Share on Facebook

Main News Page

ਰਾਧਾ ਸੁਆਮੀ ਸੰਪਰਦਾ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ, ਬਲਦੇਵ ਸਿੰਘ ਸਿਰਸਾ ਨੇ ਦਿੱਤਾ ਰਾਜਪਾਲ ਦੇ ਨਾਮ ਮੰਗ ਪੱਤਰ

ਅੰਮ੍ਰਿਤਸਰ 29 ਦਸੰਬਰ (ਜਸਬੀਰ ਸਿੰਘ): ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਅੱਜ ਰਾਧਾ ਸੁਆਮੀ ਸੰਪਰਦਾ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋ ਵੱਲੋ ਡੇਰੇ ਦੇ ਲਾਗਲੇ ਪਿੰਡਾਂ ਦੀ ਜ਼ਮੀਨ ਨੂੰ ਜਬਰੀ ਲੈਣ ਅਤੇ 22 ਦੇ ਕਰੀਬ ਪਿੰਡਾਂ ਦੀਆ ਪੰਚਾਇਤੀ ਜ਼ਮੀਨਾਂ ਤੇ ਕਬਜੇ ਕਰਨ ਦੇ ਦੋਸ਼ ਤਹਿਤ ਜਿਲੇ ਦੇ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਦੇ ਰਾਜਪਾਲ ਨੂੰ ਪੱਤਰ ਭੇਜ ਤੇ ਮੰਗ ਕੀਤੀ ਕਿ ਨਜਾਇਜ ਕਬਜੇ ਤੁਰੰਤ ਛੁਡਾਏ ਜਾਣ ਤੇ ਬਾਬਾ ਗੁਰਿੰਦਰ ਸਿੰਘ ਤੇ ਉਸ ਦੀ ਸਾਥੀਆ ਦੇ ਖਿਲਾਫ ਬਿਨਾਂ ਕਿਸੇ ਦੇਰੀ ਤੇ ਮੁਕੱਦਮਾ ਦਰਜ ਕਰਕੇ ਕਨੂੰਨੀ ਕਾਰਵਾਈ ਕੀਤੀ ਜਾਵੇ ਜਦ ਕਿ ਡੀ.ਸੀ.ਭਰੋਸਾ ਦਿਵਾਇਆ ਕਿ ਉਹ ਪੀੜਤ ਲੋਕਾਂ ਨਾਲ ਇਨਸਾਫ ਕਰਨਗੇ।

