Share on Facebook

Main News Page

ਸਿੱਖ ਜਵਾਨੀ ਨੂੰ ਸਿੱਖ ਹਿਤਾਂ ਲਈ ਜੂਝਣ ਵਾਲੀਆਂ ਧਿਰਾਂ ਨਾਲੋਂ ਪਰੇ ਕਰਕੇ, ਐਂਟੀ-ਸਿੱਖ ਤਾਕਤਾਂ ਦੀ ਝੋਲੀ ਵਿਚ ਪਾਇਆ ਜਾ ਰਿਹਾ ਹੈ
-: ਸਰਬਜੀਤ ਸਿੰਘ ਘੁਮਾਣ

20-21 ਸਾਲ ਦੀ ਉਮਰ ਵਿਚ ਹੀ ਆਰ.ਐਸ.ਐਸ. ਦੇ ਹੱਥ ਚੜ ਗਿਆ ਹੈ। ਇਸ ਉਮਰ ਦੇ ਹੋਰ ਕਈਆਂ ਨੂੰ ਮਗਰ ਲਾਓ, ਇਹੋ ਜਿਹੇ ਹੋਰ ਹਜ਼ਾਰਾਂ ਸਿੱਖ ਬੱਚੇ ਅਗਲਿਆਂ ਨੇ ਪੱਟ ਲਏ ਨੇ-ਸਿੱਖੋ ਸੰਭਲੋ! ਸਾਡੇ ਨਿਆਣਿਆਂ ਨੂੰ ਸਿਆਸੀ ਚਸਕਾ ਲਾਕੇ, ਚੌਧਰਾਂ ਦਾ 'ਚੋਗਾ" ਪਾਕੇ, ਇਹ ਲੋਕ ਸਿੱਖਾਂ ਦੇ ਵਿਚੋਂ ਹੀ ਸਿੱਖ-ਵਿਰੋਧੀ ਲੋਕਾਂ ਦੀ ਫੌਜ ਖੜੀ ਕਰਨ ਜਾ ਰਹੇ ਹਨ।

ਹਿੰਦੂਤਵੀ ਤਾਕਤਾਂ ਦੀਆਂ ਸਿੱਖ-ਵਿਰੋਧੀ ਸਾਜਿਸ਼ਾਂ ਨੂੰ ਜਿਸ ਜਵਾਨੀ ਨੇ ਠੱਲਣਾ ਸੀ, ਉਹ ਇਹੀ ਜਵਾਨੀ ਹੈ, ਜਿਹੜੀ ਹੁਣ ਸਿਆਸੀ ਚੌਧਰਾਂ ਦੀ ਪੱਟੀ ਕੁਰਾਹੇ ਪੈ ਰਹੀ ਹੈ। ਇੱਕ ਨਵਜੋਤ ਸਿਧੂ ਨੂੰ ਕਲਪਦੇ ਹੋ, ਹੋਰ ਹਜ਼ਾਰਾਂ ਪੈਦਾ ਹੋਣਗੇ, ਜਿਹੜੇ ਕਰਤੂਤਾਂ ਕਰ ਕਰ ਸਿੱਖਾਂ ਨੂੰ ਚਿੜਾਇਆ ਕਰਨਗੇ!

