Khalsa News homepage

 

 Share on Facebook

Main News Page

ਸੂਰਜ ਪ੍ਰਕਾਸ਼ ਦੇ ਗਪੌੜੇ - ਭਾਗ 12
ਭਾਈ ਅਮਰਦਾਸ ਜੀ ਤੋਂ ਖਡੂਰ ਸਾਹਿਬ ਦੇ ਤਪੇ ਦੀ ਮੌਤ ਕਰਵਾਈ ਅਤੇ ਕਰਾਮਤ ਰਾਹੀਂ ਮੀਂਹ ਪਵਾਇਆ
-: ਪ੍ਰੋ. ਕਸ਼ਮੀਰਾ ਸਿੰਘ USA
07.02.2020

12. ਭਾਈ ਅਮਰਦਾਸ ਜੀ ਤੋਂ ਖਡੂਰ ਸਾਹਿਬ ਦੇ ਤਪੇ ਦੀ ਮੌਤ ਕਰਵਾਈ ਅਤੇ ਕਰਾਮਤ ਰਾਹੀਂ ਮੀਂਹ ਪਵਾਇਆ
(ਰਾਸ਼ੀ ਪਹਿਲੀ ਅੰਸ਼ੂ 21, 22 ਅਤੇ 23 ਵਿੱਚੋਂ)

ਖਡੂਰ ਸਾਹਿਬ ਦੇ ਜ਼ਿਮੀਦਾਰ ਪਿੰਡ ਦੇ ਤਪੇ ਕੋਲ਼ ਗਏ ਅਤੇ ਔੜ ਦੂਰ ਕਰਨ ਲਈ ਮੀਂਹ ਪਵਾਉਣ ਵਾਸਤੇ ਬੇਨਤੀ ਕੀਤੀ । ਤਪੇ ਨੇ ਕਿਹਾ ਕਿ ਜਾਓ ਆਪਣੇ ਗੁਰੂ ਜੀ ਨੂੰ ਪਿੰਡੋਂ ਬਾਹਰ ਕੱਢ ਦਿਓ ਅਤੇ ਮੀਂਹ ਪੈ ਜਾਵੇਗਾ । ਇਸ ਬੇਨਤੀ ਬਾਰੇ ਕਵੀ ਲਿਖਦਾ ਹੈ-

ਇਕ ਕੇ ਤਿਆਗੇ ਕੁਲ ਬਚ ਰਹੈ । ਕਰਹਿਂ ਤਜਨਿ ਯੌਂ ਬੁਧਿ ਜਨ ਕਹੈਂ ।
ਯਾਂ ਤੇ ਤੁਮ ਘਰ ਤਿਆਗਨ ਕਰੇਂ । ਸਗਰੋ ਗ੍ਰਾਮ ਚਿੰਤ ਕੋ ਰਹੇਂ ।6।


ਜ਼ਿਮੀਦਾਰਾਂ ਦੇ ਬੇਨਤੀ ਕਰਨ ਤੇ ਗੁਰੂ ਅੰਗਦ ਸਾਹਿਬ ਪਿੰਡ ਛੱਡ ਕੇ ਖ਼ਾਨਰਜ਼ਾਦੇ ਪਿੰਡ ਦੀ ਜੂਹ ਵਿੱਚ ਇੱਕ ਥੇਹ ਉੱਤੇ ਜਾ ਬੈਠੇ ।
ਕਵੀ ਲਿਖਦਾ ਹੈ ਕਿ ਉਸੇ ਸਮੇਂ ਭਾਈ ਅਮਰਦਾਸ ਜੀ ਬਾਸਰਕੇ ਤੋਂ ਖਡੂਰ ਸਾਹਿਬ ਪਹੁੰਚ ਗਏ ਅਤੇ ਤਪੇ ਵਾਲ਼ੀ ਸਾਰੀ ਕਹਾਣੀ ਦਾ ਪਤਾ ਲੱਗਾ ।

ਕਵੀ ਅਨੁਸਾਰ ਭਾਈ ਅਮਰਦਾਸ ਜੀ ਨੇ ਖਡੂਰ ਸਾਹਿਬ ਦੇ ਜੱਟਾਂ ਨੂੰ ਬੁਲਾ ਕੇ ਕਿਹਾ ਕਿ ਉਹ ਤਪੇ ਨੂੰ ਕਹਿਣ ਕਿ ਮੀਂਹ ਪੁਆ ਦੇਵੇ । ਜੇ ਉਹ ਨਾਂਹ ਕਰੇ ਤਾਂ ਆ ਕੇ ਦੱਸਿਓ, ਅਸੀਂ ਮੀਂਹ ਪਵਾ ਦੇਵਾਂਗੇ । ਜੱਟਾਂ ਵਲੋਂ ਤਪੇ ਕੋਲ਼ ਜਾਣ ਤੇ ਤਪੇ ਨੇ ਗੁੱਸੇ ਨਾਲ਼ ਕਿਹਾ-

ਤਪੁ ਕੁਛਕ ਰਿਸ ਕਰ ਮੁਖ ਭਾਖੀ । ਮੂਠੀ ਮਹਿਂ ਬਰਖਾ ਨਹਿਂ ਰਾਖੀ ।19।

ਜੱਟਾਂ ਨੇ ਆ ਕੇ ਭਾਈ ਅਮਰਦਾਸ ਜੀ ਨੂੰ ਤਪੇ ਦਾ ਦਿੱਤਾ ਜਵਾਬ ਦੱਸਿਆ । ਕਵੀ ਸੰਤੋਖ ਸਿੰਘ ਅਨੁਸਾਰ ਭਾਈ ਅਮਰਦਾਸ ਜੀ ਨੇ ਜੱਟਾਂ ਨੂੰ ਕਿਹਾ-

