Share on Facebook

Main News Page

ਰਾਗਮਾਲਾ ਗਿਆਨ (ਕਿੱਸਾ ਮਾਧਵ ਨਲ ਅਤੇ ਕਾਮ ਕੰਦਲਾ) ਅਖੀਰਲਾ ਭਾਗ
-:
ਪ੍ਰੋ. ਕਸ਼ਮੀਰਾ ਸਿੰਘ, ਯੂ.ਐਸ.ਏ.

ਲੜੀ ਜੋੜਨ ਲਈ : ਭਾਗ ਪਹਿਲਾ, ਦੂਜਾ, ਤੀਜਾ

ਕੰਦਲਾ ਨੂੰ ਰਾਜੇ ਬਿਕ੍ਰਮ ਦੇ ਹਵਾਲੇ ਕੀਤਾ। ਆਲਮ ਲਿਖਦਾ ਹੈ- ਮਿਲ ਕਰ ਰਾਉ ਨਗਰ ਮਹਿ ਚਲਾ।ਦੀਨੀ ਜਾਇ ਕਾਮ ਕੰਦਲਾ।176।

ਛੰਦ ਨੰਬਰ 177 ਤੋਂ 179:
ਮਾਧਵ ਨਲ ਦਾ ਕਾਮ ਕੰਦਲਾ ਨਾਲ਼ ਮੁੜ ਮਿਲਾਪ:
ਮਾਧਵ ਨਲ ਕਾਮ ਕੰਦਲਾ ਮਿਲਾਈ।ਪੁਨਿ ਬਿਕ੍ਰਮ ਉਜੈਨੀ ਜਾਈ।178। ਮਾਧਵ ਨਲ ਤੇ ਕਾਮ ਕੰਦਲਾ ਵੀ ਉਜੈਨ ਰਾਜੇ ਦੇ ਨਾਲ਼ ਚਲੇ ਗਏ। ਇਹ ਵਿਛੁੜੀ ਮਿਲ਼ੀ ਜੋੜੀ ਰਾਜੇ ਨੂੰ ਅਸੀਸਾਂ ਦਿੰਦੀ ਹੈ। ਆਲਮ ਲਿਖਦਾ ਹੈ- ਮਾਧਵ ਕਾਮ ਕੰਦਲਾ ਨਾਰੀ। ਬੁਧਿ ਜਨ ਜੋਰੀ ਦਈ ਸਵਾਰੀ।ਦਿਨ ਦਿਨ ਪ੍ਰੀਤ ਅਧਿਕ ਮਨ ਧਰਈ। ਬਹੁ ਅਸੀਸ ਰਾਜਾ ਕੋ ਕਰਈ।178।

ਪ੍ਰੇਮ ਕਥਾ ਦਾ ਫਲ਼:
ਆਲਮ ਕਵੀ ਲਿਖਦਾ ਹੈ- ਪ੍ਰਤਵੰਤ ਹੋਇ ਸੁਨੈ ਜੇ ਕੋਈ। ਬਾਢੈ ਪ੍ਰੀਤ ਹੀਐ ਸੁਖ ਹੋਈ। ਕਾਮੀ ਰਸਿਕ ਪੁਰਖੁ ਜੋ ਸੁਨਹੀਂ। ਤੇ ਯਹ ਕਥਾ ਰੈਨ ਦਿਨ ਗੁਨਹੀਂ।179।

ਸੋਚ-ਵਿਚਾਰ:

