Share on Facebook

Main News Page

ਭੋਪਾਲ ਦੀ ਜਾਗਰੂਕ ਸੰਗਤ ਨੇ ਆਰ.ਐਸ.ਐਸ ਦੇ ਗੁਲਾਮ, ਪ੍ਰਧਾਨ ਦਲੀਪ ਸਿੰਘ ਵਿੱਰੁਧ ਵਿਰੋਧ ਪ੍ਰਦਰਸ਼ਨ ਕੀਤਾ

16 ਦਸੰਬਰ 2014, ਭੋਪਾਲ (ਇੰਦਰਜੀਤ ਸਿੰਘ, ਕਾਨਪੁਰ): ਭੋਪਾਲ ਦੀ ਜਾਗਰੂਕ ਅਤੇ ਸੁਚੇਤ ਸੰਗਤ ਨੇ ਗੁਰਦੁਆਰਾ ਨਾਨਕਸਰ, ਹਮੀਦੀਆ ਰੋਡ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਲੀਪ ਸਿੰਘ ਦੇ ਪੁਤਲੇ ਨੂੰ ਖੋਤੇ 'ਤੇ ਬਿਠਾ ਕੇ, ਉਸ ਦਾ ਜਲੂਸ ਕੱਢਿਆ ਅਤੇ ਸਰੇਬਾਜ਼ਾਰ ਉਸ ਨੂੰ ਜੁਤੀਆਂ ਮਾਰ ਮਾਰ ਕੇ ਅੱਗ ਦੇ ਹਵਾਲੇ ਕਰ ਦਿਤਾ। ਭੋਪਾਲ ਦੀਆਂ ਸੰਗਤਾਂ ਨੇ ਇਹ ਰੋਸ਼ ਮਾਰਚ ਭੋਪਾਲ ਦੀਆਂ ਸੜਕਾਂ 'ਤੇ ਕੱਢਿਆ ਅਤੇ ਇਸ ਪ੍ਰਧਾਨ, ਅਤੇ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਵਿਰੋਧ ਕਰਦਿਆਂ ਇਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ।

ੋਪਾਲ ਦੇ ਇਕ ਨੌਜੁਆਨ ਵੀਰ ਸਰਦਾਰ ਕੰਵਲਜੀਤ ਸਿੰਘ ਨੇ ਟੇਲੀਫੋਨ 'ਤੇ ਇਸ ਗਲ ਦੀ ਪੂਰੀ ਜਾਣਕਾਰੀ ਦਿੰਦਿਆਂ ਦਸਿਆ ਕਿ ਦਲੀਪ ਸਿੰਘ ਨਾਮ ਦਾ ਇਹ ਪ੍ਰਧਾਨ ਆਰ.ਐਸ.ਐਸ. ਨਾਲ ਰਲਿਆ ਹੋਇਆ ਹੈ ਅਤੇ ਅਪਣੀ ਚੌਧਰ ਲਈ ਇਸਨੇ ਆਰ.ਐਸ.ਐਸ ਦੇ ਖਾਕੀ ਕੱਛੇ ਵਾਲਿਆਂ ਦਾ ਮਾਰਚ ਗੁਰਦੁਆਰਾ ਗ੍ਰਾਉਂਡ ਵਿੱਚ ਕਰਵਾਇਆ। ਇਸ ਪ੍ਰਧਾਨ ਨੇ ਇਨ੍ਹਾਂ ਖਾਕੀ ਕੱਛਾ ਧਾਰੀਆਂ ਲਈ ਗੁਰੂ ਦੀ ਗੋਲਕ ਵਿਚੋਂ ਲੰਗਰ ਅਤੇ ਚਾਹ ਪਾਣੀ ਦਾ ਇੰਤਜਾਮ ਵੀ ਕੀਤਾ ਹੋਇਆ ਸੀ।

