Share on Facebook

Main News Page

ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਇਟਲੀ ਵੱਲੋਂ "ਚਾਰ ਸਾਹਿਬਜ਼ਾਦੇ" ਫਿਲਮ ਮੁਫਤ ਦਿਖਾਈ ਜਾ ਰਹੀ ਹੈ

ਇਟਲੀ 17 ਨਵੰਬਰ (ਬਲਵਿਦੰਰ ਸਿੰਘ ਢਿੱਲੋਂ): ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਇਟਲੀ ਵੱਲੋਂ ਫਿਲਮ "ਚਾਰ ਸਾਹਿਬਜ਼ਾਦੇ" 23-11-2014 ਦਿਨ ਐਤਵਾਰ ਨੂੰ ਜਿਲਾਂ ਵਿਰੋਨਾ ਦੇ ਸ਼ਹਿਰ ਸਨਬੋਨੀਫਾਚੋ ਵਿਖੇ ਸੰਗਤ ਦੀ ਸੇਵਾ ਲਈ ਮੁਫਤ ਦਿਖਾਈ ਜਾ ਰਹੀ ਹੈ। ਇਹ ਫਿਲਮ ਜਿੱਥੇ ਸਿੱਖ ਧਰਮ ਦੇ ਗੌਰਵਮਈ ਵਿਰਸੇ ਤੇ ਸ਼ਹਾਦਤ ਦੀ ਮਹਾਨ ਪ੍ਰੰਪਰਾ ਨੂੰ ਪੇਸ਼ ਕਰਦੀ ਹੈ, ਉਥੇ ਭਾਰਤ ਦੀ ਆਜ਼ਾਦੀ ਵਿੱਚ ਗੁਰੂ ਸਾਹਿਬ ਦੇ ਸਪੁੱਤਰਾਂ ਦੇ ਨਿਭਾਏ ਰੋਲ ਨੂੰ ਪੇਸ਼ ਕਰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਦੁਨੀਆਂ ਦੇ ਇਤਿਹਾਸ ਦੇ ਬੇਮਿਸਾਲ ਪਾਤਰ ਹਨ।

ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਇਟਲੀ ਦੇ ਮੈਬਰਾਂ ਨੇ ਕਿਹਾ ਕਿ ਵਿਰੋਨਾ ਦੀਆਂ ਸੰਗਤਾਂ ਅਤੇ ਬੱਚਿਆਂ ਨੂੰ ਇਹ ਫਿਲਮ ਇਸ ਕਰਕੇ ਮੁਫਤ ਦਿਖਾਈ ਜਾ ਰਹੀ ਹੈ, ਤਾਂ ਜੋ ਸਾਡੇ ਬੱਚੇ ਆਪਣੇ ਇਤਿਹਾਸ 'ਤੇ ਮਾਣ ਕਰ ਸਕਣ ਤੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜ ਸਕਣ। ਉਨ੍ਹਾਂ ਦੱਸਿਆ ਕਿ ਇਹ ਫਿਲਮ ਸ਼ਹਿਰ ਸਨਬੋਨੀਫਾਚੋ ਦੇ ਸੈਂਟਰ ਵਿੱਚ ਪੈਦੇ ਸਿਨੇਮਾ ਜੁਲੀਲਮੋ ਮਾਰਕੋਨੀ ਵਿੱਚ ਦਿਖਾਈ ਜਾਵੇਗੀ ਅਤੇ ਇਸ ਦੇ ਦੋ ਸ਼ੋਅ ਦਿਖਾਏ ਜਾਣਗੇ, ਪਹਿਲਾ ਸ਼ੋਅ 15:00 ਤੋਂ 17:30 ਅਤੇ ਦੂਜਾ ਸ਼ੋਅ 18:00 ਤੋਂ 20:30 ਵਜੇ ਤੱਕ ਹੋਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top