Share on Facebook

Main News Page

ਬਚਾਉ ਵਿੱਚ ਹੀ ਬਚਾਉ ਹੈ,
ਆਪਣੇ ਨਾਮ ਨਾਲ ਸਿੰਘ ਲਗਾ ਕੇ, ਸਿੱਖੀ ਨੂੰ ਛੱਡ, ਹੋਰਨਾਂ ਦਾ ਪ੍ਰਚਾਰ ਕਰਨ ਵਾਲਿਆਂ ਬਾਰੇ ਕੌਮ ਸੋਚੇ
-: ਅਵਤਾਰ ਸਿੰਘ ਪੰਜਤੂਰ  99144-69939

ਅਜੋਕੇ ਸਮੇਂ ਵਿੱਚ ਜੋ ਸਿੱਖ ਕੌਮ ਬੜੇ ਹੀ ਨਾਜ਼ੁਕ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ।ਸ਼ਾਇਦ ਕੌਮ ਘੂਕ ਗਹਿਰੀ ਨੀਂਦ ਵਿੱਚ ਸੁੱਤੀ ਪਈ ਹੈ। ਜਿਹੜਾ ਖਾਲਸਾ ਦੂਸਰਿਆ ਨੂੰ ਇਨਸਾਫ ਦਿਵਾਉਂਦਾ ਸੀ। ਮਾਣ ਤੇ ਅਣਖ ਵਾਲੀ ਜ਼ਿੰਦਗੀ ਜਿਉਂਦਾ ਸੀ। ਅੱਜ ਆਪਣੇ ਹੱਕਾਂ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।ਜਿਹੜਾ ਗਰੂ ਸਾਹਿਬ ਨੇ ਸਾਨੂੰ ਸਰੂਪ ਦਿੱਤਾ ਸੀ ਤੇ ਸਾਨੂੰ "ਸਿੰਘ" ਤੇ "ਕੌਰ" ਸ਼ਬਦ ਬਖਸ਼ਿਆ ਸੀ, ਉਹ ਵੀ ਅੱਜ ਸਿੱਖੀ ਨੂੰ ਖਤਮ ਕਰਨ ਵਾਲਿਆਂ ਵੱਲੋਂ ਹਥਿਆਰ ਬਣਾਇਆ ਜਾ ਰਿਹਾ ਹੈ।

ਅਸੀਂ ਆਮ ਕਰਕੇ ਸਮਾਜ ਵਿੱਚ ਦੇਖ ਸਕਦੇ ਹਾਂ ਕਿ ਇਨਸਾਨ ਦਾ ਨਾਮ ਉਸ ਦੀ ਜ਼ਿੰਦਗੀ ਵਿੱਚ ਬੁਹਤ ਅਹਿਮੀਅਤ ਰੱਖਦਾ ਹਾਂ।ਨਾਮ ਤੋਂ ਹੀ ਇਨਸਾਨ ਦੀ ਪਹਿਚਾਣ ਹੁੰਦੀ ਹੈ।ਉਸ ਦਾ ਧਰਮ ਪਹਿਚਾਣਿਆ ਜਾਂਦਾ ਹੈ ਕਿ ਇਹ ਕਿਸ ਧਰਮ ਨਾਲ ਸੰਬੰਧ ਰੱਖਦਾ ਹੈ। ਵੱਖ-ਵੱਖ ਭਾਸ਼ਾਵਾਂ ਤੇ ਬੋਲੀਆਂ ਵਿੱਚ ਨਾਮ ਦਾ ਮਾਇਨਾ ਹੁੰਦਾ ਹੈ। ਆਮ ਕਰਕੇ ਨਾਮ ਜਾਂ ਤਾਂ ਧਰਮ ਗ੍ਰੰਥਾਂ ਵਿੱਚੋਂ ਲਏ ਜਾਂਦੇ ਹਨ, ਜਾਂ ਫਿਰ ਜਿਸ ਧਰਮ ਨਾਲ ਸੰਬੰਧਤ ਮਨੁੱਖ ਹੈ, ਉਸ ਦੇ ਰਹਿਬਰ ਨਾਲ ਸੰਬੰਧਿਤ ਰੱਖੇ ਜਾਂਦੇ ਹਨ। ਜਿਵੇਂ ਇਸਲਾਮ ਵਾਲੇ ਮੁਹੰਮਦ, ਹਿੰਦੂਆਂ ਨਾਲ ਸੰਬਧਿਤ ਰਾਮ ਕ੍ਰਿਸ਼ਨ ਅਤੇ ਸਿੱਖ ਧਰਮ ਨਾਲ ਸੰਬੰਧਿਤ ਆਪਣੇ ਨਾਮ ਨਾਲ ਗੁਰ ਆਦਿ ਤੋਂ ਬਾਅਦ ਸਿੰਘ ਜਾਂ ਕੌਰ ਲਗਾਉਂਦੇ ਹਨ।