ਕਈ ਕਹਿਣਗੇ ਕਿ ਸਿੱਖ ਕੁੱਝ ਕਰਦੇ ਨਹੀਂ, ਭਰਾਵੋ ! ਬੇਅੰਤ ਪੰਥਕ ਸੋਚ ਵਾਲੀਆਂ ਸਿੱਖ ਸੰਸਥਾਂਵਾਂ ਸਰਗਰਮ ਹਨ, ਪਰ ਉਨ੍ਹਾਂ ਦਾ ਅਕਸ, ਪ੍ਰਭਾਵ ਤੇ ਟੌਹਰ "ਉਹੋ ਜਿਹੀ ਨਹੀਂ ਜਿਹੋ-ਜਿਹੀ ਬਾਦਲਕਿਆਂ, ਭਾਜਪਾ, ਕਾਂਗਰਸ ਵਰਗੀਆਂ ਜਮਾਤਾਂ ਵਿਚ ਜਾਕੇ ਬਣਦੀ ਐ। ਉਧਰ ਤਾਂ ਉਹੀ ਜਾਂਦਾ, ਜਿਸ ਅੰਦਰ ਪੰਥ ਦਾ ਜ਼ਜ਼ਬਾ ਹੁੰਦਾ। ਭਾਰਤੀ ਸਿਸਟਮ ਦਾ ਸਾਰਾ ਜ਼ੋਰ ਉਨ੍ਹਾਂ ਧਿਰਾਂ ਨੂੰ ਲੀਹੋਂ ਲਾਹੁਣ ਤੇ ਪ੍ਰਭਾਵਹੀਣ ਕਰਨ 'ਤੇ ਲੱਗਾ ਰਹਿੰਦਾ। ਜਾਂ ਤਾਂ ਮੀਡੀਆ ਵਿੱਚ ਉਨਾਂ ਸੰਸਥਾਂਵਾਂ ਦੀ ਗੱਲ ਨਹੀਂ ਹੁੰਦੀ ਜਾਂ ਨਾਂਹਵਾਚਕ ਹੁੰਦੀ ਹੈ।

ਪੰਥਕ ਤੌਰ 'ਤੇ ਵਿਚਰਦੇ ਕਿਸੇ ਗੁਰਸਿੱਖ ਦੀ ਕਦੇ ਵੀ ਐਂ ਅਖਬਾਰ ਵਿਚ ਟਿਕਾਕੇ "ਵੱਡੀ ਸਾਰੀ ਖਬਰ" ਨਹੀਂ ਲੱਗਦੀ। ਉਪਰੋਂ ਸਾਡੇ ਸਿੱਖ ਸਮਾਜ ਵਿੱਚ ਵੀ ਉਨਾਂ ਨੂੰ ਹੀ ਨਿਸ਼ਾਨਾ ਬਣਾਕੇ ਨਿੰਦਿਆ ਜਾਂਦਾ। ਸਾਥ ਦੇਣ ਦੀ ਥਾਂ ਉਨ੍ਹਾਂ ਬਾਰੇ ਇਹ ਪ੍ਰਭਾਵ ਬਣਾਇਆ ਜਾਂਦਾ ਕਿ ਇਹ ਪੰਥਕ ਸੋਚ ਵਾਲੇ ਤਾਂ 'ਪੁਆੜੇ-ਪਾਊ" ਲੋਕ ਹਨ। ਹਰ ਪਿੰਡ, ਗਲੀ, ਮੁਹਲੇ, ਕਸਬੇ, ਸ਼ਹਿਰ ਵਿੱਚ ਤੁਹਾਨੂੰ ਐਹੋ ਜਿਹੇ ਸਿੱਖ ਨੌਜਵਾਨ ਮਿਲ ਜਾਣਗੇ, ਜਿਹੜੇ ਪੰਥਕ ਸੋਚ ਰੱਖਦੇ ਹੋਣਗੇ, ਪਰ ਉਨ੍ਹਾਂ ਦਾ ਪ੍ਰਭਾਵ ਉਹੋ ਜਿਹਾ ਨਹੀਂ ਹੋਵੇਗਾ, ਜਿਹੋ ਜਿਹਾ ਪ੍ਰਭਾਵ ਕਿਸੇ ਸਿਆਸੀ ਜਮਾਤ ਨਾਲ ਜੁੜੇ ਉਨ੍ਹਾਂ ਦੀ ਉਮਰ ਦੇ ਜਵਾਨ ਦਾ ਹੁੰਦਾ!

