ਮੁਸਲਿਮ
ਆਗੂ ਕਾਇਦੇ ਆਜ਼ਮ ਜਨਾਬ ਮਹੁੰਮਦ ਅਲੀ ਜਿਨਾਹ ਨੇ ਜਿਸ ਸਮੇਂ ਭਾਰਤ ਅਤੇ ਪਾਕਿਸਤਾਨ ਦੋ
ਵੱਖਰੇ ਦੇਸ਼ ਹੋਂਦ ਵਿੱਚ ਆਉਣ ਦੀ ਸੰਭਾਵਨਾ ਪੱਕੀ ਹੋ ਗਈ ਸੀ ਤਾਂ ਸਿੱਖਾਂ ਨੂੰ ਇੱਕ ਗੱਲ ਬੜਾ
ਜੋਰ ਦੇ ਕੇ ਆਖੀ ਸੀ ਕਿ ''ਸਿੱਖੋ ! ਤੁਸੀਂ ਹਿੰਦੂਆਂ ਨੂੰ ਕੋ
ਸਲੇਵ ਭਾਵ ਸਹਿ ਗੁਲਾਮ ਹੀ ਦੇਖਿਆ ਹੈ, ਜਦੋਂ ਰੂਲਰ ਭਾਵ ਸਾਸ਼ਕ ਦੇ ਤੌਰ 'ਤੇ ਵੇਖੋਗੇ ਤਾਂ ਬੜਾ
ਪਛਤਾਵਾ ਹੋਵੇਗਾ ਅਤੇ ਓਦੋਂ ਤੱਕ ਗੱਡੀ ਸਟੇਸ਼ਨ ਤੋਂ ਚੱਲ ਚੁੱਕੀ ਹੋਵੇਗੀ।" ਅੱਜ
ਸਤਾਹਟ ਵਰ੍ਹਿਆਂ ਪਿਛੋਂ ਕਾਇਦੇ ਆਜ਼ਮ ਦੀ ਗੱਲ ਸਿੱਖਾਂ ਨੂੰ ਸਮਝ ਆ ਰਹੀ ਹੋਵੇਗੀ। ਜਦੋਂ ਭਾਰਤ
ਤੇ ਸਿੱਧੇ ਰੂਪ ਵਿੱਚ ਕੱਟੜਵਾਦੀ ਫਿਰਕੂ ਜਮਾਤ ਆਰ.ਐਸ.ਐਸ. ਨੇ ਆਪਣਾ ਰਾਜ ਪ੍ਰਬੰਧ ਕਾਇਮ ਕਰ
ਲਿਆ ਹੈ।
ਭਾਰਤੀ ਜਨਤਾ ਪਾਰਟੀ
ਦੀ ਇੱਕ ਬੜੀ ਤੇਜ਼ ਤਰਾਰ ਆਗੂ ਅਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ ਸਰਕਾਰ
ਤੋਂ ਮੰਗ ਕੀਤੀ ਹੈ ਕਿ ਭਗਵਤ ਗੀਤਾ ਨੂੰ ਰਾਸ਼ਟਰੀ ਗ੍ਰੰਥ ਐਲਾਨ ਕੀਤਾ ਜਾਵੇ।
Declare Bhagavad Gita national scripture:
Sushma Swaraj
HT Correspondent, Hindustan Times New Delhi, December 07, 2014
External
affairs minister Sushma Swaraj on Sunday urged the Centre to declare the
Bhagavad Gita a national scripture and applauded Prime Minister Narendra
Modi for presenting the book to world leaders.
“PM Modi gifted the Gita to US President Barack Obama, which means it has
already received the honour of a national scripture. What we require is only
a formal announcement now,” Sushma Swaraj said in a public meeting to mark
5,151 years of the Bhagavad Gita at the Red Fort.
Underscoring the importance of
the Gita's role in daily life, she said its message to perform one's duty
without feeling attached to its outcome is what guides her sense of duty at
the ministry.
The Gita, believed to be the
advice of Lord Krishna, is a 700-verse Hindu scripture that is part of the
epic Mahabharata. Its call for selfless action inspired many leaders of the
independence movement, including Mahatma Gandhi who referred to the Gita as
his ‘spiritual dictionary’.
