* ਸੀ.ਬੀ.ਆਈ ਨੇ ਓਰੀਐੰਟਲ ਬੀਮਾ ਕੰਪਨੀ ਦੇ ਚਾਰ ਅਧਿਕਾਰਆਂ ਖਿਲਾਫ ਕੀਤਾ
ਮੁਕੱਦਮਾ ਦਰਜ

ਅੰਮ੍ਰਿਤਸਰ
6 ਨਵੰਬਰ (ਜਸਬੀਰ ਸਿੰਘ ਪੱਟੀ): ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਬੀਮਾ ਕਰਕੇ ਕਰੋੜਾਂ
ਰੁਪਏ ਇਕੱਠੇ ਕਰਨ ਵਾਲੀ ਓਰੀਐੰਟਲ ਇੰਸੋਰੈਂਸ ਕੰਪਨੀ ਵੱਲੋ ਲੱਖਾਂ ਰੁਪਏ ਦਾ ਘੁਟਾਲਾ ਕਰਨ ਦੇ
ਦੋਸ਼ ਵਿੱਚ ਦੇਸ ਦੀ ਸਰਵ ਉੱਚ ਪੜਤਾਲੀਆ ਏਜੰਸੀ ਸੀ.ਬੀ.ਆਈ ਨੇ ਕੰਪਨੀ ਦੇ ਚਾਰ ਸੀਨੀਅਰ
ਅਧਿਕਾਰੀਆ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਗਈ ਹੈ ਜਿਸ ਵਿੱਚ ਸ਼੍ਰੋਮਣੀ
ਕਮੇਟੀ ਦੇ ਪੰਜ ਸਾਬਕਾ ਤੇ ਮੌਜੂਦਾ ਅਧਿਕਾਰੀਆ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਕਾਰਨ ਸ਼੍ਰੋਮਣੀ
ਕਮੇਟੀ ਦੇ ਇਹਨਾਂ ਅਧਿਕਾਰੀਆ ਵਿੱਚ ਸਹਿਮ ਪਾਇਆ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਵਿੱਚ ਬਤੌਰ-ਏ-ਬੀਮਾ ਕੰਪਨੀ ਦੇ ਏਜੰਟ ਵਜੋਂ ਵਿਚਰਨ
ਵਾਲੇ ਯੂਨਾਈਟਿਡ ਇੰਸੋਰੈਂਸ ਕੰਪਨੀ ਦੇ ਵਿਕਾਸ ਅਧਿਕਾਰੀ ਮਈਆ ਦਾਸ ਦੀ ਜਦੋਂ ਦਸੰਬਰ 2011
ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਦੀ ਸ਼ਕਾਇਤ ਤੇ ਸਕੱਤਰ ਦਿਲਮੇਘ ਸਿੰਘ ਨੇ ਅਜਾਰੇਦਾਰੀ
ਖਤਮ ਕਰਕੇ ਮੁਲਾਜਮਾਂ ਦੇ ਬੀਮੇ ਕਰਾਉਣ ਲਈ ਵੱਖ ਵੱਖ ਬੀਮਾ ਕੰਪਨੀਆ ਕੋਲੋ ਟੈਡਰ ਮੰਗੇ ਤਾਂ
ਵੱਖ ਵੱਖ ਬੀਮਾ ਕੰਪਨੀਆ ਨੇ ਆਪਣੇ ਰੇਟ ਸ਼੍ਰੋਮਣੀ ਕਮੇਟੀ ਨੂੰ ਭੇਜੇ ਜਿਹਨਾਂ ਵਿੱਚੋ ਸਭ ਤੋ
ਘੱਟ ਰੇਟ ਓਰੀਐੰਟਲ ਇੰਸੋਰੈਂਸ਼ ਕੰਪਨੀ ਦਾ ਸੀ। ਬੀਮਾ ਕੰਪਨੀਆ ਨਾਲ ਵਾਰਤਾਲਾਪ ਕਰਨ ਲਈ ਸ਼੍ਰੋਮਣੀ
