Share on Facebook

Main News Page

ਸ਼੍ਰੋਮਣੀ ਕਮੇਟੀ ਮੈਂਬਰ ਨੂੰ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਲਗਾਈ ਗਈ "ਧਾਰਮਿਕ ਸਜ਼ਾ"

* ਗੁਰਚਰਨ ਸਿੰਘ ਬੱਬਰ ਨੂੰ ਕੀਤਾ ਬਰੀ, ਬੁੱਢਾ ਜੌਹੜ ਦਾ ਨਵਾਂ ਟਰੱਸਟ ਬਣਾਉਣ ਦੇ ਆਦੇਸ਼

ਅੰਮ੍ਰਿਤਸਰ 17 ਨਵੰਬਰ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਮੁੱਖ ਗ੍ਰੰਥੀਆਂ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰੀ ਮੰਗਵਿੰਦਰ ਸਿੰਘ ਖਾਪਰਖੇੜੀ ਨੇ ਕੁਰਸੀਆ ਮੇਜਾਂ ਤੇ ਲੰਗਰ ਛਕਾਉਣ ਦੇ ਦੋਸ਼ ਵਿੱਚ ਪੇਸ਼ੀ ਭੁਗਤੀ ਤੇ ਕੀਤੀ ਗਈ ਗਲਤੀ ਦੀ ਮੁਆਫੀ ਮੰਗੀ ਉਪਰੰਤ ਪੰਜ ਮੁੱਖ ਗ੍ਰੰਥੀਆਂ ਨੇ ਧਾਰਮਿਕ ਸਜਾ ਲਗਾ ਕੇ ਦੋਸ਼ੀ ਨੂੰ ਖਿਮਾ ਜਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਬਚਨ ਸਿੰਘ ਜੀ ਨੇ ਦੱਸਿਆ ਕਿ ਮੰਗਵਿੰਦਰ ਸਿੰਘ ਖਾਪਰਖੇੜੀ ਨੇ ਆਪਣੀ ਮਾਤਾ ਦੇ ਅਕਾਲ ਚਲਾਏ ਉਪਰੰਤ ਅੰਤਮ ਅਰਦਾਸ ਸਮੇਂ ਗੁਰੂਦੁਆਰਾ ਛੇਹਰਟਾ ਸਾਹਿਬ ਵਿਖੇ ਗੁਰੂ ਕੇ ਲੰਗਰ ਵਿੱਚ ਕੁਰਸੀਆ ਮੇਜ਼ ਲਗਾ ਕੇ ਸੰਗਤਾਂ ਨੂੰ ਲੰਗਰ ਛਕਾਇਆ ਸੀ ਜਿਹੜਾ ਸ੍ਰੀਗੁਰਬੳਚਹੳਨ ਅਕਾਲ ਤਖਤ ਸਾਹਿਬ ਤੋ ਜਾਰੀ ਕੀਤੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਹੈ। ਉਹਨਾਂ ਕਿਹਾ ਕਿ ਮੰਗਵਿੰਦਰ ਸਿੰਘ ਤੇ ਆਪਣੀ ਗਲਤੀ ਦੀ ਮੁਆਫੀ ਮੰਗ ਲਈ ਹੈ ਤੇ ਉਸ ਗੁਰੂਦੁਆਰਾ ਛੇਹਰਟਾ ਸਾਹਿਬ ਵਿਖੇ ਜਾ ਕੇ ਸਮੱਰਥਾ ਅਨੁਸਾਰ ਗੁਰੂਕੀ ਗੋਲਕ ਵਿੱਚ ਮਾਇਆ ਪਾਉਣ ਤੇ ਖਿਮਾ ਜਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਇਸੇ ਤਰ੍ਹ੍ਵਾ ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਤੇ ਕੌਮੀ ਪੱਤਰਕਾ ਦੇ ਐਡੀਟਰ ਸ੍ਰ ਗੁਰਚਰਨ ਸਿੰਘ ਬੱਬਰ ਵੱਲੋ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਦੋਸ਼ ਵਿੱਚ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਆਪਣੀ ਗਲਤੀ ਦੀ ਮੁਆਫੀ ਮੰਗ ਲਈ ਹੈ ਤੇ ਨਾਲ ਲਿਖ ਕੇ ਦੇ ਦਿੱਤਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹੈ ਅਤੇ ਅਕਾਲ ਤਖਤ ਸਾਹਿਬ ਤੋ ਜਾਰੀ ਹੋਣ ਵਾਲੇ ਹਰ ਹੁਕਮ ਨੂੰ ਮੰਨਣ ਲਈ ਪਾਬੰਦ ਹੈ।