Source:
http://www.hindustantimes.com/india-news/bhagavad-gita-must-be-declared-national-scripture-sushma/article1-1294171.aspx
ਪਹਿਲੀ ਗੱਲ ਤਾਂ ਇਹ ਕਿ ਜੇ ਕੋਈ
ਗ੍ਰੰਥ ਰੂਹਾਨੀ ਹੈ ਤਾਂ ਉਸਨੂੰ ਕਿਸੇ ਦੁਨਿਆਵੀ ਸਰਕਾਰ ਤੋਂ ਮਾਨਤਾ ਦਿਵਾਉਣ ਵਾਸਤੇ ਮੰਗ ਕਰਨੀ
ਇੱਕ ਤਰ੍ਹਾਂ ਨਾਲ ਉਸ ਗ੍ਰੰਥ ਅਤੇ ਉਸ ਨਾਲ ਜੁੜੀ ਲੋਕਾਂ ਦੀ ਧਾਰਮਿਕ ਆਸਥਾ ਦੀ ਹੀ ਤੌਹੀਨ ਹੈ।
ਦੂਸਰੇ ਪਾਸੇ ਜਿਸ ਦੇਸ਼ ਦੀ ਸਰਕਾਰ ਤੋਂ ਇਹ ਮੰਗ ਕੀਤੀ ਜਾ
ਰਹੀ ਹੈ, ਉਹ ਦੇਸ਼ ਕਿਸੇ ਇੱਕ ਫਿਰਕੇ ਜਾਂ ਸਿਰਫ ਗੀਤਾ ਨੂੰ ਮੰਨਣ ਵਾਲੇ ਲੋਕਾਂ ਦਾ ਨਹੀਂ ਹੈ।
ਫਿਰ ਅਜਿਹੀ ਮੰਗ ਕਰਨਾ ਦੂਸਰੇ ਧਰਮ ਜਾਂ ਭਾਈ ਚਾਰੇ ਦੇ ਲੋਕਾਂ ਦਾ ਅਪਮਾਨ ਅਤੇ ਉਹਨਾਂ ਦੀਆਂ
ਧਾਰਮਿਕ ਭਾਵਨਾਵਾਂ ਦਾ ਹਨਨ ਅਤੇ ਮੌਲਿਕ ਅਧਿਕਾਰਾਂ ਦਾ ਸੋਸ਼ਣ ਹੈ। ਇਸ ਤੋਂ ਵੀ ਵੱਡੀ ਅਵੱਗਿਆ
ਬੀਬੀ ਸੁਸ਼ਮਾ ਨੇ ਇਹ ਕੀਤੀ ਹੈ ਕਿ ਉਹਨਾਂ ਨੇ ਜਿਸ ਸੰਵਿਧਾਨ ਦੀ ਕਸਮ ਚੁੱਕ ਕੇ ਵਜ਼ੀਰ ਦਾ ਰੁਤਬਾ
ਪ੍ਰਾਪਤ ਕੀਤਾ ਹੈ, ਉਥੇ ਕਿਹਾ ਸੀ ਕਿ ਮੈਂ ਕਿਸੇ ਤਰ੍ਹਾਂ ਦੇ ਪੱਖਪਾਤ ਤੋਂ ਦੂਰ ਰਹਾਂਗੀ। ਪਰ
ਅੱਜ ਸਿੱਧਾ ਹੀ ਇਕ ਧਰਮ ਦੇ ਹੱਕ ਵਿੱਚ ਖੜ੍ਹੇ ਹੋਕੇ ਭਾਰਤ ਦੇ ਸੰਵਿਧਾਨ ਦਾ ਸ਼ਰੇਆਮ ਉਲੰਘਣ ਅਤੇ
ਅਪਮਾਨ ਕੀਤਾ ਹੈ। ਅਜਿਹੇ ਹਾਲਾਤਾਂ ਵਿੱਚ ਬੀਬੀ ਸੁਸ਼ਮਾ ਨੂੰ ਮੰਤਰੀ ਪਦ 'ਤੇ ਬਣੇ ਰਹਿਣ ਦਾ
ਕੋਈ ਅਧਿਕਾਰ ਹੁਣ ਨਹੀਂ ਰਹਿਣਾ ਚਾਹੀਦਾ।
