ਸ਼੍ਰੋਮਣੀ ਕਮੇਟੀ ਸਮੇਤ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ
ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 24 ਨਵੰਬਰ ਨੂੰ ਮਨਾਇਆ ਹੈ। ਸ਼੍ਰੋਮਣੀ
ਕਮੇਟੀ ਅਤੇ ਸਾਰੇ ਇਤਿਹਾਸਕ ਕਾਰ ਇਹ ਮੰਨਦੇ ਹਨ ਕਿ ਗੁਰੂ ਜੀ ਦੀ ਸ਼ਹੀਦੀ 11 ਮੱਘਰ, ਮੱਘਰ ਸੁਦੀ
5, ਦਿਨ ਵੀਰਵਾਰ, 1735 ਬਿ: ਨੂੰ ਹੋਈ ਸੀ। ਜੇ ਇਸ ਤਾਰੀਖ ਨੂੰ ਯੂਲੀਅਨ 'ਚ ਬਦਲਿਆ ਜਾਵੇ ਤਾ
ਇਹ 11 ਨਵੰਬਰ 1675 ਈ: ਬਣਦੀ ਹੈ। ਕਿਉਂਕਿ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਨੂੰ ਮੁਖ ਰੱਖਿਆ
ਸੀ ਇਸ ਲਈ ਗੁਰੂ ਜੀ ਦਾ ਸ਼ਹੀਦੀ ਦਿਹਾੜੇ ਦੀ ਤਾਰੀਖ 11 ਮੱਘਰ ਨੂੰ ਹੀ ਨਾਨਕਸ਼ਾਹੀ ਕੈਲੰਡਰ 'ਚ
ਮੰਨਿਆ ਗਿਆ ਸੀ, ਜੋ ਹਰ ਸਾਲ 24 ਨਵੰਬਰ ਨੂੰ ਹੀ ਆਉਂਦੀ ਹੈ।
2003 ਤੋਂ, ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਗਿਆ ਹੈ
ਸ਼੍ਰੋਮਣੀ ਕਮੇਟੀ ਹਰ ਸਾਲ ਇਹ ਦਿਹਾੜਾ 11 ਮੱਘਰ/24 ਨਵੰਬਰ ਨੂੰ ਹੀ ਮਨਾਉਂਦੀ ਆ ਰਹੀ ਹੈ। ਭਾਵੇ
2010 ਵਿੱਚ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦੀ ਥਾਂ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ
ਦਿੱਤਾ ਸੀ, ਪਰ ਇਹ ਦਿਹਾੜਾ ਹਰ ਨਾਨਕਸ਼ਾਹੀ ਵਾਲੀ ਤਾਰੀਖ 24 ਨਵੰਬਰ ਨੂੰ ਹੀ ਮਨਾਇਆ ਜਾਂਦਾ
ਰਿਹਾ ਹੈ ਅਤੇ ਇਸ ਸਾਲ ਵੀ ਇਹ ਦਿਹਾੜਾ 24 ਨਵੰਬਰ ਨੂੰ ਹੀ ਮਨਾਇਆ ਗਿਆ ਹੈ। ਇਸ ਸਾਲ
ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਤਾਂ 24 ਨਵੰਬਰ ਨੂੰ 9 ਮੱਘਰ ਆਉਂਦੀ ਹੈ ਅਤੇ 11 ਮੱਘਰ ਤਾਂ 26
ਨਵੰਬਰ ਨੂੰ ਆਉਂਦੀ ਹੈ।
ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇ ਕਿ
ਸ਼੍ਰੋਮਣੀ ਕਮੇਟੀ ਨੇ ਗੁਰੂ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ ਤੋਂ ਬਦਲ ਕੇ 9 ਮੱਘਰ ਦਾ ਕਰਕੇ,
ਇਤਹਾਸ ਨੂੰ ਵਿਗਾੜਨ ਦਾ ਕੋਝਾ ਯਤਨ ਕੀਤਾ ਹੈ, ਜਾਂ 11 ਮੱਘਰ/ 24 ਨਵੰਬਰ ਨੂੰ ਦਿਹ ਦਿਹਾੜਾ
ਮਨਾ ਕੇ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ ਕਰ ਦਿੱਤਾ ਹੈ?