Share on Facebook

Main News Page

ਸੁਮੇਧ ਸੈਣੀ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਕਮਰੇ ਵਿੱਚ ਰਖਿਆ ਅਖੰਡ ਪਾਠ ਬਣ ਸਕਦਾ ਹੈ ਮੱਕੜ ਦੇ ਗਲੇ ਦੀ ਹੱਡੀ

ਅੰਮ੍ਰਿਤਸਰ 16 ਨਵੰਬਰ (ਜਸਬੀਰ ਸਿੰਘ) ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਮੇਧ ਸੈਣੀ ਤੇ ਏ.ਡੀ.ਜੀ.ਪੀ ਇੰਟੈਲੀਜੈਂਸ ਸ੍ਰੀ ਹਰਦੀਪ ਸਿੰਘ ਢਿਲੋ ਦੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਕਮਰਾ ਨੰਬਰ ਇੱਕ ਵਿੱਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਚੜਦੀ ਕਲਾ ਦੀ ਅਰਦਾਸ ਕੀਤੀ ਗਈ।

ਪਰਸੋਂ ਰੋਜ਼ ਤੋਂ ਇੱਕ ਨਿਮਾਣੇ ਸ਼ਰਧਾਲੂ ਦੀ ਤਰ੍ਵਾ ਸ੍ਰੀ ਸੁਮੇਧ ਸੈਣੀ ਅਤੇ ਸ੍ਰੀ ਹਰਦੀਪ ਸਿੰਘ ਢਿਲੋਂ ਨੇ ਸਾਂਝੇ ਰੂਪ ਵਿੱਚ ਅਖੰਡ ਪਾਠ ਕਰਵਾ ਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਰਖਾਏ ਅਖੰਡ ਪਾਠ ਦਾ ਭੋਗ ਪਾਇਆ ਤੇ ਚੜਦੀ ਕਲਾ ਦੀ ਅਰਦਾਸ ਕਰਵਾਈ ਗਈ। ਅੱਜ ਸਵੇਰੇ ਕਰੀਬ ਸਵਾ ਛੇ ਵਜੇ ਦੋਵੇ ਡੀ.ਜੀ.ਪੀ ਜਿਲਾ ਪੁਲੀਸ ਕਮਿਸ਼ਨਰ ਸ੍ਰ ਜਾਤਿੰਦਰ ਸਿੰਘ ਔਲਖ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ ਜਿਥੇ ਉਹਨਾਂ ਨੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਣੇ ਅਖੰਡ ਪਾਠ ਸਾਹਿਬ ਵਾਲੇ ਕਮਰਿਆ ਦੇ ਕਮਰਾ ਨੰਬਰ ਇੱਕ ਵਿੱਚ ਅਖੰਡ ਪਾਠ ਦਾ ਭੋਗ ਪਾਇਆ ਗਿਆ। ਰਾਗੀ ਸਿੰਘ ਨੇ ਰਸ ਭਿੰਨਾਂ ਕੀਰਤਨ ਕੀਤਾ ਜਿਹੜਾ ਦੋਵੇ ਅਧਿਕਾਰੀਆ ਨੇ ਮੰਤਰ ਮੁੰਗਦ ਹੋ ਕੇ ਸੁਣਿਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਜਦ ਕਿ ਇਸ ਸਮੇਂ ਕੜੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ।

ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਪਸੰਦ ਸ੍ਰੀ ਸੁਮੇਧ ਸਿੰਘ ਸੈਣੀ ਨੂੰ ਜਦੋ ਡੀ.ਜੀ.ਪੀ ਲਗਾਇਆ ਗਿਆ ਸੀ ਤਾਂ ਸਰਕਾਰ ਨੇ ਉਹਨਾਂ ਸੀਨੀਅਰ ਸੱਤ ਅਧਿਕਾਰੀਆ ਨੂੰ ਡੀ.ਜੀ.ਪੀ ਬਣਾ ਕੇ ਫਿਰ ਸੈਣੀ ਨੂੰ ਡੀ.ਜੀ.ਪੀ ਲਗਾਇਆ ਸੀ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕਨੂੰਨੀ ਅੜਚਣ ਪੈਦਾ ਨਾ ਹੋ ਸਕੇ। ਸ੍ਰੀ ਸੈਣੀ ‘ਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲਿਆ ਵਿੱਚ ਮਾਰਨ ਤੇ ਸੰਗੀਨ ਦੋਸ਼ ਲੱਗ ਚੁੱਕੇ ਹਨ ਅਤੇ ਬਹੁਤ ਸਾਰੀਆ ਪੰਥਕ ਜਥੇਬੰਦੀਆ ਨੇ ਕਈ ਵਾਰੀ ਮੰਗ ਕੀਤੀ ਹੈ ਕਿ ਸੈਣੀ ਨੂੰ ਤੁਰੰਤ ਹਟਾਇਆ ਜਾਵੇ ਪਰ ਮੁੱਖ ਮੰਤਰੀ ਸ੍ਰ ਬਾਦਲ ਉਹਨਾਂ ਨੂੰ ਕਾਮਯਾਬ ਤੇ ਨੇਕ ਅਧਿਕਾਰੀ ਦੱਸ ਚੁੱਕੇ ਹਨ।

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਨਰਲ ਦਿਆਲ ਦੀ ਬਰਸੀ ਦੇ ਪੰਚਕੂਲਾ ਦੇ ਇੱਕ ਗੁਰੂਦੁਆਰੇ ਵਿਖੇ ਅਖੰਡ ਪਾਠ ਦਾ ਭੋਗ ਪਾਉਣ ਤੇ ਕੀਰਤਨ ਕਰਾਉਣ ਦਾ ਵਿਰੋਧ ਕੀਤਾ ਸੀ ਤੇ ਹੋਰ ਪੰਥਕ ਜਥੇਬੰਦੀਆ ਵੱਲੋ ਵਿਰੋਧ ਕਰਨ ਉਪਰੰਤ ਪ੍ਰਬੰਧਕਾਂ ਨੇ ਆਗਿਆ ਨਹੀ ਦਿੱਤੀ ਸੀ। ਠੀਕ ਉਸੇ ਤਰਾ ਹੀ ਸ੍ਰੀ ਸੈਣੀ ਤੇ ਦੋਸ਼ ਲੱਗੇ ਹਨ ਪਰ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ । ਡੀ.ਜੀ.ਪੀ ਸੈਣੀ ਵੱਲੋ ਭਾਂਵੇ ਅਖੰਡ ਪਾਠ ਕਰਵਾ ਤੇ ਗੁਰਬਾਣੀ ਦਾ ਹੀ ਗਾਇਨ ਕਰਵਾਇਆ ਗਿਆ ਹੈ ਪਰ ਭਵਿੱਖ ਵਿੱਚ ਇਹ ਮਾਮਲਾ ਵੀ ਸ਼ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਗਲੇ ਦੀ ਹੱਡੀ ਬਣ ਸਕਦਾ ਹੈ। ਸ੍ਰੀ ਸੈਣੀ ਦਾ ਅਖੰਡ ਪਾਠ ਦਾ ਮਾਮਲਾ ਪੂਰੀ ਤਰਾ ਗੁਪਤ ਰੱਖਿਆ ਗਿਆ ਤੇ ਕਿਸੇ ਦੇ ਕੰਨ ਤੱਕ ਭਿਣਕ ਨਹੀ ਪੈਣ ਦਿੱਤੀ ਪਰ ਭੋਗ ਸਮੇਂ ਨਾ ਕੋਈ ਸਿਆਸੀ ਆਗੂ ਤੇ ਨਾ ਹੀ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਸ਼ਾਮਲ ਹੋਇਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top