ਅਗਲੀ ਗੱਲ ਜਦੋਂ ਕੋਈ ਹੋਰ ਆਪਣੇ ਧਰਮ ਦੀ ਗੱਲ ਕਰਦਾ ਹੈ
ਜਾਂ ਆਪਣੀ ਕੌਮੀ ਪਹਿਚਾਨ ਦੀ ਸਲਾਮਤੀ ਵਾਸਤੇ ਕਿਸੇ ਧਰਤੀ ਦੇ ਟੁਕੜੇ ਨੂੰ ਆਪਣੀ ਆਖਦਾ ਹੈ,
ਤਾਂ ਭਾਜਪਾ ਅਤੇ ਆਰ.ਐਸ.ਐਸ. ਨੂੰ ਚਿੜ੍ਹ ਹੁੰਦੀ ਹੈ। ਉਹਨਾਂ ਨੂੰ ਰਾਸ਼ਟਰ ਧ੍ਰੋਹੀ ਦਾ ਖਿਤਾਬ
ਦਿੱਤਾ ਜਾਂਦਾ ਹੈ ਕਿ ਅਜਿਹਾ ਕਰਕੇ ਹੋਰਨਾਂ ਫਿਰਕਿਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਪਰ ਅੱਜ
ਬੀਬੀ ਸੁਸ਼ਮਾ ਜੀ ਨੇ ਵੀ ਓਹ ਹੀ ਗਲਤੀ ਕੀਤੀ ਹੈ, ਜੋ ਹੋਰ ਲੋਕੀ ਕਰਦੇ ਹਨ। ਉਹਨਾਂ ਵਾਸਤੇ ਤਾਂ
ਮੀਸਾ, ਟਾਡਾ, ਪੋਟਾ, ਮਕੋਕਾ ਆਦਿਕ ਕਾਨੂੰਨ ਬਣਦੇ ਰਹੇ ਹਨ ਅਤੇ ਉਮਰਾਂ ਜੇਲ੍ਹਾਂ ਵਿੱਚ ਬੀਤ
ਰਹੀਆਂ ਹਨ। ਪਰ ਸੁਸ਼ਮਾਂ ਜੀ ਲਈ ਰਾਜ ਤਖਤ ਹੈ? ਕੀਹ ਇਹ ਭਾਰਤ ਵਿਚ ਰਹਿੰਦੀਆਂ ਘੱਟ ਗਿਣਤੀਆਂ
ਵਾਸਤੇ ਸਿੱਧਾ ਚੈਲਿੰਜ ਨਹੀਂ ਹੈ? ਜਾਂ ਇਹ ਆਖੀਏ ਕਿ ਇਹ ਹੋਰ ਘੱਟ ਗਿਣਤੀਆਂ ਨੂੰ ਵੱਖਰੇ ਹੋਣ
ਦੀ ਮੰਗ ਕਰਨ ਵਾਸਤੇ ਉਕਸਾਉਣ ਵਾਲੀ ਕਾਰਵਾਈ ਨਹੀਂ ਹੈ?
ਸਾਨੂੰ ਭਗਵਤ ਗੀਤਾ 'ਤੇ ਨਾ ਕੋਈ ਇਤਰਾਜ਼ ਹੈ, ਨਾ ਕੋਈ ਦੁਸ਼ਮਨੀ ਹੈ।
ਸਗੋਂ ਸਾਨੂੰ ਸਾਡੇ ਗੁਰੂ ਨੇ ਸਿਰਫ ਗੀਤਾ ਹੀ ਨਹੀਂ, ਹਰ ਧਰਮ ਗ੍ਰੰਥ ਅਤੇ ਹਰ ਕੌਮ ਹੀ ਨਹੀਂ,
ਸਗੋਂ ਮਨੁੱਖ ਨੂੰ ਬਿਨਾਂ ਵਿਤਕਰੇ ਸਤਿਕਾਰ ਦੇਣ ਦੀ ਆਗਿਆ ਕੀਤੀ ਹੋਈ ਹੈ। ਜਿਸ ਕਰਕੇ ਅਸੀਂ
ਗੀਤਾ, ਕੁਰਾਨ, ਬਾਈਬਲ ਸਭ ਦਾ ਸਤਿਕਾਰ ਕਰਦੇ ਹਾਂ। ਪਰ ਸਾਡੀ ਆਸਥਾ ਇਹਨਾਂ ਧਰਮ ਗ੍ਰੰਥਾਂ ਵਿਚ
ਨਹੀਂ ਹੈ। ਅਸੀਂ ਨਿਆਰੇ ਹਾਂ, ਪਰ ਕਿਸੇ ਨੂੰ ਨਫਰਤ ਨਹੀਂ