ਮੈਂ ਤੁਹਾਡਾ ਧਿਆਨ ਕੇਵਲ ਸਿੰਘ ਜਾਂ ਕੌਰ ਸ਼ਬਦ ਬਾਰੇ ਦਿਵਾਉਣਾ ਚਾਹੁੰਦਾ ਹਾਂ। ਮਾਫ ਕਰਨਾ ਕਹਿਣ ਵਾਲੇ ਤਾਂ ਕਹਿ ਸਕਦੇ ਹਨ ਕਿ ਇਹ ਸ਼ਬਦ ਤਾਂ ਸਿੱਖ ਧਰਮ ਦੀ ਹੋਂਦ ਤੋਂ ਪਹਿਲਾ ਵੀ ਵਰਤੇ ਜਾਂਦੇ ਸਨ।ਪਰ ਯਾਦ ਰਹੇ ਸਿੰਘ ਅਤੇ ਕੌਰ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਵੱਲੌ ਹਰੇਕ ਸਿੱਖ ਲਈ ਲਾਜ਼ਮੀ ਕਰਕੇ ਰਾਖਵੇਂ ਕਰ ਦਿੱਤੇ ਗਏ ਸਨ।ਸਿੰਘ ਅਤੇ ਕੌਰ ਤੋਂ ਸਿੱਖ ਦੀ ਪਹਿਚਾਣ ਹੋ ਸਕਦੀ ਹੈ। ਇਹ ਸਿੱਖ ਕੌਮ ਦੇ ਅੱਡਰੀ ਹੋਣ ਦੀ ਪਹਿਚਾਣ ਹੈ।

