Share on Facebook

Main News Page

ਸਿੰਘ ਸਭਾ ਸਾਊਥਹਾਲ, ਲੰਡਨ ਦੀ ਨਵੀਂ ਬਣੀ ਕਮੇਟੀ ਨੇ ਆਉਂਦਿਆਂ ਹੀ ਕੌਮ ਨੂੰ ਕੁਰਾਹੇ ਪਾਉਣ ਦਾ ਕੀਤਾ ਕਾਰਜ ਸ਼ੁਰੂ
-: ਟਾਈਗਰ ਜਥਾ

ਸਿੰਘ ਸਭਾ ਲਹਿਰ ਦਾ ਬਹੁਤ ਲਾਸਾਨੀ ਇਤਿਹਾਸ ਹੈ। ਇਹ ਲਹਿਰ ਗੁਰੂ ਨਾਨਕ ਸਾਹਿਬ ਦੇ ਨਿਰਮਲ ਪੰਥ ਉੱਤੇ ਸ਼ਿਕੰਜੇ ਕੱਸੀ ਬੈਠੀ ਪੁਜਾਰੀ ਜਮਾਤ, ਦੇਹ ਧਾਰੀ ਗੁਰੂ ਡੰਮ, ਆਰਿਆ ਸਮਾਜੀ ਦੇ ਪ੍ਰਚਾਰਕਾਂ ਵੱਲੋਂ ਪ੍ਰਚਾਰੀ ਜਾ ਰਹੀ ਰਾਸ਼ਟਰ ਵਾਦੀ ਨੀਤੀ ਅਤੇ ਅੰਗਰੇਜ ਪਾਦਰੀਆਂ ਵੱਲੋਂ ਸਿੱਖਾਂ ਵਿਚ ਕੀਤੇ ਜਾ ਰਹੇ ਇਸਾਈਅਤ ਦੇ ਪ੍ਰਚਾਰ ਨੂੰ ਠੱਲ ਪਾਉਣ ਲਈ ਹੋਂਦ ਵਿੱਚ ਆਈ ਸੀ।

ਇਸ ਲਹਿਰ ਦੀ ਸ਼ੁਰੂਆਤ ਬੇਸ਼ੱਕ ਠਾਕੁਰ ਸਿੰਘ ਸੰਧਾਵਾਲੀਆ, ਖੇਮ ਸਿੰਘ ਬੇਦੀ ਅਤੇ ਮਹਾਰਾਜਾ ਬਿਕਰਮ ਸਿੰਘ ਹੁਰਾਂ ਨੇ ਕੀਤੀ, ਪਰ ਇਸ ਲਹਿਰ ਵਿੱਚ ਜਾਨ ਪਾਉਣ ਵਾਲੈ ਜੋਧੇ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਸੀ। ਪਿੰਡਾਂ-ਸਹਿਰਾਂ ਵਿੱਚ ਸਿੰਘਸਭਾ ਨਾਮਕ ਸੰਸਥਾਵਾਂ ਲਹਿਰਾਂ ਦੇ ਰੂਪ ਵਿੱਚ ਹੋਂਦ ਵਿੱਚ ਆਈਆਂ ਜਿਸਦਾ ਮੁੱਖ ਕਾਰਣ ਪੁਜਾਰੀਵਾਦ ਦੇ ਜੂਲੇ ਨੂੰ ਆਪਣੇ ਗਲੋਂ ਲਾਉਣਾ ਸੀ।

ਪਰ ਅੱਜ ਦੇ ਸਿੰਘ ਸਭਾ ਨਾਮਕ ਗੁਰਦਵਾਰਿਆਂ ਵਿੱਚ ਬਿਲਕੁਲ ਇਸਤੋਂ ਉੱਲਟ ਹੋ ਰਿਹਾ ਹੈ। ਜਿਸਦੀ ਜਿਉਂਦੀ ਜਾਗਦੀ ਮਿਸਾਲ ਤੁਸੀਂ ਇਹਨਾਂ ਤਸਵੀਰਾਂ ਦੇ ਰੂਪ ਵਿਚ ਦੇਖ ਸਕਦੇ ਹੋ ਕਿ ਕਿਵੇ ਇਹ ਗੁਰਮੱਤ ਸਿਧਾਂਤ ਤੋਂ ਹੀਣੇ ਪ੍ਰਬੰਧਿਕ ਸਿੰਘਸਭਾ ਸਾਉਥਹਾਲ ਵਿੱਚ ਹੀ ਇੱਕ ਬੜੇ ਬੈਗੇਰਤ ਅਤੇ ਬਲਾਤਕਾਰੀ ਪੁਜਾਰੀ ਮਾਨ ਸਿਉਂ ਪਿਹੋਵਾ ਦੇ ਪ੍ਰੋਗਰਾਮ ਦਾ ਪ੍ਰਚਾਰ ਸਿੰਘ ਸਭਾ ਦੀ ਹੀ ਸਟੇਜ ਤੋਂ ਕਰ ਰਹੇ ਹਨ।