ਕਰਦੇ, ਸਿੱਖਾਂ ਤੋਂ ਇਲਾਵਾ ਕਰੋੜਾਂ ਮੁਸਲਿਮ, ਇਸਾਈ ਅਤੇ ਬਹੁਗਿਣਤੀ ਦਲਿਤ ਵੀ ਇਸ ਦੇਸ਼ ਦੇ
ਵਾਸੀ ਹਨ। ਉਹਨਾਂ ਨੂੰ ਕਿਸੇ ਗ੍ਰੰਥ ਦੀ ਜਬਰੀ ਅਧੀਨਗੀ ਕਿਵੇਂ ਕਬੂਲ ਕਰਵਾਈ ਜਾ ਸਕਦੀ
ਹੈ। ਇਹ ਤਾਂ ਉਹ ਹੀ ਕੁਕਰਮ ਹੈ, ਜੋ ਕਿਸੇ ਵੇਲੇ ਔਰੰਗਜ਼ੇਬ ਕਰਦਾ ਸੀ। ਲੇਕਿਨ ਉਹ ਤਾਂ ਇੱਕ
ਬੰਦਾ ਸੀ, ਜਿਸਦਾ ਇੱਕ ਪੁਰਖੀ ਰਾਜ ਪ੍ਰਬੰਧ ਸੀ। ਪਰ ਅੱਜ ਲੋਕਾਂ ਦੇ ਚੁਣੇ ਨੁਮਾਇੰਦੇ
ਲੋਕਤੰਤਰ ਦੀ ਦੁਹਾਈ ਪਾਉਣ ਵਾਲੇ ਵੀ ਅਜਿਹਾ ਕਰਨਾਂ ਆਰੰਭ ਕਰ ਦੇਣ ਤਾਂ ਇਸ ਨੂੰ ਕਿਹੜੀ ਦੇਸ਼
ਭਗਤੀ ਦਾ ਦਰਜ਼ਾ ਦਿੱਤਾ ਜਾਵੇਗਾ? ਇਹ ਤਾਂ ਔਰੰਗਜੇਬੀ ਵਿਚਾਰਧਾਰਾ ਹੀ ਹੋ ਸਕਦੀ ਹੈ। ਇੱਕ ਰਾਜ
ਕਰਦੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਦੇਸ਼ ਦੇ ਕੈਬਨਿਟ ਮੰਤਰੀ ਹੋਣ ਦੀ ਹੈਸੀਅਤ ਵਿੱਚ ਅਜਿਹੇ
ਬਿਆਨ ਦੇਣੇ ਇੱਕ ਕੱਟੜਵਾਦੀ ਜਨੂੰਨ ਹੀ ਕਿਹਾ ਜਾ ਸਕਦਾ ਹੈ।
ਬੀਬੀ ਸੁਸ਼ਮਾ ਜੀ ਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਸ ਰਾਜ ਤਖਤ 'ਤੇ ਬੈਠਕੇ ਤੁਸੀਂ
ਜਿਸ ਰਾਜ ਪ੍ਰਬੰਧ ਤੋਂ ਭਗਵਤ ਗੀਤਾ ਨੂੰ ਰਾਸ਼ਟਰੀ ਗ੍ਰੰਥ ਦਾ ਦਰਜਾ ਦਿਵਾਉਣ ਦੀ ਮੰਗ ਕਰ ਰਹੇ
ਹੋ, ਇਸਨੂੰ ਆਜ਼ਾਦ ਕਰਵਾਉਣ ਵਿੱਚ ਕੇਵਲ ਭਗਵਤ ਗੀਤਾ ਦੇ ਉਪਾਸ਼ਕਾਂ ਨੇ ਕੁਰਬਾਨੀਆਂ ਨਹੀਂ
ਦਿੱਤੀਆਂ ਸਨ। ਇਤਿਹਾਸ ਦੇ ਪੰਨੇ ਫਰੋਲ ਕੇ
ਵੇਖੋ ਅੱਖਾਂ ਟੱਡੀਆਂ ਰਹਿ ਜਾਣਗੀਆਂ ਕਿ ਭਗਵਤ ਗੀਤਾ ਦੇ ਉਪਾਸ਼ਕਾਂ ਦਾ ਵੱਡੀ ਬਹੁਗਿਣਤੀ ਹੋਣ
