ਸਿੱਖ
ਕੌਮ ਵਿੱਚ ਪਿਛਲੇ ਸਮੇਂ ਤੋਂ ਬਹੁਤ ਸਾਰੇ ਮਸਲੇ ਅਣਸੁਲਝੇ ਪਏ ਹਨ, ਜੋ ਕਿ ਸਮੁੱਚੀ ਸੰਗਤ
ਦਾ ਧਿਆਨ ਮੰਗਦੇ ਹਨ, ਤਾਂ ਜੋ ਕੌਮ ਉਹਨਾਂ ‘ਤੇ ਸਰਬ-ਸੰਮਤੀ ਨਾਲ ਇੱਕ ਫੈਸਲਾ ਲੈ ਸਕੇ।
ਇਹ ਫੈਸਲਾ ਕੌਮ ਦੀ ਇੱਕਜੁੱਟਤਾ ਨੂੰ ਹੀ ਮਜ਼ਬੂਤ ਨਹੀਂ ਕਰੇਗਾ ਬਲਕਿ ਕੌਮੀ ਸ਼ਕਤੀ ਦਾ ਉਭਾਰ
ਵੀ ਬਣੇਗਾ। ਅਨੇਕਾਂ ਮਸਲਿਆਂ ਵਿੱਚੋਂ ‘ਨਾਨਕਸ਼ਾਹੀ ਕੈਲੰਡਰ’ ਦਾ ਮਸਲਾ ਇੱਕ ਵਾਰ ਫਿਰ ਤੂਲ
ਫੜ੍ਹ ਰਿਹਾ ਹੈ।
ਕੌਮ ਦੇ ਨਿਧੜਕ ਪ੍ਰਚਾਰਕ ਭਾਈ
ਪੰਥਪ੍ਰੀਤ ਸਿੰਘ ਜੀ ਖਾਲਸਾ ਇੱਕ ਜਨਵਰੀ ਨੂੰ ਇਸ ਮਸਲੇ ਪ੍ਰਤੀ ਅਕਾਲ ਤਖਤ ‘ਤੇ
ਗੱਲਬਾਤ ਕਰਨ ਜਾ ਰਹੇ ਹਨ। ਭਾਈ ਸਰਬਜੀਤ ਸਿੰਘ ਧੂੰਦਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ
ਦੇ ਹੋਰ ਪ੍ਰਚਾਰਕ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਮੈਬਰ ਵੀ ਭਾਈ ਪੰਥਪ੍ਰੀਤ ਸਿੰਘ ਖਾਲਸਾ
ਜੀ ਦਾ ਸਾਥ ਦੇਣ ਓਹਨਾ ਦੇ ਨਾਲ ਜਾਣਗੇਙ ਕੈਲੰਡਰ ਦੇ ਇਤਿਹਾਸ ਵਿੱਚ ਬਹੁਤ ਵਾਰ ਸੋਧਾਂ
ਹੁੰਦੀਆਂ ਆਈਆਂ ਹਨ, ਨਾਨਕਸ਼ਾਹੀ ਕੈਲੰਡਰ ਵੀ ਬਿਕਰਮੀ ਕੈਲੰਡਰ ਦਾ ਸੋਧਿਆ ਹੋਇਆ ਰੂਪ ਹੈ।
ਨਾਨਕਸ਼ਾਹੀ ਕੈਲੰਡਰ ਨਾਲ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਨਾਲ
ਸੰਬੰਧਿਤ ਦਿਹਾੜੇ ਵਿਗਿਆਨਿਕ ਤੌਰ ‘ਤੇ ਨਿਸ਼ਚਿਤ ਕਰਨ ਵਿੱਚ ਮੱਦਦ ਮਿਲੇਗੀ।
ਸਾਡੇ ਪਰਿਵਾਰਾਂ ਵਿੱਚ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਆਦਿਕ
ਸਾਰੇ ਦਿਨ ਹਰ ਸਾਲ ਇੱਕ ਹੀ ਤਾਰੀਖ ਨੂੰ ਮਨਾਏ ਜਾਂਦੇ ਹਨ, ਫਿਰ ਗੁਰੂ ਸਾਹਿਬਨ ਨਾਲ