ਕਮੇਟੀ ਦੇ ਪ੍ਰਧਾਨ ਬਨਾਮ ਕੇਅਰ ਟੇਕਰ ਸ੍ਰ ਅਵਤਾਰ ਸਿੰਘ ਮੱਕੜ ਦੇ ਆਦੇਸ਼ਾਂ ਤੇ ਇੱਕ ਪੰਜ
ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿੱਚ ਤੱਤਕਾਲੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਦਿਲਮੇਘ ਸਿੰਘ
ਤੇ ਤਰਲੋਚਨ ਸਿੰਘ, ਲੇਖਾ ਕਾਰ ਰਣਜੀਤ ਸਿੰਘ, ਮੀਤ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਅਤੇ
ਮੱਕੜ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ। ਕਮੇਟੀ ਨੇ ਜਦੋਂ ਸਭ ਤੋ ਘੱਟ
ਰੇਟ ਵਾਲੀ ਕੰਪਨੀ ਓਰੀਐੰਟਲ ਨਾਲ ਗੱਲਬਾਤ ਕੀਤੀ ਤਾਂ ਗੱਲਬਾਤ ਦੌਰਾਨ ਕਮੇਟੀ ਨੇ ਭੇਜੇ ਗਏ ਰੇਟਾਂ
ਤੋ ਘੱਟ ਪ੍ਰੀਰੀਅਮ ਦੇਣ ਦੀ ਪੇਸ਼ਕਸ਼ ਕੀਤੀ ਤਾਂ ਵੀ ਕੰਪਨੀ ਨੇ ਇਸ ਨੂੰ ਪ੍ਰਵਾਨ ਕਰ ਲਿਆ ਤੇ
ਇੱਕ ਲੱਖ ਦਾ ਬੀਮਾ ਕਰਾਉਣ ਦੇ ਬਦਲੇ 940 ਰੁਪਏ ਦਾ ਪ੍ਰੀਮੀਅਮ ਨਿਰਧਾਰਤ ਕੀਤਾ ਗਿਆ। ਕੰਪਨੀ
ਦੇ ਸੀਨੀਅਰ ਅਧਿਕਾਰੀਆ ਨਾਲ ਸਾਰੀ ਡੀਲ ਹੋਈ ਜਿਸ ਵਿੱਚ ਏ.ਜੀ.ਐਮ ਤੇ ਡਵੀਜਨਲ ਮੈਨੇਜਰ ਪੱਧਰ
ਦੇ ਅਧਿਕਾਰੀਆ ਨੇ ਭਾਗ ਲਿਆ। ਦੋਹਾਂ ਧਿਰਾਂ ਦੁਆਰਾ ਸਾਈਨ ਕੀਤੇ ਗਏ ਐਮ.ਓ.ਯੂ ਤੇ ਦਸਤਖਤ ਵੀ
ਉੱਚ ਅਧਿਕਾਰੀਆ ਦੇ ਹੋਏ। ਸਾਰੀ ਪ੍ਰਕਿਰਿਆ ਵਿੱਚ ਕੋਈ ਵੀ ਏਜੰਟ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ
ਨਾ ਹੀ ਕੋਈ ਕਮਿਸ਼ਨ ਦੇਣ ਜਾਂ ਲੈਣ ਦੀ ਕੋਈ ਗੱਲਬਾਤ ਹੋਈ।
ਸ਼੍ਰੋਮਣੀ ਕਮੇਟੀ ਵੱਲੋ ਸਾਈਨ ਕੀਤੇ ਗਏ ਐਮ.ਓ.ਯੂ ਦੇ ਅਨੁਸਾਰ ਮੁਲਾਜਮਾਂ
ਕੋਲੋ ਅੱਧੀ ਰਾਸ਼ੀ ਦੇ ਪੈਸੇ ਲੈ ਕੇ ਤੇ ਅੱਧੀ ਰਾਸ਼ੀ ਸ਼੍ਰੋਮਣੀ ਕਮੇਟੀ ਵੱਲੇ ਪਾ ਤੇ ਬੀਮਾ
ਕਰਵਾਇਆ ਗਿਆ ਤੇ ਬੀਮਾ ਪੂਰੀ ਤਰ੍ਹਾਂ ਕੈਸ਼ਲੈਸ ਸੀ ਤੇ ਜੇਕਰ ਕਿਸੇ ਵੀ ਮੁਲਾਜਮ ਨੂੰ ਕੋਈ
