Share on Facebook

Main News Page

ਭੋਪਾਲ ਦੇ ਜਾਗਰੂਕ ਸਿੱਖਾਂ ਵਲੋਂ ਪਟਨਾ ਸਾਹਿਬ ਨੂੰ ਜਾ ਰਹੇ ਯਾਤਰੀਆਂ ਨੂੰ ਅਖੌਤੀ ਦਸਮ ਗ੍ਰੰਥ ਬਾਰੇ ਇੱਕ ਖੱਤ ਦੇ ਕੇ ਜਾਗਰੂਕ ਕਰਨ ਦਾ ਯਤਨ

ਖ਼ਾਲਸਾ ਨਿਊਜ਼ 14 ਨਵੰਬਰ 2014 (ਇੰਦਰਜੀਤ ਸਿੰਘ, ਕਾਨਪੁਰ): ਭੋਪਾਲ ਦੇ ਜਾਗਰੂਕ ਸਿੱਖਾਂ ਨੇ "ਇੰਦੌਰ-ਪਟਨਾ ਸਾਹਿਬ ਯਾਤਰਾ 2014" ਵਿਸ਼ੇਸ਼ ਗੱਡੀ ਰਾਹੀਂ ਪਟਨਾ ਸਾਹਿਬ ਨੂੰ ਜਾ ਰਹੇ ਯਾਤਰੀਆਂ ਨੂੰ ਭੋਪਾਲ ਰੇਲਵੇ ਸਟੇਸ਼ਨ 'ਤੇ ਅਖੌਤੀ ਦਸਮ ਗ੍ਰੰਥ ਬਾਰੇ ਇੱਕ ਖੱਤ ਦੇ ਕੇ ਉਨ੍ਹਾਂ ਨੂੰ ਉਥੇ ਹੋ ਰਹੀ ਮਨਮਤਿ ਬਾਰੇ ਜਾਗਰੂਕ ਕਰਣ ਦੀ ਮੁਹਿੰਮ ਚਲਾਈ। ਉਨ੍ਹਾਂ ਨੂੰ ਯਾਤਰੀਆਂ ਨੂੰ ਇੱਕ ਖੱਤ ਦਿੱਤਾ ਜਿਸ ਦੇ ਲਿਫਾਫੇ ਦੇ ਮਜ਼ਮੂਨ ਤੋਂ ਹੀ ਕਾਫੀ ਕੁੱਝ ਪਤਾ ਚੱਲ ਜਾਂਦਾ ਹੈ। ਇਨ੍ਹਾਂ ਜਾਗਰੂਕ ਵੀਰਾਂ ਨੇ ਇਸ ਦੇ ਵਿੱਚ ਕੁੱਝ ਖੱਤ ਪਾਏ ਹਨ, ਜਿਸ ਵਿੱਚ ਸਿੱਖਾਂ ਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦੀ ਤਾਗੀਦ ਕੀਤੀ ਗਈ ਹੈ, ਕਿਉਂ ਜਦੋਂ ਉਹ ਤਖ਼ਤ ਪਟਨਾ ਸਾਹਿਬ ਪਹੁਚਣ, ੳੱਥੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਨਤਮਸਤਕ ਹੋਣ, ਅਖੌਤੀ ਦਸਮ ਗ੍ਰੰਥ ਅੱਗੇ ਨਹੀਂ। ਅਤੇ ਜੇ ਹੋ ਸਕੇ ਤਾਂ ਉਥੇ ਦੇ ਪ੍ਰਬੰਧਕਾਂ ਜਾਂ ਪੁਜਾਰੀਆਂ ਨੂੰ ਇਹ ਸਵਾਲ ਕਰਨ ਦਾ ਹੀਆ ਕਰ ਸਕਣ ਕਿ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਿਉਂ ਹੋ ਰਹੀ ਹੈ।

ਖ਼ਾਲਸਾ ਨਿਊਜ਼ ਇਨ੍ਹਾਂ ਵੀਰਾਂ ਦੇ ਇਸ ਉਪਰਾਲੇ ਨਾਲ ਸਹਿਮਤ ਹੈ ਕਿ ਆਮ ਲੋਕਾਂ ਨੂੰ ਇਸ ਤਰ੍ਹਾਂ ਲਿਟਰੇਚਰ ਰਾਹੀਂ ਜਾਗਰੂਕ ਕਰਨਾ ਪਵੇਗਾ। ਸਿੱਖਾਂ ਵਲੋਂ ਇੰਟਰਨੈਟ 'ਤੇ ਕਾਫੀ ਸਰਗਰਮੀ ਨਾਲ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕੀਤਾ ਜਾਂਦਾ ਹੈ, ਪਰ ਜ਼ਮੀਨੀ ਪੱਧਰ 'ਤੇ ਇਸ ਤਰ੍ਹਾਂ ਨਾਲ ਆਮ ਸਿੱਖ ਜਿਹੜੇ ਇੰਟਰਨੈਟ ਨਾਲ ਜੁੜੇ ਨਹੀਂ ਹਨ, ਉਨ੍ਹਾਂ 'ਚ ਜਾਗਰੂਕਤਾ ਪੈਦਾ ਕਰਨਾ, ਬਹੁਤ ਲਾਹੇਵੰਦ ਹੋਵੇਗਾ। ਜੇ ਇਨ੍ਹਾਂ ਚੋਂ ਇੱਕ ਵੀ ਯਾਤਰੀ ਅਖੌਤੀ ਦਸਮ ਗ੍ਰੰਥ ਬਾਰੇ ਜਾਗਰੂਕ ਹੋ ਗਿਆ, ਤਾਂ ਵੀ ਇਹ ਮੁੰਹਿਮ ਸਫਲ ਹੈ, ਕਿਸੇ ਹੋਰ ਯਾਤਰੀ ਦੇ ਮਨ 'ਚ ਇਹ ਸਵਾਲ ਹੀ ਪੈਦਾ ਹੋ ਗਿਆ ਕਿ ਇਹ ਅਖਿਰ ਹੈ ਕੀ, ਤਾਂ ਵੀ ਇਨ੍ਹਾਂ ਵੀਰਾਂ ਦੇ ਇਸ ਯਤਨ ਦੀ ਸਫਲਤਾ ਹੋਵੇਗੀ।

