Share on Facebook

Main News Page

ਸਿਕਲੀਗਰ ਸਿੱਖ ਪਰਿਵਾਰਾਂ ਦੀ ਮਦਦ ਲਈ ਗੁਰਮਤਿ ਪ੍ਰਚਾਰ ਸੋਸਾਇਟੀ ਵਲੋਂ ਅਮਰੀਕਾ - ਕੈਨੇਡਾ 'ਚ ਮੁਹਿੰਮ

ਗੁਰਮਤਿ ਪ੍ਰਚਾਰ ਸੋਸਾਇਟੀ ਵਲੋਂ ਅਮਰੀਕਾ - ਕੈਨੇਡਾ ਵਿੱਚ ਵਸਦੀਆਂ ਸੰਗਤਾਂ ਅੱਗੇ ਇਕ ਬੇਨਤੀ ਕੀਤੀ ਜਾਂਦੀ ਹੈ, ਕਿ ਜਿਸ ਤਰਾਂ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਵਿੱਚ ਵਣਜਾਰੇ ਸਿੱਖ ਅਤੇ ਸਿਗਲੀਗਰ ਸਿੱਖ ਜਿਹਨਾਂ ਦੀ ਗਿਣਤੀ ਪੂਰੇ ਭਾਰਤ ਵਿਚ 8 ਕਰੋੜ ਦੇ ਕਰੀਬ ਹੈ ਅਤੇ ਲੋਕ ਬੜੇ ਹੀ ਗਰੀਬੀ ਦੇ ਦੌਰ ਵਿਚੋਂ ਗੁਜਰ ਰਹੇ ਹਨ ਅਤੇ ਇਹਨਾ ਸਿਰ 'ਤੇ ਕੇਸ ਹਨ, ਪਰ ਇਹਨਾ ਦੇ ਬੱਚਿਆਂ ਦੇ ਸਿਰ 'ਤੇ ਬੰਨਣ ਵਾਸਤੇ ਕਪੜਾ ਵੀ ਨਹੀਂ ਹੈ।

ਸੋ, ਇਸੇ ਲੜੀ ਦੇ ਤਹਿਤ ਅਮਰੀਕਾ ਕੈਨੇਡਾ ਵਿੱਚ ਵਸਦੀਆਂ ਸੰਗਤਾਂ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਵਿੱਚ ਜੋ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਕਪੜੇ, ਜੁੱਤੀਆਂ, ਜਾਂ ਬਿਸਤਰੇ ਪਏ ਹਨ, ਨਵੇਂ ਭਾਂਵੇਂ ਪੁਰਾਣੇ, ਉਹ ਵਿਚ ਸੁੱਟਣ ਦੀ ਬਜਾਏ ਗੁਰਮਤਿ ਪਰਚਾਰ ਸੋਸਾਸਿਟੀ ਨੂੰ ਦੇ ਦੇਵੋ, ਅਸੀਂ ਇਹਨਾ ਕਪੜਿਆਂ ਨੂੰ ਕਨਟੇਨਰ ਦੇ ਰਾਹੀਂ ਇੰਡੀਆ ਲੈਕੇ ਜਾਵਾਂਗੇ ਅਤੇ ਉਨ੍ਹਾਂ ਲੋੜਵੰਦਾਂ ਨੂੰ ਮੁਹੱਇਆ ਕਰਵਾਵਾਂਗੇ, ਜੋ ਬਹੁਤ ਹੀ ਗਰੀਬੀ ਦੇ ਦੌਰ ਵਿਚੋਂ ਗੁਜਰ ਰਹੇ ਹਨ।

