Share on Facebook

Main News Page

ਜਬਲਪੁਰ ਪੁੱਜਣ 'ਤੇ, ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਸੰਗਤਾਂ ਨੇ ਜ਼ੋਰਦਾਰ ਤੇ ਨਿੱਘਾ ਸਵਾਗਤ ਕੀਤਾ

ਜਬਲਪੁਰ, 23 ਨਵੰਬਰ 2014: ਅੱਜ ਸਿੱਖ ਸੇਵਕ ਜੱਥਾ, ਜਬਲਪੁਰ ਅਤੇ ਗੁਰਮਤਿ ਮਿਸ਼ਨ, ਜਬਲਪੁਰ ਜੱਥੇਬੰਦੀਆਂ ਵਲੋਂ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ, ਉਚੇਚੇ ਤੌਰ 'ਤੇ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਰਨ ਲਈ ਜਬਲਪੁਰ ਪੁੱਜੇ।

ਪ੍ਰੋਫੇਸਰ ਸਾਹਿਬ ਦਾ ਸਤਿਕਾਰ ਅਤੇ ਸਨਮਾਨ, ਕੌਮ ਵਿੱਚ ਕਿਨਾਂ ਹੈ, ਇਸ ਦਾ ਅੰਦਾਜਾ ਉਨ੍ਹਾਂ ਨੂੰ ਹਵਾਈ ਅੱਡੇ ਤੇ ਲੈਣ ਪੁੱਜੀਆਂ ਸੰਗਤਾਂ ਦੇ ਉਤਸਾਹ ਤੋਂ ਸਾਫ ਦਿਸ ਰਿਹਾ ਸੀ। ਕੌਮ ਦੀ ਮਹਾਨ ਸ਼ਖਸ਼ਿਅਤ ਨੂੰ ਜੀ ਆਇਆਂ ਕਹਿਣ ਲਈ, ਨੌਜੁਆਨ ਕੀ ਤੇ ਬਜੁਰਗ ਕੀ, ਸਾਰੇ ਹੀ ਕਤਾਰਾਂ ਲਾ ਕੇ ਹਵਾਈ ਅੱਡੇ ਦੇ ਬਾਹਰ ਖੜੇ ਸੀ। ਭੋਪਾਲ ਦੀਆਂ ਸੰਗਤਾਂ ਵਾਂਗ ਜਬਲਪੁਰ ਦੀ ਸੰਗਤ ਵਿਚ ਵੀ ਪ੍ਰੋਫੇਸਰ ਦਰਸ਼ਨ ਸਿੰਘ ਜੀ ਦੇ ਪ੍ਰਤੀ, ਪਿਆਰ ਅਤੇ ਸਤਕਾਰ ਠਾਠਾਂ ਮਾਰ ਰਿਹਾ ਸੀ।

ਫਗਵਾੜੇ ਨੇੜੇ ਪਿੰਡ ਰਸੂਲਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੀ ਨੇ ਕਲ 22 ਨਵੰਬਰ ਨੂੰ ਗੁਰਬਾਣੀ ਦਾ ਕੀਰਤਨ ਕੀਤਾ ਸੀ। ਅੱਜ ਸਵੇਰੇ ਜਬਲਪੁਰ ਪੁੱਜ ਕੇ ਉਹ ਦੀਵਾਨ ਹਾਲ ਵਿਚ ਕੀਰਤਨ ਕਰਨ ਚਲੇ ਗਏ। ਗੁਰਬਾਣੀ ਪ੍ਰੇਮੀ ਸੰਗਤਾਂ ਦਾ ਹਜ਼ੂਮ ਉਮੜ ਉਮੜ ਕੇ ਦੀਵਾਨ ਹਾਲ ਵਿਚ ਪੁੱਜ ਰਿਹਾ ਸੀ।

ਪ੍ਰੋਫੇਸਰ ਸਾਹਿਬ ਨੇ ਗੁਰਬਾਣੀ ਸ਼ਬਦ "ਗਉੜੀ ਮਹਲਾ ੯ ॥ ਨਰ ਅਚੇਤ ਪਾਪ ਤੇ ਡਰੁ ਰੇ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ {ਪੰਨਾ 220} ਸਬਦ ਦਾ ਗਾਇਨ ਅਤੇ ਵਿਆਖਿਆ ਕੀਤੀ।

ਬਹੁਤ ਸਾਰੇ ਵੀਰ ਭੋਪਾਲ ਅਤੇ ਰਾਇਪੁਰ ਤੋਂ ਵੀ ਪ੍ਰੋਫੇਸਰ ਸਾਹਿਬ ਤੋਂ ਗੁਰਬਾਣੀ ਕੀਰਤਨ ਸੁਨਣ ਲਈ ਪੁਜੇ ਸੀ। ਸਿੱਖ ਸੇਵਕ ਜੱਥਾ, ਜਬਲਪੁਰ ਜਥੇਬੰਦੀ ਦੇ ਸਰਦਾਰ ਗਜਿੰਦਰ ਸਿੰਘ, ਸਰਦਾਰ ਮਨਮੋਹਨ ਸਿੰਘ ਅਤੇ ਹੋਰ ਨੌਜਵਾਨ ਵੀਰ ਅਤੇ ਗੁਰਮਤਿ ਮਿਸ਼ਨ, ਜਬਲਪੁਰ ਜੱਥੇਬੰਦੀ ਦੇ ਸਰਦਾਰ ਜੋਗਾ ਸਿੰਘ, ਸਰਦਾਰ ਰਵਿੰਦਰ ਸਿੰਘ ਜੀ, ਸਰਦਾਰ ਬਲਬੀਰ ਸਿੰਘ, ਮਨਮੀਤ ਸਿੰਘ ਅਤੇ ਹੋਰ ਬਹੁਤ ਸਾਰੀ ਸੰਗਤ ਹਵਾਈ ਅੱਡੇ 'ਤੇ ਪੁੱਜੇ ਸੀ। ਨੌਜਵਾਨ ਬੱਚੇ ਕਾਰਾਂ ਅਤੇ ਜੀਪਾਂ 'ਤੇ ਨਿਸ਼ਾਨ ਸਾਹਿਬ ਲਗਾ ਕੇ ਅੱਗੇ ਅੱਗੇ ਸੀ। ਅੱਜ ਦਾ ਪ੍ਰੋਗ੍ਰਾਮ ਚੜ੍ਹਦੀਕਲਾ ਵਿੱਚ ਹੋਇਆ ਅਤੇ ਸੰਗਤਾਂ ਗੁਰਬਾਣੀ ਕੀਰਤਨ ਸੁਣ ਕੇ ਨਿਹਾਲ ਹੋ ਉਠੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top