Share on Facebook

Main News Page

ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਲਈ ਇਕ ਸੁਨਹਰੀ ਮੌਕਾ
-: ਇੰਦਰਜੀਤ ਸਿੰਘ, ਕਾਨਪੁਰ

ਅੱਜ 13 Dec 2014 ਫੇਸਬੁਕ 'ਤੇ ਇਕ ਵੀਡੀਓ ਵੇਖੀ, ਜਿਸ ਵਿਚ ਟਕਸਾਲੀਆਂ ਨੇ ਪਿੰਡ ਜੋਧਪੁਰ ਵਿੱਚ ਇੱਕ ਮਿਸ਼ਨਰੀ ਪ੍ਰਚਾਰਕ ਨੂੰ ਸਟੇਜ 'ਤੇ ਬੋਲਣ ਨਹੀਂ ਦਿੱਤਾਦਾਸ ਨੇ ਇਸ ਗੈਰ ਸਿਧਾਂਤਕ ਵਰਤੀਰੇ ਦੀ ਨਿਖੇਧੀ ਕਰਦਿਆਂ ਉਸ ਪੋਸਟ ਹੇਠਾਂ ਲਿਖਿਆ, ਕਿ ਉਹ ਪ੍ਰਚਾਰਕ ਵੀ ਇਕ ਸਿੱਖ ਹੈ, ਅਤੇ ਹਰ ਸਿੱਖ ਨੂੰ ਇਹ ਪੂਰਾ ਅਧਿਕਾਰ ਹੈ, ਕਿ ਉਹ ਆਪਣੀ ਗਲ ਕਿਸੇ ਵੀ ਪੰਥਿਕ ਮੰਚ ਤੋਂ ਕਰ ਸਕਦਾ ਹੈ। ਉਸ ਪ੍ਰਚਾਰਕ ਨਾਲ ਇਹੋ ਜਹਿਆ ਵਰਤੀਰਾ ਟਕਸਾਲੀਆਂ ਨੂੰ ਨਹੀਂ ਸੀ ਕਰਨਾ ਚਾਹੀਦਾ। ਟਕਸਾਲ ਦੇ ਲੋਕੀਂ ਕੌਮ ਦੇ ਇਕਲੌਤੇ ਠੇਕੇਦਾਰ ਬਨਣ ਦੀ ਕੋਸ਼ਿਸ਼ ਨਾ ਕਰਨ। ਤਾਂ ਇਕ ਟਕਸਾਲੀ ਨੇ ਬੜੇ ਰੋਹ ਵਿਚ ਆ ਕੇ ਇਹ ਜਵਾਬ ਦਿੱਤਾ ਕਿ "ਹੁਣ ਗੱਲਾਂ ਕਰਨ ਵਾਲਿਆਂ ਦੀ ਨਹੀਂ, ਸ਼ਹਾਦਤ ਦੇਣ ਵਾਲਿਆਂ ਦੀ ਜ਼ਰੂਰਤ ਹੈ।"

ਕੁਝ ਦੇਰ ਤੱਕ ਤਾਂ ਮੈਂ ਉਸ ਦੀ ਇਸ ਗੱਲ 'ਤੇ ਗੌਰ ਕਰਦਾ ਰਿਹਾ, ਫਿਰ ਅਚਾਨਕ ਮੈਨੂੰ ਦਮਦਮੀ ਟਕਸਾਲ ਦੇ ਮੁੱਖੀ "ਹਰਨਾਮ ਸਿੰਘ ਧੁੰਮਾ" ਦਾ ਖਿਆਲ ਆ ਗਿਆ। ਕਿਉਂਕਿ "ਸ਼ਹਾਦਤ" ਵਾਲੀ ਸਲਾਹ ਦੇਣ ਵਾਲਾ ਉਹ ਵੀਰ ਵੀ ਟਕਸਾਲੀਆ ਹੀ ਸੀ। ਮੈਂ ਉਸ ਵੀਰ ਨੂੰ ਕਹਿਆ ਕਿ, "ਵੀਰਾ ਗੱਲ ਤਾਂ ਤੂੰ ਬਹੁਤ ਸਟੀਕ ਕਹਿ ਰਿਹਾ ਹੈਂ। "ਫਿਰ ਤੁਸੀਂ ਸਾਰੇ ਟਕਸਾਲੀਏ, ਇਹੋ ਜਹੀ ਸ਼ਹਾਦਤ ਲਈ, ਆਪਣੇ ਮੁੱਖੀ ਹਰਨਾਮ ਸਿੰਘ ਧੁੰਮਾਂ ਨੂੰ ਅੱਗੇ ਕਿਉਂ ਨਹੀਂ ਲਿਆਉਂਦੇ? ਕਿਉਂਕਿ ਕੌਮ ਦੇ ਪ੍ਰਤੀ ਉਸ ਦਾ ਯੋਗਦਾਨ ਤਾਂ ਅੱਜ ਤੱਕ ਸਿਫਰ ਹੈ। ਇਸੇ ਬਹਾਨੇ ਉਸਦਾ ਵੀ ਕੌਮ ਵਿੱਚ ਨਾਮ ਹੋ ਜਾਵੇਗਾ, ਤੇ ਦਮਦਮੀ ਟਕਸਾਲ, ਚੌਂਕ ਮਹਿਤਾ ਦੀ ਰੁੱਲ ਚੁਕੀ ਪੱਤ ਵੀ ਵਾਪਿਸ ਆ ਜਾਏਗੀ।" ਉਨ੍ਹਾਂ ਲੋਕਾਂ ਦਾ ਵੀ ਮੂੰਹ ਬੰਦ ਹੋ ਜਾਵੇਗਾ, ਜੋ ਧੁੰਮੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ।

