Share on Facebook

Main News Page

ਮਾਮਲਾ ਆਸ਼ੂਤੋਸ਼ ਦੇ ਸਸਕਾਰ ਦਾ
-: ਕਿਰਪਾਲ ਸਿੰਘ ਬਠਿੰਡਾ

ਡੇਰਿਆਂ ਦੇ ਵਧਣ ਫੁੱਲਣ ਦਾ ਮੁੱਖ ਕਾਰਣ ਹੈ ਭਾਰਤੀ ਲੋਕਾਂ ਵਿੱਚ ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦਾ ਪਸਾਰਾ। ਜਿਹੜਾ ਡੇਰੇਦਾਰ ਅੰਧਵਿਸ਼ਾਸ਼ ਰਾਹੀਂ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਆਪ ਨੂੰ ਚਮਤਕਾਰੀ ਹੋਣਾ ਸਿੱਧ ਕਰ ਦੇਵੇ, ਉਸ ਦੀ ਉਤਨੀ ਹੀ ਮਸ਼ਹੂਰੀ ਅਤੇ ਉਸ ਦੇ ਪੈਰੋਕਾਰਾਂ ਦੀ ਗਿਣਤੀ ਵਧ ਸਕਦੀ ਹੈ। ਆਸ਼ੂਤੋਸ਼ ਦੇ ਸਮਾਧੀ ਵਿੱਚ ਚਲੇ ਜਾਣ ਦੀ ਕਹਾਣੀ ਪਿੱਛੇ ਵੀ ਮੈਨੂੰ ਇਹੋ ਸ਼ੱਕ ਜਾਪਦਾ ਹੈ।

ਮੈਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਆਸ਼ੂਤੋਸ਼ ਦੇ ਕਿਸੇ ਹਮਸ਼ਕਲ ਦੀ ਲਾਸ਼ ਨੂੰ ਉਸ ਦੇ ਚੇਲੇ ਫਰੀਜ਼ਰ ਵਿੱਚ ਰੱਖ ਕੇ ਬੈਠੇ ਹੋਣ ਅਤੇ ਆਸ਼ੂਤੋਸ਼ ਡੇਰੇ ਦੇ ਅੰਦਰ ਹੀ ਛੁਪਿਆ ਹੋਵੇ। ਸਮਾਂ ਆਉਣ 'ਤੇ ਫਰੀਜ਼ਰ ਵਿੱਚ ਰੱਖੀ ਹੋਈ ਲਾਸ਼ ਖੁਰਦ ਬੁਰਦ ਕਰ ਦਿੱਤੀ ਜਾਵੇਗੀ ਅਤੇ ਆਸ਼ੂਤੋਸ਼ ਨੂੰ ਸਾਹਮਣੇ ਲਿਆ ਕੇ ਪ੍ਰਚਾਰ ਦਿੱਤਾ ਜਾਵੇਗਾ ਕਿ ਆਸ਼ੂਤੋਸ਼ ਜੀ ਮਹਾਰਾਜ ਸਮਾਧੀ 'ਚੋਂ ਵਾਪਸ ਪਰਤ ਆਏ ਹਨ। ਜਿਤਨੇ ਵੱਧ ਸਮੇਂ ਪਿੱਛੋਂ ਐਸਾ ਵਾਪਰੇਗਾ ਉਤਨਾ ਹੀ ਆਸ਼ੂਤੋਸ਼ ਵੱਧ ਚਮਤਕਾਰੀ ਸਿੱਧ ਹੋਵੇਗਾ, ਜਿਸ ਕਾਰਣ ਉਸ ਦੇ ਚੇਲਿਆਂ ਦੀ ਗਿਣਤੀ ਇੱਕਦਮ ਵਧ ਜਾਵੇਗੀ। ਇਸੇ ਕਾਰਣ ਉਸ ਦੇ ਸ਼ਰਧਾਲੂ ਕਿਸੇ ਨੂੰ ਡੇਰੇ ਦੇ ਅੰਦਰ ਜਾਣ ਤੋਂ ਸਖਤੀ ਨਾਲ ਰੋਕ ਰਹੇ ਹਨ, ਤਾਂ ਕਿ ਲਾਸ਼ ਦੀ ਸ਼ਨਾਖਤ ਹੋ ਜਾਣ ਕਾਰਣ, ਉਨ੍ਹਾਂ ਦਾ ਇਹ ਭੇਦ ਜੱਗ ਜ਼ਾਹਰ ਨਾ ਹੋ ਜਾਵੇ।

