ਪਦਅਰਥ:
ਅਸੰਤੁ—ਅ—ਸੰਤੁ,
ਜੋ ਸੰਤ ਨਹੀਂ, ਮੰਦਾ ਮਨੁੱਖ।
ਮਸਟਿ—ਚੁੱਪ।੧।
ਕਿਆ ਬੋਲਨਾ—ਕਿਹੋ
ਜਿਹੀ ਗੱਲ—ਬਾਤ? ਜੈਸੇ—ਜਿਸ
ਦਾ ਸਦਕਾ। ਰਵਿ ਰਹੀਐ—ਜੁੜੇ ਰਹੀਏ।੧।ਰਹਾਉ।
ਬੋਲੇ—ਬੋਲਿਆਂ।
ਉਪਕਾਰੀ—ਭਲਾਈ ਦੀ ਗੱਲ। ਝਖ ਮਾਰੀ—ਵਿਅਰਥ
ਖਪ—ਖਪਾ।੨।
ਬੋਲਤ—(ਅਸੰਤ
ਨਾਲ) ਬੋਲਦਿਆਂ। ਬਢਹਿ—ਵਧਦੇ
ਹਨ। ਬਿਨੁ ਬੋਲੇ—ਜੇ (ਸੰਤ
ਨਾਲ ਭੀ) ਨਾਹ ਬੋਲੀਏ। ਬਿਚਾਰਾ—ਵਿਚਾਰ
ਦੀ ਗੱਲ।੩।
ਛੂਛਾ—(ਗੁਣਾਂ
ਤੋਂ) ਸੱਖਣਾ। ਬੋਲੈ—ਬਹੁਤੀਆਂ
ਫ਼ਾਲਤੂ ਗੱਲਾਂ ਕਰਦਾ ਹੈ। ਭਰਿਆ—ਜੋ ਗੁਣਵਾਨ
ਹੈ।੪।
ਅਰਥ:
ਹੇ ਭਾਈ!
(ਜਗਤ ਵਿਚ ਰਹਿੰਦਿਆਂ) ਕਿਹੋ
ਜਿਹੇ ਬੋਲ ਬੋਲੀਏ, ਜਿਨ੍ਹਾਂ ਦੀ ਬਰਕਤਿ ਨਾਲ
ਪਰਮਾਤਮਾ ਦੇ ਨਾਮ ਵਿਚ ਸੁਰਤ ਟਿਕੀ ਰਹੇ?।੧।ਰਹਾਉ।
{ਨੋਟ:
ਬਾਕੀ ਦੇ ਸਾਰੇ ਸ਼ਬਦ ਵਿਚ ਇਸ
ਪ੍ਰਸ਼ਨ ਦਾ ਉੱਤਰ ਹੈ।}
ਜੇ ਕੋਈ
ਭਲਾ ਮਨੁੱਖ ਮਿਲ ਪਏ ਤਾਂ (ਉਸ
ਦੀ ਸਿੱਖਿਆ) ਸੁਣਨੀ ਚਾਹੀਦੀ ਹੈ,
ਤੇ (ਜੀਵਨ ਦੇ ਰਾਹ ਦੀਆਂ
ਗੁੰਝਲਾਂ) ਪੁੱਛਣੀਆਂ ਚਾਹੀਦੀਆਂ ਹਨ। ਪਰ ਜੇ
ਕੋਈ ਭੈੜਾ ਬੰਦਾ ਮਿਲ ਪਏ,
ਤਾਂ ਉੱਥੇ ਚੁੱਪ ਰਹਿਣਾ ਹੀ ਠੀਕ ਹੈ।੧।
(ਕਿਉਂਕਿ)
ਭਲਿਆਂ ਨਾਲ ਗੱਲ ਕੀਤਿਆਂ ਕੋਈ ਭਲਾਈ ਦੀ ਗੱਲ ਨਿਕਲੇਗੀ,
ਤੇ ਮੂਰਖ ਨਾਲ ਬੋਲਿਆਂ ਵਿਅਰਥ ਖਪ-ਖਪਾ
ਹੀ ਹੋਵੇਗਾ।੨।
(ਫਿਰ)
ਜਿਉਂ ਜਿਉਂ (ਮੂਰਖ ਨਾਲ)
ਗੱਲਾਂ ਕਰੀਏ (ਉਸ ਦੇ
ਕੁਸੰਗ ਵਿਚ) ਵਿਕਾਰ ਹੀ ਵਿਕਾਰ ਵਧਦੇ ਹਨ;
(ਪਰ ਇਸ ਦਾ ਭਾਵ ਇਹ ਨਹੀਂ ਕਿ ਕਿਸੇ ਨਾਲ ਭੀ ਬਹਿਣਾ-ਖਲੋਣਾ
ਨਹੀਂ ਚਾਹੀਦਾ)।
ਜੇ ਭਲੇ ਮਨੁੱਖਾਂ ਨਾਲ ਭੀ ਨਹੀਂ ਬੋਲਾਂਗੇ, (ਭਾਵ,
ਜੇ ਭਲਿਆਂ ਪਾਸ ਭੀ ਨਹੀਂ ਬੈਠਾਂਗੇ)
ਤਾਂ ਵਿਚਾਰ ਦੀਆਂ ਗੱਲਾਂ ਕਿਵੇਂ ਕਰ ਸਕਦੇ ਹਾਂ?।੩।
ਹੇ ਕਬੀਰ!