ਕੌਮ ਵਿਚ ਹਮੇਸ਼ਾਂ ਇਸ ਸ਼ੱਕੀ ਕਿਰਦਾਰ ਵਾਲੇ ਬੰਦੇ ਨੂੰ ਗਲਤ ਨਜ਼ਰ ਨਾਲ ਹੀ ਵੇਖਿਆ ਜਾਂਦਾ ਰਿਹਾ ਹੈ। ਕੌਮ ਵਿੱਚ ਇਸ ਦਾ ਕੋਈ ਸਤਕਾਰ ਨਹੀਂ ਕਰਦਾ, ਸਿਵਾਏ ਬਾਦਲਕਿਆਂ ਦੇ। ਇਹ ਕੌਮ ਦੇ ਵਿਹੜੇ ਵਿੱਚ ਅੱਕ ਦੇ ਬੂਟੇ ਵਾਂਗੂ, ਪਤਾ ਨਹੀਂ ਕਦੋਂ ਅਤੇ ਕਿਵੇਂ ਉੱਗ ਆਇਆ, ਅਤੇ "ਸੰਤ" ਨਾਮ ਦਾ ਸਮਾਜ ਬਣਾ ਬੈਠਾ ? ਅੱਜ ਤੋਂ ਦਸ ਪੰਦ੍ਰ੍ਹਾਂ ਵਰ੍ਹੇ ਪਹਿਲਾਂ ਮੈਂ ਆਪਣੀ ਸਾਰੀ ਉਮਰ, ਸਿੱਖੀ ਵਿਚ "ਸੰਤ ਸਮਾਜ" ਨਾਮ ਦੇ ਕਿਸੇ ਟੋਲੇ ਦਾ ਨਾ ਨਹੀਂ ਸੀ ਸੁਣਿਆ। ਨਾਂ ਇਸ ਦੇ ਅੱਗੇ ਦਾ ਕੁਝ ਪਤਾ ਹੈ, ਨਾਂ ਇਸ ਦੀ ਪਿਛੋਕੜ ਦਾ ਹੀ ਕੁੱਝ ਪਤਾ ਹੈ, ਕਿ ਇਹ ਹੈ ਕੌਣ? ਨਾ ਤਾਂ ਇਹ ਕੋਈ ਵਿਦਵਾਨ ਹੈ, ਨਾ ਹੀ ਇਹ ਕੋਈ ਲਿਖਾਰੀ ਜਾਂ ਸਾਹਿਤਕਾਰ ਹੈ, ਨਾ ਹੀ ਇਸਨੇ ਕੋਈ ਐਸਾ ਪੰਥਿਕ ਕੰਮ ਹੀ ਅੱਜ ਤੱਕ ਕੀਤਾ, ਜਿਸ ਨਾਲ ਇਸਨੂੰ ਕੌਮ ਵਿੱਚ ਸਤਿਕਾਰ ਮਿਲ ਸਕੇ। ਇਹ ਅਹੁਦਾ ਇਸਨੂੰ ਕਿਸ ਕਰਕੇ ਮਿਲਿਆ, ਇਸ ਦਾ ਵੀ ਕੋਈ ਪਤਾ ਨਹੀਂ। ਇਸਨੂੰ ਤਾਂ ਅਖੌਤੀ ਦਸਮ ਗ੍ਰੰਥ ਬਾਰੇ ਵੀ ਕੋਈ ਗਿਆਨ ਨਹੀਂ ਹੈ। ਕਦੀ ਕਹਿੰਦਾ ਹੈ ਕਿ ਇਸ ਗ੍ਰੰਥ ਦੇ 1134 ਪੰਨੇ ਗੁਰੂ ਕ੍ਰਿਤ ਨਹੀਂ ਹਨ, ਅਤੇ ਦੂਜੇ ਦਿਨ ਹੀ ਇਹ ਮੁੱਕਰ ਜਾਂਦਾ ਹੇ। ਕੋਈ ਕਹਿੰਦਾ ਹੈ ਇਹ ਬਾਦਲ ਦਾ ਗੱੜਵਈ ਹੈ। ਕੋਈ ਇਸ ਨੂੰ ਆਰ.ਐਸ.ਐਸ. ਦਾ ਅਜੈਟ ਕਹਿੰਦਾ ਹੈ। ਕੋਈ ਇਸਨੂੰ ਕੌਮ ਦਾ ਗੱਦਾਰ ਕਹਿੰਦਾ ਹੈ। ਕੋਈ ਕਹਿੰਦਾ ਹੈ ਕਿ ਇਹ ਆਰ.ਐਸ.ਐਸ. ਦਾ ਸਿੱਖ ਕੌਮ ਵਿੱਚ ਘੂਸਪੈਠੀਆ ਹੈ। ਨਾਨਕ ਸ਼ਾਹੀ ਕੈਲੰਡਰ ਨੂੰ ਕਤਲ ਕਰਵਾਉਣ ਵਿੱਚ ਵੀ ਇਸ ਦਾ ਬਹੁਤ ਵੱਡਾ ਹੱਥ ਹੈ। ਇਹ ਸਭ ਕੁਝ ਮੈਂ ਨਹੀਂ ਕਹਿ ਰਿਹਾ, ਇਹੋ ਜਹੀਆਂ ਖਬਰਾਂ ਇਸ ਬਾਰੇ ਅਕਸਰ ਅਖਬਾਰਾਂ ਵਿਚ ਵੀ ਛਪਦੀਆਂ ਰਹਿੰਦੀਆ ਹਨ, ਜਿਨ੍ਹਾਂ ਦੀਆਂ ਕਤਰਨਾਂ ਦਾਸ ਇਸ ਲੇਖ ਨਾਲ ਵੀ ਲਾ ਰਿਹਾ ਹੈ।