ਦੇ ਬਾਵਜੂਦ ਭਾਰਤ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਦਸ ਪ੍ਰਤਿਸ਼ਤ ਤੋਂ ਵੀ ਘੱਟ ਯੋਗਦਾਨ ਅਤੇ
ਸਿੱਖਾਂ ਦੀ ਡੇਢ ਪ੍ਰਤਿਸ਼ਤ ਗਿਣਤੀ ਹੋਣ ਦੇ ਬਾਵਜੂਦ ਕੁਰਬਾਨੀਆਂ ਪੱਚਾਸੀ ਪ੍ਰਤਿਸ਼ਤ। ਇਸ ਤੋਂ
ਵੀ ਅਗਲੇਰੀ ਗੱਲ 'ਤੇ ਨਜ਼ਰ ਮਾਰੋ, ਜਿੱਥੇ ਆਜ਼ਾਦੀ ਵਰਨ ਵਾਸਤੇ ਮੌਤ ਨੂੰ ਗਲ ਲਾਉਣਾ ਪਿਆ, ਉਥੇ
ਸਿੱਖਾਂ ਨੇ ਅਠਾਨਵੇਂ ਫੀ ਸਦੀ ਕੁਰਬਾਨੀਆਂ ਦਿੱਤੀਆਂ ਹੋਣ, ਫਿਰ ਉਹਨਾਂ ਦੀ ਦੇਣ ਨੂੰ ਕਿਥੇ
ਸੁੱਟਿਆ ਜਾ ਰਿਹਾ ਹੈ।
''ਵਖਤ ਗੁਲਸ਼ਨ ਪੈ ਪੜਾ ਤੋਂ ਖੂਨ ਹਮਨੇ ਦੀਆ,
ਬਹਾਰ ਆਈ ਤੋ ਕਹਿਤੇ ਹੋ ਅੱਬ ਤੁਮਾਰਾ ਕਾਮ ਨਹੀਂ'' ਕੋਈ ਗੱਲ ਨਹੀਂ ਬੀਬੀ ਸੁਸ਼ਮਾ ਜੀ
ਜੇ ਤੁਹਾਡੇ ਮਨ ਅੰਦਰ ਇਨਾਂ ਹੀ ਹਿੰਦੁਤਵ ਨੂੰ ਉਭਾਰਨ ਦਾ ਸ਼ੌਕ ਹੈ, ਤਾਂ ਅਸੀਂ ਸਵਾਗਤ ਕਰਦੇ
ਹਾਂ ਅਤੇ ਅਰਦਾਸ ਕਰਦੇ ਹਾਂ ਤੁਸੀਂ ਸਲਾਮਤ ਰਹੋ। ਪਰ ਨਾਲ ਇੱਕ ਹੋਰ ਗੁਜ਼ਾਰਿਸ਼ ਵੀ ਕਰਦੇ ਹਾਂ,
ਕਿ ਜਿਸ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ ਅਤੇ ਤੁਹਡਾ ਹਿੰਦੂ ਰਾਸ਼ਟਰ ਵਾਲਾ ਸੁਪਨਾ ਵੀ ਪੂਰਾ
ਹੋ ਜਾਵੇਗਾ। ਤੁਸੀਂ ਇੱਕ ਕੰਮ ਕਰੋ ਸਿੱਖਾਂ ਸਮੇਤ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਬਿਨ੍ਹਾਂ
ਕਿਸੇ ਲੜਾਈ ਝਗੜੇ ਤੋਂ ਜਿਵੇ ਦੋ ਜਾਂ ਵਧੇਰੇ ਫਰੀਕ ਆਪਸ ਵਿਚ ਵੰਡ ਕਰਦੇ ਹਨ, ਸਿੱਖਾਂ ਨੂੰ
ਸਿੱਖਾਂ ਦਾ ਖਾਲਿਸਤਾਨ ਦੇ ਦਿਓ ਅਤੇ ਬਾਕੀ ਕੌਮਾਂ ਦਾ ਬਣਦਾ ਹਿੱਸਾ ਉਹਨਾਂ ਨੂੰ ਦੇਕੇ ਫਿਰ
