Share on Facebook

Main News Page

ਚੀਫ਼ ਖ਼ਾਲਸਾ ਦੀਵਾਨ ਵੱਲੋਂ ਆਰ.ਐਸ.ਐਸ ਦੀ ਵਿਦਿਆਰਥੀ ਪ੍ਰੀਸ਼ਦ ਨੂੰ ਰਹਾਇਸ਼ ਦੇਣ ਤੋਂ ਇਨਕਾਰ ਕਰਨਾ ਸ਼ਲਾਘਾ ਯੋਗ
-: ਗਿਆਨੀ ਜਗਤਾਰ ਸਿੰਘ ਜਾਚਕ

ਲੁਧਿਆਣਾ, 15 ਨਵੰਬਰ (ਮਨਦੀਪ ਸਿੰਘ) ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੇ ਆਰ.ਐਸ.ਐਸ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਲਾਨਾ ਇਜਲਾਸ ਅਤੇ ਕੈਂਪ ਲਈ ਆਪਣੇ ਸਕੂਲਾਂ ਵਿੱਚ ਥਾਂ ਦੇਣ ਦੇ ਪੰਥ ਵਿਰੋਧੀ ਫੈਸਲੇ ਨੂੰ ਰੱਦ ਕਰਕੇ ਇੱਕ ਦਲੇਰਾਨਾ ਕਦਮ ਚੁੱਕਿਆ ਹੈ, ਸ਼ਲਾਘਾ ਯੋਗ ਹੈ ਅਤੇ ਖ਼ਾਲਸਾ ਪੰਥ ਦੇ ਵਿਦਿਅਕ ਖੇਤਰ ਦੀ ਪ੍ਰਮੁਖ ਜਮਾਤ ਹੋਣ ਦਾ ਸਬੂਤ ਦਿੱਤਾ ਹੈ।

ਇਹ ਲਫ਼ਜ਼ ਗਿਆਨੀ ਜਗਤਾਰ ਸਿੰਘ ਜਾਚਕ ਨੇ ਤਦੋਂ ਕਹੇ, ਜਦੋਂ ਦੀਵਾਨ ਦੇ ਫੈਸਲੇ ਬਾਰੇ ਉਨ੍ਹਾਂ ਦਾ ਪ੍ਰਤੀਕਰਮ ਜਾਨਣਾ ਚਾਹਿਆ।

ਉਨ੍ਹਾਂ ਸਪਸ਼ਟ ਕੀਤਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਆਫ਼ਿਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕਤ੍ਰੇਤ ਤੋਂ ਵੀ ਜਾਣਕਾਰੀ ਮਿਲੀ ਹੈ ਕਿ ਸਿੱਖ ਜਥੇਬੰਦੀਆਂ ਦੇ ਰੋਸ ਨੂੰ ਧਿਆਨ ਵਿੱਚ ਰੱਖ ਕੇ ਦੀਵਾਨ ਨੇ ਉਹ ਪੰਥ ਵਿਰੋਧੀ ਫੈਸਲਾ ਰੱਦ ਕਰ ਦਿੱਤਾ ਹੈ, ਜਿਸ ਅਧੀਨ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਕੈਂਪ ਤੇ ਇਜਲਾਸ ਲਈ ਸਹਿਯੋਗ ਅਤੇ ਆਪਣੇ ਸਕੂਲਾਂ ਵਿੱਚ ਰਹਾਇਸ਼ ਦੇਣ ਦਾ ਫੈਲਸਾ ਲਿਆ ਸੀ।

ਗਿਆਨੀ ਜਾਚਕ ਜੀ ਨੇ ਕਿਹਾ ਜਥੇਬੰਦੀਆਂ ਵੱਲੋਂ ਦੀਵਾਨ ਦੇ ਪਹਿਲੇ ਫੈਸਲੇ ਪ੍ਰਤੀ ਪ੍ਰਗਟਾਇਆ ਰੋਸ ਵੀ ਇੱਸ ਹਕੀਕਤ ਦਾ ਪ੍ਰਮਾਣ ਹੈ ਕਿ ਖ਼ਾਲਸਾ ਪੰਥ ਦੇ ਦਿਲ ਵਿੱਚ ਦੀਵਾਨ ਪ੍ਰਤੀ ਅਪਣੱਤ ਭਰਿਆ ਮਾਣ ਹੈ। ਪੰਥ ਦੀਆਂ ਜਾਗਰੂਕ ਧਿਰਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੀ ਆਪਣੀ ਵੱਖਰੀ ਡਫਲੀ ਵਜਾਉਣ ਦੀ ਥਾਂ ਇਕੱਠੇ ਹੋ ਕੇ ਉਸਾਰੂ ਤੇ ਸਹਿਯੋਗ ਭਰੀ ਪਹਿਰੇਦਾਰੀ ਕਰਨ ਤਾਂ ਸਾਡੀਆਂ ਪ੍ਰਮੁਖ ਸੰਸਥਾਵਾਂ ਉਪਰੋਕਤ ਕਿਸਮ ਦੀਆਂ ਉਨ੍ਹਾਂ ਗ਼ਲਤੀਆਂ ਤੋਂ ਬਚ ਸਕਦੀਆਂ ਹਨ। ਜਿਹੜੀਆਂ ਵਿਅਕਤੀਗਤ ਕਮਜ਼ੋਰੀ ਕਾਰਨ ਕੇਂਦਰੀ ਰਾਜ ਸੱਤਾ ਦੇ ਪ੍ਰਭਾਵ ਹੇਠ ਹੁੰਦੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top