ਉਸ ਦਸਮ ਗ੍ਰੰਥੀਏ ਅਤੇ ਟਕਸਾਲੀ ਵੀਰ ਨੂੰ ਮੈਂ ਇਕ ਗੱਲ ਹੋਰ ਕਹੀ, ਕਿ ਅਜੋਕੇ ਟਕਸਾਲੀਆਂ ਦਾ ਤਾਂ ਇਹ ਇਤਿਹਾਸ ਬਣਦਾ ਜਾ ਰਿਹਾ ਹੈ, ਕਿ ਤੁਸੀ ਬਾਦਲਕਿਆਂ ਦੀ ਟਾਸਕ ਫੋਰਸ ਤੋਂ ਅਲਾਵਾ ਕੁਝ ਵੀ ਨਹੀਂ ਰਹਿ ਗਏ ਹੋ। ਤੁਸੀ ਤਾਂ ਪੁਰਾਤਨ ਟਕਸਾਲੀ ਸ਼ਖਸ਼ੀਅਤਾਂ ਅਤੇ ਟਕਸਾਲ ਦੇ ਗੌਰਵ ਮਈ ਇਤਿਹਾਸ ਨੂੰ ਹੀ ਮਿੱਟੀ ਵਿਚ ਰੋਲ ਕੇ ਰੱਖ ਦਿਤਾ ਹੈ।