ਅੱਜ ਦੁਪਿਹਰੇ ਆਪਣੀ ਕਰੀਬ ਦੋ ਦਰਜਨ ਪੀੜਤ ਸਾਥੀਆ ਨਾਲ ਸ੍ਰ ਸਿਰਸਾ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਮੁਲਾਕਾਤ ਕੀਤੀ ਤੇ ਮੰਗ ਪੱਤਰ ਦੇ ਕੇ ਜਾਣਕਾਰੀ ਦਿੱਤੀ ਕਿ ਰਾਧਾ ਸੁਆਮੀ ਸੰਪਰਦਾ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਵੱਲੋਂ ਜਿਥੇ ਡੇਰੇ ਦੇ ਨਾਲ ਲੱਗਦੇ ਕਰੀਬ ਦੋ ਦਰਜਨ ਪਿੰਡਾਂ ਦੀ ਜ਼ਮੀਨ ਤੇ ਕਬਜਾ ਕੀਤਾ ਹੈ ਉਥੇ ਪੰਚਾਇਤੀ ਜ਼ਮੀਨਾਂ ਨੂੰ ਹੜੱਪ ਲਿਆ ਹੈ। ਉਹਨਾਂ ਦੱਸਿਆ ਕਿ ਇਥੇ ਹੀ ਬੱਸ ਨਹੀ ਬਾਬਾ ਢਿਲੋ ਨੇ ਆਪਣੀ ਸਰਕਾਰੀ ਪਹੁੰਚ ਨਾਲ ਬਿਆਸ ਦਰਿਆ ਦਾ ਵਹਾ ਵੀ ਦੂਸਰੇ ਪਾਸੇ ਮੋੜ ਕੇ ਦਰਿਆ ਦੀ ਜ਼ਮੀਨ ਨੂੰ ਹੱਥਿਆ ਲਿਆ ਹੈ ਅਤੇ ਆਪਣੇ ਪੱਧਰ ਤੇ ਸਪੱਰ ਬਣਾ ਕੇ ਵਹਾ ਦੂਸਰੇ ਪਾਸੇ ਕਰ ਦਿੱਤਾ ਹੈ ਜਿਸ ਨਾਲ ਦਰਿਆ ਤੋ ਪਾਰ ਦੇ ਕਈ ਪਿੰਡਾਂ ਦੀ ਜ਼ਮੀਨ ਵੀ ਦਰਿਆ ਦੇ ਵਹਿਣ ਵਿੱਚ ਵਹਿ ਗਈ ਹੈ। ਉਹਨਾਂ ਕਿਹਾ ਕਿ ਪੀੜਤ ਲੋਕ ਕਈ ਵਾਰੀ ਦਰਖਾਸਤਾਂ ਦੇ ਚੁੱਕੇ ਹਨ ਪਰ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀ ਮਿਲਿਆ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ 2005 ਵਿੱਚ ਅੰਮ੍ਰਿਤਸਰ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨੇ ਕਮਿਸ਼ਨਰ ਜਲੰਧਰ ਡਵੀਜਨ ਸ੍ਰ ਸਵਰਨ ਸਿੰਘ ਦੇ ਆਦੇਸ਼ਾਂ ਤੇ ਸਾਰੀ ਜਾਂਚ ਕੀਤੀ ਸੀ ਤੇ ਜਾਂਚ ਦੌਰਾਨ ਰਾਧਾ ਸੁਆਮੀ ਸੰਪਰਦਾ ਦਰਿਆ ਦੇ ਵਹਾ ਨੂੰ ਬਦਲਣ ਲਈ ਦੋਸ਼ੀ ਪਾਈ ਗਈ ਸੀ ਤੇ ਕਮਿਸ਼ਨਰ ਨੇ ਸ਼ਿਫਾਰਸ਼ ਕੀਤੀ ਸੀ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ ਦਸ ਹਜ਼ਾਰ ਰੁਪਏ ਮੁਆਵਜਾ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਪੀੜਤਾਂ ਨੂੰ ਅੱਜ ਤੱਕ ਮੁਆਵਜਾ ਨਹੀ ਮਿਲਿਆ। ਉਹਨਾਂ ਕਿਹਾ ਕਿ ਉਹਨਾਂ ਨੇ ਕਈ ਦਰਖਾਸਤਾਂ ਦਿੱਤੀਆ ਪਰ ਹਾਲੇ ਤੱਕ ਕੋਈ ਵੀ ਇਨਸਾਫ ਨਹੀ ਮਿਲਿਆ। ਉਹਨਾਂ ਕਿਹਾ ਕਿ ਰਾਧਾ ਸੁਆਮੀਆ ਦੇ ਲੱਠਮਾਰਾਂ ਤੋ ਇਹਨਾਂ ਦੀ ਕਵਰੇਜ ਕਰਨ ਗਿਆ ਪੱਤਰਕਾਰ ਵੀ ਬੜੀ ਮੁਸ਼ਕਲ ਨਾ ਬਚਿਆ ਸੀ। ਉਹਨਾਂ ਡੀ.ਸੀ ਨੂੰ ਵੀ ਜਾਣਕਾਰੀ ਦਿੰਦਿਆ ਕਿਹਾ ਕਿ ਉਹਨਾਂ ਵੱਲੋ ਵੀ ਇੱਕ ਐਸ.ਡੀ.ਐਮ ਕੋਲੋ ਜਾਂਚ ਕਰਵਾਈ ਗਈ ਸੀ ਪਰ ਉਸ ਜਾਂਚ ਦਾ ਵੀ ਕੋਈ ਨਤੀਜਾ ਨਹੀ ਨਿਕਲਿਆ। ਉਹਨਾਂ ਦੋਸ਼ ਲਾਇਆ ਕਿ ਰਾਧਾ ਸੁਆਮੀ ਮੁੱਖੀ ਦੇ ਹੱਥ ਇੰਨੇ ਲੰਮੇ ਹਨ ਕਿ ਸਿਆਸੀ ਆਗੂਆ ਤੇ ਸਰਕਾਰ ਤੋ ਇਲਾਵਾ ਸਰਕਾਰੀ ਮਸ਼ੀਨਰੀ ਵੀ ਉਹਨਾਂ ਦਾ ਹੀ ਪੱਖ ਪੂਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਰਾਧਾ ਸੁਆਮੀ ਡੇਰੇ ਵਿੱਚ ਜਾ ਕੇ ਉਸ ਕੋਲੋ ਵੋਟਾਂ ਦੀ ਭੀਖ ਮੰਗਦੇ ਹਨ ਤਾਂ ਫਿਰ ਇਨਸਾਫ ਦੀ ਆਸ ਕਿਥੋ ਰੱਖੀ ਜਾ ਸਕਦੀ ਹੈ? ਸ੍ਰ ਸਿਰਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਖਰੀ ਦਮ ਤੱਕ ਲੜਨਗੇ ਅਤੇ ਪ੍ਰਸ਼ਾਸ਼ਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਹਾਈਕੋਰਟ ਦਾ ਦਰਵਾਜਾ ਵੀ ਖੜਕਾਉਣ ਤੋ ਗੁਰੇਜ਼ ਨਹੀ ਕਰਨਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top