ਇਹ
ਗਲ 13 ਨਵੰਬਰ 2014 ਦੀ ਹੈ ਜਦੋਂ ਮੈਂ ਤੇ ਵੀਰ ਬਲਦੀਪ ਸਿੰਘ ਰਾਮੂੰਵਾਲੀਆ ਦਿੱਲੀ ਤੋਂ ਪੰਜਾਬ
ਨੂੰ ਆ ਰਹੇ ਸੀ। ਬਸ ਅੱਡੇ 'ਚੋਂ ਅਸੀਂ ਹਰਿਆਣਾ ਰੋਡਵੇਜ਼ ਦੀ ਬਸ 'ਚ ਇਹ ਸੋਚ ਕੇ ਚੜ
ਗਏ ਕਿ ਇਹ ਜਲਦੀ ਪਹੁੰਚਾ ਦੇਵੇਗਾ। ਸ਼ੰਭੂ ਬਾਰਡਰ (ਪੰਜਾਬ-ਹਰਿਆਣਾ ਬਾਰਡਰ) ਤੱਕ ਡਰਾਈਵਰ ਨੇ
ਬਸ ਕਾਫੀ ਤੇਜੀ ਨਾਲ ਵੀ ਲਿਆਂਦੀ। ਉਥੇ ਇਕ ਢਾਬੇ 'ਤੇ ਅਸੀਂ ਰੋਟੀ ਪਾਣੀ ਖਾਦਾ ਤੇ ਚਾਹ ਪੀ
ਪੀਤੀ। ਕੁੱਝ ਸਵਾਰੀਆਂ ਨੇ ਤੇ ਬਸ ਦੇ ਡਰਾਈਵਰ ਨੇ ਉਥੇ ਧੁੰਆਂ (ਸਿਗਰਟ) ਵੀ ਕਢਿਆ। ਪਰ ਬਸ ਜਦੋਂ
ਲੁਧਿਆਣੇ ਕੋਲ ਪਹੁੰਚੀ ਤਾਂ ਡਰਾਈਵਰ ਬਸ ਵਿਚ ਹੀ ਸਿਗਰਟ ਪੀਣ ਦੀ ਤਿਆਰੀ ਕਰਨ ਲੱਗਾ, ਤਾਂ ਵੀਰ
ਬਲਦੀਪ ਸਿੰਘ ਨੇ ਮੈਨੂੰ ਕਿਹਾ ਕੇ ਵੀਰ ਜੀ ਇਹ ਬਸ ਵਿੱਚ ਹੀ ਪੀਣ ਲੱਗਾ ਜੇ... ਮੈਂ ਕਿਹਾ ਅਸੀਂ
ਮਨਾ ਕਰ ਦਿੰਦੇ ਹਾਂ ਕਿ ਭਾਈ ਬਸ 'ਚ ਨਾ ਪੀ।
ਬਸ ਸਾਡੇ ਇਨੀ ਹੀ ਕਹਿਣ ਦੀ ਦੇਰ ਸੀ, ਕਿ ਬਸ ਡਰਾਈਵਰ ਤੇ ਕਡੰਕਟਰ ਭੁੜਕ ਪਏ, ਕਿ ਅਸੀਂ ਤਾਂ
ਬਸ 'ਚ ਹੀ ਪੀਵਾਂਗੇ... ਕੰਡਕਟਰ ਕਹਿੰਦਾ ਇਸ ਨੂੰ ਨੀਂਦ ਆ ਰਹੀ ਹੈ, ਤਾਂ ਕਰਕੇ ਪੀ ਰਿਹਾ
ਹੈ... ਅਸੀਂ ਕਿਹਾ ਅਗਰ ਨੀਂਦ ਆ ਰਹੀ ਹੈ ਤਾਂ ਮੂੰਹ ਧੋ ਲਵੇ... ਕੰਡਕਟਰ ਕਹਿੰਦਾ ਤੁਸੀਂ
ਪਿਛਲੀ ਸੀਟ 'ਤੇ ਚਲੇ ਜਾਉ... ਅਸੀਂ ਕਿਹਾ ਕਿਉਂ ਚਲੇ ਜਾਈਏ ਪਿਛਲੀ ਸੀਟ 'ਤੇ, ਜਦ ਕਿ ਗਲਤ
ਤੁਸੀਂ ਕਰ ਰਹੇ ਜੇ??? ਹੋਰ ਕੋਈ ਵੀ ਬਸ ਵਿੱਚ ਨਹੀਂ ਸੀ ਬੋਲ ਰਿਹਾ
ਸੀ, ਅਸੀਂ ਦੋਵੇਂ ਹੀ ਉਹਨਾਂ ਨਾਲ ਬਹਿਸ ਰਹੇ ਸੀ... ਫਿਰ ਅਸੀਂ ਕਿਹਾ ਕਿ
ਜੇ ਤੂੰ ਨਹੀਂ ਰਹਿ ਸਕਦਾ, ਤਾਂ ਬਸ ਰੋਕ ਕੇ ਉਤਰ ਕੇ ਪੀ ਲਾ...