ਭਾਈ ਗੁਰਦਾਸ ਜੀ ਨੇ ਵਰਤੇ ਰਾਗਾਂ ਦਾ ਵੇਰਵਾ (ਜੈਜਾਵੰਤੀ ਤੋਂ ਬਿਨਾਂ) ਤਤਕਰੇ ਵਿੱਚ ਪਹਿਲਾਂ ਹੀ ਵਿਸਥਾਰ ਨਾਲ਼ ਲਿਖ ਦਿੱਤਾ ਸੀ, ਜਿਸ ਲਈ ਰਾਗਮਾਲਾ ਦੀ ਲੋੜ ਹੀ ਖ਼ਤਮ ਹੋ ਜਾਂਦੀ ਹੈ ਜੋ ਉਨ੍ਹਾਂ ਰਾਗਾਂ, ਰਾਗਣੀਆਂ ਤੇ ਉਨ੍ਹਾਂ ਦੇ ਪੁਤ੍ਰਾਂ ਦਾ ਵੇਰਵਾ ਦਿੰਦੀ ਹੈ, ਜਿਨ੍ਹਾਂ ਵਿੱਚੋਂ ਰਾਗਾਂ ਦੇ ਨਾਵਾਂ ਦੀ ਬਹੁ ਗਿਣਤੀ ਗੁਰਬਾਣੀ ਤੋਂ ਬਾਹਰੋਂ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੋਈ ‘ਰਾਗਣੀ’ ਸ਼ਬਦ ਸਿਰਲੇਖਾਂ ਵਿੱਚ ਨਹੀਂ (ਸਿਰਲੇਖਾਂ ਵਿੱਚ ਕੇਵਲ ‘ਰਾਗ’ ਸ਼ਬਦ ਹੀ ਲਿਖਿਆ ਗਿਆ ਹੈ, ਜੋ ਇਸਤ੍ਰੀ ਲਿੰਗ ਨਹੀਂ ਹੈ)। ਕਵੀ ਆਲਮ ਦੀ ਲਿਖੀ ਅਤੇ ਗੁਰਬਾਣੀ ਵਿੱਚ ਵਾਧੂ ਜੋੜੀ ਗਈ ‘ਰਾਗਮਾਲਾ’ ਵਿੱਚ

-  ਕੁੱਲ 6 ਰਾਗ ( ਭੈਰਉ, ਮਾਲਕੌਸ, ਹਿੰਡੋਲ, ਦੀਪਕ, ਸ਼ਿਰੀ ਅਤੇ ਮੇਘ) ਹਨ,

-  30 ਰਾਗਣੀਆਂ (ਭੈਰਵੀ, ਬਿਲਾਵਲੀ, ਪੁੰਨਿਆ, ਬੰਗਲੀ, ਅਸਲੇਖੀ, ਗੋਂਡਕਰੀ, ਦੇਵਗੰਧਾਰੀ, ਗੰਧਾਰੀ, ਸੀਹੁਤੀ, ਧਨਾਸਰੀ, ਤੇਲੰਗੀ, ਦੇਵਕਰੀ, ਬਸੰਤੀ, ਸੰਦੂਰ, ਸਰਸ ਅਹੀਰੀ, ਕਛੇਲੀ, ਪਟਮੰਜਰੀ, ਟੋਡੀ, ਕਾਮੋਦੀ, ਗੂਜਰੀ, ਬੈਰਾੜੀ, ਕਰਨਾਟੀ, ਗਵਰੀ, ਆਸਾਵਰੀ, ਸਿੰਧਵੀ, ਸੋਰਠਿ, ਗੋਂਡ, ਮਲਾਰੀ, ਆਸਾ ਅਤੇ ਸੂਹਉ) ਅਤੇ

- 6 ਰਾਗਾਂ ਦੇ 48 ਪੁੱਤ੍ਰ (ਪੰਚਮ, ਹਰਖ, ਦਿਸਾਖ, ਬੰਗਾਲਮ, ਮਧੁ, ਮਾਧਵ, ਲਲਤ, ਬਿਲਾਵਲ, ਮਾਰੂ, ਮਸਤ ਅੰਗ, ਮੇਵਾਰਾ, ਪ੍ਰਬਲ ਚੰਡ, ਕਉਸਕ, ਉਭਾਰਾ, ਖਉਖਟ, ਭਉਰਾਨਦ, ਸੁਰਮਾਨੰਦ, ਭਾਸਕਰ, ਚੰਦ੍ਰ ਬਿੰਬ, ਮੰਗਲਨ, ਸਰਸ ਬਾਨ, ਬਿਨੋਦਾ, ਬਸੰਤ, ਕਮੋਦਾ, ਕਾਲੰਕਾ, ਕੁੰਤਲ, ਰਾਮਾ, ਕਮਲ ਕੁਸਮ, ਚੰਪਕ, ਗਉਰਾ, ਕਾਨਰਾ, ਕਲ੍ਹਾਨਾ, ਸਾਲੂ, ਸਾਰਗ, ਸਾਗਰਾ, ਗੋਂਡ, ਗੰਭੀਰ, ਗੁੰਡ, ਕੁੰਭ, ਹਮੀਰ, ਬੈਰਾਧਰ, ਗਜਧਰ, ਕੇਦਾਰਾ, ਜਬਲੀਧਰ, ਨਟ, ਜਲਧਾਰਾ, ਸ਼ੰਕਰ, ਸ਼ਿਆਮਾ) ਹਨ, ਜਿਨ੍ਹਾਂ ਦਾ ਕੁੱਲ ਜੋੜ 84 (6+30+48) ਬਣਦਾ ਹੈ।

