Share on Facebook

Main News Page

ਗੁਰਬਚਨ ਸਿੰਘ ਸਿੱਖ ਪੰਥ ਦਾ ਸਭ ਤੋਂ ਵੱਡਾ ਦੋਸ਼ੀ, ਇਸ ਲਈ ਇਸ ਨੂੰ ਸ੍ਰੀ ਅਕਾਲ ਤੱਖਤ ਸਾਹਿਬ 'ਤੇ ਬਹਿ ਕੇ, ਫਤਵੇ ਜਾਰੀ ਕਰਨ ਦਾ ਕੋਈ ਹੱਕ ਨਹੀਂ ਹੈ, ਮੇਰਾ, ਅਖੌਤੀ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ
-: ਡਾ. ਹਰਮਿੰਦਰ ਸਿੰਘ ਬੰਗਲੋਰ

ਮੈਂ ਹੁਣ ਦੁਬਾਰਾ - ਝੂਠ ਬੋਲ ਕੇ ਮੁਰਦਾਰ ਖਾਣ ਵਾਲੇ, ਤਿੰਨ ਤਿੰਨ ਵਿਆਹ ਕਰਨ ਵਾਲੇ, ਭਾਰਤ ਦੇ ਸੰਵਿਧਾਨ ਤੇ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਅਗੂਠਾ ਦਿਖਾ ਕੇ ਅਤੇ ਵੱਢੀ ਲੈ ਕੇ ਫਤਵੇ ਜਾਰੀ ਕਰਨ ਵਾਲੇ, ਸ੍ਰੀ ਅਕਾਲ ਤੱਖਤ ਸਾਹਿਬ 'ਤੇ ਚੱਲ ਰਹੇ ਕੇਸਾਂ ਦੇ ਕਥਿੱਤ ਦੋਸੀਆਂ ਦੇ ਘਰ ਜਾ ਕੇ ਉਹਨਾਂ ਕੋਲੋ ਸਿਰੋਪਾਉ ਤੇ ਪੈਸੇ ਲੈਣ ਵਾਲੇ ਰਿਸ਼ਵਤਖੋਰਾਂ, ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਢਾਹ ਲਾਉਣ ਵਾਲੇ ਚਰਤ੍ਰਿਹੀਣ ਤੇ ਤਨਖਾਹੀਆਂ, ਵਿਆਹਾਂ ਵਿਚ ਨਚਣ ਵਾਲੇ ਨਚਾਰਾਂ, ਸਰਕਾਰੀ ਪਿੱਠੂਆਂ ਤੇ ਸ਼ਾਹੀ ਗੁਲਾਮਾਂ, ਭਾਰਤ ਦੇ ਲੋਕਾਂ ਨਾਲ ਦੇਸ਼ ਧਰੋਹੀ ਅਤੇ ਸਿੱਖ ਪੰਥ ਨਾਲ ਗੱਦਾਰੀ ਕਰਨ ਵਾਲੇ, ਇਹਨਾਂ ਜਥੇਦਾਰਾਂ ਦੇ ਅਗੇ ਪੇਸ਼ ਨਹੀਂ ਹੋਵਾਂਗਾ।


ਗੁਰੂ ਪਿਆਰੀ ਸਿੱਖ ਸੰਗਤ ਜੀਉ, ਮੈਂ ਅਪਣੇ ਕੇਸ ਦੇ ਕੁਝ ਅੰਸ਼ ਇਥੇ ਆਪ ਜੀ ਨਾਲ ਸਾਂਝੇ ਕਰ ਰਿਹਾ ਹਾਂ।

ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਅਕਾਲ ਤੱਖਤ ਵਲੋਂ 17/11/2014 ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਅਜੇ ਤੱਕ ਕੋਈ ਪੱਤਰ ਨਹੀਂ ਮਿਲਿਆ।