ਤੁਸੀਂ ਨਿਰੋਲ ਹਿੰਦੂ ਰਾਸ਼ਟਰ ਵਿੱਚ ਹਿੰਦੀ, ਹਿੰਦੂ, ਹਿੰਦੁਸਤਾਨ ਨੂੰ ਲਾਗੂ ਕਰਕੇ ਬੇਸ਼ੱਕ
ਮਹਾਂਭਾਰਤ ਨੂੰ ਜਾਂ ਕਿਸੇ ਵੇਦ ਨੂੰ ਵੀ ਰਾਸ਼ਟਰੀ ਗ੍ਰੰਥ ਦਾ ਦਰਜਾ ਦੇ ਲੈਣਾ, ਕੋਈ ਇਤਰਾਜ਼ ਕਰਨ
ਵਾਲਾ ਨਹੀਂ ਹੋਵੇਗਾ।
ਹੁਣ ਮੈਂ ਆਪਣੀ ਕੌਮ ਦੇ ਰੂ-ਬ-ਰੂ ਹੋਣਾ
ਚਾਹੁੰਦਾ ਹਾਂ ਕਿ ਅਸੀਂ ਕਿਸ ਨੀਂਦ ਵਿਚ ਸੁੱਤੇ ਰੰਗੀਨ ਸੁਪਨੇ ਵੇਖ ਰਹੇ ਹਾਂ। ਸਮਾਂ
ਤਾਂ ਦੁਬਾਰਾ ਪਰਖ ਦਾ ਆ ਗਿਆ ਹੈ। ਤਵੀ ਨੂੰ ਤਪਾਉਣ ਦਾ ਹੁਕਮ ਦੇਣ ਅਤੇ ਸਾਜਿਸ਼ ਘੜਣ ਜਾਂ ਤਵੀ
ਥੱਲੇ ਅੱਗ ਬਾਲਣ ਵਾਸਤੇ ਲਕੜਾਂ ਦਾ ਝੋਕਾ ਦੇਣ ਵਾਲੇ ਹੁਣ ਵੱਖਰੇ ਵੱਖਰੇ ਨਹੀਂ, ਸਭ ਕੁੱਝ ਇੱਕ
ਹੀ ਸੋਚ ਕਰੇਗੀ।
ਚਰਖੜੀਆਂ ਵਿੱਚੋਂ ਸਾਡੇ ਬਜੁਰਗਾਂ ਦੇ ਮਾਸ ਦੀਆਂ ਫਸੀਆਂ ਬੋਟੀਆਂ ਨੂੰ ਕੱਢਕੇ ਸਾਡੇ ਵਾਸਤੇ
ਸਾਫ਼ ਕੀਤਾ ਜਾ ਰਿਹਾ ਹੈ, ਹੁਣ ਸਿਰ ਕਲਮ ਕਰਵਾਉਣ ਵਾਸਤੇ ਚਾਂਦਨੀ ਚੌਕ ਦਿੱਲੀ ਜਾਣ ਦੀ ਲੋੜ ਨਹੀਂ
ਪਵੇਗੀ, ਹਰ ਪਿੰਡ ਦੇ ਚੌਰਾਹੇ ਨੂੰ ਚਾਂਦਨੀ ਚੌਕ ਦਾ ਦਰਜਾ ਜਲਦੀ ਦਿੱਤਾ ਜਾ ਰਿਹਾ ਹੈ, ਦੇਗਾਂ
ਮਾਂਜੀਆਂ ਜਾ ਰਹੀਆਂ ਹਨ, ਮਸੂਮ ਬੱਚਿਆਂ ਨੂੰ ਟੰਗਣ ਵਾਲੇ ਨੇਜਿਆਂ ਦੀ ਧਾਰ ਤਿੱਖੀ ਕੀਤੀ ਜਾ
ਰਹੀ ਹੈ, ਬਾਬਾ ਬੰਦਾ ਸਿੰਘ 'ਤੇ ਵਰਤੇ ਗਏ ਔਜ਼ਾਰ ਜੰਬੂਰ ਲੱਭੇ ਜਾ ਚੁੱਕੇ ਹਨ, ਪਰ ਅਸੀਂ
ਅਵੇਸਲੇ ਕਬੂਤਰ ਦੀ ਹਾਲਤ ਵਿੱਚ ਅੱਖਾਂ ਮੀਟੀ ਬੈਠੇ ਹਾਂ, ਕਦੋਂ ਜਾਗੋਗੇ? ਜਦੋਂ ਖਿੜ੍ਹਕੇ ਨਾਲ
ਬੰਨ੍ਹਕੇ ਆਰਾ ਸਿਰ 'ਤੇ ਟਿਕ ਜਾਵੇਗਾ?