ਤਕਲੀਫ ਹੁੰਦੀ ਹੈ ਤਾਂ ਉਹ ਬੀਮਾ ਕੰਪਨੀ ਵੱਲੋ ਬਿਨਾਂ ਕੋਈ ਪੈਸੇ ਅਦਾ ਕੀਤੇ ਹਸਪਤਾਲ ਵਿੱਚੋਂ
ਆਪਣਾ ਜਾਂ ਆਪਣੇ ਪਰਿਵਾਰ ਦੇ ਮੈਂਬਰ ਦਾ ਬਿਨਾਂ ਕੋਈ ਅਦਾਇਗੀ ਕੀਤਿਆ ਇਲਾਜ ਕਰਵਾ ਸਕਦਾ ਹੈ ਪਰ
ਮੁਲਾਜ਼ਮਾਂ ਨੂੰ ਇਥੇ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਕਿ ਹਸਪਤਾਲ ਵਾਲੇ ਪਹਿਲਾਂ
ਬਿੱਲ ਮੰਗਦੇ ਹਨ ਤੇ ਕੋਈ ਵੀ ਹਸਪਤਾਲ ਬੀਮੇ ਦੇ ਆਧਾਰ ਤੇ ਇਲਾਜ ਕਰਨ ਲਈ ਤਿਆਰ ਨਹੀਂ ਹੁੰਦਾ
ਭਾਂਵੇ ਕੰਪਨੀ ਵੱਲੋ ਦਿੱਤੀ ਗਈ ਲਿਸਟ ਵਿੱਚ ਹਸਪਤਾਲ ਦਾ ਨਾਮ ਵੀ ਕਿਉ ਨਾ ਹੋਵੇ। ਕੰਪਨੀ ਨੇ
ਭਾਂਵੇ ਸ਼੍ਰੋਮਣੀ ਕਮੇਟੀ ਨਾਲ ਸਿੱਧੀ ਡੀਲ ਕੀਤੀ ਪਰ ਕੰਪਨੀ ਦੇ ਅਧਿਕਾਰੀਆ ਨੇ ਇੱਕ ਏਜੰਟ ਦੀ
ਭੂਮਿਕਾ ਦਿਖਾ ਕੇ 20 ਤੋਂ 35 ਲੱਖ ਰੁਪਏ ਦਾ ਕਮਿਸ਼ਨ ਦਿਖਾ ਦਿੱਤਾ। ਇਸ ਘੱਪਲੇ ਦੀ ਸ਼ਕਾਇਤ
ਯੂਨਾਈਟਿਡ ਕੰਪਨੀ ਦੇ ਇੱਕ ਅਧਿਕਾਰੀ ਨੇ ਵਿੱਤ ਮੰਤਰਾਲੇ ਨੂੰ ਕਰ ਦਿੱਤੀ ਅਤੇ ਸ਼ਕਾਇਤ ਵਿੱਚ
ਜਿਥੇ ਓਰੀਐੰਟਲ ਕੰਪਨੀ ਦੇ ਅਧਿਕਾਰੀਆ ਨੂੰ ਦੋਸ਼ੀ ਠਹਿਰਾਇਆ ਗਿਆ ਉਥੇ ਸ਼੍ਰੋਮਣੀ ਕਮੇਟੀ ਦੀ
ਸ਼ਮੂਲੀਅਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਦਾ ਮੰਨਣਾ ਹੈ ਕਿ
ਸ਼ਕਾਇਤ ਕਿਸੇ ਸਮੇਂ ਯੂਨਾਈਟਡ ਬੀਮਾ ਕੰਪਨੀ ਵਿੱਚ ਕੰਮ ਕਰਦੇ ਰਹੇ ਅਧਿਕਾਰੀ ਮਈਆ ਦਾਸ ਨੇ ਕੀਤੀ
ਹੈ ਜਿਸ ਦੀ ਪੁਸ਼ਟੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਤਰਲੋਚਨ ਸਿੰਘ ਨੇ ਕਰਦਿਆ ਕਿਹਾ
ਕਿ ਜਿਸ ਵਿਅਕਤੀ ਦੀ ਅਜਾਰੇਦਾਰੀ ਖਤਮ ਕੀਤੀ ਜਾਵੇ ਉਹ ਹਰ ਪ੍ਰਕਾਰ ਦੇ ਹੱਥਕੰਡੇ ਵਰਤਦਾ ਹੀ
ਹੈ।
ਸ੍ਰ ਤਰਲੋਚਨ ਸਿੰਘ ਨੂੰ ਸੀ.ਬੀ.ਆਈ ਅੱਗੇ ਪੇਸ਼ ਹੋਣ ਬਾਰੇ ਪੁੱਛਿਆ ਗਿਆ
