Share on Facebook

Main News Page

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ, ਵਿਦੇਸ਼ੀ ਸਿੱਖਾਂ ਨੂੰ ਮੂਰਖ ਕਹਿਣ ਵਾਲੇ ਬਿਆਨ ਬਾਰੇ
-: ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.

(510-432-5827) singhstudent@gmail.com

(ਅਵਤਾਰ ਸਿੰਘ ਮਿਸ਼ਨਰੀ) ਪਿਛਲੇ ਹਫਤੇ 26 ਅਕਤੂਬਰ 2013 'ਤੇ ਨਾਨਕਸ਼ਾਹੀ ਕੈਲੰਡਰ ਬਾਰੇ ਪੰਥਕ ਜਥੇਬੰਦੀਆਂ, ਵਿਦਵਾਨਾਂ, ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਪੰਜਾਬ ਤੋਂ ਆਏ ਪੰਥਕ ਵਿਦਵਾਨ ਪ੍ਰਚਾਰਕ “ਭਾਈ ਪੰਥਪ੍ਰੀਤ ਸਿੰਘ” ਵੱਲੋਂ 2003 ਵਾਲੇ ਅਸਲੀ ਨਾਨਕਸ਼ਾਹੀ ਕੈਲੰਡਰ ਬਾਰੇ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਹੋਏ ਸੈਮੀਨਾਰ ਜਿਸ ਵਿੱਚ ਸਭ ਨੇ ਇੱਕਮੁਠਤਾ ਨਾਲ ਦੋਵੇ ਹੱਥ ਖੜੇ ਕਰਕੇ, ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਅਤੇ ਭਾਈ ਧੁੰਮੇ ਅਤੇ ਮੱਕੜ ਦੋਨਾਂ ਵੱਲੋਂ ਸੋਧ ਦੇ ਨਾਂ 'ਤੇ ਭਗਵਾਕਰਨ ਕੀਤੇ ਕੈਲੰਡਰ ਨੂੰ ਰੱਦ ਕੀਤਾ ਅਤੇ ਮੁੱਖ ਸੇਵਾਦਾਰ ਨੂੰ ਅਸਲੀ ਨਾਨਕਸ਼ਾਹੀ ਕੈਲੰਡਰ ਹੀ ਲਾਗੂ ਕਰਨ ਲਈ ਕਿਹਾ, ਤਾਂ ਮੁੱਖ ਸੇਵਾਦਾਰ ਗੁਰਬਚਨ ਸਿੰਘ ਦਾ ਪ੍ਰਤੀਕਰਮ ਆਇਆ ਕਿ "ਬਾਹਰਲੇ ਸਿੱਖਾਂ ਦਾ ਤਾਂ ਦਿਮਾਗ਼ ਖ਼ਰਾਬ ਹੋ ਗਿਆ ਹੈ ਉਹ ਤਾਂ ਸਮਝਦੇ ਹਨ ਕਿ ਸਿੱਖੀ ਉਨ੍ਹਾਂ ਦੇ ਸਿਰ 'ਤੇ ਹੀ ਖੜ੍ਹੀ ਹੈ"ਇਹ ਬਿਆਨ ਵੱਖ ਵੱਖ ਅਖਬਾਰਾਂ ਅਤੇ ਵੈਬਸਾਈਟਾਂ ਤੇ ਛਪ ਚੁੱਕਾ ਹੈ।  ਦਾਸ ਨੇ ਇਹ ਖਾਲਸਾ ਨਿਊਜ਼ ਤੇ ਪੜ੍ਹਿਆ ਸੀ।