ਪਰ ਅੱਜ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਈ ਤਰੀਕਿਆਂ ਨਾਲ ਸਿੱਖੀ ਤੇ ਡਾਕਾ ਵੱਜ ਰਿਹਾ ਹੈ। ਜੇ ਕਿਸੇ ਨੇ ਲਾਲਚ ਵੱਸ ਹੋ ਕੇ ਜਾਂ ਹੋਰਨਾਂ ਕਾਰਨਾਂ ਕਰਕੇ ਸਿੱਖ ਧਰਮ ਨੂੰ ਤਿਲਾਂਜਲੀ ਦੇ ਹੀ ਦਿੱਤੀ ਹੈ ਉਨ੍ਹਾਂ ਅੱਗੇ ਬੇਨਤੀ ਹੈ ਕਿ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਸ਼ਬਦ ਤੋਂ ਗੁਰੇਜ਼ ਕਰਨ। ਕਮ ਸੇ ਕਮ ਸਾਨੂੰ ਇਹ ਤਾਂ ਪਤਾ ਚੱਲ ਜਾਏ ਕਿ ਤੁਸੀਂ ਸਾਡੇ ਤੋਂ ਅਲੱਗ ਹੋ ਗਏ ਹੋ।ਮੈਨੂੰ ਇਹ ਲਿਖਣ ਦੀ ਲੋੜ ਕਿਉਂ ਮਹਿਸੂਸ ਹੋਈ ? ਕੁੱਝ ਦਿਨ ਪਹਿਲਾਂ ਜਲੰਧਰ ਇੱਕ ਗੁਰਦੁਆਰੇ ਦੇ ਬਾਹਰ, ਬੱਸ ਅੱਡੇ ਕੋਲ ਅਤੇ ਹੋਰ ਕਈ ਥਾਂਈ ਇਸਾਈਆਂ ਵੱਲੋਂ ਬਹੁਤ ਵੱਡੇ ਵੱਡੇ ਬੋਰਡ ਲਗਾਏ ਗਏ। ਉਸ ਉੱਪਰ ਕ੍ਰਿਸਮਸ ਦੀਆਂ ਵਧਾਈਆਂ ਤੇ ਇੱਕ ਜਗ੍ਹਾ ਇਕੱਠੇ ਹੋ ਕ੍ਰਿਸਮਸ ਮਨਾਉਣ ਬਾਰੇ ਲਿਖਿਆ ਸੀ। ਬਿਲਕੁੱਲ ਜੀ ਆਪਣਾ ਦਿਨ ਤੁਸੀਂ ਖੁਸ਼ੀ ਖੁਸ਼ੀ ਮਨਾ ਸਕਦੇ ਹੋ। ਪਰ ਉਦੋਂ ਹੱਦ ਤੋਂ ਵੱਧ ਦੁੱਖ ਤੇ ਧੱਕਾ ਲੱਗਾ ਉਸ ਬੋਰਡ ਉਪੱਰ ਮੁੱਖ ਪਾਸਟਰ ਦੇ ਨਾਮ ਨਾਲ ਸਿੰਘ ਲੱਗਾ ਹੋਇਆ ਸੀ ਕੀ ਇਹ ਸਿੱਖ ਧਰਮ ਤੇ ਸਿੱਧਾ- ਸਿੱਧਾ ਡਾਕਾ ਨਹੀਂ ਜੇ ਭਲਿਆ ਤੂੰ ਆਪਣਾ ਧਰਮ ਬਦਲ ਲਿਆ ਹੈ ਤਾਂ ਆਪਣਾ ਨਾਮ ਵੀ ਬਦਲ, ਸਿੰਘ ਦੀ ਜਗ੍ਹਾ ਕੁੱਛ ਹੋਰ ਲਿਖਾ। ਕਿਸੇ ਨੂੰ ਇਹ ਭੁਲੇਖਾ ਤਾਂ ਨਾ ਪਏ ਕਿ ਮੈਂ ਸਿੱਖ ਪਰਿਵਾਰ ਵਿੱਚੋਂ ਹੀ ਹਾਂ। ਇਸ ਤਰੀਕੇ ਨਾਲ ਸਾਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