ਉਹਨਾਂ ਕਿਹਾ ਕਿ ਭਾਈ ਕੰਵਲਜੀਤ ਸਿੰਘ ਸਪੁੱਤਰ ਸ੍ਰ ਬਲਬੀਰ ਸਿੰਘ ਵੱਲੋਂ ਧਾਰਮਿਕ ਪੁਸਤਕਾਂ ਅਤੇ ਗੁਟਕਾ ਸਾਹਿਬ ਦੀ ਹੋਈ ਜਾਣੇ ਅਣਜਾਣੇ ਵਿੱਚ ਹੋਈ ਬੇਅਦਬੀ ਦੀ ਗਲਤੀ ਮੰਨ ਲਈ ਹੈ ਤੇ ਉਹਨਾਂ ਨੂੰ ਵੀ ਧਾਰਮਿਕ ਸਜਾ ਲਗਾਈ ਗਈ ਹੈ। ਪਿਛਲੇ ਕਰੀਬ ਦੋ ਸਾਲਾਂ ਤੋ ਸ੍ਰੀ ਅਕਾਲ ਤਖਤ ਸਾਹਿਬ ‘ਤੇ ਗੁਰੂਦੁਆਰਾ ਬੁੱਢਾ ਜੌਹੜ ਟਰੱਸਟ ਸਬੰਧੀ ਵੀ ਮੁੱਖ ਗ੍ਰੰਥੀਆਂ ਵੱਲੋ ਨਵੀ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਦਾ ਐਲਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਮੌਕੇ 'ਤੇ ਜਾ ਕੇ ਕਰਨਗੇ ਅਤੇ ਛੇ ਮਹਨਿਆ ਵਿੱਚ ਵਿੱਚ ਨਵੀ ਕਮੇਟੀ ਦੇਚੋਣ ਕਰਵਾ ਦਿੱਤੀ ਜਾਵੇਗੀ। ਸਰਬ ਸੁੱਖ ਚੈਰੀਟੇਬਲ ਟਰੱਸਟ (ਪ੍ਰਭ ਮਿਲਣੈ ਕਾ ਚਾਉ) ਸਬੰਧੀ ਸੰਗਤਾਂ ਵੱਲੋ ਆਈਆ ਪੱਤਰਕਾਵਾਂ ਉਪਰ ਵਿਚਾਰ ਕਰਦਿਆ ਮੁੱਖ ਗ੍ਰੰਥੀਆਂ ਵੱਲੋ ਅਗਲੀ ਇਕੱਤਰਤਾ ਵਿੱਚ ਟਰੱਸਟ ਦੇ ਸਾਰੇ ਪੁਰਾਣੇ ਟਰੱਸਟੀ ਮੈਂਬਰਾਂ ਅਤੇ ਭਾਈ ਬਲਬੀਰ ਸਿੰਘ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਉਨੀ ਦੇਰ ਤੱਕ ਟਰੱਸਟ ਦੀਆ ਗਤੀਵਿਧੀਆ ਉਪਰ ਰੋਕ ਲਗਾਈ ਗਈ ਹੈ।