ਜ਼ਰਾ ਸੋਚੋ! 2003 ਵਿੱਚ ਖਗੋਲ ਵਿਦਵਾਨ ਸ੍ਰ. ਪਾਲ ਸਿੰਘ ਪੁਰੇਵਾਲ, ਸਮੁੱਚੀਆਂ ਪੰਥਕ ਜਥੇਬੰਦੀਆਂ, ਵਿਦਵਾਨਾਂ, ਚਿੰਤਕਾਂ, ਸ਼੍ਰੋਮਣੀ ਕਮੇਟੀ ਦੀ ਲੰਬੀ ਸੋਚ ਵਿਚਾਰ ਪਿੱਛੋਂ ਸਿੰਘ ਸਹਿਬਾਨਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ, ਅਸਲੀ ਨਾਨਕਸ਼ਾਹੀ ਕੈਲੰਡਰ ਸ਼੍ਰੀ ਅਕਾਲ ਤਖਤ ਤੋਂ ਜਾਰੀ ਕੀਤਾ ਸੀ, ਜੋ 2009 ਤੱਕ ਚਲਦਾ ਰਿਹਾ ਤੇ ਫੇਰ ਡੇਰੇਦਾਰ ਸਾਧਾਂ ਦੇ ਦਬਾਅ ਥੱਲੇ, ਧੁੰਮੇ ਤੇ ਮੱਕੜ ਨੇ ਦੋਨਾਂ ਨੇ ਮਿਲ ਕੇ  ਸੋਧਾਂ ਦੇ ਨਾਂ 'ਤੇ  ਅਸਲੀ ਨਾਨਕਸ਼ਾਹੀ ਕੈਲੰਡਰ ਦਾ ਜੋ ਭਗਵਾਂਕਰਨ ਕੀਤਾ, ਸੋ ਮੂਰਖ ਉਹ ਹਨ, ਜਾਂ ਬਾਹਰਲੇ ਸਿੱਖ? ਕੀ ਕਿਸੇ ਦਾ ਸਾਲ ਵਿੱਚ ਦੋ ਵਾਰ ਜਨਮ ਜਾਂ ਮਰਨ ਹੁੰਦਾ ਹੈ? ਇਸ ਸੋਧੇ ਭਾਵ ਭਗਵਾਕਰਨ ਕੀਤੇ ਕੈਲੰਡਰ ਵਿੱਚ ਐਸਾ ਕੀਤਾ ਗਿਆ ਹੈ। ਅਸਲੀ ਨਾਨਕਸ਼ਾਹੀ ਕੈਲੰਡਰ ਪੱਕੀਆਂ ਫਿਕਸ ਡੇਟਾਂ ਦਿੰਦਾ ਹੈ, ਜੋ ਹਰ ਸਾਲ ਯਾਦ ਰੱਖਣੀਆਂ ਸੌਖੀਆਂ ਹਨ। ਕੈਲੰਡਰ ਵਿੱਚ ਸਮੇਂ ਦੀ ਯੋਗ ਵੰਡਕ ਸੇਧ ਹੁੰਦੀ ਹੈ, ਨਾ ਕਿ ਥਿਤਾਂ ਵਾਰਾਂ ਜਾਂ ਗਰੈਹਾਂ ਦੀ ਪੂਜਾ। ਗੁਰੂ ਗੋਬਿੰਦ ਸਿੰਘ ਜੀ ਦੀ ਖੋਤੇ ਤੇ ਸ਼ੇਰ ਦੀ ਖੱਲ ਵਾਲੀ ਸਾਖੀ ਇਨ ਬਿਨ "ਨਾਨਕ ਸ਼ਾਹੀ ਕੈਲੰਡਰ" ਨਾਲ ਵਰਤਾ ਦਿੱਤੀ ਗਈ ਹੈ। ਨਾਮ ਸੋਧੇ ਹੋਏ ਦਾ ਵੀ ਸ਼ੇਰ ਰੂਪ ਨਾਨਕਸ਼ਾਹੀ ਕੈਲੰਡਰ, ਪਰ ਅੰਦਰ ਕੈਲੰਡਰ ਨੂੰ ਬ੍ਰਾਹਮਣੀ ਭਗਵਾਕਰਨ ਦੀ ਰੰਗਤ ਰੂਪ ਖੋਤੇ ਵਾਲੀ ਗੱਲ ਕਰ ਦਿੱਤੀ ਗਈ ਹੈ।

ਸਿੱਖੋ ਭੈਣੋ ਤੇ ਭਰਾਵੋ! ਜਿੰਨਾਂ ਚਿਰ ਸਿੱਖ ਕੌਮ "ਗੁਰੂ ਗ੍ਰੰਥ ਸਾਹਿਬ" ਨੂੰ ਆਪਣਾ ਅਸਲੀ ਜਥੇਦਾਰ ਮੰਨ ਕੇ ਉਸ ਦਾ ਹੁਕਮ ਨਹੀਂ ਮੰਨਦੀ, ਓਨਾਂ ਚਿਰ ਬ੍ਰਾਹਮਣਵਾਦ ਅਤੇ ਡੇਰਾਵਾਦ ਦੇ ਭੰਬਲਭੂਸਿਆਂ ਚੋਂ ਬਾਹਰ ਨਹੀਂ ਨਿਕਲ ਸਕਦੀ। ਅੱਜ ਨਾਨਕਸ਼ਾਹੀ ਕੈਲੰਡਰ ਵੀ ਬ੍ਰਾਹਮਣਵਾਦ ਅਤੇ ਡੇਰਾਵਾਦ ਦੀ ਗ੍ਰਿਫਤ ਵਿੱਚ ਆਏ ਸਿੱਖ ਲੀਡਰਾਂ ਅਤੇ ਸੰਪ੍ਰਦਾਈ ਵਿਦਵਾਨਾਂ ਦਾ ਸ਼ਿਕਾਰ ਹੋ ਚੁੱਕਾ ਹੈ। ਅਖੀਰ 'ਤੇ ਅਰਜ਼ ਹੈ, ਸਭ ਮਾਈ ਭਾਈ ਰਲ ਮਿਲ ਕੇ "ਗੁਰੂ ਗ੍ਰੰਥ ਸਾਹਿਬ" ਜੀ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ, ਕੌਮੀ ਮਸਲੇ ਹੱਲ ਕਰੋ। ਇਸ ਵਿੱਚ ਹੀ ਕੌਮ ਦਾ ਭਲਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top