Share on Facebook

Main News Page

ਭਾਈ ਹਰਜਿੰਦਰ ਸਿੰਘ ਮਾਂਝੀ ਵਲੋਂ ਲੋਪੋ ਵਾਲੇ ਸਾਧ ਦੇ ਡੇਰੇ 'ਤੇ ਪਖੰਡੀ ਸਾਧਾਂ ਖਿਲਾਫ ਗੁਰਬਾਣੀ ਰਾਹੀਂ ਚੇਤਨਾ ਜਗਾਉਣ ਦਾ ਯਤਨ ਕੀਤਾ, ਸਾਧ ਦੀ ਚੇਲੀਆਂ ਨੇ ਉਨ੍ਹਾਂ ਦਾ ਅਨਾਦਰ ਕੀਤਾ

ਭਾਈ ਮਾਂਝੀ ਵਲੋਂ ਸਪਸ਼ਟੀਕਰਣ:

ਆਪਣੇ ਆਪ ਨੂੰ ਥੋੜੇ ਚਿਰ ਲੋਕਲ ਤੌਰ 'ਤੇ ਚੱਲ ਰਹੀ ਪੰਥਕ ਕਹਾਉਣ ਵਾਲੀ ਅਖਬਾਰ ਨੇ ਪਿਛਲੇ ਦਿਨੀ ਜੋ ਖਬਰ ਪ੍ਰਕਾਸ਼ਤ ਕੀਤੀ ਗਈ ਹੈ, ਤੱਥਾਂ ਤੋ ਕੋਹਾਂ ਦੂਰ ਹੈ, ਉਹਨਾਂ ਕਿਹਾ ਕਿ ਗੁਰੂ ਕੇ ਸਿੰਘ ਕਦੇ ਵੀ ਡਰਦੇ ਸਟੇਜਾਂ ਤੋਂ ਨਹੀਂ ਉਤਰਦੇ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵੱਜੋਂ ਸਾਨੂੰ ਸਟੇਜ ਤੋਂ ਪਾਸੇ ਹੋਣਾ ਪਿਆ।

 

ਅਖੀਰਲੇ 46ਵੇਂ ਮਿੰਟ 'ਚ ਬੀਬੀਆਂ ਕੋਲੋਂ ਸੁਣਨਾ ਔਖਾ ਹੋ ਗਿਆ

 

ਮੋਗਾ - ਭਾਈ ਹਰਜਿੰਦਰ ਸਿੰਘ ਮਾਂਝੀ ਵਲੋਂ ਲੋਪੋ ਵਾਲੇ ਸਾਧ ਦੇ ਡੇਰੇ 'ਤੇ ਪਖੰਡੀ ਸਾਧਾਂ ਖਿਲਾਫ ਗੁਰਬਾਣੀ ਰਾਹੀਂ ਚੇਤਨਾ ਜਗਾਉਣ ਦਾ ਯਤਨ ਕੀਤਾ, ਸਾਧ ਦੀ ਚੇਲੀਆਂ ਨੇ ਉਨ੍ਹਾਂ ਦਾ ਅਨਾਦਰ ਕੀਤਾ। ਪਿੰਡ ਲੋਪੋ ਵਿਖੇ ਭਾਈ ਹਰਜਿੰਦਰ ਸਿੰਘ ਮਾਂਝੀ ਨੂੰ ਪਖੰਡੀ ਸਾਧਾਂ ਬਾਰੇ ਟਿੱਪਣੀ ਉਸ ਵਕਤ ਮਹਿੰਗੀ ਪੈ ਗਈ ਜਦੋਂ ਸਮਾਗਮ ਵਿੱਚ ਹਾਜ਼ਰ ਇਕ ਸੰਤ ਦੇ ਸ਼ਰਧਾਲੂਆਂ ਨੇ ਬਦਸਲੂਕੀ ਕੀਤੀ। ਸਮਾਗਮ ਵਿੱਚ ਹਲਕਾ ਵਿਧਾਇਕ ਰਾਜਵਿੰਦਰ ਕੌਰ ਵੀ ਮੌਜੂਦ ਸਨ। ਪੁਲੀਸ ਮੂਕ ਦਰਸ਼ਕ ਬਣੀ ਰਹੀ। ਪੁਲੀਸ ਚੌਕੀ ਲੋਪੋ ਦੇ ਇੰਚਾਰਜ ਸੁਰਜੀਤ ਸਿੰਘ ਨੇ ਕਿਹਾ ਕਿ ਕੋਈ ਖਾਸ ਘਟਨਾ ਨਹੀਂ ਵਾਪਰੀ।