ਇਹ ਗਲ ਜਦੋਂ ਭੋਪਾਲ ਦੀ ਸੰਗਤ ਨੂੰ ਪਤਾ ਲੱਗੀ ਤਾਂ ਇਸ ਦਾ ਵਿਰੋਧ ਕਰਨ ਲਈ ਭੋਪਾਲ ਦੀ ਸੁਚੇਤ ਸੰਗਤ ਸੜਕਾਂ 'ਤੇ ਉਤਰ ਆਈ। ਪ੍ਰਸ਼ਾਸ਼ਨ ਨੂੰ ਆਰ.ਐਸ.ਐਸ. ਦੇ ਖਿਲਾਫ 2002 ਵਿੱਚ ਜਾਰੀ ਹੁਕਮਨਾਮੇ ਦੀ ਜਾਣਕਾਰੀ ਦਿੱਤੀ ਗਈ। ਭੋਪਾਲ ਦੇ ਜਾਗਰੂਕ ਨੌਜਵਾਨਾਂ ਨੇ ਇਸ ਪ੍ਰਧਾਨ ਨੂੰ ਇਹ ਵੀ ਤਾਕੀਦ ਕੀਤੀ ਕਿ ਜੇ ਇਹ ਖਾਕੀ ਕੱਛੇ ਵਾਲੇ ਆਪਣਾ ਮਾਰਚ ਕਰਨਾ ਹੀ ਚਾਹੁੰਦੇ ਹਨ, ਤਾਂ ਗੁਰਦੁਆਰੇ ਦੇ ਨਾਲ ਜੁੜੇ ਰਾਮ ਮੰਦਿਰ ਦੇ ਗ੍ਰਾਉਂਡ ਵਿੱਚ ਆਪਣਾ ਮਾਰਚ ਕਰ ਲੈਣ, ਲੇਕਿਨ ਗੁਰਦੁਆਰੇ ਦੇ ਗ੍ਰਾਉਂਡ ਵਿੱਚ ਇਹੋ ਜਹਿਆ ਗੈਰ ਸਿਧਾਂਤਕ ਕੰਮ ਨਹੀਂ ਹੋਣ ਦਿਆਂਗੇ। ਲੇਕਿਨ ਦਲੀਪ ਸਿੰਘ ਨਾਮ ਦਾ ਇਹ ਪ੍ਰਧਾਨ ਇਸ ਗਲੋਂ ਨਾ ਮੁੜਿਆ ਤੇ ਭੋਪਾਲ ਦੀਆਂ ਸੰਗਤਾਂ ਨੇ ਇਕ ਬਹੁਤ ਵੱਡਾ ਰੋਸ ਮਾਰਚ ਸ਼ਹਿਰ ਦੀਆਂ ਸੜਕਾਂ ਤੇ ਕੱਢ ਕੇ ਦੂਜੇ ਪ੍ਰਧਾਨਾਂ ਨੂੰ ਸੁਚੇਤ ਕੀਤਾ, ਕਿ ਜੇ ਇਹੋ ਜਹੇ ਪੰਥ ਵਿਰੋਧੀ ਅਨਸਰਾਂ ਦਾ ਸਾਥ ਜਿਹੜਾ ਵੀ ਪ੍ਰਧਾਨ ਜਾਂ ਪ੍ਰਬੰਧਕ ਦੇਵੇਗਾ, ਉਸਦਾ ਇੱਸੇ ਤਰ੍ਹਾਂ ਵਿਰੋਧ ਅਤੇ ਬਾਈਕਾਟ ਕੀਤਾ ਜਾਵੇਗਾ। ਅੱਜ ਤਾ ਇਸ ਪ੍ਰਧਾਨ ਦਾ ਪੋਸਟਰ ਬਣਾ ਕੇ ਖੋਤੇ 'ਤੇ ਇਸ ਦੇ ਪੁਤਲੇ ਨੂੰ ਬਿਠਾਇਆ ਗਿਆ ਹੈ। ਫਿਰ ਉਸਨੂੰ ਅਸਲ ਵਿਚ ਖੋਤੇ 'ਤੇ ਬਿਠਾ ਕੇ ਉਸ ਦਾ ਜਲੂਸ ਕੱਢਿਆ ਜਾਵੇਗਾ।

ਵੀਰ ਕਵਲਜੀਤ ਸਿੰਘ ਨੇ ਇਹ ਵੀ ਦਸਿਆ ਕਿ ਗੁਰਦੁਆਰਾ ਸਾਹਿਬ ਨੇ ਨਾਲ ਇੱਕ ਰਾਮ ਮੰਦਿਰ ਹੈ, ਜਿਸਦਾ ਇਸ ਤੋਂ ਵੀ ਵੱਡਾ ਗ੍ਰਾਉਂਡ ਹੈ। ਲੇਕਿਨ ਪ੍ਰਧਾਨ ਦਲੀਪ ਸਿੰਘ ਅਤੇ ਆਰ.ਐਸ.ਐਸ ਵਾਲਿਆਂ ਨੇ ਜਾਨਬੂਝ ਕੇ ਇਕ ਸਾਜਿਸ਼ ਦੇ ਤਹਿਤ ਇਹ ਮਾਰਚ ਗੁਰਦੁਆਰਾ ਸਾਹਿਬ ਦੇ ਗ੍ਰਾਉਂਡ ਵਿੱਚ ਕੀਤਾ, ਤਾਂਕਿ ਸਿੱਖਾਂ ਦੀ ਨਵੀਂ ਪਨੀਰੀ ਨੂੰ ਇਹ ਸੁਨੇਹਾ ਦਿਤਾ ਜਾ ਸਕੇ, ਕਿ ਸਿੱਖ ਵੀ ਹਿੰਦੂ ਹੀ ਹਨ। ਗੁਰਦੁਆਰੇ ਅਤੇ ਮੰਦਰ ਵਿਚ ਕੋਈ ਫਰਕ ਨਹੀਂ ਹੈ, ਸਾਂਝੀਵਾਲਤਾ ਦੀ ਆੜ ਵਿਚ ਕੱਚੀ ਸਿੱਖ ਸੋਚ ਦਾ ਹਿੰਦੂਕਰਣ ਕੀਤਾ ਜਾ ਸਕੇ।