ਦੂਸਰਾ ਮਿਤੀ 15/6/2014 ਤਕ, ਮੇਰੇ ਖਿਲਾਫ ਕਿਸੇ ਵੀ ਰਾਗੀ ਬੀਬੀ ਨੇ ਅਕਾਲ ਤੱਖਤ ਤੇ ਕੋਈ ਸ਼ਕਾਇਤ ਨਹੀਂ ਸੀ ਕੀਤੀ। ਇਸ ਲਈ ਇਹ ਖਬਰ ਸਰਾਸਰ ਝੂੱਠ ਹੈ, ਕਿ ਮੇਰੇ ਖਿਲਾਫ ਕਿਸੇ ਰਾਗੀ ਬੀਬੀ ਨੇ ਸ੍ਰੀ ਅਕਾਲ ਤੱਖਤ ਸਾਹਿਬ ਤੇ ਸ਼ਕਾਇਤ ਕੀਤੀ ਸੀ। ਅਗਰ 15/6/2014 ਤੋਂ ਪਹਿਲਾਂ, ਕਿਸੇ ਬੀਬੀ ਨੇ ਇਹਨਾਂ ਕੋਲ ਮੇਰੇ ਖਿਲਾਫ ਕੋਈ ਸ਼ਿਕਾਇਤ ਆਈ ਸੀ, ਤਾਂ ਹੁਣ ਤੱਕ ਇਹਨਾਂ ਨੇ ਉਸ ਸ਼ਿਕਾਇਤ ਦੀ ਕਾਪੀ ਨੂੰ ਪਬਲਿਕ ਕਿਉਂ ਨਹੀਂ ਕੀਤਾ ਜਾਂ ਉਸ ਦੀ ਕਾਪੀ ਮੈਨੂੰ ਕਿਉਂ ਨਹੀਂ ਦਿਤੀ ਗਈ ਜਾਂ ਉਸ ਸ਼ਕਾਇਤ ਦੀ ਕਾਪੀ ਨੂੰ ਮਾਨਯੋਗ ਬੰਗਲੋਰ ਦੀ ਅਦਾਲਤ ਵਿਚ ਪੇਸ਼ ਕਿਉਂ ਨਹੀਂ ਕੀਤਾ ਗਿਆ, ਜਿਥੇ ਇਹ ਮੁਕੱਦਮਾ ਹੁਣ ਵੀ ਵਿਚਾਰ ਅਧੀਨ ਹੈ?

ਤੀਸਰਾ, ਮੇਰੇ ਖਿਲਾਫ ਮੇਰੇ ਵਿਰੋਧੀਆਂ ਨੇ ਅਕਾਲ ਤੱਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ। ਜਥੇਦਾਰ ਵਲੋ ਦਿਤੇ ਹੋਏ ਸਮੇਂ ਮੁਤਾਬਕ, ਮੈਂ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਮੁੱਖ ਰੱਖਦਾ ਹੋਇਆ, ਮਿਤੀ 18/5/2012 ਨੂੰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸਾਹਮਣੇ ਹਾਜ਼ਰ ਹੋਇਆ ਸੀ ਅਤੇ ਆਪਣਾ ਸ਼ਪਸ਼ਟੀਕਰਨ ਤੇ ਮਾਫੀਨਾਮਾ ਲਿੱਖਤ ਰੂਪ ਵਿਚ ਦੇ ਦਿਤਾ ਸੀ। ਜਿਸ ਵਿਚ ਮੈ ਇਹ ਲਿਖਿਆ ਸੀ ਕਿ, ‘ਮੈਂ ਖਾਲਸਾ ਪੰਥ ਨੂੰ ਸਮਰਪਤ ਸੀ, ਸਮਰਪਤ ਹਾਂ ਅਤੇ ਸਮਰਪਤ ਰਹਾਂਗਾ। ਮੇਰੇ ਕੋਲੋ ਅਣਜਾਣੇ ਵਿੱਚ ਕੁੱਝ ਭੁੱਲਾਂ ਹੋਈਆਂ ਹਨ, ਜਿਸ ਲਈ ਮੈ ਖਿਮਾਂ ਦਾ ਜਾਚਕ ਹਾਂ। ਆਪ ਜੀ ਮੇਰੀਆਂ ਭੁਲਾਂ ਨੂੰ ਮਾਫ ਕਰਨ ਦੀ ਕ੍ਰਿਪਾਲਤਾ ਕਰੋ। ਮੈਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜੋ ਵੀ ਸੇਵਾ ਲਗਾਈ ਜਾਵੇਗੀ, ਮੈਂ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾ’।

