ਅੰਮ੍ਰਿਤਸਰ
22 ਦਸੰਬਰ (ਜਸਬੀਰ ਸਿੰਘ) ਭਾਜਪਾ ਨੇਤਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਨਵਜੋਤ ਸਿੰਘ
ਸਿੱਧੂ ਵੱਲੋ ਗੁਰਬਾਣੀ ਦੀ ਤੁਕ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਉੱਠੇ ਵਿਵਾਦ ‘ਤੇ ਉਸ ਵੇਲੇ
ਵਿਸ਼ਰਾਮ ਚਿੰਨ ਲੱਗ ਗਿਆ ਜਦੋ ਉਹਨਾਂ ਨੇ ਪੰਥਕ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖੇ ਕੇ ਆਪਣੀ ਹੋਈ ਜਾਣੇ ਅਣਜਾਣੇ ਵਿੱਚ ਗਲਤੀ ਦੀ
ਮੁਆਫੀ ਮੰਗਦਿਆ ਕਿਹਾ ਕਿ ਉਹ ਗੁਰੂ ਘਰ ਦਾ ਨਿਮਾਣਾ ਸੇਵਕ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ
ਨੂੰ ਪੂਰੀ ਤਰ੍ਹਾਂ ਸਮੱਰਪਿੱਤ ਹੈ ਜਦ ਕਿ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ
ਮੁਆਫੀਨਾਮੇ ਦੀ ਪੁਸ਼ਟੀ ਕਰਦਿਆ ਕਿਹਾ ਕਿ ਮੁਆਫੀਨਾਮੇ ਵਿਚਾਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ
ਵਿੱਚ ਕੀਤੀ ਜਾਵੇਗੀ।
ਪਿਛਲੇ ਕਈ ਦਿਨਾਂ ਤੋ ਸਿੱਧੂ ਵੱਲੋ ਗੁਰਬਾਣੀ ਦੀ ਤੁੱਕ ‘ਜਾ
ਤੂ ਮੇਰੈ ਵਲਿ ਹੈ ਤਾ ਕਿਆ
ਮੁਹਛੰਦਾ
॥’ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਮਹਾਂਭਾਰਤ ਦੇ ਇੱਕ ਨਾਇਕ ਨਾਲ
ਜੋੜ ਦਿੱਤਾ ਜਿਸ ਉਪਰੰਤ ਸਿੱਖ ਪੰਥ ਵਿੱਚ ਤੂਫਾਨ ਜਿਹਾ ਆ ਗਿਆ ਤੇ ਅਖਬਾਰਾਂ ਦੀਆ ਸੁਰਖੀਆ ਨਾਲ
ਸਿੱਧੂ ਦੇ ਖਿਲਾਫ ਰੱਜ ਤੇ ਭੜਾਸ ਕੱਢੀ ਗਈ। ਕਈਆ ਨੇ ਤਾਂ ਸਿੱਧੂ ਨੂੰ ਅਕਾਲ ਤਖਤ ਸਾਹਿਬ 'ਤੇ
ਤਲਬ ਕਰਨ ਦੀ ਮੰਗ ਵੀ ਬੜੀ ਗਰਮਜੋਸ਼ੀ ਨਾਲ ਕੀਤੀ ਤੇ ਬਾਦਲ ਦਲੀਆ ਨੇ ਤਾਂ ਸਿੱਧੂ ਨੂੰ ਬਹਾਨੇ
ਤਹਿਤ ਪਾਣੀ ਪੀ ਪੀ ਤੇ ਕੋਸਿਆ। ਜੰਮੂ ਵਿੱਚ ਚੋਣ ਪ੍ਰਚਾਰ ਲਈ ਗਏ ਸਿੱਧੂ ਤੇ ਪਹਿਲਾਂ ਸ਼ਬਦੀ
ਹਮਲੇ ਕੀਤੇ ਗਏ ਤੇ ਫਿਰ ਉਹਨਾਂ ਦੀ ਕਾਰ ‘ਤੇ ਜਾਨ ਲੇਵਾ ਹਮਲਾ ਕਰਕੇ ਕਾਰ ਦੀ ਸ਼ੀਸ਼ੇ ਭੰਨ ਦਿੱਤੇ,
ਪਰ ਸਿੱਧੂ ਵਾਲ ਵਾਲ ਬੱਚ ਗਏ। ਸਿੱਧੂ ਨੇ ਇਸ ਹਮਲੇ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼
ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਠਹਿਰਾਉਦਿਆ ਕਿਹਾ ਕਿ
ਬਾਦਲਾਂ ਨੇ ਉਹਨਾਂ ‘ਤੇ ਹਮਲਾ ਇੱਕ ਸਾਜਿਸ਼ ਤਹਿਤ ਕਰਵਾਇਆ ਹੈ ਕਿਉਕਿ ਉਹਨਾਂ ਨੇ ਹਰਿਆਣਾ ਦੀਆ
ਵਿਧਾਨ ਸਭਾ ਚੋਣਾ ਵਿੱਚ ਵੀ ਬਾਦਲ ਅਕਾਲੀ ਦਲ ਵਿਰੁੱਧ ਧੂੰਆਧਾਰ ਪ੍ਰਚਾਕ ਕਰਦਿਆ ਅਕਾਲੀਆ ਨੂੰ
ਧੋਖੇਬਾਜ ਦੱਸਿਆ ਸੀ।