"ਸਿੰਘ" ਜਾਂ "ਕੌਰ" ਲਗਾ ਕੇ ਪ੍ਰਚਾਰ ਸਿੱਖੀ ਨੂੰ ਛੱਡ ਹੋਰਨਾਂ ਧਰਮਾਂ ਦਾ ਕੀਤਾ ਜਾ ਰਿਹਾ ਹੈ। ਕਈਆਂ ਵੱਲੋਂ ਪੱਗਾਂ ਬੰਨ੍ਹ ਕੇ ਮਾਤਾ ਦੀਆਂ ਭੇਟਾਂ ਗਾਈਆਂ ਜਾ ਰਹੀਆਂ ਹਨ ਤੇ ਸਨਾਤਨ ਮੱਤ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਵੈਸੇ ਮਨੁੱਖ ਵਿਚਾਰਕ ਤੌਰ 'ਤੇ ਸੁਤੰਤਰ ਹੈ ਜਿਹੜਾ ਧਰਮ ਮਰਜ਼ੀ ਚਾਹੇ ਅਪ ਣਾ ਸਕਦਾ ਹੈ। ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਨ੍ਹਾਂ ਅੱਗੇ ਤਰਲਾ ਹੈ ਕਿ ਇਸ ਤਰ੍ਹਾਂ ਸਾਡੀ ਪਹਿਚਾਣ ਨੂੰ ਨਾ ਖਤਮ ਕਰੋ।ਸਾਨੂੰ ਅੱਗੇ ਬਹੁਤ ਤਰੀਕਿਆਂ ਨਾਲ ਖਤਮ ਕੀਤਾ ਜਾ ਰਿਹਾ ਹੈ। ਇਸ ਬਾਰੇ ਸਾਡੀ  ਕੌਮ ਨੂੰ ਜਾਗਣਾ ਪਏਗਾ ਸਖਤੀ ਤਾਂ ਕਿ ਸਾਡੇ ਸਰੂਪ ਵਿੱਚ ਹੋਰ ਨਾ ਵੜੇ, ਸਾਡੇ ਨਾਵਾਂ ਦੀ ਕੌਈ ਦੁਰਵਰਤੋਂ ਨਾ ਕਰ ਸਕੇ।

ਅਸੀਂ ਆਮ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਇਸ ਘਟਨਾ ਨੂੰ ਪੜ੍ਹਦੇ ਹਾਂ ਕਿ ਭਾਈ ਜੈਤਾ ਜੀ ਜਦੋਂ ਦਿੱਲੀ ਤੋਂ ਅਨੰਦਪੁਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਆਏ ਤਾਂ ਦਸਮ ਪਿਤਾ ਨੇ ਪੁਛਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ, ਤਾਂ ਭਾਈ ਜੈਤਾ ਜੀ ਚੁੱਪ (ਇਤਿਹਾਸਕਾਰਾਂ ਨੇ ਇਸ ਘਟਨਾ ਨੂੰ ਆਪੋ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ) ਕਰ ਗਏ ਤਾਂ ਗੁਰੁ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਮੈਂ ਅਜਿਹਾ ਸਿੱਖ ਬਣਾਵਾਂਗਾ ਜਿਹੜਾ ਛੁੱਪ ਨਹੀਂ ਸਕੇਗਾ ਤੇ ਲੱਖਾਂ ਵਿੱਚੋਂ ਪਛਾਣਿਆ ਜਾਏਗਾ,ਭਾਵ ਇੱਕ ਵੱਖਰੀ ਪਹਿਚਾਣ ਦੇ ਦਿੱਤੀ । ਪਰ ਕੀ ਕਰੀਏ ਜੇ ਉਸ ਸਿੱਖ ਸਰੂਪ ਵਿੱਚ ਹੀ ਹਿੰਦੂ ,ਇਸਾਈ ਜਾਂ ਹੋਰ ਆਣ ਵੜੇ। ਬਾਹਰੋਂ ਦੇਖਣ ਨੂੰ ਤਾਂ ਸਿੱਖ ਹੈ, ਪਰ ਅੰਦਰ ਕੁੱਝ ਹੋਰ ਹੈ, ਕੀ ਅੱਜ ਸਾਡੇ ਸਰੂਪ ਅਤੇ ਸਾਡੀ ਪਹਿਚਾਣ ਸਿੰਘ ਜਾਂ ਕੌਰ ਤੇ ਅਟੈਕ ਨਹੀਂ ਹੋ ਰਿਹਾ। ਇਹ ਨਾ ਹੋਵੇ ਅਸੀਂ ਇਸੇ ਤਰ੍ਹਾਂ ਹੌਲੀ-ਹੌਲੀ ਖੁਰਦੇ-ਖੁਰਦੇ ਖਤਮ ਹੋ ਜਾਈਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top