Share on Facebook

Main News Page

ਆਰ.ਐਸ.ਐਸ ਦਾ ਪਾਲਿਆ ਬੋਹੜ ਦਾ ਪੌਦਾ, ਅੱਜ ਰੁੱਖ ਬਣ ਗਿਆ, ਉਹ ਹੈ "ਬਲਬੀਰ ਸੀਚੇਵਾਲ"
-: ਗੁਰਜਾਪ ਸਿੰਘ

ਕਰ ਲਵੋ ਘਿਉ ਨੂੰ ਭਾਂਡਾ.. ਆ ਗਈ ਨਾ ਬਿੱਲੀ ਥੈਲਿਉ ਬਾਹਰ, ਜਾਗਰੂਕ ਸਿੱਖ ਹਮੇਸ਼ਾਂ ਜਾਗਦੇ ਨੇ, ਉਨ੍ਹਾਂ ਨੂੰ ਪਤਾ ਸੀ ਕਿ ਇਹ ਭਗਵਆਂ ਸਾੜੀਆਂ ਪਾ ਕੇ ਸਿੱਖ ਕੌਮ ਵਿੱਚ ਪੈਰ ਪਸਾਰ ਰਹੇ ਇਹ ਸਿੱਖ ਨਹੀਂ ਹਨ, ਪਰ ਮੂਰਖ ਲੋਕਾਂ ਨੇ ਇਨਾ ਨੂੰ ਸਿਰ 'ਤੇ ਇੰਨਾ ਚੁੱਕ ਲਿਆ ਕਿ ਤੇ ਇਹ ਭਗਵੇ ਸਾਧਾ ਨੂੰ ਮੌਕਾ ਮਿਲ ਗਿਆ ਸਾਡੀਆਂ ਜੜਾਂ ਵੱਡਣ ਦਾ.. ਆਰ.ਐਸ.ਐਸ ਦਾ ਪਾਲਿਆ ਹੋਇਆ ਇੱਕ ਬੋਹੜ ਦਾ ਪੌਦਾ ਇੱਕ ਪੂਰਾ ਰੁੱਖ ਬਣ ਚੁੱਕਾ ਹੈ, ਉਹ ਇਹੀ ਬਲਬੀਰ ਸੀਚੇਵਾਲ ਹੈ.. ਦੁਸ਼ਮਣ ਨੂੰ ਪਤਾ ਲੱਗ ਗਿਆ ਕਿ ਸਾਡਾ ਪਾਲਿਆ ਹੋਇਆ ਰੁੱਖ ਹੋਣ ਸਾਰੀ ਸਿੱਖ ਕੌਮ ਉੱਤੇ ਫੈਲ ਗਿਆ। ਹੁਣ ਇਸ ਰੁੱਖ ਨੂੰ ਸਾਰਿਆਂ ਦੇ ਸਾਹਮਣੇ ਲਿਆ ਕੇ ਖੜ ਕਰ ਦੇਣਾ ਚਾਹਿਦਾ ਹੈ..