ਮੇਰਾ ਸ਼ਪਸ਼ਟੀਕਰਨ ਅਤੇ ਮਾਫੀਨਾਮਾ ਪੜਣ ਤੋਂ ਬਾਅਦ ਸ. ਇੰਦ੍ਰਮੋਹਨ ਸਿੰਘ ਦੀ ਮੌਜੂਦਗੀ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੈਨੂੰ ਇਹ ਸ਼ਬਦ ਕਹੇ ਸਨ, ‘ਕਿ ਤੁਹਾਡੀਆਂ ਪੰਥਕ ਸੇਵਾਵਾਂ ਨੂੰ ਮੱਦੇਨਜ਼ਰ ਰਖਦੇ ਹੋਏ, ਤੁਹਾਨੂੰ ਮਾਫ ਕੀਤਾ ਜਾਂਦਾ ਹੈ, ਤੁਸੀਂ ਆਪਣੀ ਮਰਜ਼ੀ ਨਾਲ ਗੁਰੂ ਘਰ ਦੇ ਲੰਗਰਾਂ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਿਚ ਹਿੱਸਾ ਪਾ ਕੇ ਅਰਦਾਸ ਕਰਵਾ ਸਕਦੇ ਹੋ। ਅੱਗੇ ਵਾਸਤੇ ਕੋਈ ਭੁਲ ਨਾ ਕਰਨਾ ਅਤੇ ਹਮੇਸ਼ਾ ਖਾਲਸਾ ਪੰਥ ਦੀ ਚੜਦੀਕਲਾ ਲਈ ਕੰਮ ਕਰਨਾ’।

ਬਾਅਦ ਵਿੱਚ ਜਥੇਦਾਰ ਨੇ ਮੈਨੂੰ ਚਾਹ ਪਿਲਾਈ ਤੇ ਕੰਮਾਂ ਕਾਰਾਂ ਅਤੇ ਪ੍ਰੀਵਾਰਾਂ ਦੇ ਸੁਖਸਾਂਦ ਦੀਆਂ ਗੱਲਾਂ ਹੋਈਆਂ, ਕਿਉਂਕਿ ਜਥੇਦਾਰ ਮੈਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਉਹ ਮੇਰੇ ਘਰ ਬੰਗਲੋਰ ਵੀ ਆ ਚੁਕਾ ਸੀ। ਇਸੇ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੈਨੂੰ ਇਹ ਦਸਿਆ ਕਿ ਇਹਨਾਂ ਨੇ ਇੰਗਲੈਂਡ ਵਿਚ ਇਕ ਕੋਠੀ ਲਈ ਹੈ ਤੇ ਇਹਨਾਂ ਦਾ ਬੇਟਾ ਜਸਵਿੰਦਰ ਸਿੰਘ ਉਥੇ ਕੋਠੀ ਦਾ ਕੁਝ ਕੰਮ ਕਰਵਾੳਣ ਲਈ ਗਿਆ ਹੋਇਆ ਹੈ। ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਮੈਨੂੰ ਉਸ ਕੋਠੀ ਦੇ ਕੰਮਾਂ ਲਈ ਇਕ ਲੱਖ ਰੁਪਿਆ ਦੇਣ ਲਈ ਕਿਹਾ। ਮੈਂ ਉਸ ਸਮੇਂ ਗਿਆਨੀ ਗੁਰਬਚਨ ਸਿੰਘ ਨੂੰ ਪੰਜਾਹ ਹਜ਼ਾਰ ਰੁਪਿਆ ਨਕਦ ਦੇ ਦਿਤਾ ਅਤੇ ਬਾਕੀ ਪੰਜਾਹ ਹਜ਼ਾਰ ਰੁਪਿਆ ਇਹਨਾਂ ਦੇ ਖਾਤੇ ਵਿਚ ਪਾਉਣ ਲਈ ਕਹਿ ਦਿਤਾ।

