ਪਿੰਡ ਚਹਿਲਾਂ (ਲੁਧਿਆਣਾ): ਇਸ ਪਿੰਡ ਵਿੱਚ ਤਕਰੀਬਨ 20-25 ਪਰਿਵਾਰ
ਰਹਿੰਦੇ ਹਨ, ਸਿੱਖੀ ਦੀ ਅਮੀਰੀ ਨੂੰ ਸਾਂਭਦਿਆਂ ਹੋਇਆਂ, ਇਨ੍ਹਾਂ ਪਰਿਵਾਰਾਂ ਨੇ ਅੱਤ ਦੀ ਗਰੀਬੀ
ਵਿੱਚ ਵੀ ਸਰੂਪ ਨੂੰ ਤਿਲਾਂਜਲੀ ਨਹੀਂ ਦਿੱਤੀ। ਇਸ ਪਿੰਡ ਦੇ ਪੜ੍ਹੇ ਲਿਖੇ ਨੌਜਵਾਨ ਨੂੰ
ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸਭਾ ਵਲੋਂ ਟੀਚਰ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ ਜੋ ਪਿੰਡ ਦੇ
ਬਾਕੀ ਬਚਿਆਂ ਨੂੰ 1 ਘੰਟਾ ਸਕੂਲੀ ਤੇ ਗੁਰਮਤਿ ਕੋਰਸ ਪੂਰਾ ਕਰਾਵੇਗਾ।
ਇਸੇ ਪਿੰਡ ਵਿੱਚ ਬਾਕੀ ਲੁਧਿਆਣਾ ਦੇ ਨਜਦੀਕੀ ਪਿੰਡਾਂ ਨੂੰ ਇਕੱਤਰ ਕਰਕੇ
ਨਾਨਕਸ਼ਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੂਰਬ
ਮਨਾਇਆ ਜਾਣਾ ਹੈ। ਇਸ ਇਕਤਰਤਾ ਵਿੱਚ 1000 ਤੋਂ ਵੱਧ ਸੰਗਤ ਦੀ ਪਹੁੰਚਣ ਦੀ ਉਮੀਦ ਕੀਤੀ ਜਾਂਦੀ
ਹੈ, ਉਸੇ ਦਿਨ 2 ਪ੍ਰਚਾਰਕਾਂ ਨੂੰ ਨਿਉਕਤ ਕਰਕੇ ਇਨਾਂ ਪਿੰਡਾਂ ਦੀ ਸੇਵਾ ਸੋਂਪੀ ਜਾਵੇਗੀ ਤੇ
ਪਿੰਡਾਂ ਦੀਆਂ ਬੀਬੀਆਂ/ਬਚੀਆਂ ਵਾਸਤੇ ਸਲਾਈ ਮਸ਼ੀਆਂ ਦੇ ਕੇ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ।
ਅੱਜ ਦੇ ਇਸ ਪ੍ਰਚਾਰ ਦੌਰੇ ਵਿੱਚ ਵੀਰ ਬੇਅੰਤ ਸਿੰਘ ਖਾਨੇਵਾਲ, ਵੀਰ
ਸਤਨਾਮ ਸਿੰਘ (ਟਾਟਾ ਨਗਰ ਵਾਲੇ) ਤੇ ਬੀਬੀ ਉਸਤਤ ਕੌਰ ਸ਼ਾਮਿਲ ਸਨ।