Share on Facebook

Main News Page

ਸ. ਗੁਰਚਰਨ ਸਿੰਘ ਬੱਬਰ ਨੇ ਅਕਾਲ ਤਖ਼ਤ 'ਤੇ ਸੰਗਤ ਸਾਹਮਣੇ ਪੇਸ਼ ਹੋਣ ਦੀ ਇੱਛਾ ਪ੍ਰਗਟਾਈ

ਸ. ਗੁਰਚਰਨ ਸਿੰਘ ਬੱਬਰ ਵਲੋਂ ਲਿਖਿਆ ਗਿਆ ਪੱਤਰ

Dated: 14-11-2014

ਸ੍ਰੀ ਅਕਾਲ ਤਖ਼ਤ ਸਾਹਿਬ
ਪੰਜ ਸਿੰਘ ਸਾਹਿਬਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ॥

ਵਿਸ਼ਾ: ਮਿਤੀ 11.11.2014 ਨੂੰ ਆਪ ਜੀ ਦੀ ਚਿੱਠੀ ਮਿਲਣ ਦੇ ਫੌਰਨ ਬਾਅਦ ਮੈਂ ਨਿਮਾਣੇ ਗੁਰੂ ਦੇ ਸਿੱਖ ਨੇ ਮਿਤੀ 11.11.2014 ਅਤੇ 12.11.2014 ਨੂੰ Email ਰਾਹੀਂ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਆਪਜੀ ਪਾਸ ਕੁਝ ਬੇਨਤੀਆਂ ਕੀਤੀਆਂ ਸਨ ਪਰ ਹੁਣ ਤਕ ਮੈਂਨੂੰ ਮੇਰੀਆਂ ਬੇਨਤੀਆਂ ਦੀ ਬਾਬਤ ਕੁਝ ਨਹੀਂ ਦਸਿਆ ਗਿਆ।

ਮੈਂ ਆਪਜੀ ਦੇ ਉਤਰ ਦੀ ਉਡੀਕ ਕਰ ਰਿਹਾ ਹਾਂ।

ਪੰਜ ਸਿੰਘ ਸਾਹਿਬਾਨ ਜੀ,

ਓਪਰੋਕਤ ਵਿਸ਼ਾ ਦੇ ਸੰਬੰਧ ਵਿੱਚ ਮੇਰੀ ਆਪ ਜੀ ਪਾਸ ਬੜ੍ਹੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਵਲੋਂ ਆਪ ਜੀ ਪਾਸ ਕੀਤੀਆਂ ਬੇਨਤੀਆਂ ਦਾ ਜਵਾਬ ਮੈਨੂੰ ਫੌਰਨ 5-ਮੳਲਿ ਰਾਹੀਂ ਭੇਜੋ ਕਿਉਂਕਿ ਮੈਂਨੂੰ 17.11.2014 ਯਾਨੀ ਕਿ ਦੋ ਦਿਨ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋਣਾਂ ਹੈ। ਮੈਨੂੰ ਵੀ ਤੁਹਾਡੇ ਜਵਾਬ ਦੇ ਬਾਅਦ ਇਸ ਗਲ ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰਨਾ ਹੈ ਕਿ ਮੈਂ 17.11.2014 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਜਾਵਾਂ ਯਾ ਨਾ ਜਾਵਾਂ, ਕਿਉਂਕਿ ਤੁਹਾਡੇ ਸਾਹਮਣੇ ਲਿਖ਼ਤੀ ਰੂਪ ਵਿੱਚ ਮੈਂ ਕਈ ਬੇਨਤੀਆਂ ਕੀਤੀਆਂ ਹਨ, ਜਿਨਾਂ ਦੇ ਜਵਾਬ ਮੈਂਨੂੰ ਜਰੂਰ ਮਿਲਣੇ ਚਾਹੀਦੇ ਹਨ ਤਾਂਕਿ ਮੈਂ ਸਿੱਖ ਕੌਮ ਦੇ ਵੱਡੇ ਹਿੱਤਾਂ ਨੂੰ ਸਾਹਮਣੇ ਰਖ ਕੇ ਫੈਸ਼ਲਾ ਕਰ ਸਕਾਂ। ਕਿਉਂਕਿ ਇਹ ਮਾਮਲਾ ਸਿੱਖ ਕੌਮ ਦੀ ਸ਼ਰਧਾ ਯਾਨੀ ਕੀ ਸਾਡੀ ਵਿਰਾਸਤ ਨਾਲ ਜਿੱਥੇ ਸਿੱਧਾ ਜੁੜਿਆ ਹੋਇਆ ਹੈ ਉ¤ਥੇ ਨਾਲ ਹੀ ਇਹ ਮਾਮਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਾਨ ਅਤੇ ਸਨਮਾਨ ਦਾ ਵੀ ਹੈ।

ਅੰਤ ਵਿੱਚ ਇੱਕ ਵਾਰ ਫਿਰ ਮੈਂ ਆਪਜੀ ਪਾਸ, ਬੜੀ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਕਿ ਮੈਂਨੂੰ ਫੌਰਨ Email ਰਾਹੀਂ ਮੇਰੀਆਂ ਬੇਨਤੀਆਂ ਦਾ ਜਆਬ ਦੇਣ ਦੀ ਖ਼ੇਚਲ ਕਰਨੀ।

ਧੰਨਵਾਦ ਸਹਿਤ
ਗੁਰੂ ਪੰਥ ਦਾ ਦਾਸ
ਗੁਰਚਰਨ ਸਿੰਘ ਬੱਬਰ (ਪ੍ਰਧਾਨ)
Editor - in - chief
All India Sikh Conference ( Babbar)
President


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top