Share on Facebook

Main News Page

ਜਥੇਦਾਰ ਨੰਦਗੜ ਨੇ ਤਖਤ ਦਮਦਮਾ ਸਾਹਿਬ ਤੋਂ ਆਰ.ਐਸ.ਐਸ. ਵਾਲੇ ਭਜਾਏ

ਜਗਸੀਰ ਸਿੰਘ ਘੁੰਣਤਰੀ ਦੀ ਰਿਪੋਰਟ
ਬਹੁਤ ਹੀ ਆਲਾ ਮਿਆਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਜ ਟਰੱਕਾਂ ਵਿੱਚ ਲੱਖਾਂ ਰੁਪਏ ਦਾ ਰਾਸ਼ਨ ਲੈ ਕੇ ਅਤੇ ਸੋਨੇ ਦੀ ਚੌਰ ਤੇ ਹੋਰ ਕੀਮਤੀ ਸਮਾਨ ਲੈਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਭਗਵਾਂ ਸਮਾਗਮ ਕਰਵਾਉਣ ਪੁਹੰਚੇ ਆਰ.ਐਸ.ਐਸ. ਦੇ ਮੈਂਬਰਾਂ ਨੂੰ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਭਜਾ ਦਿੱਤਾ ਹੈ।

ਇਹ ਭਗਵਾਂ ਟੋਲਾ ਆਖੰਡ ਪਾਠ ਕਰਵਾਉਣ ਦਾ ਬਹਾਨਾ ਬਣਾ ਕੇ ਸੇਵਾਦਾਰਾਂ ਨੂੰ ਇੱਕ ਵਿਸੇਸ ਰੰਗ ਦੀਆਂ ਪੱਗਾਂ ਅਤੇ ਬਸਤਰ ਦੇਣ ਦਾ ਲਾਲਚ ਦੇ ਕੇ ਅਤੇ ਸੋਨੇ ਦੀ ਚੌਰ ਤੇ ਹੋਰ ਕੀਮਤੀ ਤੋਹਫਿਆਂ ਦੇ ਨਾਲ ਨਾਲ ਲੱਡੂ ਜਲੇਬੀਆਂ ਦੇ ਲੰਗਰ ਚਲਾਉਣ ਦੇ ਲਾਲਚ ਵਿੱਚ ਸ਼ੋ੍ਮਣੀ ਕਮੇਟੀ ਅਧਿਕਾਰੀਆਂ ਨੂੰ ਭਰਮਾ ਕੇ ਕੱਲ ਤੋਂ ਆਖੰਡ ਪਾਠ ਪਰਕਾਸ਼ ਕਰਵਾਕੇ ਭਗਵਾਂ ਸਮਾਗਮ ਕਰਵਾਉਣ ਲਈ ਤਿਆਰੀ ਕਰ ਰਿਹਾ ਸੀ, ਪਰ ਜਥੇਦਾਰ ਨੰਦਗੜ ਨੂੰ ਇਹਨਾਂ ਦੀਆਂ ਗਤੀਵਿਧੀਆਂ ਅਤੇ ਜਾਰੀ ਕੀਤੇ ਜਾਣ ਵਾਲੇ ਸੋਵੀਨਾਰ ਨੂੰ ਦੇਖਕੇ ਸਾਰੀ ਕਹਾਣੀ ਸਮਝ ਆ ਗਈ ਅਤੇ ਜਥੇਦਾਰ ਨੰਦਗੜ ਵੱਲੋਂ ਲਏ ਗਏ ਸਖਤ ਸਟੈਂਡ ਕਾਰਨ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਵੀ ਪਿਛੇ ਹੱਟਣਾ ਪਿਆ।

ਜਥੇਦਾਰ ਨੰਦਗੜ ਦੀ ਮੁਸਤੈਦੀ ਕਾਰਨ ਆਰ. ਐਸ. ਐਸ ਦੇ ਉਕਤ ਮੈਂਬਰ ਭਗਵਾਂ ਸਮਾਗਮ ਸੁਰੂ ਕਰਨ ਤੋਂ ਇੱਕ ਦਿਨ ਪਹਿਲਾਂ ਹੀ ਟਰੱਕਾਂ ਵਿੱਚ ਅੱਧ ਬਣੇ ਲੰਗਰ ਸਮੇਤ ਆਪਣੀ ਟਿੰਡ ਫੋਟੜੀ ਲੱਦ ਕੇ ਚਲਦੇ ਬਣੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top