ਵੀਰੋ ! ਤੁਸੀਂ ਮੇਰੀ ਗੱਲ ਨੂੰ ਭਾਵੇਂ ਹਾਸੇ ਵਿੱਚ ਉਡਾ ਦਿਉ, ਲੇਕਿਨ ਹਰਨਾਮ ਸਿੰਘ ਧੁੰਮਾਂ ਲਈ ਇਹ ਇਕ ਸੁਨਹਰੀ ਮੌਕਾ ਹੈ। ਅੱਜ ਭਾਈ ਗੁਰਬਖਸ਼ ਸਿੰਘ ਵਰਗਾ ਇਕ ਸਿੱਧਾ ਸਾਧਾ ਇਨਸਾਨ, ਦੂਜੀ ਵਾਰ ਭੁੱਖ ਹੜਤਾਲ 'ਤੇ ਬੈਠਾ ਹੈ, ਤੇ ਕੌਮ ਲਈ ਆਪਣਾ ਜੀਵਨ ਦਾਅ 'ਤੇ ਲਾ ਰਿਹਾ ਹੈ। ਭਾਈ ਗੁਰਬਖਸ਼ ਸਿੰਘ ਆਪ ਵੀ ਟਕਸਾਲੀ ਸੋਚ ਵਾਲੇ ਹਨ ਅਤੇ ਉਹ ਟਕਸਾਲੀ ਹੀ ਸਨ, ਜਿਨ੍ਹਾਂ ਨੇ ਬਾਦਲਕਿਆਂ ਦੇ ਕਹਿਣ 'ਤੇ, ਇਨ੍ਹਾਂ ਦੀ 47 ਦਿਨ ਪੁਰਾਨੀ ਭੁੱਖ ਹੜਤਾਲ ਖਤਮ ਕਰਵਾ ਕੇ ਉਨ੍ਹਾਂ ਦੀ ਮੂਵਮੇਂਟ ਨੂੰ ਕਿਧਰੇ ਦਾ ਨਹੀਂ ਸੀ ਛੱਡਿਆ।

ਇਨ੍ਹਾਂ ਟਕਸਾਲੀਆਂ ਨੂੰ ਅਤੇ ਹਰਨਾਮ ਸਿੰਘ ਧੁੰਮਾਂ ਨੂੰ ਹੁਣ ਇਹ ਚਾਹੀਦਾ ਹੈ ਕਿ ਭਾਈ ਗੁਰਬਖਸ਼ ਸਿੰਘ ਜੀ ਦੀ ਭੁੱਖ ਹੜਤਾਲ ਤੁੜਵਾ ਕੇ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਨੂੰ ਇਹ ਸੇਵਾ ਦੇ ਦੇਣ। ਇਸ ਨਾਲ ਕੌਮ ਦਾ ਵੀ ਭਲਾ ਹੋ ਜਾਵੇਗਾ, ਤੇ ਹਰਨਾਮ ਸਿੰਘ ਧੁੰਮੇ ਦਾ ਸ਼ੱਕੀ ਕਿਰਦਾਰ, ਇਕ ਪੰਥਿਕ ਸੋਚ ਵਾਲੇ ਕਿਰਦਾਰ ਵਿੱਚ ਤਬਦੀਲ ਹੋ ਜਾਵੇਗਾ। ਜੇ ਧੁੰਮੇ ਦੀ ਭੂੱਖ ਹੜਤਾਲ ਨਾਲ ਜੇਲ੍ਹਾਂ ਵਿਚ ਬੰਦ ਸਿੱਖ ਰਿਹਾ ਹੋ ਗਏ, ਤਾਂ ਕੌਮ ਦਾ ਵੀ ਭਲਾ ਹੋ ਜਾਵੇਗਾ। ਤੇ ਜੇ ਇਹ ਭੁੱਖ ਹੜਤਾਲ ਵਿਚ ਅਕਾਲ ਚਲਾਣਾ ਕਰ ਗਿਆ, ਤਾਂ ਇਸ ਦੀ ਗਿਣਤੀ ਵੀ ਸ਼ਹੀਦਾਂ ਵਿਚ ਹੋਣ ਲੱਗ ਪਵੇਗੀ। ਟਕਸਾਲੀਆਂ ਨੂੰ ਚਾਹੀਦਾ ਹੈ ਕਿ ਧੁੰਮੇ ਨੂੰ ਇਹ ਸਲਾਹ ਦੇਣ ਕਿ ਇਹ ਸੁਨਹਿਰੀ ਮੌਕਾ ਫਿਰ ਉਸਦੇ ਹੱਥ ਲੱਗੇ ਨਾ ਲੱਗੇ, ਇਸ ਲਈ ਭਾਈ ਗੁਰਬਖਸ਼ ਦੀ ਥਾਂ 'ਤੇ ਇਸਨੂੰ ਬਿਠਾ ਦਿੱਤਾ ਜਾਣਾ ਚਾਹੀਦਾ ਹੇ। ਇਹੋ ਜਹੇ ਬੰਦਿਆਂ ਦੇ ਮਰਣ ਨਾਲ ਕੌਮ ਦਾ ਕੋਈ ਨੁਕਸਾਨ ਵੀ ਨਹੀਂ ਹੋਣਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top