Share on Facebook

Main News Page

ਕੀ ਦਸਮ ਗ੍ਰੰਥ ਨੂੰ ਮੰਨਣ ਵਾਲਿਆਂ ਨੂੰ ਅਪਣੀ ਭੁੱਲ ਦਾ ਅਹਿਸਾਸ ਹੋ ਗਿਆ, ਜਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਨਾਟਕ ਖੇਡਿਆ ਗਿਆ?
-: ਸ. ਉਪਕਾਰ ਸਿੰਘ ਫਰੀਦਾਬਾਦ

* ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਦੇ ਪ੍ਰਬੰਧਕ ਸਪਸ਼ਟ ਕਰਨ ਕਿ ਉਹ ਸ਼ਬਦ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਨ ਜਾਂ ਅਖੌਤੀ ਦਸਮ ਗ੍ਰੰਥ ਨੂੰ ?

(ਮਿਤੀ 22 ਨਵੰਬਰ 2014 : ਜਸਪ੍ਰੀਤ ਕੌਰ ਫਰੀਦਾਬਾਦ)
ਬੀਤੇਂ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਪ੍ਰਚਾਰਕ ਜੱਥਾ ਯੂ. ਕੇ. ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ 306ਵੇਂ ਗੁਰਗੱਦੀ ਦਿਵਸ ਨੂੰ ਸਮਰਪੱਤ ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਕਰਵਾਏ ਗਏ ਜਿਸ ਵਿਚ ਇਹ ਮਤਾ ਪਾਸ ਕੀਤਾ ਕਿ ਸ਼ਬਦ ਗੁਰੂ ਦੇ ਵਾਕਰ ਤੁਲ ਕਿਸੇ ਹੋਰ ਪੁਸਤਕ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ ਅਤੇ ਸਭਨਾਂ ਗੁਰਸਿੱਖਾਂ ਨੂੰ ਗੁਰੂ ਮਾਨਿਓ ਗ੍ਰੰਥ ਹੁਕਮ ’ਤੇ ਪਹਿਰਾ ਦੇਣਾ ਜ਼ਰੂਰੀ ਹੈ। ਇਸ ਸੰਮੇਲਨ ਵਿਚ ਪੰਜ ਤਖ਼ਤਾਂ ਦੇ ਜੱਥੇਦਾਰ ਅਤੇ ਉਹ ਲੋਕ ਸ਼ਾਮਲ ਹੋਏ ਜਿੰਨਾਂ ਨੇ ਮਿਤੀ 11, 12, 13 ਨਵੰਬਰ 2006 ਨੂੰ ਪਿੰਡ ਭਾਈ ਕਾ ਦਿਆਲਪੁਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਪੈਦਾ ਕਰਣ ਦਾ ਹੀਆ ਕੀਤਾ, ਪਰ ਅੱਜ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ 306ਵੇਂ ਗੁਰਗੱਦੀ ਦਿਵਸ ਮਨਾ ਕੇ ਸ਼ਬਦ ਗੁਰੂ ਨੂੰ ਸਤਿਕਾਰ ਦੇਣ ਦੇ ਮਤੇ ਪਾਸ ਕਰ ਕੇ ਜੈਕਾਰੇ ਛੱਡਦੇ ਹਨ।

ਕੀ ਇਸ ਮਤੇ ਰਾਹੀਂ ਇਹ ਸਮਝਿਆ ਜਾਵੇ ਕਿ 2006 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੀ ਜੁੰਡਲੀ ਨੂੰ ਅਪਣੀ ਭੁੱਲ ਦਾ ਅਹਿਸਾਸ ਹੋ ਗਿਆ ਹੈ ਜਾਂ ਅੰਤਰਰਾਸ਼ਟਰੀ ਸੰਮੇਲਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਸਿਰਫ ਨਾਟਕ ਹੀ ਖੇਡਿਆ ਗਿਆ?

ਇਹ ਵਿਚਾਰ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਇਥੇ ਇਕ ਪੰਥਕ ਮੀਟਿੰਗ ਵਿਚ ਜਾਹਰ ਕੀਤੇ । ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਅੰਤਰਰਾਸ਼ਟਰੀ ਗੁਰਮਤਿ ਵਿਚਾਰ ਸੰਮੇਲਨ ਦੇ ਪ੍ਰਬੰਧਕ ਇਹ ਸਪਸ਼ਟ ਕਰਨ ਕਿ ਉਹ ਸ਼ਬਦ ਗੁਰੂ ਦਾ ਦਰਜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਹਨ ਜਾਂ ਅਖੌਤੀ ਦਸਮ ਗ੍ਰੰਥ ਨੂੰ ? ਕਿਉਂਕਿ ਉਹ ਅਪਣੇ ਮਤੇ ਵਿਚ ਸ਼ਬਦ ਗੁਰੂ ਲਫਜ਼ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਲਿਖਦੇ ਉਨ੍ਹਾਂ ਦਾ ਇਹ ਮਤਾ ਦੁਚਿੱਤੀ ਪੈਦਾ ਕਰਣ ਵਾਲਾ ਹੈ ਕਿਉਂਕਿ ਇਸ ਅੰਤਰਰਾਸ਼ਟਰੀ ਸੰਮੇਲਨ ਵਿਚ ਬਹੁਤਾਤ ਉਨ੍ਹਾਂ ਲੋਕਾਂ ਦੀ ਹੈ ਜੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ ਤੁਲ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਣ ਨੂੰ ਪ੍ਰੋੜਤਾ ਦਿੰਦੇ ਹਨ ਅਤੇ ਇਸ ਪੁਸਤਕ ਨੂੰ ਸਿੱਖਾਂ ਦਾ ਦੂਜਾ ਗੁਰੂ ਵੀ ਕਹਿ ਦਿੰਦੇ ਹਨ ਜਿਸ ਵਿਚ ਅਕਾਲ ਤਖ਼ਤ ਦਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨੇ ਦਾ ਮੁੱਖ ਸੇਵਾਦਾਰ ਗਿ. ਇਕਬਾਲ ਸਿੰਘ, ਦਮਦਮੀ ਟਕਸਾਲ ਦਾ ਮੁੱਖੀ ਹਰਨਾਮ ਸਿੰਘ ਧੁੰਮਾਂ ਆਦਿ ਸ਼ਾਮਲ ਹਨ ਜਿੰਨ੍ਹਾਂ ਨੂੰ ਸੰਮੇਲਨ ਦੇ ਪ੍ਰਬੰਧਕ ਸਤਿਕਾਰ ਨਾਲ ਸਨਮਾਨਤ ਕਰਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top