ਤਾਂ ਉਹਨਾਂ ਕਿਹਾ ਕਿ ਬੀਮਾ ਕੰਪਨੀ ਵੱਲੋ ਟੈਂਡਰ ਵਿੱਚ ਭੇਜੇ ਗਏ ਰੇਟ ਤੇ ਘੱਟ ਅਦਾਇਗੀ ਕੀਤੀ
ਗਈ ਹੈ ਅਤੇ ਕਿਸੇ ਵੀ ਏਜੰਟ ਦੀ ਭੂਮਿਕਾ ਤੋ ਬਗੈਰ ਹੀ ਸ਼੍ਰੋਮਣੀ ਕਮੇਟੀ ਵੱਲੋ ਬਣਾਈ ਗਈ ਕਮੇਟੀ
ਨੇ ਡੀਲ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਸਮੇਤ ਪੰਜ ਅਧਿਕਾਰੀ ਸੀ.ਬੀ.ਆਈ ਕੋਲ ਚੰਡੀਗੜ•
ਵਿਖੇ ਪੇਸ਼ ਹੋਏ ਸਨ ਜਿਹਨਾਂ ਵਿੱਚ ਉਹਨਾਂ ਤੋ ਇਲਾਵਾ ਦਿਲਮੇਘ ਸਿੰਘ ਤੇ ਰਣਜੀਤ ਸਿੰਘ ਅਤੇ
ਮਨਜੀਤ ਸਿੰਘ ਤਿੰਨੋ ਸਕੱਤਰ ਤੇ ਸੁਖਦੇਵ ਸਿੰਘ ਭੂਰਾ ਮੀਤ ਸਕੱਤਰ ਸ਼ਾਮਲ ਸਨ। ਉਹਨਾਂ ਕਿਹਾ ਕਿ
ਉਹਨਾਂ ਨੂੰ ਦੋ ਬੀਮਾ ਕੰਪਨੀਆ ਦੀ ਆਪਸੀ ਰੰਜਿਸ਼ਬਾਜੀ ਕਾਰਨ ਬਤੌਰ ਗਵਾਹ ਬੁਲਾਇਆ ਗਿਆ ਸੀ ਕਿਉਕਿ
ਮੁਲਾਜਮਾਂ ਦੇ ਬੀਮੇ ਕਰਨ ਵਿੱਚ ਓਰੀਐੰਟਲ ਕੰਪਨੀ ਨੇ ਇੱਕ ਏਜੰਟ ਦਿਖਾ ਕੇ ਲੱਖਾਂ ਰੁਪਏ ਕਮਿਸ਼ਨ
ਦੇ ਰੂਪ ਵਿੱਚ ਹਾਸਲ ਕੀਤੇ ਹਨ ਜਦ ਕਿ ਡੀਲ ਸਿੱਧੀ ਅਧਿਕਾਰੀਆ ਨਾਲ ਹੋਈ ਹੈ।
ਉਹਨਾਂ ਸਪੱਸ਼ਟ ਕੀਤਾ ਕਿ ਓਰੀਐੰਟਲ ਕੰਪਨੀ ਦੇ ਸਭ ਤੋ ਘੱਟ ਪ੍ਰੀਮੀਅਮ ਸੀ
ਜਿਸ ਕਰਕੇ ਉਸ ਦਾ ਟੈਂਡਰ ਪਾਸ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਵੱਖ ਵੱਖ ਨਹੀਂ ਸਗੋ
ਸੀ.ਬੀ.ਆਈ ਵਾਲਿਆ ਨੇ ਸਾਂਝੇ ਰੂਪ ਵਿੱਚ ਹੀ ਪੁੱਛਗਿੱਛ ਕੀਤੀ। ਉਹਨਾਂ ਕਿਹਾ ਕਿ ਹੁਣ ਤੱਕ ਦੀਆ
ਰਿਪੋਰਟਾਂ ਤੋ ਇਹੀ ਸਪੱਸ਼ਟ ਹੋਇਆ ਹੈ ਕਿ ਸ਼ਕਾਇਤ ਯੂਨਾਈਟਿੰਡ ਇੰਡੀਆ ਇੰਸੋਰੈਂਸ ਕੰਪਨੀ ਦੇ
ਅਧਿਕਾਰੀ ਮਈਆ ਦਾਸ ਨੇ ਕੀਤੀ ਸੀ ਜਿਹੜਾ 20 ਸਾਲ ਤੱਕ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਵਹੀਕਲਾਂ
ਤੇ ਮੁਲਾਜਮਾਂ ਦਾ ਬੀਮਾ ਕਰਦਾ ਆਇਆ ਸੀ ਪਰ ਉਸ ਵਿਰੁੱਧ ਸ਼ਕਾਇਤਾਂ ਆਉਣ ਤੋ ਬਾਅਦ ਹੀ ਕਮੇਟੀ ਨੇ
ਟੈਂਡਰ ਕਾਲ ਕਰਕੇ ਬੀਮਾ ਕਰਵਾਉਣਾ ਸ਼ੁਰੂ ਕੀਤਾ ਸੀ। ਉਹਨਾਂ ਕਿਹਾ ਕਿ ਸ਼੍ਰੋਂਮਣੀ ਕਮੇਟੀ ਦੀ
ਸਕੀਮ ਤਹਿਤ ਕਈ ਸਾਬਕਾ ਮੁਲਾਜਮ ਵੀ ਪੂਰਾ ਪ੍ਰੀਮੀਅਮ ਭਰ ਕੇ ਆਪਣਾ ਬੀਮਾ ਕਰਵਾਉਦੇ ਹਨ ਕਿਉਕਿ
ਇਹ ਵਿਅਕਤੀਗਤ ਬੀਮਾ ਕਰਵਾਉਣ ਨਾਲੋ ਕਾਫੀ ਸਸਤਾ ਪੈਦਾ ਹੈ। ਇਸੇ ਤਰ੍ਹਾਂ ਰਣਜੀਤ ਸਿੰਘ ਨੇ ਕਿਹਾ
ਕਿ ਉਹ ਤਾਂ ਕਮੇਟੀ ਦੀਆ ਬਹੁਤੀਆ ਮੀਟਿੰਗਾਂ ਵਿੱਚ ਹਾਜ਼ਰ ਹੀ ਨਹੀਂ ਹੋਏ ਤੇ ਉਹਨਾਂ ਨੇ ਆਪਣੇ
ਬਿਆਨ ਵੀ ਇਸੇ ਤਰ੍ਹਾਂ ਹੀ ਦਰਜ ਕਰਵਾਏ ਹਨ। ਉਹਨਾਂ ਕਿਹਾ ਕਿ ਲੜਾਈ ਦੋ ਬਿੱਲੀਆ ਦੀ ਮਲਾਈ ਖਾਣ
ਤੋ ਹੋ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਤਾਂ ਫਜ਼ੂਲ ਹੀ ਘਸੀਟਿਆ ਜਾ ਰਿਹਾ ਹੈ। ਸ੍ਰ ਦਿਲਮੇਘ
ਸਿੰਘ ਨੇ ਕਿਹਾ ਕਿ ਦੋ ਬੀਮਾ ਕੰਪਨੀਆ ਲੜਾਈ ਹੈ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਦੀ
ਗਵਾਹੀ ਸੀ ਜੋ ਉਹ ਦੇ ਕੇ ਜਰੂਰ ਆਏ ਹਨ।
ਇਸ ਸਬੰਧੀ ਮਈਆ ਦਾਸ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ
ਨੇ ਸ਼ਕਾਇਤ ਨਹੀਂ ਕੀਤੀ ਪਰ ਸ਼੍ਰੋਮਣੀ ਕਮੇਟੀ ਤੇ ਓਰੀਐੰਟਲ ਇੰਸੋਰੈਸ਼ ਕੰਪਨੀ ਨੇ ਮਿਲ ਕੇ ਮਾਲ
ਜਰੂਰ ਗੋਲਮੋਲ ਕੀਤਾ ਹੈ ਜੋ ਪੂਰੀ ਤਰ੍ਹਾਂ 420 ਹੈ। ਉਹਨਾਂ ਕਿਹਾ ਕਿ ਉਹ ਕਈ ਸਾਲ 500 ਰੁਪਏ
ਵਿੱਚ ਬੀਮਾ ਕਰਦੇ ਰਹੇ ਤੇ ਉਹ ਗੁਰੂ ਸਾਹਿਬ ਨੂੰ ਹਾਜਰ ਨਾਜਰ ਸਮਝ ਕੇ ਦਾਅਵਾ ਕਰਦੇ ਹਨ ਕਿ
ਉਹਨਾਂ ਨੇ ਇੱਕ ਪੈਸਾ ਵੀ ਕਮਿਸ਼ਨ ਨਹੀਂ ਲਿਆ ਸਗੋ ਗੁਰੂ ਘਰ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ
