Share on Facebook

Main News Page

ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ
ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਨੇ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਕੀਤਾ ਇੰਨਕਾਰ

* ਕਮਿਸ਼ਨ ਵਲੋਂ ਦੁਬਾਰਾ ਸੰਮਣ ਜਾਰੀ । ਅਗਲੀ ਸੁਣਵਾਈ ੧੨ ਦਸੰਬਰ ਨੂੰ।

ਹਿਸਾਰ (੧੪-੧੧-੧੪) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਤੁਰੰਤ ਬਾਅਦ ਹੋਂਦ ਚਿੱਲੜ (ਹਰਿਆਣੇ) ਵਿੱਚ ਕਤਲ ਕੀਤੇ ੩੨ ਸਿੱਖਾਂ ਦੀ ਹਿਸਾਰ ਵਿਖੇ ਜਸਟਿਸ ਟੀ.ਪੀ.ਗਰਗ ਕਮਿਸ਼ਨ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ਸਿੰਘ ਯਾਦਵ ਨਾਲ਼ ਟੀ.ਪੀ.ਗਰਗ ਦੀ ਅਦਾਲਤ ਵਿੱਚ ਪੇਸ਼ ਹੋਏ ।

ਅੱਜ ਦੀ ਸੁਣਵਾਈ ਵਿੱਚ ਨਵੰਬਰ ੧੯੮੪ ਨੂੰ ਨਾਰਨੌਲ ਜਿਲੇ ਵਿੱਚ ਤੈਨਾਤ ਡੀ.ਐਸ.ਪੀ. ਰਾਮ ਭੱਜ ਜੋ ਕਿ ਅੱਜ ਕੱਲ ਰੀਟਾਇਰਮੈਂਟ ਤੋਂ ਬਾਅਦ ਫਰੀਦਾਬਾਦ ਵਿਖੇ ਰਹਿ ਰਹੇ ਹਨ ਕਮਿਸ਼ਨ ਦੇ ਸਨਮੁੱਖ ਪੇਸ਼ ਹੋਏ । ਕਮਿਸ਼ਨ ਵਲੋਂ ਸੁਆਲਾਂ ਦੀ ਝੜੀ ਲਗਾਉਂਦਿਆਂ ਹੋਂਦ ਵਿੱਚ ਵਾਪਰੇ ਹੌਲਨਾਕ ਕਾਂਡ ਬਾਰੇ ਪੁੱਛਿਆ ਕਿ ਉਹ ਕਦੋਂ ਪਹੁੰਚੇ, ਸੰਸਕਾਰ ਕਦੋਂ ਕੀਤਾ, ਕੇਸ ਦੀ ਜਾਂਚ ਕਿਉਂ ਨਹੀਂ ਕੀਤੀ, ਪਿੰਡ ਵਾਸੀਆਂ ਨੂੰ ਅਗਾਊਂ ਸੁਰੱਖਿਆ ਮੁਹੱਈਆ ਕਿਉਂ ਨਹੀਂ ਕਰਵਾਈ ਗਈ ਆਦਿ ? ਇਸ ਤੇ ਰਾਮ ਭੱਜ ਨੇ ਦੱਸਿਆ ਕਿ ਉਸ ਦੇ ਅਧੀਨ ਛੇ ਸੱਤ ਠਾਣੇ ਆਉਂਦੇ ਸਨ ਅਤੇ ਹਰ ਪਾਸੇ ਮਹੌਲ ਖਰਾਬ ਸੀ।