ਗੁਰਬਾਣੀ ਵਿੱਚ 31 ਮੁੱਖ ਰਾਗ ਹਨ ਅਤੇ ਉਨ੍ਹਾਂ ਦੇ ਅਧੀਨ 30 ਹੋਰ ਰਾਗ ਹਨ ਤੇ ਜੋੜ 61 (ਸ਼ਿਰੀ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸ਼ਰੀ, ਜੈਤਸ਼ਰੀ, ਦੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ, ਜੈਜਾਵੰਤੀ, ਗਉੜੀ ਗੁਆਰੇਰੀ, ਗਉੜੀ ਦਖਣੀ, ਗਉੜੀ ਬੈਰਾਗਣਿ, ਗਉੜੀ ਚੇਤੀ, ਗਉੜੀ ਦੀਪਕੀ, ਗਉੜੀ ਪੂਰਬੀ ਦੀਪਕੀ, ਗਉੜੀ ਪੂਰਬੀ, ਗਉੜੀ ਮਾਝ, ਗਉੜੀ ਮਾਲਵਾ, ਗਉੜੀ ਮਾਲਾ, ਗਉੜੀ ਭੀ ਸੋਰਠਿ ਭੀ, ਆਸਾਵਰੀ, ਆਸਾਵਾਰੀ ਸੁਧੰਗ (ਸ਼ੁੱਧ+ਅੰਗ) ਜਾਂ ਕੋਮਲ ਰਿਸ਼ਵ ਵਾਲ਼ੀ, ਆਸਾ ਕਾਫ਼ੀ, ਦੇਵਗੰਧਾਰ, ਵਡਹੰਸ ਦਖਣੀ, ਤਿਲੰਗ ਕਾਫ਼ੀ, ਸੂਹੀ ਕਾਫ਼ੀ, ਸੂਹੀ ਲਲਿਤ, ਬਿਲਾਵਲ ਦਖਣੀ, ਬਿਲਾਵਲ ਗੌਂਡ, ਰਾਮਕਲੀ ਦਖਣੀ, ਨਟ, ਮਾਰੂ ਕਾਫ਼ੀ, ਮਾਰੂ ਦਖਣੀ, ਬਸੰਤ ਹਿੰਡੋਲ, ਕਲਿਆਨ ਭੋਪਾਲੀ, ਪ੍ਰਭਾਤੀ ਬਿਭਾਸ, ਬਿਭਾਸ ਪ੍ਰਭਾਤੀ ਅਤੇ ਪ੍ਰਭਾਤੀ ਦਖਣੀ) ਬਣਦਾ ਹੈ।

ਰਾਗਮਾਲਾ ਵਿੱਚ ਵਰਤੇ ਗੁਰਬਾਣੀ ਵਿੱਚਲੇ 19 ਰਾਗਾਂ ਦੇ ਨਾਂ ਇਹ ਹਨ- ਭੈਰਉ, ਸ਼ਿਰੀ, ਦੇਵਗੰਧਾਰੀ, ਧਨਾਸ਼ਰੀ, ਟੋਡੀ, ਗੂਜਰੀ, ਬੈਰਾੜੀ, ਆਸਾਵਰੀ, ਸੋਰਠਿ, ਗੋਂਡ, ਆਸਾ, ਬਿਲਾਵਲ, ਮਾਰੂ, ਬਸੰਤ, ਕਾਨਰਾ (ਕਾਨੜਾ), ਕਲਿਆਨ, ਸਾਰਗ, ਕੇਦਾਰਾ ਅਤੇ ਨਟ। ਰਾਗਮਾਲਾ ਦੇ ਵਿੱਚ ਲਿਖੇ ਬਾਕੀ 65 ਰਾਗਾਂ, ਰਾਗਣੀਆਂ ਅਤੇ ਰਾਗਾਂ ਦੇ ਪੁੱਤ੍ਰਾਂ ਦੇ ਨਾਂ ਗੁਰਬਾਣੀ ਵਿੱਚ ਹੈ ਹੀ ਨਹੀਂ।