ਉਸ ਤੋਂ ਬਾਅਦ ਮੈਂ ਇਹਨਾਂ ਦਾ ਧੰਨਵਾਦ ਕਰਕੇ ਫਤਹਿ ਬੁਲਾ ਕੇ ਬਾਹਰ ਆ ਗਿਆ ਅਤੇ ਜਥੇਦਾਰ ਦੇ ਕਹਿਣ ਦੇ ਮੁਤਾਬਕ, 1100/- ਰੁਪਏ ਦੀ ਲੰਗਰ ਤੇ ਦੇਗ ਦੀ ਪਰਚੀ ਕਟਵਾਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਵਾਈ। ਉਸੇ ਦਿਨ ਸ਼ਾਮ ਨੂੰ ਜਥੇਦਾਰ ਦੇ ਪੀ.ਏ. ਸ. ਇੰਦਰਮੋਹਨ ਸਿੰਘ ਨੇ ਵੀ ਮੇਰੇ ਕੋਲੋ ਪੰਜ ਹਜ਼ਾਰ ਰੂਪਏ ਦੀ ਮੰਗ ਕੀਤੀ ਅਤੇ ਕਲੀਅਰੈਂਸ ਪੱਤਰ ਜਲਦੀ ਭਿਜਵਾਉਣ ਦਾ ਭਰੋਸਾ ਵੀ ਦਿਤਾ। ਮੈਂ ਉਸ ਨੂੰ ਵੀ ਪੰਜ ਹਜ਼ਾਰ ਰੁਪਏ ਏ.ਟੀ.ਐਮ. ਵਿਚੋਂ ਕੱਢਵਾ ਕੇ ਦਿਤੇ ਅਤੇ ਬਾਕੀ ਦੇ 45000/- ਰੂਪਏ, ਸ. ਇੰਦ੍ਰਮੋਹਨ ਸਿੰਘ ਦੇ ਵਾਰ ਵਾਰ ਕਹਿਣ ਤੇ ਉਸ ਦੇ ਖਾਤੇ ਵਿਚ ਪਾ ਦਿੱਤੇ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮਿਤੀ 8/1/2013 ਨੂੰ, ਮੇਰਾ ਵਿਰੋਧੀ ਧਿਰ ਨਾਲ ਫੈਸਲਾ ਕਰਵਾਉਣ ਲਈ ਆਪਣੇ ਪੀ.ਏ. ਸ. ਇੰਦ੍ਰਮੋਹਨ ਸਿੰਘ ਨੂੰ ਬੰਗਲੋਰ ਵੀ ਭੇਜਿਆ ਸੀ, ਜਿਸ ਵਿਚ ਮੈਂ ਇਹਨਾਂ ਦੀ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਸੀ। ਉਸ ਦੀ ਰਿਕਾਰਡਿੰਗ ਵੀ ਮੇਰੇ ਕੋਲ ਮੌਜੂਦ ਹੈ। ਇਥੋਂ ਤੱਕ ਕਿ ਅਕਾਲ ਤੱਖਤ ਸਾਹਿਬ ਤੇ ਇਹਨਾਂ ਵਲੋ ਬੇਨਾਮੀ ਖਾਤਿਆਂ ਵਿੱਚ ਵੀ ਪੈਸੇ ਲਏ ਜਾਂਦੇ ਹਨ। ਜਿਸ ਦੇ ਸਬੂਤ ਵੀ ਮੇਰੇ ਕੋਲ ਮੋਜੂਦ ਹਨ।

ਪਹਿਲਾਂ, ਮਾਰਚ 2012 ਵਿਚ ਜਥੇਦਾਰ ਦੇ ਬੇਟੇ ਸ. ਜਸਵਿੰਦਰ ਸਿੰਘ ਨੇ ਇਸ ਕੇਸ ਦੀ ਪੁਛ ਪੜਤਾਲ ਫੋਨ ਰਾਹੀਂ ਉਸ ਕਥਿੱਤ ਦੋਸ਼ੀ ਬੀਬੀ ਕੋਲੋਂ ਕੀਤੀ ਤੇ ਅਕਾਲ ਤੱਖਤ ਤੇ ਬੁਲਾਉਣ ਦੀ ਧਮਕੀ ਵੀ ਦਿਤੀ। ਪਰ ਕੁੱਝ ਸਮੇਂ ਬਾਅਦ ਜੁਲਾਈ 2012 ਵਿਚ, ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਇਕ ਖਾਸ ਯਾਰ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਦੇ ਨਾਲ, ਉਸ ਕਥਿੱਤ ਦੋਸ਼ੀ ਬੀਬੀ ਦੇ ਘਰ ਗਿਆ ਸੀ, ਜਿਸ ਬੀਬੀ ਦਾ ਨਾਮ ਮੇਰੇ ਨਾਲ ਜੋੜਿਆ ਗਿਆ ਸੀ। ਜਥੇਦਾਰ ਨੇ ਉਸ ਕਥਿੱਤ ਦੋਸ਼ੀ ਬੀਬੀ ਕੋਲੋ ਸਿਰੋਪਾਉ, ਮਾਇਆ, ਬੱਸਤ੍ਰ ਤੇ ਕੁਝ ਹੋਰ ਭੇਟਾਵਾਂ ਵੀ ਲਈਆਂ ਸਨ। ਜਿਸ ਦੀਆਂ ਫੋਟੋਆਂ ਮੇਰੇ ਕੋਲ ਮੌਜੂਦ ਹਨ ਤੇ ਪ੍ਰੈਸ ਵਿਚ ਵੀ ਛੱਪ ਕੇ ਆ ਚੁਕੀਆਂ ਹਨ। ਕੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਜੋ ਕਿ ਸਿੱਖ ਪੰਥ ਵਿਚ ਸਭ ਤੋਂ ਉਚੀ ਪੱਦਵੀ ਤੇ ਬਿਰਾਜਮਾਨ ਹੈ, ਉਹ ਆਪ ਕਿਸੇ ਕਥਿੱਤ ਦੋਸ਼ੀ ਬੀਬੀ ਦੇ ਘਰ ਜਾ ਕੇ, ਉਸ ਕੋਲੋਂ ਸਿਰੋਪਾਉ, ਮਾਇਆ, ਬਸਤ੍ਰ ਅਤੇ ਹੋਰ ਭੇਟਾਵਾਂ ਆਦਿ ਲੈ ਸਕਦਾ ਹੈ, ਜਿਸ ਦਾ ਕੇਸ ਸ੍ਰੀ ਅਕਾਲ ਤੱਖਤ ਸਾਹਿਬ ਵਿਖੇ ਚੱਲ ਰਿਹਾ ਹੋਵੇ?