ਕਿ ਕਮੇਟੀ ਵਾਲਿਆ ਨੇ ਬਹੁਤ ਦੇਰ ਬੈਅਦ ਸਿਰਫ 600 ਕੀਤਾ ਤੇ ਹੁਣ 600 ਤੋ ਸਿੱਧੇ ਹੀ ਓਰੀਐੰਟਲ
ਬੀਮਾ ਕੰਪਨੀ ਨੂੰ 940 ਰੁਪਏ ਇੱਕ ਲੱਖ ਦਾ ਬੀਮਾ ਕਰਨ ਦੀ ਅਦਾਇਗੀ ਕੀਤੀ ਹੈ ਜੋ ਸਿੱਧਾ ਹੀ
ਫਰਾਡ ਨਜਰ ਆ ਰਿਹਾ ਹੈ। ਸ਼ਕਾਇਤ ਕਰਨ ਬਾਰੇ ਉਹਨਾਂ ਸਪੱਸ਼ਟ ਕੀਤਾ ਕਿ ਸ਼ਕਾਇਤ ਉਹਨਾਂ ਨੇ ਨਹੀਂ
ਸਗੋ ਯੂਨਾਈਟਿਡ ਬੀਮਾ ਕੰਪਨੀ ਦੇ ਕਿਸੇ ਸੀਨੀਅਰ ਅਧਿਕਾਰੀ ਵੱਲੋ ਕਰਨ ਦੀ ਚਰਚਾ ਜਰੂਰ ਹੈ।
ਉਹਨਾਂ ਕਿਹਾ ਕਿ ਜਦੋਂ ਕੋਈ ਵਿੱਚ ਏਜੰਟ ਪਾਇਆ ਹੀ ਨਹੀਂ ਗਿਆ ਤਾਂ ਫਿਰ
ਏਜੰਟ ਸੁਖਵੰਤ ਸਿੰਘ ਦੇ ਨਾਮ ਤੇ ਪੈਸੇ ਕਿਉ ਕਮਿਸ਼ਨ ਦੇ ਰੂਪ ਵਿੱਚ ਖਾਂਦੇ ਗਏ ਹਨ। ਉਹਨਾਂ ਕਿਹਾ
ਕਿ ਸ਼੍ਰੋਮਣੀ ਕਮੇਟੀ ਦੇ ਇੱਕ ਤੱਤਕਾਲੀ ਸਕੱਤਰ ਦੀ ਬੇਟੀ ਦੀ ਸ਼ਾਦੀ ਵਿੱਚ ਜਿਹੜੀ ਕਾਰ ਦਾਜ
ਵਿੱਚ ਦਿੱਤੀ ਗਈ ਹੈ ਉਸ ਬਾਰੇ ਵੀ ਚਰਚਾ ਹੈ ਉਹ ਬੀਮਾ ਕੰਪਨੀ ਨੇ ਹੀ ਲੈ ਕੇ ਦਿੱਤੀ ਸੀ। ਉਹਨਾਂ
ਕਿਹਾ ਕਿ ਸੁਖਵੰਤ ਸਿੰਘ ਦਾ ਪਿਛਲਾ ਰਿਕਾਰਡ ਵੀ ਸ਼ੱਕੀ ਹੈ ਤੇ ਉਸ ਦਾ ਤਬਾਦਲਾ ਵੀ ਜਲੰਧਰ ਤੇ
ਅੰਮ੍ਰਿਤਸਰ ਵੀ ਸ਼ਕਾਇਤੀ ਹੀ ਹੋਇਆ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੋ ਇਲਾਵਾ ਇਸ ਕੇਸ
ਵਿੱਚ ਓਰੀਐੰਟਲ ਬੀਮਾ ਕੰਪਨੀ ਦੇ ਬਰਾਂਚ ਮੈਨੇਜਰ ਜੇ.ਐਸ.ਮਦਾਨ ਵੀ ਸ਼ੀ.ਬੀ.ਆਈ ਕੋਲ ਸ਼ਾਮਲ
ਤਫਤੀਸ਼ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਲੱਖਾਂ ਰੁਪਏ ਦੀ ਹੇਰਾਫੇਰੀ ਅਦਾਇਗੀ ਕਰਨ ਵਾਲੀ ਪਾਰਟੀ
ਨਾਲ ਮਿਲ ਕੇ ਹੀ ਹੋ ਸਕਦੀ ਹੈ ਪਰ ਹੁਣ ਜਦੋਂ ਮਾਮਲਾ ਸੀ.ਬੀ.ਆਈ ਕੋਲ ਪੁੱਜ ਗਿਆ ਹੈ ਤਾਂ ਸਾਰੇ
ਹੀ ਭੱਜ ਰਹੇ ਹਨ। ਉਹਨਾਂ ਕਿਹਾ ਕਿ ਉਹ ਵੀ ਸੀ.ਬੀ.ਆਈ ਕੋਲ ਤਰੀਕ ਭੁਗਤ ਚੁੱਕੇ ਹਨ ਤੇ