ਯਾਦ ਰਹੇ ਪਿਛਲੇ ਸਮੇਂ ਦੌਰਾਨ ਪਿਹੋਵੇ ਵਾਲੇ ਸਾਨ੍ਹ ਦੀਆਂ ਬਹੁਤ ਚਰਚਿਤ ਹੋਈਆਂ ਅਸ਼ਲੀਲ ਤਸਵੀਰਾਂ ਕਰਨਲ ਸੰਧੂ ਅਤੇ ਟਾਈਗਰ ਜਥੇ ਵੱਲੋਂ ਇਸੇ ਹੀ ਸਿੰਘ ਸਭਾ ਦੀ ਸਟੇਜ ਤੋਂ ਸੰਗਤਾਂ ਦੇ ਸਾਹਮਣੇ ਰੱਖੀਆਂ ਗਈਆਂ ਸਨ। ਪਰ ਇਹ ਨਵੀਂ ਬਣੀ ਸਿੰਘਸਭਾ ਦੀ ਕਮੇਟੀ ਜਿਸਦੀ ਅਗਵਾਈ ਗੁਰਮੇਲ ਸਿੰਘ ਮੱਲੀ ਪ੍ਰਧਾਨ ਦੇ ਰੂਪ ਵਿੱਚ ਕਰ ਰਿਹਾ ਹੈ, ਪਤਾ ਨਹੀਂ ਕਿਸ ਸਾਜਿਸ਼ ਤਹਿਤ ਪਿਹੋਵੇ ਵਾਲੇ ਸਾਨ੍ਹ ਦੀ ਮਾਰਕੀਟ ਦੁਬਾਰਾ ਇੰਗਲੈਂਡ ਵਿੱਚ ਬਣਾਉਣ ਲਈ ਤੱਤਪਰ ਹਨ।

ਨੋਟ: ਜੇ ਇਹ ਪੋਸਟਰ ਸਿੰਘ ਸਭਾ ਦੇ ਗੁਰਦਵਾਰੇ ਤੋਂ ਨਹੀਂ ਲਾਹ (ਉਤਾਰ) ਦਿੱਤੇ ਜਾਂਦੇ, ਤਾਂ ਇਸ ਹਫਤੇ ਦਾ ਸਿੰਘਨਾਦ ਰੇਡਿਉ 'ਤੇ ਲਾਇਵ ਪ੍ਰੋਗਰਾਮ ਇਸ ਨਵੀਂ ਬਣੀ ਕਮੇਟੀ ਦੇ ਭੇਤ ਖੋਲਣ ਸੰਬੰਧੀ ਕੀਤਾ ਜਾਵੇਗਾ। ਜਿਸ ਵਿੱਚ ਵਿਸੇਸ਼ ਤੌਰ 'ਤੇ ਕਰਨਲ ਸੰਧੂ ਅਤੇ ਪੀੜਤ ਲੜਕੀਆਂ ਅਤੇ ਡਾਕਟਰ ਖਹਿਰਾ ਜਿਨ੍ਹਾਂ ਦੀਆਂ ਅੱਖਾਂ ਵਿੱਚ ਤੇਜ਼ਾਬ ਪਾ ਕੇ ਇਸ ਪਿਹੋਵੇ ਵਾਲੇ ਸਾਨ੍ਹ ਨੇ ਅੰਨਿਆਂ ਕਰ ਦਿੱਤਾ ਸੀ, ਇਹਨਾ ਨੂੰ ਲਾਇਵ ਲਿਆ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top