ਅਗਰ ਇਸ ਕੇਸ ਵਿਚ ਉਹ ਬੀਬੀ ਵੀ ਬਰਾਬਰ ਦੀ ਦੋਸ਼ੀ ਸੀ, ਤਾਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਕਥਿੱਤ ਦੋਸ਼ੀ ਬੀਬੀ ਦੇ ਘਰ ਜਾ ਕੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਢਾਹ ਲਾਈ ਹੈ, ਇਸ ਲਈ ਅੱਜ ਦੇ ਦਿਨ ਇਹ ਸਭ ਤੋ ਵੱਡਾ ਪੰਥ ਦਾ ਦੋਸ਼ੀ ਅਤੇ ਤਨਖਾਹੀਆ ਹੈ। ਇਸ ਲਈ ਸਭ ਤੋਂ ਪਹਿਲਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਿੱਖ ਪੰਥ ਨੂੰ ਇਸ ਗੱਲ ਦਾ ਜੁਵਾਬ ਦੇਵੇ, ਕਿ ਉਹ ਉਸ ਕਥਿੱਤ ਦੋਸ਼ੀ ਬੀਬੀ ਦੇ ਘਰ ਕਿਉਂ ਤੇ ਕਿਸ ਨੀਅਤ ਨਾਲ ਗਿਆ ਸੀ? ਕੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਖੁੱਦ ਇਕ ਚਰਤ੍ਰਿਹੀਣ ਵਿਅਕਤੀ ਨਹੀਂ ਹੈ? ਜਦੋਂ ਤੱਕ ਇਹ ਆਪ ਦੋਸ਼ ਮੁਕੱਤ ਨਹੀਂ ਹੋ ਜਾਂਦਾ, ਉਦੋਂ ਤੱਕ ਸਿੱਖ ਮਰਿਯਾਦਾ ਅਨੁਸਾਰ, ਇਸ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਤੇ ਬਹਿ ਕੇ ਫਤਵੇ ਜਾਰੀ ਕਰਨ ਦਾ ਕੋਈ ਹੱਕ ਨਹੀਂ ਹੈ, ਕਿਉਂਕਿ ਇਹ ਆਪ ਖੁੱਦ ਇਕ ਤਨਖਾਹੀਆ ਤੇ ਚਰਤ੍ਰਿਹੀਣ ਵਿਅਕਤੀ ਹੈ।