ਸੀ.ਬੀ.ਆਈ ਦੀ ਜਾਂਚ ਤੋ ਇੰਜ ਲੱਗਦਾ ਹੈ ਕਿ ਓਰੀਐੰਟਲ ਬੀਮਾ ਕੰਪਨੀ ਦੇ ਨਾਲ ਨਾਲ ਪਲੇਥਣ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਤੱਤਕਾਲੀ ਉਸ ਦੇ ਨਿੱਜੀ ਸਹਾਇਕ ਨੂੰ ਵੀ ਲੱਗ ਸਕਦਾ ਹੈ। ਇਸ
ਤੋ ਵੱਧ ਉਹਨਾਂ ਕੋਈ ਹੋਰ ਜਾਣਕਾਰੀ ਦੇਣ ਤੋ ਇਨਕਾਰ ਕਰ ਦਿੱਤਾ।
ਓਰੀਐੰਟਲ ਇੰਸੋਰੈਂਸ ਕੰਪਨੀ ਦੇ ਡਿਵੈਂਪਲਮੈਂਟ ਅਧਿਕਾਰੀ ਸ੍ਰ ਸੁਖਵੰਤ
ਸਿੰਘ ਨੂੰ ਜਦੋ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸੀ.ਬੀ.ਆਈ ਕੋਲ ਕਿਸੇ ਨੇ ਸ਼ਕਾਇਤ ਕੀਤੀ ਹੈ
ਜਿਸ ਦਾ ਨਿਪਟਾਰਾ ਸੀ.ਬੀ.ਆਈ ਕਰੇਗੀ।ਜਦੋਂ ਉਹਨਾਂ ਨੂੰ ਸੀ.ਬੀ.ਆਈ ਕੋਲ ਪੇਸ਼ ਹੋਣ ਬਾਰੇ
ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਸੀ.ਬੀ.ਆਈ ਕੋਲ ਪੇਸ਼ ਨਹੀਂ ਹੋਏ । ਇਸੇ ਤਰ੍ਹਾਂ ਓਰੀਐੰਟਲ
ਬੀਮਾ ਕੰਪਨੀ ਦੇ ਇੱਕ ਬਰਾਂਚ ਮੈਨੇਜਰ ਜੇ.ਐਸ.ਮਦਾਨ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ
ਉਹਨਾਂ ਕਿਹਾ ਕਿ ਸੀ.ਬੀ.ਆਈ ਨੇ ਉਹਨਾਂ ਨੂੰ ਕੇਸ ਨਾਲ ਸਬੰਧਿਤ ਮਾਮਲੇ ਬਾਰੇ ਨਹੀਂ ਬੁਲਾਇਆ ਸੀ
ਸਗੋ ਉਹਨਾਂ ਕੁਝ ਪਾਲਿਸੀ ਬਾਰੇ ਜਾਣਕਾਰੀ ਲੈਣੀ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਇੱਕ ਚੰਗੇ
ਸ਼ਹਿਰੀ ਹੋਣ ਦੇ ਨਾਤੇ ਸਭ ਕੁਝ ਸਪੱਸ਼ਟ ਦੱਸ ਦਿੱਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ
ਕਿ ਸੀ.ਬੀ.ਆਈ ਦੇ ਅਧਿਕਾਰੀਆ ਕੋਲੋ ਇਹ ਜਾਣਕਾਰੀ ਜਰੂਰ ਮਿਲੀ ਹੈ ਕਿ ਸੀ.ਬੀ.ਆਈ ਨੇ ਚਾਰ
ਅਧਿਕਾਰੀਆ ਜਿਹਨਾਂ ਵਿੱਚ ਓਰੀਐੰਟਲ ਕੰਪਨੀ ਦੇ ਸੀ.ਆਰ ਐਮ ਅਮਰੀਸ਼ ਗੁਪਤਾ, ਡੀ.ਕੇ ਢੀਗਰਾ,
