Share on Facebook

Main News Page

ਸੱਪ ਨਾਲ ਯਾਰੀ
-: ਫੇਸਬੁੱਕ 'ਚੋਂ

ਇਕ ਟੋਬ੍ਹੇ ਦੇ ਡੱਡੂ ਦੀ ਯਾਰੀ ਸੱਪ ਨਾਲ ਪੈ ਜਾਂਦੀ ਹੈ,

ਸੱਪ ਕਹਿੰਦਾ
"ਡੱਡੂ ਬਾਈ ਦੱਸੀ ਕੋਈ ਕੰਮ-ਕੁਮ"

ਡੱਡੂ ਕਹਿੰਦਾ
"ਯਾਰਾ ਬਾਕੀ ਡੱਡੂ ਮੈਨੂੰ ਬੜਾ ਤੰਗ ਕਰਦੇ ਆ...
ਜੇ ਤੂੰ ਮੈਨੂੰ ਡੱਡੂਆਂ ਦਾ ਸਰਦਾਰ ਬਣਾ ਦੇਵੇ ਤਾਂ ਬੜਾ ਚੰਗਾ...
ਨਾਲੇ ਹਰ ਰੋਜ ਇਕ ਡੱਡੂ ਖਾ ਲਵੀਂ,

ਸੱਪ ਨੇ ਓਵੇਂ ਹੀ ਕੀਤਾ
ਸਾਰੇ ਟੋਬ੍ਹੇ ਦੇ ਡੱਡੂਆਂ ਦਾ ਸਰਦਾਰ ਬਣਾ ਦਿੱਤਾ ਆਪਣੇ ਦੋਸਤ ਡੱਡੂ ਨੂੰ...

ਕੋਈ ਵਿਦਰੋਹ ਨਾ ਕਰੇ ਇਸ ਲਈ ਦਹਿਸ਼ਤ ਪਾਉਣ ਲਈ ਸੱਪ ਹਰ ਰੋਜ ਇਕ ਡੱਡੂ ਖਾ ਜਾਇਆ ਕਰੇ...
ਦੋਸਤ ਡੱਡੂ ਬੜਾ ਖੁਸ਼ ਸੀ ਬਈ ਮੈਂ ਸਰਦਾਰ ਬਣ ਗਿਆ ਡੱਡਆਂ ਦਾ...

ਹੌਲੀ ਹੌਲੀ ਸੱਪ ਦੇ ਹਰ ਰੋਜ ਡੱਡੂ ਖਾਣ ਨਾਲ ਟੋਬੇ ਵਿਚ ਡੱਡੂ ਖਤਮ ਹੋ ਗਏ ਤਾਂ ਸੱਪ ਨੇ ਇਕ ਦਿਨ ਆਪਣੇ ਦੋਸਤ ਮਿੱਤਰ ਡੱਡੂ ਨੂੰ ਹੀ ਖਾਣਾ ਚਾਹਿਆ ਤਾਂ ਡੱਡੂ ਬੋਲਿਆ
"ਮੈਨੂੰ ਨਾ ਖਾ ਮੈ ਤਾਂ ਤੇਰਾ ਦੋਸਤ ਹਾਂ"

ਤਾਂ ਸੱਪ ਬੋਲਿਆ
"ਤੂੰ ਹੀ ਮੈਨੂੰ ਸਲਾਹ ਦਿੱਤੀ ਸੀ...
ਹੁਣ ਡੱਡੂਆਂ ਨੂੰ ਖਾਣ ਦੀ ਮੈਨੂੰ ਆਦਤ ਪੈ ਗਈ ਹੈ...
ਨਾਲੇ ਤੂੰ ਕੀ ਦੋਸਤੀ ਦੀ ਗੱਲ ਕਰਦਾ ਹੈਂ
ਤੂੰ ਤਾਂ ਆਪਣੀ ਕੌਮ ਨਾਲ ਧੋਖਾ ਕਰਿਆ...
ਸਰਦਾਰੀ ਲਈ,
ਜਥੇਦਾਰੀ ਲਈ,
ਨਾਲੇ ਸੱਪ ਨਾਲ ਯਾਰੀ ???
ਇਨਾਂ ਆਖ ਕੇ ਸੱਪ ਡੱਡੂ ਨੂੰ ਖਾ ਗਿਆ....

ਅੱਜ ਸਾਡੀ ਕੌਮ ਦੇ ਹਾਲਾਤ ਵੀ ਕੁਝ ਇਹੋ ਜਿਹੇ ਹੀ ਹਨ.....!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top