Share on Facebook

Main News Page

ਗਿਆਨੀ ਗੁਰਬਚਨ ਸਿੰਘ ਗੁਰਪੁਰਬ ਦੀ ਤਾਰੀਖ ਬਦਲਣ ਲਈ ਆਈਆਂ ਚਿੱਠੀਆਂ ਜਨਤਕ ਕਰਣ, ਤਾਂਕਿ ਉਨ੍ਹਾਂ ਲੋਕਾਂ ਦੇ ਪਿਛੋਕੜ ਤੋਂ ਸੰਗਤਾਂ ਜਾਣੂੰ ਹੋ ਸਕਣ
-: ਭਾਈ ਤਰਸੇਮ ਸਿੰਘ, ਸਾਬਕਾ ਚੈਅਰਮੈਨ ਧਰਮ ਪ੍ਰਚਾਰ ਕਮੇਟੀ, ਦਿ: ਸਿ;ਗੁ: ਪ੍ਰ: ਕਮੇਟੀ

ਮੂਲ ਨਾਨਕਸ਼ਾਹੀ ਕੈਲੰਡਰ ਵਿਚ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਸਟੀਕ ਤਰੀਕਾਂ ਨੂੰ ਨਜ਼ਰਅੰਦਾਜ ਕਰਕੇ, ਜਿਸ ਤਰ੍ਹਾਂ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਘ ਪਰਿਵਾਰ ਤੇ ਸਿੱਖੀ ਭੇਸ ਵਿਚਲੇ ਉਸਦੇ ਸੰਭਾਵਤ ਏਜੰਟ ਸੰਤ-ਬਾਬਿਆਂ ਨੂੰ ਖੁਸ਼ ਕਰਨ ਲਈ ਨਕਲੀ ਨਾਨਕਸ਼ਾਹੀ ਕੈਲੰਡਰ ਵਿਚ ਗੁਰਪੁਰਬਾਂ ਦੀਆਂ ਤਰੀਕਾਂ ਸੈਟ ਕੀਤੀਆਂ, ਉਨ੍ਹਾਂ ਦੇ ਗੁਣ-ਦੋਸ਼ ਉਸ ਸਮੇਂ ਸਾਹਮਣੇ ਆ ਗਏ, ਜਦੋਂ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਤੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਇਕੋ ਦਿਨ ਹੀ ਆ ਗਿਆ।

ਤਰੀਕਾਂ ਦੇ ਮਾਮਲੇ ‘ਤੇ ਜੱਥੇਦਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਤੁਰੰਤ ਐਲਾਨ ਕੀਤਾ ਕਿ 28 ਦਸੰਬਰ ਨੂੰ ਸ਼ਹੀਦੀ ਪੁਰਬ ਅਤੇ 7 ਜਨਵਰੀ ਨੂੰ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਦਿਵਸ ਮਨਾਇਆ ਜਾਵੇ। ਸੰਗਤਾਂ ਨੇ ਅਜੇ ਰਾਹਤ ਮਹਿਸੂਸ ਕੀਤੀ ਹੀ ਸੀ ਕਿ ਪਤਾ ਨਹੀਂ ਮੁੜ ਕਿਹੜੀ ਬਿੱਲੀ ਨਿਛ ਗਈ। ਮੁੱਖ ਸੇਵਾਦਾਰ ਨੇ ਮੁੜ ਐਲਾਨ ਕਰ ਦਿੱਤਾ ਕਿ ਪ੍ਰਕਾਸ਼ ਪੁਰਬ 28 ਨੂੰ ਹੀ ਮਨਾਇਆ ਜਾਵੇ, ਪਹਿਲਾ ਕੀਤਾ ਗਿਆ ਫੈਸਲਾ ਵਾਪਸ ਲੈ ਲਿਆ ਗਿਆ ਹੈ।

ਮੁੱਖ ਸੇਵਾਦਾਰ ਨੇ ਆਪਣੇ ਸਿਆਸੀ ਪ੍ਰਭੂਆਂ ਦੀ ਖੁਸ਼ਨੁਦੀ ਹਾਸਲ ਕਰਨ ਲਈ ਗੁਰੂ ਘਰ ਪ੍ਰਤੀ ਆਪਣੀਆਂ ਜੁੰਮੇਵਾਰੀਆਂ ਨਾਲ ਧ੍ਰੋਹ ਕਮਾਉਂਦੇ ਹੋਏ ਸ਼ਰੇਆਮ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕੀਤਾ ਕਿ ਫੈਸਲਾ ਵਾਪਸ ਲੈਣ ਲਈ ਸੰਗਤਾਂ ਦੀਆਂ ਚਿੱਠੀਆਂ ਆਈਆਂ ਹਨ। ਮੁੱਖ ਸੇਵਾਦਾਰ ਜੀ ਕੀ ਚਿੱਠੀਆਂ ਪਾਉਣ ਵਾਲਿਆਂ ਨੂੰ ਨਹੀਂ ਪਤਾ ਕਿ 28 ਦਸੰਬਰ ਨੂੰ ਸਾਹਿਬਜਾਦਿਆਂ ਦਾ ਸ਼ਹੀਦੀ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਕੋ ਦਿਨ ਕਿਵੇਂ ਮਨਾਏ ਜਾ ਸਕਣਗੇ, ਵਿਸ਼ੇਸ਼ ਕਰਕੇ ਚਮਕੌਰ ਸਾਹਿਬ ਤੇ ਫਤਹਿ ਗੜ੍ਹ ਸਾਹਿਬ ਵਿਚ? ਮੁੱਖ ਸੇਵਾਦਾਰ ਜੀ ਕ੍ਰਿਪਾ ਕਰਕੇ ਆਈਆਂ ਚਿੱਠੀਆਂ ਜਨਤਕ ਕੀਤੀਆਂ ਜਾਣ, ਤਾਂਕਿ ਉਨ੍ਹਾਂ ਲੋਕਾਂ ਦੇ ਪਿਛੋਕੜ ਤੋਂ ਸੰਗਤਾਂ ਜਾਣੂੰ ਹੋ ਸਕਣ।

ਦਾਸ ਪੁਛਣਾ ਚਾਹੁੰਦਾ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਤਾਂ ਸਾਰੀ ਦੁਨੀਆਂ ਦੇ ਪੰਥ ਪ੍ਰਸਤ ਲੋਕ ਪਿਛਲੇ ਕਈ ਸਾਲਾਂ ਤੋਂ ਹਰ ਸੰਭਵ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਲਿਖਤੀ ਰੂਪ ‘ਚ ਵੀ ਮੁੱਖ ਸੇਵਾਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪਾਸ ਪਹੁੰਚਾਉਂਦੇ ਆ ਰਹੇ ਹਨ। ਫਿਰ ਉਨ੍ਹਾਂ ਚਿੱਠੀਆਂ ਉੱਤੇ ਹੁਣ ਤੱਕ ਗੌਰ ਕਰਨ ਦਾ ਕਿਸੇ ਨੇ ਕਸ਼ਟ ਕਿਉਂ ਨਹੀਂ ਕੀਤਾ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top