ਜੰਮੂ ਵਿੱਚ ਜਦੋ ਸਿੱਧੂ ‘ਤੇ ਹਮਲਾ ਕੀਤਾ ਗਿਆ ਤਾਂ ਪੁਲੀਸ ਨੂੰ
ਲਾਠੀਚਾਰਜ ਕਰਕੇ ਭੀੜ ਨੂੰ ਖਿਡਾਉਣਾ ਪਿਆ ਤੇ ਸਿੱਧੂ ਦਾ ਡਰਾਈਵਰ ਇਸ ਹਮਲੇ ਵਿੱਚ ਜਖਮੀ ਹੋ
ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਸਿੱਧੂ ਦੇ ਹਮਲੇ ਦੇ ਦੋਸ਼ੀਆ ਦੇ ਪੰਜ ਨੌਜਵਾਨਾਂ
ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪਰ ਸਿੱਧੂ ਨੇ ਸਭ ਨੂੰ ਮੁਆਫ ਕਰਨ ਦੇ ਬਿਆਨ ਦੇ ਕੇ ਸਿੱਖਾਂ ਦੀ
ਪਹਿਲਾਂ ਹਮਦਰਦੀ ਹਾਸਲ ਕੀਤੀ ਤੇ ਫਿਰ ਅੱਜ ਆਪਣਾ ਮੁਆਫੀਨਾਮਾ ਸ੍ਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਜਿਸ ਦਾ ਮੂਲ ਪਾਠ ਇਸ ਪ੍ਰਕਾਰ ਹੈ:-
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥
ਸਤਿਕਾਰਯੋਗ, ਸਿੰਘ ਸਾਹਿਬ ਜੀਓ,
ਨਿਮਰਤਾ ਸਾਹਿਤ ਬੇਨਤੀ ਹੈ ਕਿ ਦਾਸ ਗੁਰੂ ਦਾ ਇੱਕ ਨਿਮਾਣਾ ਜਿਹਾ
ਭੁੱਲਣਹਾਰ ਸਿੱਖ ਹੈ। ਦਾਸ ਵੱਲੋ ਜਾਣੇ ਅਣਜਾਣੇ ਲੋਕ ਸੇਵਾ ਵਿੱਚ ਵਿਚਰਦੇ ਹੋਏ ਕੁਝ ਕਿਹਾ
ਗਿਆ ਹੈ ਜਿਸ ਉਪਰੰਤ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਪੁਹੰਚੀ ਹੈ। ਇਸ ਦੇ ਲਈ ਮੈਂ ਸਿੱਖ
ਸੰਗਤ ਤੋ ਲੱਖ ਲੱਖ ਵਾਰੀ ਖਿਮਾ ਮੰਗਦਾ ਹਾਂ। ਮੈਂ ਧਰਮ ਵਿੱਚ ਆਸਥਾ ਅਤੇ ਜੀਵਨ ਲਈ ਸੇਧ
ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਹੀ ਲੈ ਕੇ ਹੀ ਅੱਗੇ ਵੱਧਿਆ ਹਾਂ। ਦਾਸ ਜਿਥੇ ਅੰਮ੍ਰਿਤ
ਵੇਲੇ ਉਠ ਗੁਰੂ ਅੱਗੇ ਝੁਕਦਾ ਹੈ ਉਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਮੱਰਮਿੱਤ ਹੈ।
ਭੁੱਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰ॥
ਗੁਰੂ ਪੰਥ ਦਾ ਦਾਸ
ਨਵਜੋਤ ਸਿੰਘ ਸਿੱਧੂ
ਇਸ ਸਬੰਧੀ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਿਆ
ਤਾਂ ਉਹਨਾਂ ਕਿਹਾ ਕਿ ਸਿੱਧੂ ਦੀ ਮੁਆਫੀਨਾਮ ਮਿਲਿਆ ਹੈ ਜਿਸ ਬਾਰੇ ਹਾਲੇ ਉਹਨਾਂ ਨੇ ਕੋਈ ਫੈਸਲਾ
ਨਹੀ ਕੀਤਾ। ਉਹਨਾਂ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਇਸ ਨੂੰ ਜਲਦੀ ਹੀ ਪੰਜ ਸਿੰਘ ਸਾਹਿਬਾਨ
ਦੀ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਸਪੱਸ਼ਟ ਹੈ ਕਿ ਸਿੱਧੂ ‘ਤੇ ਮਰਿਆਦਾ ਦੀ
ਤਲਵਾਰ ਲਟਕਦੀ ਰੱਖ ਕੇ ਉਸ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਕੋਈ ਸਿਆਸੀ ਤੌਰ ‘ਤੇ ਵੀ ਦਿਸ਼ਾਂ
ਨਿਰਦੇਸ਼ ਵੀ ਦਿੱਤੇ ਜਾ ਸਕਦੇ।