ਹੋਂਦ ਪਿੰਡ ਬਾਰੇ ਉਸ ਨੂੰ ੩ ਨਵੰਬਰ ੧੯੮੪ ਨੂੰ ਪਤਾ ਲੱਗਿਆ । ਉਹ ਆਪਣੇ ਆਹਲਾ ਅਧਿਕਾਰੀਆਂ ਨਾਲ਼ ਘਟਨਾ ਸਥਾਨ ਤੇ ਪੁੱਜਾ ਅਤੇ ਉਸ ਵਲੋਂ ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਦੇ ਹੁਕਮਾ ਤਹਿਤ ਸਿੱਖਾਂ ਦੀਆ ਲਾਸ਼ਾਂ ਦਾ ਸਸਕਾਰ ਕੀਤਾ ਗਿਆ ਸੀ । ਕੇਸ ਬਾਰੇ ਦੱਸਦਿਆਂ ਉਸਨੇ ਕਿਹਾ ਕਿ ਉਸ ਦੀ ਪੰਦਰਾਂ ਦਿਨਾਂ ਬਾਅਦ ਬਦਲੀ ਹੋ ਜਾਣ ਕਾਰਨ ਉਸ ਨੂੰ ਇਸ ਕੇਸ ਬਾਰੇ ਕੁੱਝ ਵੀ ਨਹੀਂ ਪਤਾ । ਜੱਜ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਉਹਨਾਂ ਵਲੋਂ ਤਤਕਾਲੀਨ ਡੀ.ਸੀ. ਐਸ.ਸੀ. ਚੌਧਰੀ ਜਿਹੜੇ ਚੀਫ ਸੈਕਟਰੀ ਦੇ ਅਹੁਦੇ ਤੋਂ ਰੀਟਾਇਡ ਹਨ ਅਤੇ ਅੱਜ ਕੱਲ ਚੀਫ ਕਮਿਸ਼ਨਰ ਹਰਿਆਣਾ (ਰਾਈਟ ਟੂ ਇੰਨਫਾਰਨਮੇਸ਼ਨ) ਹਨ ਨੂੰ ਸੰਮਣ ਭੇਜੇ ਸਨ ।

ਜੱਜ ਸਾਹਿਬ ਨੇ ਭਰੀ ਅਦਾਲਤ ਦੱਸਿਆ ਕਿ ਐਸ.ਸੀ. ਚੌਧਰੀ ਸਾਹਿਬ ਦੇ ਦਫਤਰ ਵਾਲ਼ਿਆਂ ਕਮਿਸ਼ਨ ਦੀ ਤੌਹੀਨ ਕਰਕੇ ਕਿਹਾ, 'ਜਿਸ ਨੇ ਭੇਜੇ ਹਨ ਉਸੇ ਨੂੰ ਵਾਪਿਸ ਕਰ ਦੇਵੋ' । ਉਹਨਾਂ ਕਿਹਾ ਕਿ ਮੈਂਨੂੰ ਹੈਰਾਨੀ ਹੁੰਦੀ ਹੈ ਕਿ ਐਨੇ ਸੀਨੀਅਰ ਅਹੁਦੇ ਵਾਲੇ ਵਿਅਕਤੀ ਨੂੰ ਕਾਨੂੰਨ ਦਾ ਪਤਾ ਨਹੀਂ । ਅੱਜ ਜੱਜ ਸਾਹਿਬ ਨੇ ਦੁਬਾਰਾ ਸੰਮਣ ਜਾਰੀ ਕਰ ੧੨ ਦਸੰਬਰ ਨੂੰ ਹਰ ਹਾਲਤ ਵਿੱਚ ਨਿੱਜੀ ਪੇਸ਼ ਹੋਣ ਦਾ ਹੁਕਮ ਸੁਣਾਇਆ । ਜੱਜ ਸਾਹਿਬ ਨੇ ਭਰੀ ਅਦਾਲਤ ਵਿੱਚ ਇਹ ਵੀ ਦੱਸਿਆ ਕਿ ਕਮਿਸ਼ਨ ਦੀ ਮਿਆਦ ਅਜੇ ਵਧੀ ਨਹੀਂ ਹੈ ਅਤੇ ਉਹਨਾਂ 'ਸਥਿਤੀ ਵੱਸ' ਬਿਆਨ ਦਰਜ ਕੀਤੇ ਹਨ । ਇਸ ਮੌਕੇ ਉਹਨਾਂ ਨਾਲ਼ ਪੀੜਤਾਂ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਨੁਮਾਇਦੇ ਵਰਿਆਮ ਸਿੰਘ, ਹਰਜਿੰਦਰ ਸਿੰਘ, ਬਲਬੀਰ ਸਿੰਘ ਹਿਸਾਰ, ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ ।ਬੇਫਜ਼ੂਲ ਵਰਤਣਾ ਠੀਕ ਨਹੀਂ, ਜੋ ਕਿ ਬਹੁਤਾਤ ਲੋਕ ਵਰਤਦੇ ਹਨ, ਪਰ ਠੀਕ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top