ਦਾਸ ਨਾਲ ਗਲਬਾਤ ਕਰਦਿਆਂ ਵੀਰ ਕੰਵਲਜੀਤ ਸਿੰਘ ਨੇ ਇਹ ਵੀ ਦਸਿਆ ਕਿ ਪਿਛਲੇ ਮਹੀਨੇ ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਕੀਰਤਨ ਪ੍ਰੋਗ੍ਰਾਮ ਵੀ ਇਸੇ ਗੁਰਦੁਆਰੇ ਦੇ ਗ੍ਰਾਉਂਡ ਵਿੱਚ, ਸਾਡੀ ਕਮੇਟੀ ਦੇ ਵੀਰਾਂ ਨੇ ਰਲ ਮਿਲ ਕੇ ਕਰਵਾਇਆ ਸੀ, ਅਤੇ ਅਸੀਂ ਇਸ ਪ੍ਰਧਾਨ ਨੂੰ ਇਕ ਬਜ਼ੁਰਗ ਹੋਣ ਦੀ ਹੈਸਿਅਤ ਨਾਲ ਸਨਮਾਨ ਵਜੋਂ ਅੱਗੇ ਅੱਗੇ ਕੀਤਾ ਸ। ਲੇਕਿਨ ਇਸ ਦੀਆਂ ਇਹ ਕਰਤੂਤਾਂ ਵੇਖ ਕੇ ਭੋਪਾਲ ਦੀ ਸੰਗਤ ਵਿਚ ਇੱਨਾ ਰੋਸ਼ ਵੱਧ ਗਿਆ ਹੈ, ਕਿ ਇਸ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਗਲ ਕਰਦਿਆਂ ਅੱਗੇ ਦਸਿਆ ਕਿ ਭੋਪਾਲ ਦੇ ਨੌਜਵਾਨਾਂ ਵਿਚ ਬਹੁਤ ਹੀ ਰੋਸ਼ ਵੱਧ ਗਿਆ ਸੀ, ਲੇਕਿਨ ਇਸ ਪ੍ਰਧਾਨ ਦੀ 75- 80 ਵਰ੍ਹਿਆਂ ਦੀ ਉਮਰ ਦਾ ਵਾਸਤਾ ਪਾਕੇ, ਭੋਪਾਲ ਦੇ ਸੂਝਵਾਨ ਵੀਰਾਂ ਨੇ ਸਾਰਾ ਮਾਮਲਾ ਰਫਾ ਦਫਾ ਕਰਵਾ ਦਿਤਾ। ਲੇਕਿਨ ਇਸ ਬਾਰੇ ਮੀਟਿੰਗਾਂ ਜਾਰੀ ਰਹਿਣਗੀਆਂ ਅਤੇ ਇਸ ਪ੍ਰਧਾਨ ਦੀਆਂ ਕਾਰਗੁਜਾਰੀਆਂ ਤੇ ਹੁਣ ਪੈਨੀ ਨਜਰ ਰੱਖੀ ਜਾਵੇਗੀ, ਜੋ ਇਹੋ ਜਿਹੀ ਕਰਤੂਤ ਇਹ ਦੋਬਾਰਾ ਨਾ ਕਰ ਸਕੇ।

ਇਸ ਮਾਰਚ ਦੀ ਅਗੁਵਾਈ ਨੌਜੁਆਨ ਵੀਰ ਦਵਿੰਦਰ ਸਿੰਘ ਖਾਲਸਾ, ਸਰਦਾਰ ਜਸਕਰਨ ਸਿੰਘ ਖਾਲਸਾ, ਬੀਬੀ ਪਰਵੀਨ ਕੌਰ ਖਾਲਸਾ ਅਤੇ ਬਜੁਰਗਵਾਰ ਬੀਬੀ ਸੁਰਿੰਦਰ ਕੌਰ ਜੀ ਅਤੇ ਵੀਰ ਕੰਵਲਜੀਤ ਸਿੰਘ ਖਾਲਸਾ ਜੀ ਕਰ ਰਹੇ ਸਨ ਅਤੇ ਸਿੱਖ ਸੰਗਤਾਂ ਦਾ ਹਜੂਮ ਭੋਪਾਲ ਦੀ ਸੜਕਾਂ 'ਤੇ ਦਲੀਪ ਸਿੰਘ ਪ੍ਰਧਾਨ ਦਾ ਪੁਤਲਾ ਅਤੇ ਬੈਨਰ ਲੈ ਕੇ ਨਾਲ ਨਾਲ ਤੁਰ ਰਿਹਾ ਸੀ। ਅਤੇ ਇਸ ਪ੍ਰਧਾਨ ਦੇ ਖਿਲਾਫ ਨਾਰੇ ਲਾਅ ਰਿਹਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top