ਰਾਗਮਾਲਾ ਤੋਂ ਉਪਦੇਸ਼:

- ਕੇਵਲ ਰਾਗਾਂ, ਰਾਗਣੀਆਂ ਆਦਿ ਦੇ ਨਾਵਾਂ ਤੋਂ ਸਿੱਖ ਨੂੰ ਅਧਿਆਤਮਕ ਮਾਰਗ ਦਾ ਗੁਰੂ ਦਾ ਕੋਈ ਉਪਦੇਸ਼ ਨਹੀਂ ਮਿਲ਼ਦਾ।
- ਰਾਗਮਾਲਾ ਵਿੱਚ ਕਿਤੇ ਨਹੀਂ ਲਿਖਿਆ ਕਿ ਹਰੀ, ਰਾਮ, ਪਰਮੇਸ਼ਰ, ਗੋਪਾਲ ਆਦਿਕ ਨਾਵਾਂ ਵਾਲ਼ੇ ਪ੍ਰਭੂ ਨੂੰ ਜਪੋ।
- ਕਿਤੇ ਨਹੀਂ ਲਿਖਿਆ ਕਿ ਅੰਮ੍ਰਿਤ ਵੇਲੇ ਉੱਠੋ ਅਤੇ ਗੁਰਬਾਣੀ ਪੜ੍ਹੋ।
- ਕਿਤੇ ਨਹੀਂ ਲਿਖਿਆ ਕਿ ਸਤਿ ਸੰਗਤਿ ਵਿੱਚ ਜਾਇਆ ਕਰੋ ਅਤੇ ਸੇਵਾ ਸਿਮਰਨ ਕਰਿਆ ਕਰੋ।
- ਕਿਤੇ ਨਹੀਂ ਲਿਖਿਆ ਕਿ ਘਾਲ ਕਮਾਈ ਕਰ ਕੇ ਨਿਰਬਾਹ ਕਰਦਿਆਂ ਲੋੜਵੰਦਾਂ ਦੀ ਮੱਦਦ ਵੀ ਕਰਿਆ ਕਰੋ।
- ਕਿਤੇ ਨਹੀਂ ਲਿਖਿਆ ਕਿ ਗੁਰੂ ਹੀ ਤੀਰਥ ਹੁੰਦਾ ਹੈ।
- ਕਿਤੇ ਨਹੀਂ ਲਿਖਿਆ ਕਿ ਗੁਰੂ ਬਿਨਾਂ ਮੋਹ-ਮਾਇਆ ਤੋਂ ਮੁਕਤੀ ਨਹੀਂ ਮਿਲ਼ਦੀ।

ਆਲਮ ਦੀ ਲਿਖੀ ਇਸ ਰਾਗ ਮਾਲਾ ਤੋਂ ਇਹ ਪਤਾ ਲੱਗਦਾ ਹੈ, ਕਿ ਕਾਮ ਕੰਦਲਾ, ਜਿਸ ਨੂੰ ਕਾਮਾਵਤੀ ਦਾ ਰਾਜਾ ਕਾਮਸੈਨ ‘ਗਨਕਾ’, ਭਾਵ, ‘ਵੇਸ਼ਵਾ’ ਆਖਦਾ ਹੈ, ਨੇ ਇਹ 84 ਰਾਗ ਰਾਜਾ ਕਾਮਸੈਨ ਦੇ ਦਰਬਾਰ ਵਿੱਚ ਅਨੇਕਾਂ ਲੋਕਾਂ ਦੇ ਇਕੱਠ ਵਿੱਚ ਸਾਥੀ ਸਾਜ਼ਿੰਦਿਆਂ ਦੀ ਮੱਦਦ ਨਾਲ਼ ਨਾਚ ਕਰਦਿਆਂ ਗਾਏ ਸਨ, ਜਿੱਥੇ ਅਜਨਵੀ ਦੇ ਤੌਰ 'ਤੇ ਸੰਗੀਤਕ ਰਮਜ਼ਾਂ ਦੀ ਪਾਰਖੂ ਅੱਖ ਵਾਲ਼ਾ ਸੰਗੀਤਕਾਰ ਮਾਧਵ ਨਲ ਵੀ ਬੈਠਾ ਸੀ।

