Share on Facebook

Main News Page

ਗੁਰਦੁਆਰਾ ਸਾਹਿਬ ਦੇ ਸਾਹਮਣੇ "ਨਾਮ ਚਰਚਾ" ਕਰਨ ਕਾਰਨ ਸਿਰਸਾ ਸਾਧ ਚੇਲਿਆਂ ਅਤੇ ਸਿੱਖਾਂ ਵਿਚਾਲੇ ਝੜਪ, ਪੁਲਿਸ ਵਲੋਂ ਫਾਇਰਿੰਗ

ਫਿਰੋਜ਼ਪੁਰ ਦੇ ਮੱਖੂ ਨੇੜਲੇ ਪਿੰਡ ਮਹਿਮੂਦ ਵਾਲਾ ‘ਚ ਡੇਰਾ ਸੌਦਾ ਸਿਰਸਾ ਵਾਲੇ ਚੇਲਿਆਂ ਵੱਲੋਂ ਕੀਤੀ ਜਾਣ ਵਾਲੀ ਨਾਮ ਚਰਚਾ ਨੇ ਉਦੋਂ ਖੂਨੀ ਰੂਪ ਲੈ ਲਿਆ ਜਦੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਡੇਰਾ ਪ੍ਰੇਮੀਆਂ ਨੇ ਪੁਲਿਸ ਦੇ ਰੋਕੇ ਜਾਣ ਦੇ ਵਿਰੋਧ ‘ਚ ਬੱਸ ਅੱਡਾ ਜੋਗੇ ਵਾਲਾ ਮੱਖੂ-ਜਲੰਧਰ ਰੋਡ ਪੈਂਦੇ ਬਸਤੀ ਸ਼ਾਮੇ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੈਠ ਕੇ ਨਾਮ ਚਰਚਾ ਸ਼ੁਰੂ ਕਰ ਦਿੱਤੀ। ਉੱਧਰ ਸਿੱਖ ਜਥੇਬੰਦੀਆਂ ਨੇ ਵੀ ਮੌਕੇ ਤੇ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੀਤੀ ਜਾ ਰਹੀ “ਨਾਮ ਚਰਚਾ” ਦਾ ਵਿਰੋਧ ਕੀਤਾ।

ਜਿਸ ਤੋਂ ਬਾਅਦ ਡੇਰਾ ਚੇਲਿਆਂ ਵਲੋਂ ਸਿੱਖ ਜੱਥੇਬੰਦੀਆਂ ਦੇ ਵਿਚ ਐਤਵਾਰ ਨੂੰ ਨਾਮ ਚਰਚਾ ਨੂੰ ਲੈ ਕੇ ਹੋਏ ਵਿਵਾਦ ‘ਚ ਰੱਜ ਕੇ ਪਥਰਾਅ, ਤਲਵਾਰਾਂ, ਡਾਂਗਾ ਸੋਟੇ ਅਤੇ ਗੰਡਾਸੇ ਨਾਲ ਹਮਲਾ ਕੀਤਾ ਗਿਆ। ਜਿਸ ਵਿਚ ਦੋਵੇਂ ਪੱਖਾਂ ਦੇ ਲਗਭਗ 30 ਲੋਕ ਜ਼ਖਮੀ ਹੋ ਗਏ ਜਦਕਿ ਬਾਰਾਂ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਵੱਖ-ਵੱਖ ਹਸਗੁਰਦੁਆਰਾ ਸਾਹਿਬ ਦੇ ਸਾਹਮਣੇ ਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਾਮ ਚਰਚਾ ਪਿੰਡ ਮਹਿਮੂਦ ਵਾਲਾ ‘ਚ ਕੁਲਵੰਤ ਸਿੰਘ ਦੇ ਘਰ ‘ਚ ਹੋਣੀ ਸੀ ਪਰ ਪੁਲਿਸ ਨੇ ਡੇਰਾ ਪ੍ਰੇਮੀਆਂ ਨੂੰ ਰਸਤੇ ‘ਚ ਪਿੰਡ ਜੋਗੇਵਾਲਾ ‘ਚ ਰੋਕ ਲਿਆ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਮੱਖੂ (ਫਿਰੋਜ਼ਪੁਰ) ਦੀ ਹੈ। ਪਿੰਡ ਜੋਗੇਵਾਲਾ ‘ਚ ਇਕ ਗੁਰਦੁਆਰਾ ਸੀ, ਡੇਰਾ ਚੇਲੇ ਉਥੇ ਬੈਠ ਕੇ ਨਾਮ ਚਰਚਾ ਕਰਨ ਲੱਗੇ ਜਿਸ ਕਾਰਨ ਵਿਵਾਦ ਹੋ ਗਿਆ। ਦੋਵਾਂ ਪੱਖਾਂ ਵਿਚਾਲੇ ਹੁੰਦੀ ਝੜਪ ਨੂੰ ਦੇਖਦੇ ਹੋਏ ਪੁਲਿਸ ਨੇ ਟਕਰਾਅ ਨੂੰ ਰੋਕਣ ਅਤੇ ਲੋਕਾਂ ਨੂੰ ਤਿੱਤਰ ਬਿੱਤਰ ਕਰਨ ਲਈ ਪੰਜਾਹ ਰਾਊਂਡ ਗੋਲੀਆਂ ਹਵਾ ‘ਚ ਚਲਾਈਆਂ।

ਜਿਓਂ ਹੀ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਨਾਮ ਚਰਚਾ ਸੰਬੰਧੀ ਕੀਤੀ ਗਈ ਅਨਾਊਂਸਮੈਂਟ ਨੇੜਲੇ ਪਿੰਡਾਂ ਦੇ ਲੋਕਾਂ ਸੁਣੀ ਤਾਂ, ਵੱਡੀ ਗਿਣਤੀ ਵਿੱਚ ਪਿੰਡਾਂ ਦੇ ਔਰਤਾਂ ਤੇ ਮਰਦਾਂ ਨੇ ਮੌਕੇ 'ਤੇ ਆ ਕੇ ਸਿੱਖ ਜਥੇਬੰਦੀਆਂ ਦਾ ਸਾਥ ਦਿੱਤਾ। ਜਿਸ ਤੋਂ ਬਾਅਦ ਦੋਵੇਂ ਧਿਰਾਂ ‘ਚ ਟਕਰਾਅ ਹੋ ਗਿਆ। ਇਹ ਟਕਰਾਅ ਇੰਨਾ ਭਿਆਨਕ ਸੀ ਕਿ ਪੁਲਿਸ ਨੂੰ ਇਸ ‘ਤੇ ਕਾਬੂ ਪਾਉਣ ਲਈ ਭਾਰੀ ਪੁਲਸ ਫੋਰਸ ਦੀ ਵਰਤੋਂ ਕਰਨੀ ਪਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top