ਨਾਲੇ ਏਦਾਂ ਦਾ ਕੋਈ ਰੂਲ ਵੀ ਨਹੀਂ ਹੈ, ਕਿ ਕੋਈ ਸਵਾਰੀ ਬਸ ਵਿਚ ਸਿਗਰਟ ਪੀਵੇ... ਫਿਰ ਤੂੰ
ਤਾਂ ਇਕ ਡਰਾਈਵਰ ਹੈਂ??? ਉਹ ਕਹਿੰਦਾ ਕਿ ਅਸੀਂ ਹਰਿਆਣਾ
ਵਿੱਚ ਬਸ ਵਿਚ ਹੀ ਪੀਂਦੇ ਹਾਂ... ਜਦੋਂ ਅਸੀਂ ਕਿਹਾ ਕਿ ਇਹ ਹਰਿਆਣਾ ਨਹੀਂ, ਪੰਜਾਬ ਹੈ, ਤਾਂ
ਉਸ ਦੀ ਅਸਲੀ ਸੋਚ ਬਾਹਰ ਆ ਗਈ, ਜਦੋਂ ਡਰਾਈਵਰ ਨੇ ਕੰਡਕਟਰ ਨੂੰ ਕਿਹਾ ਕਿ ਤੈਨੂੰ ਕਿੰਨੀ ਵਾਰ
ਕਿਹਾ ਹੈ ਕਿ ਇਹਨਾਂ (ਸਰਦਾਰਾਂ) ਨੂੰ ਬਸ 'ਚ ਨਾ ਚੜਾਇਆ ਕਰ... ਕੰਡਕਟਰ ਦਾ ਜੁਵਾਬ
ਸੀ "ਅਗੇ ਤੋਂ ਖਿਆਲ ਰੱਖੂੰਗਾ..."
ਇਹ ਸੀ ਉਹਨਾਂ ਦੀ ਮਾਨਸਿਕਤਾ ਸਰਦਾਰਾਂ (ਸਿੱਖਾਂ)
ਪ੍ਰਤੀ, ਹਾਲਾਂਕਿ ਬਸ ਉਹਨਾਂ ਦੀ ਨਿਜ਼ੀ ਨਹੀਂ ਸੀ, ਸਰਕਾਰੀ ਸੀ।
ਉਹਨਾਂ ਦੀ ਸਿੱਖਾਂ ਪ੍ਰਤੀ ਇਸ ਨਫਰਤ ਨੇ ਸਾਨੂੰ ਦੋਵਾਂ ਨੂੰ ਹੀ
1982 'ਚ ਹੋਈਆਂ ਏਸ਼ੀਅਨ ਗੇਮਾਂ ਵੇਲੇ ਇਹਨਾਂ ਹੀ ਹਰਿਆਣਵੀਆਂ ਦੀ ਪ੍ਰਗਟਈ ਗਈ ਇਸ ਨਫਰਤ ਭਰੀ
ਮਾਨਸਿਕਤਾ ਦਾ ਚੇਤੇ ਆ ਗਿਆ, ਕਿ ਕਿਵੇਂ ਇਹਨਾਂ ਨੇ ਉਸ ਵੇਲੇ ਆਪਣੀ ਸਿੱਖ ਨਫਰਤ ਨੂੰ ਬਾਹਰ
ਕੱਢਿਆ ਸੀ, ਜਦੋਂ ਹਰ ਸਿੱਖ ਨੂੰ ਹਰਿਆਣੇ ਵਿਚੋਂ ਦੀ ਜਾਂਦਿਆਂ, ਇਹਨਾਂ ਹੱਥੋਂ ਜ਼ਲਾਲਤ ਸਹਿਣੀ
ਪਈ ਸੀ, ਚਾਹੇ ਉਹ ਕੋਈ ਆਮ ਸਿੱਖ ਸੀ, ਜਾਂ ਇਸੇ ਭਾਰਤ ਲਈ ਆਪਣੀ ਜਾਨ ਜ਼ੋਖਮ 'ਚ ਪਾਉਣ ਵਾਲਾ
ਕੋਈ ਫੌਜ਼ੀ ਅਫਸਰ...
ਹੁਣ ਕਈ ਕਹਿਣਗੇ ਕਿ ਇਹ ਕੇਵਲ ਇਕ ਦੋ ਬੰਦਿਆਂ ਦੀ ਕਰਤੂਤ ਨੂੰ ਵਧਾ ਚੜਾ
ਕੇ ਦਸ ਰਿਹਾ ਹੈ... ਅਗਰ ਇਦਾਂ ਹੈ ਤੇ ਫਿਰ ਬਸ ਵਿਚੋਂ ਹੋਰ ਕੋਈ ਕਿਉਂ ਨਹੀਂ ਬੋਲਿਆ??? 1982
ਵਿਚ ਤਾਂ ਸਾਰਿਆਂ ਦੀ ਹੀ ਇਹੀ ਮਾਨਸਿਕਤਾ ਸੀ ਨਾ... ਉਸ ਦਿਨ ਸਾਨੂੰ ਆਪਣੇ ਦੇਸ਼ ਦੀ, ਆਪਣੇ
ਕੌੰਮੀ ਘਰ ਦੀ ਕਮੀ ਬੜੀ ਸ਼ਿਦਤ ਨਾਲ ਮਹਿਸੂਸ ਹੋਈ, ਕਿ ਅਗਰ ਸਾਡਾ ਵੀ ਆਪਣਾ ਦੇਸ਼ ਹੁੰਦਾ, ਤਾਂ
ਇਹ ਕੁਝ ਨਾ ਦੇਖਣਾ ਤੇ ਨਾ ਹੀ ਸਹਿਣਾ ਪੈਂਦਾ... ਨਾ ਹੀ ਕਿਸੇ 'ਚ ਇਨੀ ਹਿੰਮਤ ਹੀ ਹੋਣੀ
ਸੀ... ਹੁਣ ਕੋਈ 'ਹਿੰਦੂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ'
ਕਹਿਣ ਵਾਲਾ ਜੁਆਬ ਦੇਵੇਗਾ????