ਯਾਤਰੀਆਂ ਨੂੰ ਫੜਾਏ ਗਏ ਖੱਤ ਦਾ ਲਿਫਾਫਾ ਇਸ ਤਰ੍ਹਾਂ ਹੈ:

ਇਸ ਲਿਫਾਫੇ ਉੱਤੇ ਲਿਖੇ ਦਾ ਪੰਜਾਬੀ 'ਚ ਅਨੁਵਾਦ ਇਸ ਤਰ੍ਹਾਂ ਹੈ:

ਪੱਤਰ ਵਿੱਚ ਪਾਈ ਗਈ ਸਾਮਗ੍ਰੀ ਨੂੰ ਚੰਗੀ ਤਰ੍ਹਾਂ ਜਾਂਚ ਲਵੋ। ਇਹ ਸਾਮਗ੍ਰੀ (ਹੁਕੁਮਨਾਮਾ, ਰਹਿਤ ਮਰਿਯਾਦਾ) ਸਿੱਖੀ ਦੇ ਮਹਿਲ ਦੀ ਰਜਿਸਟ੍ਰੀ ਹੈ ਅਤੇ ਮਹਿਲ ਦੇ ਮਾਲਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ।

ਵਿਸ਼ੇਸ਼: ਚਲਾਈ ਜਾ ਰਹੀ ਮੁਹਿੰਮ ਕਲਮ, ਸਿਹਾਈ, ਕਾਗਜ਼ (ਵਿਧੀ ਵਿਧਾਨ, ਸੰਵਿਧਾਨ ਐਕਟ 1909) ਪੰਥਕ ਮਰਿਯਾਦਾ, ਅਤੇ ਗੁਰਮਤਿ ਦੇ ਸਿਧਾਂਤਾਂ 'ਤੇ ਆਧਾਰਿਤ ਹੈ, ਜੋ ਲੋਅਰ, ਏ.ਡੀ.ਜੇ. ਕੋਰਟ ਤੋਂ ਲੈ ਕੇ ਹਾਈ ਕੋਰਟ, ਸੁਪਰੀਮ ਕੋਰਟ, ਰਾਸ਼ਟਰਪਤੀ ਤੱਕ ਜਾਵੇਗੀ।

ਨੋਟ: ਪੱਤਰ ਸਾਮਗ੍ਰੀ ਚੰਗੀ ਤਰ੍ਹਾਂ ਸਮਝ ਕੇ, ਚਲ ਰਹੀ ਮੁੰਹਿਮ ਦੇ ਪ੍ਰਤੀ ਹੋ ਰਹੇ ਕੂੜ੍ਹ ਪ੍ਰਚਾਰ ਅਤੇ ਸੱਚ ਨੂੰ ਜਾਣੋ।

ਜੋਤ ਇੱਕ, ਜਾਮੇ ਦੱਸ
ਗੁਰੂ ਨਾਨਕ ਜੋਤ ਗੁਰੂ ਗੋਬਿੰਦ ਸਿੰਘ ਕਹਾਯੋ।
ਜੀ ਦੇ ਪ੍ਰਕਾਸ਼ ਸਥਲੀ (ਪਟਨਾ ਸਾਹਿਬ) ਜਾਣਾ ਤਾਂ ਹੀ ਮੁਬਾਰਕ ਹੈ,
ਜਦ ਸਾਨੂੰ ਦਸ਼ਮ ਪਿਤਾ ਦਾ ਹੁਕਮ ਯਾਦ ਰਹੇ ਕਿ ਸਿੱਖ ਦਾ ਸਿਰ
ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹੀ ਝੁਕੇ। ਸਾਵਧਾਨ ਰਹੋ, ਨਾ ਭਰਮ ਵਿੱਚ ਪਈਏ।

ਸੱਚ ਦਾ ਪ੍ਰਚਾਰ ਕਦੇ ਵੀ ਕੂੜ੍ਹ ਦੇ ਸਮਰਥਕਾਂ ਨਾਲ ਟਕਰਾਵ ਦੇ ਬਿਨਾ ਨਹੀਂ ਹੋ ਸਕਦਾ, ਗੁਰੂ ਫੁਰਮਾਨ ਹੈ:
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ {646}


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top