ਪਿੰਡ ਲੋਪੋ ਵਿਖੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਮਨ ਪੁਰਬ ਸਬੰਧੀ ਗੁਰਦੁਆਰੇ ਵਿੱਚ ਪਹਿਲੀ ਅਗਸਤ ਤੋਂ ਸਮਾਗਮ ਚੱਲ ਰਹੇ ਸਨ। ਅੰਤਿਮ ਦਿਨ ਵਿਧਾਇਕ ਰਾਜਵਿੰਦਰ ਕੌਰ ਤੋਂ ਇਲਾਵਾ ਇਲਾਕੇ ਦੇ ਕੁੱਝ ਸੰਤ ਸਟੇਜ ’ਤੇ ਬੈਠੇ ਸਨ। ਇਸ ਦੌਰਾਨ ਗੁਰਦੁਆਰਾ ਸਾਹਿਬ ਮਸਤੂਆਣਾ ਦੇ ਕਥਾ ਵਾਚਕ ਹਰਜਿੰਦਰ ਸਿੰਘ ਮਾਂਝੀ ਨੇ ਸਿੱਖ ਸੰਗਤ ਨੂੰ ਪਖੰਡੀ ਸਾਧਾਂ ਤੋਂ ਜਾਗਰੂਕ ਰਹਿਣ ਲਈ ਕਿਹਾ। ਇਸ ਮੌਕੇ ਇੱਕ ਔਰਤ ਨੇ ਖੜ੍ਹੇ ਹੋ ਕੇ ਸਟੇਜ ’ਤੇ ਬੈਠੇ ਇਕ ਸੰਤ ਵੱਲ ਇਸ਼ਾਰਾ ਕਰਦਿਆਂ ਕਥਾ ਵਾਚਕ ਨੂੰ ਟੋਕਦਿਆਂ ਕਿਹਾ ਕਿ ਉਹ ਸੰਤਾਂ ਬਾਰੇ ਅਜਿਹੀ ਟਿੱਪਣੀ ਨਾ ਕਰਨ। ਔਰਤਾਂ ਨੇ ਕਿਹਾ ਕਿ ਲੋਪੋ ਨੂੰ ਤਾਂ ਸੰਤਾਂ ਵਾਲੀ ਲੋਪੋ ਕਹਿੰਦੇ ਹਨ ਅਤੇ ਉਹ ਬਚਪਨ ਤੋਂ ਕਵੀਸ਼ਰਾਂ ਤੋਂ ਸੁਣਦੀਆਂ ਆ ਰਹੀਆਂ ਹਨ, ਪਰ ਭਾਈ ਮਾਂਝੀ ਨੇ ਸਾਧਾਂ ’ਤੇ ਗਰਮ ਟਿੱਪਣੀ ਜਾਰੀ ਰੱਖੀ, ਤਾਂ ਔਰਤਾਂ ਨੇ ਭਾਈ ਮਾਂਝੀ ਨਾਲ ਬਦਸਲੂਕੀ ਕੀਤੀ। ਉਨ੍ਹਾਂ ਨਾਲ ਬੈਠੇ ਗਿਆਨੀ ਅਵਤਾਰ ਸਿੰਘ, (ਪ੍ਰਭ ਮਿਲਣੇ ਕੇ ਚਾਉ ਵਾਲੇ) ਜਦੋਂ ਭਾਈ ਮਾਂਝੀ ਦੇ ਹੱਕ ਵਿੱਚ ਨਿਤਰਨ ਲੱਗੇ, ਤਾਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਅਵਤਾਰ ਸਿੰਘ ਦੀ ਦਸਤਾਰ ਵੀ ਲੱਥ ਗਈ।