ਰਵਿ ਅਸਤਨ ਤੇ ਪੂਰਬ ਕਾਲ । ਜਹਿਂ ਜਹਿਂ ਜਾਇ ਤਪਾ ਦਰ ਹਾਲ ।
ਤਹਿਂ ਤਹਿਂ ਘਨ ਜਲ ਕੋ ਬਰਖਾਵੈਂ । ਭਰਹਿਂ ਖੇਤ ਬਹੁ ਅੰਨ ਪਕਾਵੈਂ ।


ਭਾਈ ਅਮਰਦਾਸ ਜੀ ਦੇ ਕਹਿਣ ਤੇ ਜੱਟਾਂ ਨੇ ਤਪੇ ਨੂ ਖੇਤਾਂ ਵਿੱਚ ਧੂਹ-ਧੂਹ ਕੇ ਮੀਂਹ ਪਵਾ ਲਿਆ ਅਤੇ ਇਸ ਕਾਰਵਾਈ ਨਾਲ਼ ਤਪੇ ਦੀ ਮੌਤ ਹੋ ਗਈ ।

ਹੈ ਨਾ ਗਪੌੜ? ਕਵੀ ਨੇ ਦੂਜੇ ਗੁਰੂ ਜੀ ਤੋਂ ਵਰੁਨ ਦੇਵਤੇ ਦੀ ਪੂਜਾ ਕਰਨ ਦਾ ਸਿੱਖਾਂ ਨੂੰ ਹੁਕਮ ਵੀ ਸੁਣਾ ਦਿੱਤਾ ਜਦੋਂ ਕਿ ਗੁਰਬਾਣੀ ਕਿਸੇ ਦੇਵੀ ਦੇਵਤੇ ਦੀ ਸਿੱਖਾਂ ਵਲੋਂ ਪੂਜਾ ਕਰਨ ਦਾ ਖੰਡਨ ਕਰਦੀ ਹੈ, ਭਾਈ ਅਮਰਦਾਸ ਜੀ ਵਲੋਂ ਕਰਾਮਾਤ ਰਾਹੀਂ ਮੀਂਹ ਵੀ ਪਵਾ ਦਿੱਤਾ ਅਤੇ ਤਪੇ ਦੀ ਮੌਤ ਵੀ ਕਰਵਾ ਦਿੱਤੀ ਜਦੋਂ ਕਿ ਕਰਾਮਾਤਾਂ ਦਿਖਾਉਣ ਅਤੇ ਦੂਜੇ ਉੱਤੇ ਜ਼ੁਲਮ ਕਰਨ ਦਾ ਸਿੱਖੀ ਸਿਧਾਂਤ ਨਹੀਂ ਹੈ।


ਗਪੌੜ 1 - ਗੁਰੂ ਰਾਮਦਾਸ ਸਾਹਿਬ ਦਾ ਚੌਥਾ ਪੁੱਤਰ ਵੀ ਸੀ !
ਗਪੌੜ 2 - ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ !
ਗਪੌੜ 3 - ਬਾਬਾ ਬੁੱਢਾ ਜੀ ਦੇ ਵਰ ਨਾਲ਼ ਮਾਤਾ ਗੰਗਾ ਜੀ ਦੇ ਪੇਟ 'ਚ ਹਵਾ ਭਰ ਗਈ !
ਗਪੌੜ 4 - ਇੱਕ ਦਾਈ ਵਲੋਂ ਬਾਲ ਹਰਿਗੋਬਿੰਦ ਨੂੰ ਮਾਰਨ ਦੀ ਗੱਪ ਕਹਾਣੀ !
ਗਪੌੜ 5 - ਮਾਤਾ ਗੰਗਾ ਜੀ ਤੋਂ ਟੂਣਾ ਕਰਵਾਇਆ ਗਿਆ
ਗਪੌੜ 6 - ਸਪੇਰੇ ਦੇ ਸੱਪ ਨੇ ਮਰਨ ਪਿੱਛੋਂ ਮਨੁੱਖਾ ਸ਼ਰੀਰ ਧਾਰਣ ਕੀਤਾ
ਗਪੌੜ 7 - ਦੇਵਤੇ ਦਰਸ਼ਨ ਕਰਨ ਆਏ ਪਰ ਚੋਰ ਸਮਝੇ ਗਏ
ਗਪੌੜ 8 - ਭਾਈ ਪ੍ਰਿਥੀ ਚੰਦ ਦੇ ਸਰਾਪ ਨੂੰ ਗੁਰੂ ਜੀ ਰੋਕ ਨਾ ਸਕੇ
ਗਪੌੜ 9 - ਮਾਤਾ ਗੰਗਾ ਜੀ ਤੋਂ ਦੁਰਗਿਆਣੇ ਮੰਦਰ ਵਿੱਚ ਪੂਜਾ ਬੇਨਤੀ ਕਰਾਈ ਅਤੇ ਦੁਰਗਾ ਦਾ ਪਾਠ ਪੜ੍ਹਾਇਆ ਗਿਆ
ਗਪੌੜ 10 - ਬਾਲ ਹਰਿਗੋਬਿੰਦ ਨੂੰ ਜ਼ਹਿਰ ਦੇ ਕੇ ਮਾਰਨ ਗਏ ਪੰਡਿਤ ਨੂੰ ਫਿਰ ਜੀਉਂਦਾ ਕਰ ਦਿੱਤਾ !
ਗਪੌੜ 11 - ਦੂਜੇ ਗੁਰੂ ਜੀ ਤੋਂ ਵਰੁਣ ਦੇਵਤੇ ਦੀ ਪੂਜਾ ਕਰਨ ਦਾ ਹੁਕਮ ਕਰਾਇਆ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top