ਪੰਥਕ ਸੋਚ ਵਾਲਿਆਂ ਦੀ ਗੱਲ ਸੁਨਣ ਦੀ ਲੋਕ ਉਹ 'ਪਹੁੰਚ' ਵਾਲੇ ਦੀ ਗੱਲ ਸੁਣਦੇ ਹਨ। ਜਿਵੇਂ ਇਹ ਜਵਾਨ 'ਅਮਰਜੀਤ ਸਿੰਘ ਸੰਧੂ" ਹੈ, ਇਸਦੇ ਗਲੀ-ਗਵਾਂਢ ਜੋ ਵੀ ਪੰਥਕ ਸੋਚ ਵਾਲਾ ਹੋਵੇਗਾ, ਪੂਰਾ ਸਿਸਟਮ ਉਸਨੂੰ ਹਰ ਤਰਾਂ ਛੁਟਿਆ ਰਿਹਾ ਹੋਵੇਗਾ, ਪਰ ਇਸਨੂੰ ਵਡਿਆ ਰਿਹਾ ਹੋਵੇਗਾ! ਇੰਝ "ਟਰੈਪਡ" ਕਰਕੇ, ਜਾਲ ਵਿੱਚ ਫਸਾਕੇ ਸਿੱਖ ਜਵਾਨੀ ਨੂੰ ਸਿੱਖ ਹਿਤਾਂ ਲਈ ਜੂਝਣ ਵਾਲੀਆਂ ਧਿਰਾਂ ਨਾਲੋਂ ਪਰੇ ਕਰਕੇ, ਐਂਟੀ-ਸਿੱਖ ਤਾਕਤਾਂ ਦੀ ਝੋਲੀ ਵਿਚ ਪਾਇਆ ਜਾ ਰਿਹਾ ਹੈ। ਬਹੁੜੀ ਕਲਗੀ ਵਾਲਿਆ!


ਜਿਹੜੇ ਨੌਜਵਾਨ ਵੀਰ ਬੀ.ਜੇ.ਪੀ ਪਾਰਟੀ ਦੀਆਂ ਸਿੱਖ ਵਿਰੋਧੀ ਨੀਤੀਆਂ ਤੋਂ ਅੱਣਜਾਣ ਕਾਰਨ ਬੀ.ਜੇ.ਪੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਤੇ ਉਹ ਨੌਜਵਾਨ ਵੀਰ ਜਰੂਰ ਪੱੜ ਲੈਣ
-: ਮੱਖਣ ਸਿੰਘ ਗਿੱਲ

(1) 1951 ਵਿੱਚ ਭਾਜਪਾ ਨੇ ਜੰਨਸੰਘ ਦੇ ਰੂਪ ਵਿੱਚ ਪੰਜਾਬੀ ਬੋਲ ਦਾ ਵਿਰੋਧ ਕੀਤਾ ਸੀ, ਤੇ 15 ਅਗਸਤ 1961 ਨੂੰ ਮਾਸ਼ਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਮਰਨ ਵਰਤ ਰੱਖਿਆ ਸੀ, ਤੇ ਇਸ ਦੇ ਉੱਲਟ ਤੁਹਾਡੀ ਭਾਜਪਾ ਨੇ ਜਨਸੰਘ ਦੇ ਰੂਪ ਵਿਚ 20 ਅਗਸਤ 1961 ਨੂੰ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਮਰਨ ਵਰਤ ਰੱਖਿਆ ਸੀ,----ਕਿਉਂ----?

(2) ਧਰਮ ਯੁੱਧ ਮੋਰਚੇ ਦੌਰਾਨ ਲੌਂਗੋਵਾਲ ਨੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਕਰਾਰ ਦੇਣ ਦੀ ਮੰਗ ਕੀਤੀ ਸੀ, ਤੇ ਇਸ ਮੰਗ ਦੇ ਵਿਰੋਧ ਵਿੱਚ ਤੁਹਾਡੀ ਭਾਜਪਾ ਨੇ ਡਾਂਗਾ ਤੇ ਸਿਗਰਟ, ਬੀੜੀਆਂ ਦੇ ਬੰਡਲ ਬੰਨ੍ਹ ਕੇ ਅੰਮ੍ਰਿਤਸਰ ਸ਼ਹਿਰ ਵਿਚ ਜਲੂਸ ਕੱਢਿਆ ਸੀ, ਜਿਸ ਦੀ ਅਗਵਾਈ ਭਾਜਪਾ ਦਾ ਜਿਲਾ ਪਰਧਾਨ ਹਰਬੰਸ ਲਾਲ ਕਰ ਰਿਹਾ ਸੀ, ਇਸ ਹਰਬੰਸ ਲਾਲ ਨੇ ਹੀ ਰੇਲਵੇ ਸਟੇਸ਼ਨ ਤੇ ਲੱਗੇ ਦਰਬਾਰ ਸਾਹਿਬ ਦੇ ਮਾਡਲ 'ਤੇ ਲੱਤ ਮਾਰ ਕੇ ਭੰਨ-ਤੋੜ ਕੀਤੀ ਸੀ, ਇੱਥੇ ਹੀ ਬਸ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਦੀ ਤਸਵੀਰ ਦੇ ਮੂੰਹ 'ਤੇ ਬਲਦੀ ਹੋਈ ਸਿਗਰਟ ਚਿਪਕਾਈ ਸੀ,----ਕਿਉਂ----?