Picture Caption: ਇਹ ਉਸ ਸਮਾਗਮ ਦੀ ਤਸਵੀਰ ਹੈ, ਜਿਸ ਵਿੱਚ ਭਾਈ ਹਰਜਿੰਦਰ ਸਿੰਘ ਮਾਝੀ ਗੁਰਮਤਿ ਦੀਆਂ ਵਿਚਾਰਾਂ ਕਰ ਰਹੇ ਸਨ, ਅਤੇ ਪਖੰਡੀ ਸਾਧ ਜਗਜੀਤ ਸਿੰਘ ਜੋ ਉਸ ਸਮੇ ਸਟੇਜ਼ 'ਤੇ ਹੀ ਬੈਠਾ ਸੀ ਦੇ ਚੇਲਿਆਂ ਤੋਂ ਇਹ ਬਰਦਾਸ਼ਿਤ ਨਹੀਂ ਹੋਇਆ ਅਤੇ ਉਹਨਾਂ ਨੇ ਭਾਈ ਮਾਝੀ ਨਾਲ ਬਦਸਲੂਕੀ ਕੀਤੀ।


ਟਿੱਪਣੀ:

ਹੁਣ ਸਭ ਨੂੰ ਆਭਾਸ ਹੋ ਜਾਣਾ ਚਾਹੀਦਾ ਹੈ, ਕਿ ਫੇਸਬੁੱਕ ਅਤੇ ਇੰਟਰਨੈਟ 'ਤੇ ਸਾਈਟਾਂ ਚਲਾਉਣਾ ਸੌਖਾ ਹੈ, ਸਾਧਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਨਾ ਸੌਖਾ ਹੈ, ਪਰ ਜ਼ਮੀਨੀ ਪੱਧਰ 'ਤੇ ਇਹ ਕੰਮ ਸੌਖਾ ਨਹੀਂ। ਇਸ ਘੜੀ 'ਚ ਸਾਨੂੰ ਸਾਰਿਆਂ ਨੂੰ ਭਾਈ ਮਾਂਝੀ ਦੀ ਮਦਦ ਕਰਨੀ ਚਾਹੀਦੀ ਹੈ, ਮਾਨਸਿਕ ਅਤੇ ਆਰਥਿਕ ਤੌਰ 'ਤੇ ਵੀ। ਜੇ ਅਸੀਂ ਇਹ ਨਾ ਕੀਤਾ ਤਾਂ, ਕੋਈ ਵੀ ਪ੍ਰਚਾਰਕ ਜ਼ਮੀਨੀ ਪੱਧਰ 'ਤੇ ਇਨ੍ਹਾਂ ਸਾਧਾਂ ਦੇ ਖਿਲਾਫ ਬੋਲ ਨਹੀਂ ਸਕੇਗਾ।

ਇੱਕ ਗੱਲ ਦੀ ਬਹੁਤ ਖੁਸ਼ੀ ਹੈ, ਕਿ ਜਿਸ ਦਲੇਰੀ ਨਾਲ ਭਾਈ ਮਾਂਝੀ ਨੇ ਲੋਪੋ ਵਾਲੇ ਸਾਧ ਦੇ ਸਾਹਮਣੇ ਪਖੰਡੀ ਸਾਧਾਂ ਦੀ ਗੁਰਬਾਣੀ ਰਾਹੀਂ ਪੋਲ ਖੋਲੀ, ਉਹ ਕਾਬੀਲੇ ਤਾਰੀਫ ਹੈ। ਲੋਪੋ ਵਾਲੇ ਸਾਧ ਦੀ Body Language ਦੱਸ ਰਹੀ ਸੀ ਕਿ ਉਹ ਅੰਦੋਰੋਂ ਬਹੁਤ ਔਖਾ ਸੀ।

ਇੱਕ ਜਾਗਰੂਕ ਕਥਾਵਾਚਕ ਨਾਲ ਬਦਸਲੂਕੀ, ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦੇ ਅੰਦਰ, ਇਸ ਬਾਰੇ ਹੁਣ ਬਾਦਲ ਦੇ ਪੱਪੂ ਭਈਏ ਕੁੱਝ ਬੋਲਣਗੇ???

ਸੰਪਾਦਕ ਖ਼ਾਲਸਾ ਨਿਊਜ਼

ਭਾਈ ਮਾਂਝੀ ਦੇ ਹੱਕ ਵਿੱਚ ਨਿਤਰਨ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਕਾਰਨ ਅਵਤਾਰ ਸਿੰਘ ਦੀ ਦਸਤਾਰ ਵੀ ਲੱਥ ਗਈ। - See more at: http://www.tigerjatha.org/news_detail.php?id=2607#sthash.dFuJdZpP.dpuf

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top