Share on Facebook

Main News Page

ਮਨੁੱਖਤਾ ਲਈ ਬੇਹੱਦ ਸ਼ਰਮਨਾਕ ਅਤੇ ਦੁਖਦਾਈ – ਪਾਕਿਸਤਾਨ ‘ਚ ਪੇਸ਼ਾਵਰ ਦੇ ਆਰਮੀ ਸਕੂਲ ‘ਚ ਅੱਤਵਾਦੀ ਹਮਲਾ, 126 ਤੋਂ ਵੱਧ ਮੌਤਾਂ
   

ਪੇਸ਼ਾਵਰ, 16 ਦਸੰਬਰ (ਏਜੰਸੀ): ਉੱਤਰ-ਪੱਛਮੀ ਪਾਕਿਸਤਾਨ ਦੇ ਪੇਸ਼ਾਵਰ ‘ਚ ਸੈਨਿਕਾਂ ਦੁਆਰਾ ਸੰਚਾਲਿਤ ਇਕ ਸਕੂਲ ‘ਤੇ ਅੱਜ ਸਵੇਰੇ ਹੋਏ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ‘ਚ ਹੁਣ ਤੱਕ 100 ਤੋਂ ਵੱਧ ਬੱਚਿਆਂ ਸਮੇਤ 126 ਤੋਂ ਵੱਧ ਮੌਤਾਂ ਹੋ ਗਈਆਂ ਹਨ।

ਉੱਤਰ ਪੱਛਮੀ ਪ੍ਰਾਂਤ ਖੈਬਰ-ਪਖਤੂਨਵਾ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਮਾਰੇ ਗਏ ਲੋਕਾਂ ‘ਚ ਦੋ ਅਧਿਆਪਕ ਵੀ ਸ਼ਾਮਲ ਹਨ। ਵੈਸੇ , ਅੱਤਵਾਦੀਆਂ ਨਾਲ ਮੁਕਾਬਲੇ ਲਈ ਸੈਨਾ ਦੇ ਜਵਾਨ ਸਕੂਲ ‘ਚ ਦਾਖਲ ਹੋ ਚੁੱਕੇ ਹਨ।

ਖ਼ਬਰਾਂ ਮੁਤਾਬਿਕ ਹਮਲੇ ਦੀ ਜਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨੇ ਲਈ ਹੈ ਅਤੇ ਕਿਹਾ ਹੈ ਕਿ ਉਸ ਨੇ ਆਪਣੇ ਅੱਤਵਾਦੀਆਂ ਨੂੰ ਵੱਡੇ ਵਿਦਿਆਰਥੀਆਂ ਨੂੰ ਗੋਲੀ ਮਾਰਨ ਦੇ ਆਦੇਸ਼ ਦਿੱਤੇ ਸਨ, ਛੋਟੇ ਬੱਚਿਆਂ ਨੂੰ ਨਹੀਂ।

ਤਾਲਿਬਾਨ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇਹ ਵੀ ਕਿਹਾ ਕਿ ਇਹ ਹਮਲਾ ਅਫਗਾਨ ਸਰਹੱਦ ਦੇ ਨਜ਼ਦੀਕ ਉਤਰੀ ਵਜੀਰਿਸਤਾਨ ‘ਚ ਅੱਤਵਾਦੀਆਂ ਖਿਲਾਫ ਪਾਕਿਸਤਾਨੀ ਸੈਨਾ ਦੀ ਕਾਰਵਾਈ ਦੇ ਜਵਾਬ ‘ਚ ਕੀਤਾ ਗਿਆ ਹੈ।

 


ਜਿਵੇਂ ਦੋ ਕੁ ਦਿਨ ਪਹਿਲਾਂ ਲਿਖਿਆ ਗਿਆ ਸੀ ਕਿ "ਆਤੰਕੀਆਂ ਦਾ ਕੋਈ ਧਰਮ ਨਹੀਂ ਹੁੰਦਾ", ਇਹੀ ਕੁੱਝ ਇਥੇ ਹੋਇਆ ਹੈ। ਹੈ ਕੋਈ ਇਨ੍ਹਾਂ ਆਤੰਕੀਆਂ ਦਾ ਦੀਨ ਮਜ੍ਹਬ... ਕਿਸੀ ਮਨੁੱਖ ਨੂੰ ਮਾਰਨਾ ਹੀ ਗਲਤ ਹੈ, ਤੇ ਉਹ ਵੀ ਬੱਚਿਆਂ ਨੂੰ???? ਮਨੁੱਖਤਾ ਲਈ ਬੇਹੱਦ ਸ਼ਰਮਨਾਕ ਅਤੇ ਦੁੱਖਦਾਈ ਹੈ, ਇਹ ਲੋਕ ਕਿਸੇ ਵੀ ਧਰਮ ਦੇ ਨਹੀਂ, ਸਿਰਫ ਆਤੰਕੀ ਹਨ। ਅਕਾਲਪੁਰਖ ਇਸ ਸਮੇਂ 'ਚ ਇਨ੍ਹਾਂ ਸਾਰੇ ਪਰਿਵਾਰਾਂ ਨੂੰ ਹਿੰਮਤ ਅਤੇ ਬਲ ਬਖਸ਼ੇ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top