ਕਨਟੇਨਰ ਨੂੰ ਭੇਜਣ ਵਾਸਤੇ ਇਕ ਸ਼ਿਪਿੰਗ ਕੰਪਨੀ ਨਾਲ ਗੱਲ ਹੋ ਗਈ ਹੈ। ਇਨ੍ਹਾਂ ਕਪੜਿਆਂ ਨੂੰ ਇਕੱਠੇ ਕਰਨ ਵਾਸਤੇ ਵੱਖ ਵੱਖ ਗੁਰਦਵਾਰਿਆਂ ਜਾਂ ਹੋਰ ਮੁਨਾਸਿਬ ਥਾਵਾਂ 'ਤੇ ਡੱਬੇ ਰੱਖੇ ਜਾਣਗੇ, ਤੁਸੀਂ ਆਪਣੇ ਕਪੜੇ ਉਨ੍ਹਾਂ ਡੱਬਿਆਂ ਵਿੱਚ ਪਾ ਸਕਦੇ ਹੋ। ਫੇਰ ਇਹਨਾ ਡੱਬਿਆਂ ਨੂੰ ਇਕ ਥਾਂ ਇਕੱਠਾ ਕਰਕੇ, ਕੰਟੇਨਰ ਭਰਿਆ ਜਾਵੇਗਾ ਅਤੇ ਇੰਡੀਆਂ ਵਾਸਤੇ ਭੇਜਿਆ ਜਾਵੇਗਾ ਅਤੇ ਇੰਡੀਆ ਵਿੱਚ ਗੁਰਮਤਿ ਪ੍ਰਚਾਰ ਸੋਸਾਇਟੀ ਦੇ ਮੈਬਰ ਇਹਨਾਂ ਕਪੜਿਆਂ ਨੂੰ ਉਨ੍ਹਾਂ ਲੋਕਾਂ ਦੀ ਲਿਸਟ ਬਣਾ ਕੇ ਵੰਡਣਗੇ... ਤੁਸੀਂ ਜਿਹੜੇ ਵੀ ਗੁਰਦਵਾਰੇ ਵਿਚ ਇੱਕਠੇ ਕਰੋਗੇ ਅਸੀਂ ਆਪਣੇ ਆਪ ਉਥੋਂ ਚੁੱਕ ਲਵਾਂਗੇ। ਸਾਡੀ ਕੋਸ਼ਿਸ਼ ਹੈ ਕਿ ਇਹ ਕੰਟੇਨਰ 25 ਦਸੰਬਰ ਤੱਕ ਰਵਾਨਾ ਹੋ ਜਾਵੇ ਤਾਂ ਕਿ ਇਨ੍ਹਾਂ ਬੱਚਿਆਂ ਨੂੰ ਠੰਡ ਤੋਂ ਪਹਿਲਾਂ ਕਪੜੇ ਦਿੱਤੇ ਜਾ ਸਕਣ। ਹੁਣ ਅਮਰੀਕਾ ਕੈਨੇਡਾ ਵਿੱਚ ਕਪੜਿਆਂ ਦੀ ਸੇਲ ਚੱਲ ਰਹੀ ਹੈ ਆਪਣੀ ਲੋੜ ਮੁਤਾਬਕ ਤੁਸੀਂ ਖਰੀਦ ਕੇ ਦੇ ਸਕਦੇ ਹੋ।

ਆਓ ਇਸ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਕਿਉਂਕਿ ਇਨਸਾਨਾ ਵਿੱਚ ਹੀ ਰੱਬ ਵਸਦਾ ਹੈ।

ਕਿਰਪਾ ਕਰਕੇ ਕਪੜੇ ਓਹ ਦਿਓ ਜਿਹੜੇ ਪਾਉਣ ਯੋਗ ਹੋਣ, ਕਿਉਂਕਿ ਇੰਡੀਆ ਭੇਜਣ ਦਾ ਖਰਚਾ ਬਹੁਤ ਹੈ, ਜੇਕਰ ਉਥੇ ਜਾਕੇ ਇਹ ਕਪੜੇ ਸੁੱਟਣੇ ਪੈਣ, ਫੇਰ ਕੋਈ ਫਾਇਦਾ ਨਹੀਂ ਹੈ। ਸੋ, ਅਜ ਤੋਂ ਹੀ ਲੱਗ ਜਾਓ ਇਸ ਸੇਵਾ ਵਿੱਚ, ਇਸ ਕੰਮ ਵਾਸਤੇ ਜਿਹੜੇ ਵੀਰ ਵਾਲੰਟੀਅਰ ਕਰਨਾ ਚਾਹੁੰਦੇ ਹਨ, ਓਹ ਸਾਡੇ ਨਾਲ ਸੰਪਰਕ ਕਰਨ:

ਅਮਰੀਕਾ ਵਿੱਚ:
- ਸ. ਮਲਕੀਤ ਸਿੰਘ ਬਾਸੀ 443 789 8331
- ਸ. ਦਲਜੀਤ ਸਿੰਘ 317 590 7448
- ਸ. ਸੁਖਮਿੰਦਰ ਸਿੰਘ 317 225 3737

ਕੈਨੇਡਾ ਵਿੱਚ:
- ਸ. ਕੁਲਦੀਪ ਸਿੰਘ 604 339 7117

ਕੈਨੇਡਾ ਦੇ ਸ਼ਹਿਰਾਂ 'ਚ ਕੋਈ ਜ਼ਿੰਮੇਵਾਰੀ ਲੈਣਾ ਚਾਹੇ ਤਾਂ ਦਿੱਤੇ ਹੋਏ ਨਾਵਾਂ 'ਚੋਂ ਕਿਸੇ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਮੇਲ ਰਾਹੀ ਭੇਜਣ ਵਾਲੇ ਵੀਰਾਂ ਵਾਸਤੇ Address:

Gurmat Parchar Society
5410 South Meridian Street
Indianapolis, IN 46217
USA


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top