ਮੈਂ ਆਪਣੀ ਭੁੱਲ ਲਈ, ਸਕੱਤਰੇਤ ਸ੍ਰੀ ਅਕਾਲ ਤੱਖਤ ਸਾਹਿਬ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸਾਹਮਣੇ ਹਾਜ਼ਰ ਹੋ ਕਿ ਆਪਣਾ ਸ਼ਪਸ਼ਟੀਕਰਨ ਤੇ ਮਾਫੀਨਾਮਾ ਦੇ ਕੇ, ਜਥੇਦਾਰ ਦੇ ਕਹਿਣ ਦੇ ਮੁਤਾਬਕ 1100 ਰੂਪਏ ਦੀ ਰਸ਼ੀਦ ਕਟਵਾ ਕੇ, ਮਿਤੀ 18/5/2012 ਨੂੰ ਸ੍ਰੀ ਅਕਾਲ ਤੱਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਆਪਣੀ ਅਰਦਾਸ ਕਰਵਾ ਲਈ ਸੀ। ਮੈਂ ਇਥੇ ਉਸ ਰਸ਼ੀਦ ਦੀ ਕਾਪੀ ਵੀ ਨਾਲ ਲਗਾ ਰਿਹਾ ਹਾਂ। ਇੱਕ ਸਿੱਖ ਹੋਣ ਦੇ ਨਾਤੇ, ਮੇਰੀ ਅਰਦਾਸ ਸ੍ਰੀ ਅਕਾਲ ਤੱਖਤ ਸਾਹਿਬ ਤੇ ਹੋ ਚੁਕੀ ਹੈ। ਇਸ ਲਈ ਮੈਂ ਹੁਣ ਦੁਬਾਰਾ - ਝੂਠ ਬੋਲ ਕੇ ਮੁਰਦਾਰ ਖਾਣ ਵਾਲੇ, ਤਿੰਨ ਤਿੰਨ ਵਿਆਹ ਕਰਨ ਵਾਲੇ, ਭਾਰਤ ਦੇ ਸੰਵਿਧਾਨ ਤੇ ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਅਗੂਠਾ ਦਿਖਾ ਕੇ ਅਤੇ ਵੱਢੀ ਲੈ ਕੇ ਫਤਵੇ ਜਾਰੀ ਕਰਨ ਵਾਲੇ, ਸ੍ਰੀ ਅਕਾਲ ਤੱਖਤ ਸਾਹਿਬ 'ਤੇ ਚੱਲ ਰਹੇ ਕੇਸਾਂ ਦੇ ਕਥਿੱਤ ਦੋਸੀਆਂ ਦੇ ਘਰ ਜਾ ਕੇ ਉਹਨਾਂ ਕੋਲੋ ਸਿਰੋਪਾਉ ਤੇ ਪੈਸੇ ਲੈਣ ਵਾਲੇ ਰਿਸ਼ਵਤਖੋਰਾਂ, ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਢਾਹ ਲਾਉਣ ਵਾਲੇ ਚਰਤ੍ਰਿਹੀਣ ਤੇ ਤਨਖਾਹੀਆਂ, ਵਿਆਹਾਂ ਵਿਚ ਨਚਣ ਵਾਲੇ ਨਚਾਰਾਂ, ਸਰਕਾਰੀ ਪਿੱਠੂਆਂ ਤੇ ਸ਼ਾਹੀ ਗੁਲਾਮਾਂ, ਭਾਰਤ ਦੇ ਲੋਕਾਂ ਨਾਲ ਦੇਸ਼ ਧਰੋਹੀ ਅਤੇ ਸਿੱਖ ਪੰਥ ਨਾਲ ਗੱਦਾਰੀ ਕਰਨ ਵਾਲੇ, ਇਹਨਾਂ ਜਥੇਦਾਰਾਂ ਦੇ ਅਗੇ ਪੇਸ਼ ਨਹੀਂ ਹੋਵਾਂਗਾ। ਕਿਉਂਕਿ ਇਹ ਅਖੌਤੀ ਜਥੇਦਾਰ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਰਗੇ ਸ਼ਹੀਦਾਂ ਦੀਆਂ ਕੁਲਾਂ ਵਿੱਚੋ ਨਹੀਂ ਹਨ। ਇਹ ਤਾਂ ਜਥੇਦਾਰ ਅਰੂੜ ਸਿੰਘ ਦੀ ਕੁਲ ਵਿੱਚੋਂ ਹਨ, ਜਿਸ ਨੇ 1919 ਵਿਚ ਅੰਮਿਤ੍ਰਸਰ ਵਿਖੇ ਹਜ਼ਾਰਾਂ ਸਿੱਖਾਂ ਤੇ ਭਾਰਤੀਆਂ ਦੇ ਕਾਤਲ ਜਨਰਲ ਡਾਇਰ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਤੇ ਬੁਲਾ ਕੇ ਸਨਮਾਨਤ ਕੀਤਾ ਸੀ ਅਤੇ ਸੱਚੇ ਸਿੱਖ ਹੋਣ ਦਾ ਖਿਤਾਬ ਵੀ ਦਿਤਾ ਸੀ।