ਇਸ ਭੇਦ ਤੋਂ ਪਰਦਾ ਉਠਾਉਣ ਦਾ ਇੱਕੋ ਇੱਕ ਢੰਗ ਹੈ ਕਿ:

(੧) ਉਸ ਲਾਸ਼ ਨੂੰ ਫਰੀਜ਼ਰ ਵਿੱਚੋਂ ਕੱਢ ਕੇ ਖੁਲ੍ਹੇ ਸਥਾਨ 'ਤੇ ਸ਼ਨਾਖਤ ਲਈ ਰੱਖ ਦਿੱਤੀ ਜਾਵੇ, ਤਾਂ ਕਿ ਉਸ ਦੇ ਪੁੱਤਰ ਹੋਣ ਦਾ ਦਾਅਵਾ ਕਰਨ ਵਾਲਾ ਦਲੀਪ ਝਾਅ ਅਤੇ ਸਾਬਕਾ ਡਰਾਇਵਰ ਪੂਰਨ ਸਿੰਘ ਸਮੇਤ ਸਾਰੇ ਜਾਣਕਾਰ ਉਸ ਦੀ ਚੰਗੀ ਤਰ੍ਹਾਂ ਪਛਾਣ ਕਰਕੇ ਲੋਕਾਂ ਨੂੰ ਅਸਲੀ ਜਾਣਕਾਰੀ ਦੇ ਸਕਣ।

(੨) ਉਸ ਦਾ ਡੀ.ਐਨ.ਏ ਟੈਸਟ ਕਰਵਾਇਆ ਜਾਵੇ, ਤਾਂ ਕਿ ਦਲੀਪ ਝਾ ਦੇ ਦਾਅਵੇ ਅਤੇ ਆਸ਼ੂਤੋਸ਼ ਦੇ ਸ਼ਰਧਾਲੂ ਜਿਹੜੇ ਇਹ ਦਾਅਵਾ ਕਰ ਰਹੇ ਹਨ ਕਿ ਦਲੀਪ ਝਾ, ਆਸ਼ੂਤੋਸ਼ ਦਾ ਪੁੱਤਰ ਨਹੀਂ, ਕਿਉਂਕਿ ਉਹ ਤਾਂ ਬ੍ਰਹਮਚਾਰੀ ਸਨ ਅਤੇ ਉਨ੍ਹਾਂ ਕੋਈ ਵਿਆਹ ਹੀ ਨਹੀਂ ਸੀ ਕਰਵਾਇਆ; ਦੀ ਸੱਚਾਈ ਸਭ ਦੇ ਸਾਹਮਣੇ ਆ ਸਕੇ।

(੩) ਜੇ ਆਸ਼ੂਤੋਸ਼ ਮਰਿਆ ਨਹੀਂ ਅਤੇ ਡੂੰਘੀ ਸਮਾਧੀ ਵਿੱਚ ਲੀਨ ਹੋਇਆ, ਤਾਂ ਜੀਵਤ ਹੋਣ ਕਰਕੇ ਉਸ ਦੀ ਦੇਹ ਜਿਉਂ ਦੀ ਤਿਉਂ ਰਹੇਗੀ, ਪਰ ਜੇ ੨੪ ਘੰਟੇ ਬਾਅਦ ਹੀ ਉਸ ਵਿੱਚੋਂ ਸੜਾਂਦ ਮਾਰਨ ਲੱਗ ਪਈ ਤੇ ਕੀੜੀਆਂ ਦਾ ਝੁੰਡ ਦੇਹ ਨੂੰ ਆ ਚੁੰਬੜਿਆ ਤਾਂ ਸਮਝਿਆ ਜਾਵੇਗਾ, ਕਿ ਉਹ ਮਿਰਤਕ ਹੋ ਚੁੱਕਾ ਹੈ ਅਤੇ ਉਸ ਦੇ ਸ਼ਰਧਾਲੂ ਅੰਧਵਿਸ਼ਵਾਸ਼ ਫੈਲਾ ਕੇ ਸਿਰਫ ਉਸ ਨੂੰ ਚਮਤਕਾਰੀ ਸਿੱਧ ਕਰਨ 'ਤੇ ਤੁਲੇ ਹੋਏ ਹਨ।

ਜੇ ਐਸਾ ਹੋਇਆ, ਤਾਂ ਇਸ ਪਾਖੰਡ ਤੋਂ ਪਰਦਾ ਉਠਾ ਕੇ ਅੰਧਵਿਸ਼ਵਾਸ਼ ਫੈਲਾਉਣ ਵਾਲੇ ਉਸ ਦੇ ਸਾਰੇ ਸ਼ਰਧਾਲੂਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top