Share on Facebook

Main News Page

ਨਵਜੋਤ ਸਿੱਧੂ ਨੇ ਧਾਰਮਿਕ ਭੁੱਲ ਲਈ ਮੁਆਫ਼ੀ ਤਾਂ ਮੰਗੀ, ਪਰ ਨਾਲ ਬਾਦਲ ਨੂੰ ਵੀ ਕੋਸਿਆ

ਅੰਮ੍ਰਿਤਸਰ, 19 ਦਸੰਬਰ (ਚਰਨਜੀਤ ਸਿੰਘ): ਅੰਮ੍ਰਿਤਸਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਹ ਹਮੇਸ਼ਾਂ ਹੀ ਪ੍ਰਮਾਤਮਾ ਦੇ ਨਿਮਾਣੇ ਸੇਵਾਦਾਰ ਵਜੋਂ ਵਿਚਰੇ ਹਨ, ਉਨ੍ਹਾਂ ਦਾ ਸਿਰ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਦਾ ਹੈ।

ਸ. ਨਵਜੋਤ ਸਿੱਧੂ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ 'ਮੇਰਾ ਧਰਮ ਮੇਰੇ ਲਈ ਅਤਿ ਪਵਿੱਤਰ ਹੈ ਤੇ ਮੇਰੀ ਜ਼ਿੰਦਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨਾਲ ਹੀ ਚਲ ਰਹੀ ਹੈ। ਜੇ ਮੇਰੀ ਕਿਸੇ ਭੁੱਲ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਤਾਂ ਮੈਂ ਕਈ ਲੱਖ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹਰ ਸਿੱਖਾਂ ਪਾਸੋਂ ਮੁਆਫ਼ੀ ਮੰਗਦਾ ਹਾਂ।'

ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਧਰਮ ਨੂੰ ਪ੍ਰਕਾਸ਼ ਸਿੰਘ ਬਾਦਲ ਵਾਂਗ ਨਿੱਜੀ ਹਿਤਾਂ ਲਈ ਨਹੀਂ ਵਰਤਿਆ ਜਿਹੜੇ ਧਰਮ ਦੀ ਆੜ ਹੇਠ ਅਜੇਹੀਆਂ ਖੇਡਾਂ ਖੇਡਣ ਲਈ ਮਸ਼ਹੂਰ ਹਨ। ਸਿੱਧੂ ਨੇ ਕਿਹਾ ਕਿ ਸ. ਬਾਦਲ, ਉਸ ਦਾ ਰਾਜਨੀਤਕ ਤੌਰ 'ਤੇ ਤਾਂ ਕੁੱਝ ਵਿਗਾੜ ਨਹੀਂ ਸਕਦੇ, ਇਸ ਲਈ ਅਪਣੀ ਨਿਜੀ ਕਿੜ ਕੱਢਣ ਲਈ ਅਜਿਹੇ ਹੱਥਕੰਡੇ ਵਰਤ ਰਹੇ ਹਨ।

ਸਾਬਕਾ ਸੰਸਦ ਮੈਂਬਰ ਨੇ ਕਿਹਾ, 'ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਮੁਆਫ਼ ਕਰਦਾ ਹਾਂ ਜਿਹੜੇ ਬਾਦਲ ਸਾਹਿਬ ਦੇ ਹੱਥਾਂ ਵਿਚ ਕਠਪੁਤਲੀਆਂ ਵਾਂਗ ਨੱਚ ਰਹੇ ਹਨ। ਸਿੱਖ ਧਰਮ ਸਹਿਣਸ਼ੀਲਤਾ ਅਤੇ ਵਿਸ਼ਵ-ਵਿਆਪੀ ਭਾਈਚਾਰੇ ਵਿਚ ਵਿਸ਼ਵਾਸ ਰਖਦਾ ਹੈ।'


ਸਿੱਧੂ ਜੀ, ਦੱਸੋਗੇ ਥੱਲੇ ਦਿੱਤੀਆਂ ਤਸਵੀਰਾਂ 'ਚ ਕਿਹੜੀ ਤਸਵੀਰ 'ਚ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਨਾਲ ਚਲ ਰਹੇ ਹੋ???


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top