ਮੈਨੂੰ ਹੁਣ ਇਹਨਾਂ ਦੀ ਅਸਲੀਅਤ ਦਾ ਪਤਾ ਲਗ ਗਿਆ ਚੁਕਾ ਹੈ, ਇਸ ਲਈ ਹੁਣ ਇਹਨਾਂ ਅਖੌਤੀ ਜਥੇਦਾਰਾਂ ਦੇ ਸਾਹਮਣੇ ਪੇਸ਼ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਅਖੌਤੀ ਜਥੇਦਾਰ, ਜਦੋ ਚਾਹੁੰਣ ਮੈਨੂੰ ਆਪਣੇ ਪੰਥ ਵਿਚੋ ਛੇਕ ਸਕਦੇ ਹਨ, ਮੈ ਹੁਣ ਇਹਨਾਂ ਦੀਆਂ ਗਿੱਦੜ ਭਭਕੀਆਂ ਧੱਮਕੀਆਂ ਦੀ ਕੋਈ ਪ੍ਰਵਾਹ ਨਹੀਂ ਕਰਦਾ। ਕਿਉਂਕਿ ਮੈਂ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਗਏ ਪੰਥ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਵਾਲਾ ਸਿੱਖ ਹਾਂ। ਇਸ ਲਈ ਗੁਰੂ ਨਾਨਕ ਤੇ ਗੁਰੂ ਗ੍ਰੰਥ ਦੇ ਪੰਥ ਵਿਚੋਂ, ਨਾਂ ਤਾਂ ਦੁਨੀਆਂ ਦੀ ਕੋਈ ਤਾਕਤ ਮੈਨੂੰ ਛੇਕ ਸਕਦੀ ਹੈ ਅਤੇ ਨਾਂ ਹੀ ਉਸ ਵਿਚ ਰਹਿਣ ਲਈ ਮੈਨੂੰ ਇਹਨਾਂ ਅਖੌਤੀ ਜਥੇਦਾਰਾਂ ਕੋਲੋ ਕਿਸੇ ਸਰਟੀਫਿਕੇਟ ਦੀ ਜਰੂਰਤ ਹੈ। ਇੱਕ ਸਿੱਖ ਹੋਣ ਦੇ ਨਾਤੇ, ਮੇਰਾ ਸਿੱਰ ਹਮੇਸ਼ਾਂ ਸ੍ਰੀ ਅਕਾਲ ਤੱਖਤ ਸਾਹਿਬ ਦੇ ਅਗੇ ਝੁੱਕਦਾ ਰਹੇਗਾ, ਪਰ ਸਿੱਖ ਪੰਥ ਨਾਲ ਧੋਖਾ ਅਤੇ ਗੱਦਾਰੀ ਕਰਨ ਵਾਲੇ ਇਹਨਾਂ ਅਖੋਤੀ ਜਥੇਦਾਰਾਂ ਦੇ ਸਾਹਮਣੇ ਹੁਣ ਕਦੇ ਵੀ ਨਹੀਂ ਝੁਕੇਗਾ।

ਗਿਆਨੀ ਗੁਰਬਚਨ ਸਿੰਘ ਮੈਨੂੰ ਕਲੀਅਰੈਂਸ ਪੱਤਰ ਦੇਣ ਦੀ ਬਜਾਇ ਵਾਰ ਵਾਰ ਧਮਕੀ ਭਰੇ ਪਤੱਰ ਭੇਜਦਾ ਰਿਹਾ ਹੈ ਅਤੇ ਮੇਰੇ ਕੋਲ ਪੈਸੇ ਠੱਗਦਾ ਰਿਹਾ ਹੈ। ਇਸ ਨੇ ਮਾਰਚ 2014 ਵਿਚ ਮੇਰੇ ਕੋਲੋਂ ਹੋਰ ਚਾਰ ਲੱਖ ਰੂਪਏ ਦੀ ਮੰਗ ਕੀਤੀ ਸੀ। ਮੈਂ ਇਸ ਨੂੰ ਹੋਰ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਆਪਣੇ ਪੱਤਰ ਮਿਤੀ 13/3/2014 ਰਾਂਹੀ, ਇਸ ਨੂੰ ਗੈਰਕਾਨੂੰਨੀ ਅਤੇ ਪੰਥ ਵਿਰੋਧੀ ਹਰਕਤਾਂ ਕਰਨ ਤੋਂ ਖਬਰਦਾਰ ਕੀਤਾ ਸੀ। ਜਿਸ ਕਾਰਨ ਇਸ ਨੇ ਮਿਤੀ 15/6/2014 ਨੂੰ ਮੈਨੂੰ ਤਨਖਾਹੀਆ ਕਰਾਰ ਦੇ ਦਿਤਾ ਹੈ ਅਤੇ ਨਾਲ ਨਾਲ ਮੈਨੂੰ ਇਹ ਧਮਕੀਆਂ ਵੀ ਦੇ ਰਿਹਾ ਹੈ ਅਤੇ ਕਹਿ ਰਿਹਾ ਹੈ, “ਕਿ ਅਗਰ ਤੂੰ ਸਾਡਾ ਹੁੱਕਮ ਨਹੀਂ ਮੰਨੇਗਾ ਤਾਂ ਅਸੀਂ ਤੇਰੇ ਪੁਰਾਣੇ ਕੇਸਾਂ ਨੂੰ ਫਿਰ ਤੋਂ ਖੁੱਲਵਾ ਕੇ ਤੈਨੂੰ ਜੇਲ ਵਿਚ ਬੰਦ ਕਰਵਾ ਦੇਵਾਂਗੇ”।

