ਗੁਰੂ
ਗੋਬਿੰਦ ਸਿੰਘ ਜੀ ਦੀ ਮਹਾਨ ਦੇਣ ਹੈ 'ਅਸੀਂ ਉਸਦਾ ਮੁੱਲ ਨਹੀਂ ਚੁਕਾ ਸਕਦੇ, ਜੁਲਮ ਦੇ ਖਿਲਾਫ਼
ਲੜਨਾ ਈਨ ਨਾ ਮੰਨਣਾ, ਰਾਜੇ ਨੂੰ ਦੰਦੀਆਂ ਚਿੜਾ ਕੇ ਬਾਬਰ ਨੂੰ ਜਾਬਰ ਵਾਲਾ ਸਬਕ ਸਾਨੂੰ ਚੇਤੇ
ਆਉਦਾ ਹੈ, ਕੀ ਅੱਜ ਸਾਨੂ ਨਹੀਂ ਪਤਾ, ਅੱਜ ਦਾ ਹਾਕਮ ਜੋ ਦੁਸ਼ਮਨਾਂ ਨਾਲ ਮਿਲ ਕੇ ਪੰਜਾਬ ਨੂੰ
ਨਸ਼ਿਆਂ ਦੇ ਛੇਵੇ ਦਰਿਆ ਅੰਦਰ ਉੱਕਾ ਹੀ ਡੋਬ ਦਿਤਾ ਹੈ, ਭਾਵੇਂ ਵੱਡੇ ਵੱਡੇ ਲੀਡਰਾਂ ਦੇ ਨਾਮ
ਨਸਰ (ਜਨਤਕ) ਹੋ ਗਏ ਹਨ, ਫਿਰ ਵੀ ਅਸੀਂ ਗੁਰੂ ਗੋਬਿੰਦ ਸਿੰਘ ਵਾਲੀ ਜੁਰਤ ਨਹੀਂ ਅਪਣਾ ਰਹੇ ?
ਇਕ ਪਾਸੇ ਬਾਣੀ ਤੋਂ ਬਿਨਾ ਸਿੱਖ ਕਿਸੇ ਹੋਰ ਨੂੰ ਨਹੀਂ ਮੰਨ ਦਾ, ਗੁਰੂ ਗੋਬਿੰਦ ਸਿੰਘ ਜੀ ਨੇ
ਵੀ ਇਕ ਗੁਰੂ ਗਰੰਥ ਸਾਹਿਬਦੇ ਲੜ ਲਾਇਆ ਹੈ, ਤੇ ਰਹਿਤ ਮਰਿਯਾਦਾ ਅੰਦਰ ਵੀ ਸਿੱਖ ਦੀ ਤਾਰੀਫ਼
ਵਿੱਚ ਇਕ ਗੁਰੂ ਗਰੰਥ ਸਾਹਿਬ ਉਪਰ ਨਿਸ਼ਚਾ ਰਖਣ ਲਈ ਹਰੇਕ ਸਿੱਖ ਦਾ ਮੁੱਢਲਾ ਫਰਜ ਹੈ ਨਾਲੇ
ਗੁਰਬਾਣੀ ਅੰਦਰ ਗੁਰੂ ਅਰਜਨ ਸਾਹਿਬ ਜੀ ਕਹ ਰਹੇ ਨੇ ਕਿ :
"ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰ ਉਪਕਾਰੀ
ਆਏ"(੭੪੯ )
ਹਰੇਕ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਛਲੇ ਜਨਮ ਵਿੱਚ ਹੇਮਕੁੰਟ ਤੇ ਤਪਸਇਆ ਕਰਦੇ
ਦਿਖਾਇਆ ਜਾਂਦਾ ਹੈ ਅਤੇ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੂਜਰੀ ਜੀ ਨੂੰ ਕਠਨ ਤਪਸਇਆ ਕਰਕੇ,
ਪੁਤ੍ਰ ਪਰਾਪਤੀ ਅਜੋਕੇ ਗੁਰੂ ਡੰਮ ਵੱਲ ਪ੍ਰੇਰਦੀ ਹੈ ਕੀ ਇਹ ਗੁਰੂ ਗੁਰੂ ਦੇ ਸਿਧਾਂਤ ਤੋਂ ਉਲਟ
ਨਹੀਂ ?????
ਗੁਰਪੁਰਬ 'ਤੇ ਲਾਏ ਜਾਂਦੇ ਤਰਾਂ ਤਰ੍ਹਾਂ ਦੇ ਲੰਗਰ ਖਾ ਕੇ, ਮੁੜ ਆਉਂਦੇ
ਹਾਂ, ਕਦੀ ਇਹ ਸੋਚ ਮਨ ਵਿੱਚ ਨਹੀਂ ਆਈ ਕਿ ਗੁਰਬਾਣੀ ਦੇ ਲੰਗਰ ਦੀ ਕਦੀ ਪੜਚੋਲ ਨਹੀਂ ਕੀਤੀ,
ਰਸਮੀ ਅਖੰਡ ਪਾਠ ਜਿਨਾਂ ਵਿੱਚ ਪਾਠੀ ਚਾਰ ਪਾਸੇ ਡਿਉਟੀ ਲਾ ਕੇ ਸੌਂ ਕੇ ਸਮਾਂ ਪੂਰਾ ਕਰਦੇ ਨੇ,
ਸਿਧਾਂਤ ਕਿਰਤ ਨੂੰ ਪੂਜਾ ਬਣਾਇਆ ਸੀ, ਪਰ ਹੁਣ ਪੂਜਾ ਨੂੰ ਹੀ ਕਿਰਤ ਬਣਾ ਲਇਆ,
ਕਦੀ ਸੋਚਿਆ ਨਹੀਂ ਰਸਮੀ ਪਾਠਾਂ ਦਾ ਕੀ ਲਾਭ ??