੀ ਮੁੱਕ ਜਾਣਗੇ ।ਇਸ ਲਈ ਸਿਆਣੇ ਸਿੱਖਾਂ ਨੂੰ ਆਪਣੇ ਕੋਮੀ ਨਿਸ਼ਾਨੇ ਦੀ ਪ੍ਰਾਪਤੀ ਵਾਲੇ “ਸ਼੍ਰੋਮਣੀ ਅਕਾਲੀ ਦਲ” ਦੀ ਜਰੂਰਤ ਹੈ।ਕਿਉ ਨਾਂਹ ਟਕਸ਼ਾਲੀ ਅਕਾਲੀ ਜਿਹੜੇ ਅਕਾਲ ਪੁਰਖ ਨੂੰ ਪ੍ਰਣਾਏ ਹੋਣ ਇਕ ਜੁੱਟ ਹੋ ਜਾਣ ਫਿਰ ਮੱਜਿਲ ਦੂਰ ਨਹੀ ਹੈ। ਅਜ ਸਾਰੇ ਪੰਥ ਦੀ ਇਕ ਹੀ ਅਵਾਜ ਹੈ ਕਿ ਸਿੱਖ ਹੱਕਾਂ ਦੀ ਰਖਵਾਲੀ ਲਈ ਇੱਕ ਹੀ “ਸ਼੍ਰੋਮਣੀ ਅਕਾਲੀ ਦਲ” ਹੋਵੇ।

ਗੁਰੂ ਪੰਥ ਦਾ ਦਾਸ
ਪ੍ਰਿਸੀਪਲ ਪਰਵਿੰਦਰ ਸਿੰਘ ਖਾਲਸਾ
ਮੁੱਖੀ ਸ੍ਰੋਮਣੀ ਗੁਰਮਤਿ ਚੇਤਨਾ ਲਹਿਰ
ਮੋ:-98780-11670,98768-63606


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top