ਸੰਬੰਧਿਤ ਦਿਹਾੜੇ ਹਰ ਸਾਲ ਕਿਸੇ ਜੰਤਰੀ ਤੋਂ ਦੇਖ ਕੇ ਕਿਉਂ ਬਦਲਵੀਆਂ ਤਰੀਖਾਂ ਨੂੰ ਮਨਾਏ
ਜਾਣ....??? ਪੂਰੀ ਦੁਨੀਆਂ ਵਿੱਚ ਕ੍ਰਿਸਮਿਸ ਹਰ ਸਾਲ
ਇੱਕ ਹੀ ਤਾਰੀਖ ਭਾਵ 25 ਦਸੰਬਰ ਨੂੰ ਮਨਾਈ ਜਾਂਦੀ ਹੈ, ਫਿਰ ਸਿੱਖ ਕਿਉਂ ਆਪਣੇ ਸ਼ਾਨਾਮੱਤੇ
ਇਤਿਹਾਸਿਕ ਦਿਨ ਹਰ ਸਾਲ ਬਾਹਮਣੀ ਜੰਤਰੀਆਂ ‘ਤੇ ਨਿਰਭਰ ਹੋ ਕੇ ਕਦੇ ਕਿਸੇ ਤਾਰੀਖ ਅਤੇ ਕਦੇ
ਕਿਸੇ ਤਾਰੀਖ ਨੂੰਕਿਉਂ ਮਨਾਉਣ....??? ਹਾਲੇ ਤੱਕ ਕੌਮ ਫੈਸਲਾ ਨਹੀਂ ਕਰ ਸਕੀ ਕੇ
ਆਉਣ ਵਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ ਕਿਹੜੀ ਤਰੀਕ ਨੂੰ ਮਨਾਵੇ ਜਦੋਂ ਕੇ
ਪਾਲ ਸਿੰਘ ਪੁਰੇਵਾਲ ਜੀ ਦੇ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਇਹ ਹਰ ਸਾਲ ੫ ਜਨਵਰੀ ਨੂੰ ਹੀ
ਆਵੇਗਾ !
ਸਿੱਖ ਕੌਮ ਦੀ ਬਿਹਤਰੀ ਅਤੇ ਸਾਰੇ ਇਤਿਹਾਸਿਕ ਦਿਹਾੜੇ ਵਿਗਿਆਨਿਕ
ਤਰੀਕੇ ਨਿਸ਼ਚਿਤ ਰੂਪ ਵਿੱਚ ਹਰ ਸਾਲ ਇੱਕ ਨਿਸ਼ਚਿਤ ਤਾਰੀਖ ਨੂੰ ਮਨਾਉਣ ਲਈ ਅਸੀਂ ‘ਵਰਲਡ
ਸਿੱਖ ਫੈਡਰੇਸ਼ਨ’ ਵੱਲੋਂ ‘ਨਾਨਕਸ਼ਾਹੀ ਕੈਲੰਡਰ’ ਜੋ ਕਿ
ਸਾਲ 2003 ਵਿੱਚ ਜਾਰੀ ਕੀਤਾ ਗਿਆ ਸੀ, ਦੀ ਪੂਰੀ ਹਮਾਇਤ ਕਰਦੇ ਹੋਏ ਇਸ ਨੂੰ ਹੂ-ਬ-ਹੂ
ਲਾਗੂ ਕਰਨ ਦੀ ਹਮਾਇਤ ਕਰਦੇ ਹਨ। ਸਮੂਹ ਪੰਥ ਦਰਦੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਅਸਲ
‘ਨਾਨਕਸ਼ਾਹੀ ਕੈਲੰਡਰ’ ਨੂੰ ਲਾਗੂ ਕਰਾਉਣ ਦੇ ਮਸਲੇ ‘ਤੇ ਇੱਕਜੁੱਟਤਾ ਨਾਲ ਪਹਿਰਾ ਦੇਣ।
ਇੱਕ ਜਨਵਰੀ 2015 ਨੂੰ ਭਾਈ ਪੰਥਪ੍ਰੀਤ ਸਿੰਘ ਦਾ ਪੂਰਾ ਸਹਿਯੋਗ ਕਰਨ ਅਤੇ ਵੱਧ ਤੋਂ ਵੱਧ
ਗਿਣਤੀ ਵਿੱਚ ਅਕਾਲ ਤਖਤ ‘ਤੇ ਪਹੁੰਚ ਕੇ ਉਹਨਾਂ ਦਾ ਸਾਥ ਦੇਣ।