ਮੱਖੂ ਵਿਖੇ ਡੇਰਾ ਪ੍ਰੇਮੀਆ ਤੇ ਸਿੱਖਾਂ ਵਿੱਚ ਹੋਈ ਝੜਪ ਬਾਰੇ ਉਹਨਾਂ ਕਿਹਾ ਕਿ ਝਗੜਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਪਰ ਇਹ ਮਸਲਾ ਵੀ ਅਗਲੇ ਦੋ ਦਿਨਾਂ ਦੇ ਅੰਦਰ ਹੱਲ ਕਰ ਲਿਆ ਜਾਵੇਗਾ। ਗਤਕੇ ਵਿੱਚ ਨਵੇ ਸਟੰਟ ਸ਼ਾਮਲ ਕਰਨ ਦੀ ਗੰਭੀਰ ਨੋਟਿਸ ਲੈਦਿਆ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਗਤਕਾ ਪੰਥਕ ਅਸ਼ਤਰ ਸ਼ਸ਼ਤਰ ਦੀਆ ਸਿਖਲਾਈ ਲਈ ਹੈ ਅਤੇ ਇਸ ਵਿੱਚ ਨਵੀਨਤਨ ਸਟੰਟ ਬਰਦਾਸ਼ਤ ਨਹੀਂ ਕੀਤੇ ਜਾਣਗੇ। ਸ੍ਰ ਪਰਮਜੀਤ ਸਿੰਘ ਸਰਨਾ ਨੂੰ ਇੱਕ ਪੱਤਰਕਾਰ ਸਾਹਮਣੇ ਵੀਡੀਉ ਰਿਕਾਰਡਿੰਗ ਵਿੱਚ ਅਸ਼ਲੀਲ ਗਾਲ੍ਹਾ ਕੱਢਣ ਵਾਲੇ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਬਾਰੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛੇ ਜਾਣ ‘ਤੇ ਕਿਹਾ ਕਿ ਉਹਨਾਂ ਦੇ ਨੋਟਿਸ ਵਿੱਚ ਨਹੀਂ ਹੈ ਫਿਰ ਵੀ ਉਹ ਪਤਾ ਕਰਨਗੇ । ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਅਸ਼ਲੀਲ ਗਾਲ੍ਹਾ ਕੱਢਣਾ ਵੈਸੈ ਵੀ ਗਲਤ ਹੈ ਜਿਸ ਦੀ ਉਹ ਨਿਖੇਧੀ ਕਰਦੇ ਹਨ ਫਿਰ ਵੀ ਉਹਨਾਂ ਦੇ ਨੋਟਿਸ ਵਿੱਚ ਆਇਆ ਤਾਂ ਉਹ ਮਰਿਆਦਾ ਅਨੁਸਾਰ ਕਾਰਵਾਈ ਕਰਨਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਸ੍ਰੀ ਗੁਰੂ ਸਾਹਿਬ ਜੀ ਦੇ ਸਨਮਾਨ ਨੂੰ ਕਿਸੇ ਵੀ ਪ੍ਰਕਾਰ ਦੀ ਠੇਸ ਨਹੀਂ ਪੁੱਜਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਅੱਜ ਵੀ ਆਪਣੇ ਵਿਚਾਰਾਂ ‘ਤੇ ਕਾਇਮ ਹਨ ਅਤੇ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਲਈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ‘ਤੇ 31 ਅਕਤੂਬਰ 2014 ਨੂੰ ਅਰਦਾਸ ਕੀਤੀ ਸੀ ਉਸ ਤੇ ਅੱਜ ਵੀ ਉਹ ਕਾਇਮ ਹਨ ਤੇ ਉਹਨਾਂ ਨੂੰ ਇਸ ਅਰਦਾਸ ਦਾ ਕੋਈ ਪ੍ਰਛਤਾਵਾ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਰਦਾਸ ਉਸ ਵੇਲੇ ਕੀਤੀ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੰਨਟੇਨਰਾਂ ਵਿੱਚ ਪਾ ਕੇ ਵਿਦੇਸ਼ ਭੇਜਿਆ ਜਾ ਰਿਹਾ ਸੀ ਕਿਉਕਿ ਕੰਨਟੇਨਰਾਂ ਵਿੱਚ ਪਾ ਕੇ ਸਰੂਪ ਭੇਜਣ ਨਾਲ ਭਾਰੀ ਬੇਅਦਬੀ ਹੁੰਦੀ ਹੈ।

ਉਹਨਾਂ ਕਿਹਾ ਕਿ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਗਿਆ ਸੀ ਤੇ ਉਹਨਾਂ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ ਜਿਸ ‘ਤੇ ਪੰਜ ਮੁੱਖ ਗ੍ਰੰਥੀਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਗਿਆਨੀ ਗੁਰਬਚਨ ਸਿੰਘ ਨੂੰ ਹਟਾਉ ਦੀ ਅਰਦਾਸ ਜਰੂਰ ਕੀਤੀ ਸੀ ਅਤੇ ਉਹਨਾਂ ਦੀ ਅਰਦਾਸ ਸੁਣੀ ਗਈ ਹੈ ਅਤੇ ਜਥੇਦਾਰ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਕੰਨਟੇਨਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਾ ਕੇ ਨਹੀਂ ਭੇਜੇ ਜਾਣਗੇ ਤੇ ਵਿਸ਼ੇਸ਼ ਚਾਰਟਰ ਹਵਾਈ ਜਹਾਜ਼ ਰਾਹੀ ਹੀ ਲੋੜ ਪੈਣ ਤੇ ਭੇਜਣਗੇ ਜਾਂ ਫਿਰ ਵੀ ਵਿਦੇਸ਼ਾਂ ਵਿੱਚ ਹੀ ਪ੍ਰੈਸਾਂ ਲਗਾ ਕੇ ਬੀੜਾਂ ਹੀ ਛਾਪੀਆ ਜਾਣਗੀਆ ਤਾਂ ਕਿ ਕੰਨਟੇਨਰਾਂ ਵਿੱਚ ਪਾ ਕੇ ਭੇਜਣ ਦੀ ਲੋੜ ਨਾ ਹੀ ਪਵੇ। ਉਹਨਾਂ ਕਿਹਾ ਕਿ ਉਹਨਾਂ ਕੋਲੋ ਦੋ ਲਾਈਨਾਂ ਲਿਖਵਾਈਆ ਗਈਆ ਹਨ ਕਿ, ‘‘ਮੈ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹਾਂ ਤੇ ਅਕਾਲ ਤਖਤ ਤੋ ਜਾਰੀ ਹੋਣ ਵਾਲੇ ਹਰ ਹੁਕਮ ਨੂੰ ਮੰਨਦਾ ਹਾਂ।’’ ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾ ਸਮੱਰਪਿੱਤ ਹਨ ਤੇ ਕਦੇ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਤੋ ਬਾਗੀ ਨਹੀਂ ਹੋਏ। ਉਹਨਾਂ ਕਿਹਾ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਨੇ ਦੋਸ਼ ਮੁਕਤ ਕਰ ਦਿੱਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top