ਰਾਗਮਾਲਾ ਅਤੇ ਲਿਖਾਰੀ:

ਰਾਗਮਾਲਾ ਵਿੱਚ 35 ਬਾਣੀਕਾਰਾਂ ਵਿੱਚੋਂ ਕਿਸੇ ਦਾ ਵੀ ਨਾਂ ਨਹੀਂ ਲਿਖਿਆ ਗਿਆ ਜਿਵੇਂ ਕਿ ਬਾਕੀ ਬਾਣੀ ਵਿੱਚ ਹਰ ਬਾਣੀਕਾਰ ਨੇ ਆਪਣੇ ਨਾਂ ਦੀ ਮੁਹਰ ਛਾਪ ਵਰਤੀ ਹੈ। ਛੇ ਸਿੱਖ ਗੁਰੂ ਪਾਤਿਸ਼ਾਹਾਂ ਨੇ ਆਪਣੀ ਬਾਣੀ ਵਿੱਚ ਮੁਹਰ ਛਾਪ ‘ਨਾਨਕ’ ਵਰਤੀ ਹੈ।

ਰਾਗਮਾਲਾ ਵਿੱਚ ਵਰਤੇ ਅੰਕ:

ਰਾਗਮਾਲਾ ਦੇ ਹਰ ਬੰਦ ਤੋਂ ਪਿੱਛੋਂ ਲਿਖਿਆ ਏਕਾ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਦੀ ਸੰਪਾਦਨ ਕਲਾ ਨਾਲ ਮੇਲ਼ ਨਹੀਂ ਖਾਂਦਾ। ਗੁਰਬਾਣੀ ਵਿੱਚ ਵਾਰਾਂ ਦੀਆਂ ਪਉੜੀਆਂ ਦੀ ਗਿਣਤੀ ਹਰ ਪਉੜੀ ਪਿਛੋਂ ਪਿਛਲੀਆਂ ਪਉੜੀਆਂ ਦਾ ਜੋੜ ਕਰਕੇ ਲਿਖੀ ਗਈ ਹੈ ਅਤੇ ਹਰ ਸ਼ਬਦ ਦੇ ਬੰਦਾਂ ਦੀ ਗਿਣਤੀ ਸ਼ਬਦ ਦੇ ਅਖ਼ੀਰ ਤੇ ਲਿਖੀ ਗਈ ਹੈ, ਜਿੱਥੇ ਪਿੱਛੇ ਆ ਚੁੱਕੇ ਸ਼ਬਦਾਂ ਦਾ ਜੋੜ ਵੀ ਲਿਖਿਆ ਗਿਆ ਹੈ। ਰਾਗਮਾਲਾ ਦਾ ਅਖ਼ੀਰਲਾ ਅੰਕ ਵੀ ‘11॥’ ਹੈ, ਜੋ ਕੀਤੀ ਗਈ ਬੇ-ਤੁਕੀ ਗਿਣਤੀ ਨੂੰ ਹੀ ਦਰਸਾਉਂਦਾ ਹੈ।

ਰਾਗਮਾਲਾ ਵਿੱਚ ਸ਼ਬਦ ‘ਪੁਨਿ’:

ਰਾਗਮਾਲਾ ਤੋਂ ਬਿਨਾਂ ਬਾਕੀ ਬਾਣੀ ਵਿੱਚ ਸ਼ਬਦ ‘ਫੁਨਿ’ (ਅਰਥ- ਫਿਰ) ਵਰਤਿਆ ਗਿਆ ਹੈ, ਤੇ ਇਸ ਦੀ ਥਾਂ ਰਾਗਮਾਲਾ ਵਿੱਚ ‘ਪੁਨਿ’ ਸ਼ਬਦ ਹੈ।

****** ਸਮਾਪਤ *******


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top