(3) ਇਸੇ ਬੱਕਰੀ ਦੇ ਮੂੰਹ ਵਾਲੇ ਅਡਵਾਨੀ ਨੇ 2 ਅਗਸਤ 1984 ਦੇ ਟਾਈਮਜ਼ ਆਫ ਇੰਡੀਆ ਅਖਬਾਰ ਵਿੱਚ ਬਿਆਨ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੀ ਸੀ, ਤੇ ਇਸੇ ਅਡਵਾਨੀ ਨੇ 19 ਅਗਸਤ 1984 ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਫਿਰਕੂ ਪਾਰਟੀ ਐਲਾਨਣ ਅਤੇ ਇਲੈਕਸ਼ਨ ਲੜਣ ਅਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ,----ਕਿਉਂ----?

(4) 22 ਮਾਰਚ 2001 ਨੂੰ ਪੰਜਾਬ ਵਿਧਾਨ ਸਭਾ ਵਿੱਚ ਦਰਬਾਰ ਸਾਹਿਬ 'ਤੇ ਹੋਏ ਫੌਜ਼ੀ ਹਮਲੇ ਵਿਰੁੱਧ ਮਤਾ ਪੇਸ਼ ਕੀਤਾ ਗਿਆ ਤੇ ਇਸ ਭਾਜਪਾ ਦੇ ਲੰਡਰ ਸਾਰੇ ਐਮ.ਐਲ.ਏ ਵਿਧਾਨ ਸਭਾ ਵਿੱਚੋਂ ਗੈਰ ਹਾਜ਼ਿਰ ਹੋ ਗਏ ਸੀ,----ਕਿਉਂ----?

ਬਾਕੀ ਹੋਰ ਵੀ ਜੋ ਬੀ.ਜੇ.ਪੀ ਦੀਆਂ ਸਿੱਖ ਵਿਰੋਧੀ ਕਰਤੂਤਾਂ ਹਨ, ਉਨ੍ਹਾਂ ਨੂੰ ਵਿਸਥਾਰ ਨਾਲ ਕੌਮ ਦੇ ਨੌਜਵਾਨਾਂ ਨੂੰ ਜਾਣੂ ਕਰਵਾਇਆ ਜਾਵੇਗਾ, ਤੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਆਰ.ਐਸ.ਐਸ ਦੇ ਸਿਆਸੀ ਵਿੰਗ ਬੀ.ਜੇ.ਪੀ ਪਾਰਟੀ ਜੋ ਸਿੱਖਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੀ, ਉਹਨਾਂ ਨੇ ਹੁਣ ਸਿੱਖਾਂ ਨੂੰ ਮੱਤਲਬ ਘੱਟ ਗਿੱਣਤੀਆਂ ਦਾ ਕਤਲ ਕਰਨ ਲਈ ਤੇ ਘੱਟ ਗਿੱਣਤੀਆਂ ਵਿੱਚੋਂ ਸਿੱਖਾਂ ਨੂੰ ਮੋਹਰਾ ਬਣਾ ਕੇ ਸਿੱਖਾਂ ਨੂੰ ਮਰਵਾਉਣ ਲਈ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਰਹੇ ਹਨ, ਇਨ੍ਹਾਂ ਲੋਕਾਂ ਦੀਆਂ ਚਾਲਾਂ ਤੋਂ ਬੱਚਣ ਦੀ ਲੌੜ ਹੈ। ਨੌਜਵਾਨ ਵੀ ਅਹੁੱਦਿਆਂ ਦੇ ਲਾਲਚ ਵਿੱਚ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਨਾ ਮਾਰਨ, ਇਹੀ ਅਪੀਲ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top