ਡਰੋ ਨਾ! ਘਬਰਾਓ ਨਾ! ਕੋਈ ਹਥਿਆਰ ਚੁੱਕ ਕੇ ਲੜਾਈ ਲੜਣ ਦੀ ਲੋੜ ਨਹੀਂ,
ਸਿਰਫ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ। ਆਪਣੇ ਘਰ ਵੱਲ ਨੂੰ ਤੱਕੋ ਤੇ ਫਰੋਲੋ ਇਤਿਹਾਸ ਦੇ ਪੰਨੇ
ਕੀਹ ਆਖਦੇ ਹਨ? ਕੀਹ ਤੁਸੀਂ ਆਹ ਡੇਢ ਦੋ ਸੌ ਆਗੂ ਨੁਮਾਂ ਸਿੱਖਾਂ ਨੂੰ ਰੱਦ ਕਰਕੇ ਕੋਈ ਨਵੀਂ
ਲੀਡਰਸ਼ਿਪ ਪੈਦਾ ਨਹੀਂ ਕਰ ਸਕਦੇ? ਅੱਜ ਦੇ ਪੜ੍ਹੇ ਲਿਖੇ ਨੌਜਵਾਨ ਕਿੱਥੇ ਲੁੱਕ ਗਏ ਹਨ? ਕੇਵਲ
ਫੇਸਬੁੱਕ 'ਤੇ ਟਿੱਪਣੀਆਂ ਕਰਕੇ ਜਾਂ ਮੇਰੇ ਵਾਂਗੂੰ ਅਖਬਾਰ ਵਿਚ ਚਾਰ ਲਾਈਨਾਂ ਲਿਖਕੇ ਕੌਮ ਦਾ
ਭਲਾ ਨਹੀਂ ਹੋਣਾ, ਅੱਗੇ ਲੱਗਣਾ ਪਵੇਗਾ ਅਤੇ ਉਹਨਾਂ ਲੋਕਾਂ ਨੂੰ, ਜਿਹੜੇ ਹੁਣ ਆਗੂ ਬਣੇ ਹੋਏ
ਹਨ, ਬੇਸ਼ੱਕ ਉਹ ਰਾਜ ਕਰਦੇ ਹੋਣ ਅਤੇ ਜਾਂ ਜਿਹੜੇ ਉਹਨਾਂ ਵਿਰੁੱਧ ਲੜਣ ਦਾ ਡਰਾਮਾ ਕਰਕੇ ਪੰਥਕ
ਹੋਣ ਦਾ ਦਾਅਵਾ ਕਰਦੇ ਹੋਣ, ਸਭ ਨੂੰ ਖ਼ਾਲਸਾ ਦਰਬਾਰ ਵਿੱਚ ਨੰਗੇ ਕਰਨ ਦਾ ਸਮਾਂ ਆ ਗਿਆ ਹੈ। ਜੇ
ਇੱਕ ਇੱਕ ਕਰਕੇ ਸਭ ਕੁੱਝ ਜਰਦੇ ਗਏ, ਤਾਂ ਇੱਕ ਦਿਨ ਫਿਰ ਬੀਬੀ ਸੁਸ਼ਮਾ ਨੇ ਤਾਂ ਆਪਣੀ ਸਰਕਾਰ
ਤੋਂ ਇਹ ਵੀ ਮੰਗ ਕਰ ਲੈਣੀ ਹੈ ਕਿ ਸਾਰੇ ਭਾਰਤੀਆਂ ਵਾਸਤੇ ਗੀਤਾ ਦਾ ਪਾਠ ਕਰਨਾ ਲਾਜ਼ਮੀ ਹੈ?
ਮੰਗ ਵੀ ਨਹੀਂ, ਸੱਚ ਇਹ ਹੈ ਕਿ ਜੋ ਕੁੱਝ ਬੀਬੀ ਸੁਸ਼ਮਾ ਆਖਦੀ ਹੈ, ਇਹ ਫੈਸਲੇ ਤਾਂ ਪਹਿਲਾਂ
ਨਾਗਪੁਰ ਦਰਬਾਰ ਵਿੱਚ ਹੋ ਚੁੱਕੇ ਹੁੰਦੇ ਹਨ, ਅਤੇ ਇੱਕ ਦਿਨ ਤੁਹਾਨੂੰ ਜਬਰੀ ਗੀਤਾ ਪੜ੍ਹਣ
ਵਾਸਤੇ ਮਜਬੂਰ ਵੀ ਕਰ ਦਿੱਤਾ ਜਾਵੇਗਾ।
ਸਾਡੀ ਵੀ ਕੋਈ ਜਿੰਮੇਵਾਰੀ ਹੈ, ਗੁਰੂ ਨੇ ਕਿੱਡਾ ਭਰੋਸਾ ਕੀਤਾ ਹੋਵੇਗਾ, ਜਦੋਂ ਕਿਸੇ ਨੇ
ਪੁੱਛਿਆ ਸੀ ਕਿਹੜੇ ਪੁਤਰਾਂ ਦੀ ਗੱਲ ਕਰਦੇ ਹੋ, ਤੁਹਾਡੇ ਤਾਂ ਚਾਰੇ ਲਾਲ ਸ਼ਹੀਦ ਹੋ ਚੁਕੇ ਹਨ,
