Share on Facebook

Main News Page

ਖ਼ਾਲਸਾ ਨਿਊਜ਼ ਦਾ ਨਵਾਂ ਫੇਸਬੁੱਕ ਅਕਾਉਂਟ ਅਤੇ ਖ਼ਾਲਸਾ ਨਿਊਜ਼ ਗਰੁੱਪ
-: ਸੰਪਾਦਕ ਖ਼ਾਲਸਾ ਨਿਊਜ਼

https://www.facebook.com/KhalsaNews ਖ਼ਾਲਸਾ ਨਿਊਜ਼ ਦਾ ਇਹ ਨਵਾਂ ਫੇਸਬੁੱਕ ਅਕਾਉਂਟ ਹੈ, ਪੁਰਾਣਾ ਅਕਾਉਂਟ ਜਾਂ ਤਾਂ ਹੈਕ ਹੋ ਚੁਕਾ ਹੈ, ਜਾਂ ਕਿਸੀ ਤਕਨੀਕੀ ਕਾਰਣਾਂ ਕਰਕੇ ਚਲ ਨਹੀਂ ਰਿਹਾ ਹੈ।  ਪਿਛਲੇ ਦੋ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ, ਪਰ ਸਫਲਤਾ ਨਹੀਂ ਮਿਲੀ, ਜਿਸ ਕਰਕੇ ਇਹ ਨਵਾਂ ਅਕਾਉਂਟ ਬਣਾਉਣਾ ਪਿਆ।  ਪਾਠਕ ਇਸ ਅਕਾਉਂਟ 'ਤੇ Friend Request ਭੇਜ ਸਕਦੇ ਹਨ।

...ਤੇ Friend Request ਵੀ ਉਹੀ ਪਾਠਕ ਜਾਂ ਫੇਸਬੁੱਕ Users ਭੇਜਣ, ਜੋ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹੋਣ। ਜਿਵੇਂ ਕਿ ਪਾਠਕਾਂ ਨੂੰ ਪਤਾ ਹੈ ਕਿ ਅਸੀਂ "ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।"

ਨਵੇਂ ਅਕਾਉਂਟ ਦੇ ਨਾਲ ਖ਼ਾਲਸਾ ਨਿਊਜ਼ ਨੇ "ਖ਼ਾਲਸਾ ਨਿਊਜ਼ ਗਰੁੱਪ" ਵੀ ਸ਼ੁਰੂ ਕੀਤਾ ਹੈ https://www.facebook.com/groups/KhalsaNews/, ਆਸ ਹੈ ਕਿ ਜਿਸ ਤਰ੍ਹਾਂ ਗੁਜ਼ਰ ਚੁੱਕੇ ਸਮੇਂ 'ਚ ਪਾਠਕਾਂ ਨੇ ਖ਼ਾਲਸਾ ਨਿਊਜ਼ ਨੂੰ ਸਹਿਯੋਗ ਦਿੱਤਾ ਹੈ, ਵਰਤਮਾਨ ਅਤੇ ਆਉਣ ਵਾਲੇ ਸਮੇਂ 'ਚ ਸਹਿਯੋਗ, ਆਪਣੇ ਕੀਮਤੀ ਸੁਝਾਅ ਦਿੰਦੇ ਰਹਿਣਗੇ।  ਖ਼ਾਲਸਾ ਨਿਊਜ਼ ਆਪ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top