ਸੱਚੀ ਗੱਲ ਇਹ ਹੈ ਕਿ (ਜਿਵੇਂ)
ਖ਼ਾਲੀ ਘੜਾ ਬੋਲਦਾ ਹੈ, ਜੇ ਉਹ
(ਪਾਣੀ ਨਾਲ) ਭਰਿਆ
ਹੋਇਆ ਹੋਵੇ ਤਾਂ ਉਹ ਕਦੇ ਡੋਲਦਾ ਨਹੀਂ (ਇਸੇ
ਤਰ੍ਹਾਂ ਬਹੁਤੀਆਂ ਫ਼ਾਲਤੂ ਗੱਲਾਂ ਗੁਣ-ਹੀਨ ਮਨੁੱਖ
ਹੀ ਕਰਦਾ ਹੈ। ਜੋ ਗੁਣਵਾਨ ਹੈ ਉਹ ਅਡੋਲ ਰਹਿੰਦਾ ਹੈ। ਸੋ,
ਜਗਤ ਵਿਚ ਕੋਈ ਐਸਾ ਉੱਦਮ ਕਰੀਏ,
ਜਿਸ ਨਾਲ ਗੁਣ ਗ੍ਰਹਿਣ ਕਰ ਸਕੀਏ,
ਤੇ ਇਹ ਗੁਣ ਮਿਲ ਸਕਦੇ ਹਨ ਭਲਿਆਂ ਪਾਸੋਂ ਹੀ)।੪।੧।
ਸ਼ਬਦ ਦਾ ਭਾਵ:
ਭਲਿਆਂ ਦੀ ਸੰਗਤ ਵਿਚ ਰਿਹਾਂ
ਭਲਾਈ ਸਿੱਖੀਦੀ ਹੈ, ਤੇ ਪਰਮਾਤਮਾ ਵਾਲੇ ਪਾਸੇ ਦੀ
ਲਗਨ ਬਣੀ ਰਹਿੰਦੀ ਹੈ। ਪਰ ਜੇ ਭੈੜਿਆਂ ਦੇ ਬਹਿਣੇ ਬੈਠੀਏ,
ਤਾਂ ਇਕ ਤਾਂ ਉੱਥੇ ਵਿਅਰਥ ਖਪ-ਖਪਾ
ਹੀ ਹੋਵੇਗਾ,
ਦੂਜੇ ਵਿਕਾਰਾਂ ਵਲ ਰੁਚੀ ਬਣ ਜਾਣ ਦਾ
ਖ਼ਤਰਾ ਰਹਿੰਦਾ ਹੈ। (ਟੀਕਾ:
ਪ੍ਰੋ. ਸਾਹਿਬ ਸਿੰਘ ਜੀ)
ਨੋਟ: ਇਹ
ਗੁਰਬਾਣੀ ਦੇ ਬੋਲ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹਨ, ਸਾਰੀ ਮਨੁੱਖਤਾ ਲਈ
ਹਨ, ਸਾਡੇ ਲਈ ਹਨ, ਤੁਹਾਡੇ ਲਈ ਹਨ। ਜਿਹੜੇ ਲੋਕ ਇਸਨੂੰ ਆਪਣੇ 'ਤੇ ਲਗਾ
ਵੇਖ ਰਹੇ ਹਨ, ਅੰਦਰੋਂ ਕੁੜ੍ਹ ਰਹੇ ਹਨ, ਉਹ ਆਪਣੇ ਅੰਦਰ ਝਾਤੀ ਮਾਰਕੇ
ਵੇਖਣ ਅਤੇ ਬਾਬਾ ਫਰੀਦ ਦਾ ਇਹ ਫੁਰਮਾਨ ਪੜ੍ਹ ਲੈਣ "ਫਰੀਦਾ
ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ
ਨੀਵਾਂ ਕਰਿ ਦੇਖੁ ॥" ਜਿਸ ਤਰ੍ਹਾਂ ਦਵਾਈ ਤਾਂ ਖਾਦੀ ਮੂੰਹ ਥਾਣੀ
ਜਾਂਦੀ ਹੈ, ਪਰ ਅਸਰ ਉਥੇ ਕਰਦੀ ਹੈ, ਜਿਥੇ ਦਰਦ ਹੋਵੇ, ਤਕਲੀਫ ਹੋਵੇ। ਤੇ
ਜੇ ਗੁਰਬਾਣੀ ਦੇ ਇਹ ਬੋਲ ਕਿਸੇ ਨੂੰ ਤਕਲੀਫ ਦੇ ਰਹੇ ਹਨ, ਤਾਂ ਸਮਝ ਲੈਣਾ
ਚਾਹੀਦਾ ਹੈ ਕਿ ਕਿਤੇ ਨਾ ਕਿਤੇ ਬਿਮਾਰੀ ਦਾ ਸ਼ਿਕਾਰ ਹਨ।
ਸੰਪਾਦਕ
ਖ਼ਾਲਸਾ ਨਿਊਜ਼