ਆਰ.ਐਸ.ਐਸ ਦੀ ਸੋਚ ਬੋਹੜ ਦੇ ਦਰਾਖੱਤ ਵਰਗੀ ਹੈ, ਜਦੋਂ ਬੋਹੜ ਦਾ ਦਰਾਖੱਤ ਵੱਡਾ ਹੋ ਕੇ ਫੈਲਦਾ ਹੈ ਤਾਂ ਉਸ ਦੇ ਥੱਲੇ ਸਭ ਛੋਟੇ ਰੁੱਖ ਵੱਧ ਫੁੱਲ ਨਹੀਂ ਸਕਦੇ, ਉਨ੍ਹਾਂ ਦਾ ਕੱਦ ਛੋਟਾ ਰਹਿ ਜਾਂਦਾ ਹੈ ਜਾਂ ਫਿਰ ਉਹ ਸੁੱਕ ਜਾਂਦੇ ਨੇ ਮਰ ਜਾਂਦੇ ਨੇ... ਇਹੀ ਹਾਲ ਅੱਜ ਸਿੱਖ ਕੌਮ ਦੇ ਨਾਲ ਹੋਇਆ ਆਰ.ਐਸ .ਐਸ ਨੇ ਇਹ ਅਖੌਤੀ ਸਾਧ ਬੋਹੜ ਦੇ ਰੂਪ ਵਿੱਚ ਪਾਲੇ, ਤਾਂ ਜੋ ਸਿੱਖ ਕੌਮ ਖਤਮ ਹੋ ਜਾਵੇ, ਇਹਨਾਂ ਦੀ ਨਿਆਰੀ ਹਸਤੀ ਛੋਟੀ ਰਹਿ ਜਾਵੇ.. ਬਲਬੀਰ ਸੀਚੇਵਾਲ ਨੇ ਕਿਸ ਤਰਾਂ ਭੋਲੇ-ਭਾਲੇ ਸਿੱਖ ਅਖਵਾਉਣ ਵਾਲਿਆਂ ਨੂੰ ਭਰਮਾਇਆ ਤੇ ਆਪਣੇ ਪੈਰ ਪਸਾਰੇ.. ਸਾਡੇ ਹੀ ਡਾਲਰਾਂ ਪੈਸਿਆਂ ਨਾਲ ਇਹ ਆਪਣੀ ਪਛਾਣ ਬਣਾ ਗਿਆ, ਭਾਵ ਕਿ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਗਿਆ.. ਬੇਈਂ ਸਾਫ ਕਰਨ ਦੇ ਬਹਾਨੇ ਬਹੁਤ ਸਿੱਖਾਂ ਨੂੰ ਗੁੰਮਰਾਹ ਕੀਤਾ ਇਸ ਨੇ,..

ਭਗਵੀਂ ਸਾੜੀ ਪਾ ਕੇ ਸਿੱਖ਼ਾਂ ਦੇ ਘਰ ਪੈਰ ਪਸਾਰੇ ਇਸ ਸਾਧੜੇ ਨੇ... ਇਸ ਦੀ ਸੋਚ ਦਾ ਉਦੋਂ ਹੀ ਪਤਾ ਲੱਗ ਗਿਆ ਸੀ, ਜਦੋਂ ਇਸ ਨੇ ਦਿਵਾਲੀ ਵਾਲੇ ਦਿਨ ਲੱਖ ਟਨ ਤੇਲ ਦੇ ਦੀਵੇ ਵਾਲ ਕੇ ਪਾਣੀ ਵਿੱਚ ਛੱਡੇ ਸਨ, ਉਸ ਤੋਂ ਪਤਾ ਲੱਗਦਾ ਹੈ ਕਿ ਮੂਰਖਾ ਖਤਮ ਨਹੀਂ ਹੋਏ, ਮੁਰਖਾ ਦਾ ਸਿਰਦਾਰ ਸੀਚੇਵਾਲ ਅਜੇ ਹੈਗਾ ਹੈ... ਅੱਜ ਆਰ.ਐਸ.ਐਸ ਦਾ ਪਾਲਿਆ ਟੁੱਕੜਬੋਚ, ਸਿੱਖਾਂ ਦੀ ਜੜਾਂ ਵੱਡਣ ਨੂੰ ਤੱਤਪਰ ਹੋ ਗਿਆ ਹੈ... ਜਾਗੋ ਜਾਗੋ ਜਾਗੋ ਸਿੱਖੋ

ਆਰ.ਐਸ.ਐਸ ਦ ਵੈਬਸਾਈਟ 'ਤੇ ਵੀ ਇਸ ਪਖੰਡੀ ਸਾਧ ਸੀਚੇਵਾਲ ਦੀ ਫੋਟੋ ਲਗੀ ਹੋਈ ਹੈ www.sangatsansar.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top