ਇਸੇ ਕੇਸ ਸਬੰਧਤ, ਹੁਣ ਤੱਕ ਜਥੇਦਾਰ ਦੇ ਚਮਚਿਆਂ ਨੇ ਮੇਰੇ ਖਿਲਾਫ ਦੋ ਸਿਵਲ ਅਤੇ ਚਾਰ ਫੌਜਦਾਰੀ ਕੇਸ ਪਾਏ ਹਨ। ਬੰਗਲੋਰ ਦੀ ਮਾਨਯੋਗ ਅਦਾਲਤ ਨੇ ਮਿਤੀ 26/7/2012 ਅਤੇ 17/1/2013 ਨੂੰ ਦੋਨੋ ਸਿਵਲ ਮੁਕੱਦਮਿਆਂ ਦਾ ਫੈਸਲਾ ਮੇਰੇ ਹੱਕ ਵਿੱਚ ਕਰ ਦਿਤਾ ਹੈ। ਜਥੇਦਾਰ ਦੇ ਚਮਚਿਆਂ ਨੇ ਮੇਰੇ ਖਿਲਾਫ ਹੁਣ ਇਸੇ ਕੇਸ ਨੂੰ ਫੌਜਦਾਰੀ ਮੁਕਦਮੇ ਦੇ ਰੂਪ ਵਿਚ ਦਰਜ ਕੀਤਾ ਹੈ। ਜਿਸ ਵਿਚ ਸ਼ਕਾਇਤ ਕਰਤਾ ਦੀਆਂ ਗਵਾਹੀਆਂ ਚੱਲ ਰਹੀਆਂ ਹਨ ਅਤੇ ਇਹ ਮੁਕਦਮਾ ਫਿਰ ਤੋ ਮਾਨਯੋਗ ਬੰਗਲੋਰ ਦੀ ਅਦਾਲਤ ਵਿਚ ਚੱਲ ਰਿਹਾ ਹੈ, ਜਿਸ ਵਿਚ ਅਗਲੀ ਕਾਰਵਾਈ 23/1/2015 ਨੂੰ ਹੋਣੀ ਨੀਅਤ ਹੋਈ ਹੈ। ਜਿਸ ਦੀਆਂ ਕਾਪੀਆਂ ਮੈਂ ਅਕਾਲ ਤੱਖਤ ਤੇ ਪਹਿਲਾਂ ਹੀ ਭੇਜ ਚੁਕਾ ਹਾਂ।

ਗਿਆਨੀ ਗੁਰਬਚਨ ਸਿੰਘ ਆਪਣੇ ਬੰਦਿਆਂ ਰਾਂਹੀ ਮੈਨੂੰ ਮਾਨਸਿਕ, ਸ਼ਰੀਰਕ, ਸਮਾਜਿਕ ਅਤੇ ਮਾਲੀ ਤੋਰ ਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਅਗਰ ਮੈਨੂੰ ਜਾਂ ਮੇਰੇ ਪ੍ਰੀਵਾਰ ਦੇ ਕਿਸੇ ਵੀ ਮੈਂਬਰ ਨੂੰ, ਕਿਸੇ ਵੀ ਪੱਖ ਤੋ ਕੋਈ ਨੁਕਸਾਨ ਪਹੁੰਚਿਆ ਤਾਂ ਉਸ ਦੀ ਸਾਰੀ ਜਿੰਮੇਵਾਰੀ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸਿਰ 'ਤੇ ਹੋਵੇਗੀ। ਮੇਰੇ ਕੋਲ ਇਹਨਾਂ ਨੂੰ ਦਿਤੇ ਹੋਏ ਪੈਸਿਆਂ ਦੀ, ਬੇਨਾਮੀ ਖਾਤਿਆਂ ਦੀ ਅਤੇ ਹੋਈ ਗੱਲਬਾਤ ਦੀਆਂ ਟੈਲੀਫੋਨਿਕ ਰਿਕਾਰਡਿੰਗ ਮੌਜੂਦ ਹਨ, ਜੋ ਕਿ ਲੋੜ ਪੈਣ 'ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣਗੀਆਂ।

ਗੁਰੂ ਪੰਥ ਦਾ ਦਾਸ

Dr. Harminder Singh,
Editor, Khalsa Bulletin, Bangalore,
Email: khalsabulletin@gmail.com,
Phone: 94484 64491
Place: Bangalore
Date: 15/11/2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top