ਸੁਖਵੰਤ ਸਿੰਘ ਤੇ ਮੈਡਮ ਸਵੀਤਾ ਬਖਸ਼ੀ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ
ਹੈ। ਉਹਨਾਂ ਕਿਹਾ ਕਿ ਵੈਸੇ ਉਹਨਾਂ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਹੈ।
ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੁਲਾਜਮਾਂ ਨੂੰ ਜਦੋਂ ਪੁੱਛਿਆ ਗਿਆ
ਤਾਂ ਉਹਨਾਂ ਨੇ ਆਪਣੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਹਨਾਂ ਦਾ ਹਰ ਸਾਲ ਸੱਤ ਸੱਤ
ਹਜਾਰ ਰੁਪਈਆ ਤਨਖਾਹਾਂ ਵਿੱਚੋ ਕੱਟਿਆ ਜਾਂਦਾ ਹੈ ਤੇ ਕਈ ਮੁਲਾਜਮਾਂ ਦੀਆ ਤਾਂ ਤਨਖਾਹਾਂ ਹੀ
ਇੰਨੀਆ ਨਹੀਂ ਹੁੰਦੀਆ ਕਿ ਉਹ ਇੰਨੀ ਰਾਸ਼ੀ ਅਦਾ ਕਰ ਸਕਣ ਪਰ ਦਫਤਰ ਵਾਲੇ ਕਈਆ ਦੀ ਤਾਂ ਸਾਰੀ ਦੀ
ਸਾਰੀ ਤਨਖਾਹ ਹੀ ਉਪਰਲਿਆ ਦਾ ਹੁਕਮ ਦੱਸ ਕੇ ਜਬਰੀ ਕੱਟ ਲੈਦੇ ਹਨ। ਉਹਨਾਂ ਕਿਹਾ ਕਿ ਜਦੋਂ ਉਹ
ਆਪਣਾ ਇਲਾਜ ਕਰਾਉਣ ਲਈ ਬੀਮਾ ਕੰਪਨੀ ਵੱਲੋ ਹਸਪਤਾਲਾਂ ਦੀ ਦਿੱਤੀ ਗਈ ਲਿਸਟ ਅਨੁਸਾਰ ਜਾਂਦੇ ਹਨ
ਤਾਂ ਉਹਨਾਂ ਕੋਲੋ ਪੈਸੇ ਨਕਦ ਵਸੂਲੇ ਜਾਂਦੇ ਹਨ ਤੇ ਇਹ ਕਿਹਾ ਜਾਂਦਾ ਹੈ ਕਿ ਬੀਮਾ ਕੰਪਨੀ ਕੋਲੋ
ਉਹ ਪੈਸੇ ਖੁਦ ਜਾ ਕੇ ਲੈਣ ਜਦ ਕਿ ਬੀਮਾ ਕੰਪਨੀ ਵੱਲੋ ਉਹਨਾਂ ਦਾ ਇਹ ਕਹਿ ਕੇ ਕੀਤਾ ਜਾਂਦਾ ਹੈ
ਕਿ ਇਲਾਜ ਕਰਾਉਣ ਸਮੇਂ ਉਹਨਾਂ ਕੋਲ ਪਰਚੀ ਦੇ ਪੈਸੇ ਵੀ ਨਹੀਂ ਲੈ ਜਾਣਗੇ। ਉਹਨਾਂ ਕਿਹਾ ਕਿ
ਮੁਲਾਜਮਾਂ ਦੀ ਦੋਹਰੀ ਲੁੱਟ ਹੋ ਰਹੀ ਹੈ ਕਿਉਕਿ ਕਿਸੇ ਨਾ ਕਿਸੇ ਅਧਿਕਾਰੀ ਦਾ ਜਰੂਰ ਕੋਈ ਨਿੱਜੀ
ਦਿਲਚਸਪੀ ਹੈ, ਵੈਸੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੀ ਪਹਿਲਾਂ ਬੀਮਾ
ਏਜੰਟ ਵਜੋ ਹੀ ਕੰਮ ਕਰਦੇ ਰਹੇ ਹਨ।