ਤਾਂ ਸਤਿਗੁਰੁ ਜੀ ਨੇ ਆਪਣੇ ਨਾਦੀ ਪੁਤਰਾਂ 'ਤੇ ਇੱਕ ਵਿਸ਼ਵਾਸ਼ ਕਰਕੇ ਆਪਣੇ ਖਾਲਸੇ ਵੱਲ ਇਸ਼ਾਰਾ
ਕਰਕੇ ਹੀ ਤਾਂ ਫੁਰਮਾਇਆ ਸੀ ਕਿ ''ਇਨ ਪੁਤਰਨ ਕੇ ਕਾਰਨੇ ਵਾਰ ਦੀ ਸੁਤ ਚਾਰ, ਚਾਰ ਮੁਏ ਤੋ ਕਿਹਾ
ਹੁਆ ਜੀਵਤ ਕਈ ਹਜ਼ਾਰ'', ਪਰ ਅਸੀਂ ਤਾਂ ਜਿਉਂਦੇ ਹੀ ਲਾਸ਼ਾਂ ਬਣ ਗਏ ਹਾਂ। ਸਾਨੂੰ ਇਸ ਪਦਾਰਥਵਾਦੀ
ਯੁੱਗ ਵਿਚ ਏਨਾ ਵੀ ਸੋਚਣ ਦਾ ਸਮਾਂ ਨਹੀਂ ਕਿ ਮੇਰੀ ਕੌਮ ਉਤੇ ਵਾਰ ਤੇ ਵਾਰ ਹੋ ਰਿਹਾ ਹੈ ਅਤੇ
ਮੈਂ ਚੁੱਪ ਚੁੱਪ ਚਾਪ ਜਰੀ ਜਾ ਰਿਹਾ ਹਾਂ। ਪੰਡਿਤ ਕਿਰਪਾ ਰਾਮ ਨੂੰ ਤਾਂ ਗੁਰੂ ਤੇਗਬਹਾਦਰ
ਦਿਸਦਾ ਸੀ, ਜਿਥੇ ਉਸਨੇ ਆ ਫਰਿਆਦ ਕੀਤੀ। ਤੁਸੀਂ ਕਿਸ ਦਾ ਆਸਰਾ ਵੇਖ ਰਹੋ। ਸਿਰ ਦੇਕੇ ਧਰਮ
ਬਚਾਉਣ ਵਾਲਿਆਂ ਦਾ ਆਪਣਾ ਧਰਮ ਅੱਜ ਅਸੀਂ ਸਿਰ ਝੁਕਾ ਕੇ ਜਾਂ ਸਿਰ ਮੁਨਾ ਕੇ ਹੀ ਖਤਮ ਹੁੰਦਾ
ਵੇਖਣਾ ਹੈ? ਜਾਂ ਫਿਰ ਚਾਂਦਨੀ ਚੌਕ ਵੱਲ ਨੂੰ ਖੁਦ ਚੱਲਕੇ ਜਾਣ ਦਾ ਹੀਆ ਕਰਕੇ ਧਰਮ ਦੀ ਚਾਦਰ
ਗੁਰੂ ਤੇਗ ਬਹਾਦਰ ਦੇ ਧਰਮ ਵਾਸਤੇ ਕੁੱਝ ਕਰਨਾ ਹੈ। ਇਹ ਫੈਸਲਾ ਕੌਮ ਦੇ ਆਗੂਆਂ ਨੇ ਨਹੀਂ ਕਰਨਾ,
ਉਹਨਾਂ ਦੀ ਹਾਲਤ ਤਾਂ ਦਿੱਸ ਰਹੀ ਹੈ। ਇਹਨਾਂ ਨੂੰ ਨਕਾਰ ਦਿਓ, ਉਠੋ
ਕੋਈ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ਜਾਂ ਕੋਈ ਭਾਈ ਲਛਮਣ ਸਿੰਘ ਧਾਰੋਕੀ ਅੱਗੇ ਆਓ! ਅਤੇ ਆਪਣੀ
ਨਿਰਾਲੀ ਨਿਆਰੀ ਕੌਮੀ ਪਹਿਚਾਨ ਨੂੰ ਸਲਾਮਤ ਰੱਖਣ ਵਾਸਤੇ ਭਾਰਤ ਦੇਸ਼ ਦੇ ਕੱਟੜਵਾਦੀ ਹਿੰਦੂਤਵੀ
ਨਿਜ਼ਾਮ ਦੀਆਂ ਭਾਰਤ ਦੇਸ਼, ਸੰਵਿਧਾਨ ਅਤੇ ਘੱਟ ਗਿਣਤੀਆਂ ਦੇ ਧਰਮ ਅਤੇ ਕੌਮੀਅਤ ਨੂੰ ਚੁਨੌਤੀ
ਦੇਣ ਵਾਲੀਆਂ ਕਾਲੀਆਂ ਕਰਤੂਤਾਂ ਦਾ ਸਾਹਮਣਾ ਕਰੀਏ।